ਮੁੰਬਈ- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਇਕ ਵਾਰ ਫਿਰ ਕਾਨੂੰਨੀ ਸ਼ਿੰਕਜੇ 'ਚ ਫਸ ਗਏ ਹਨ। ਸ਼ਿਲਪਾ ਅਤੇ ਰਾਜਕੁੰਦਰਾ ਦੇ ਖਿਲਾਫ ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ 'ਚ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਹੈ। ਨਿਤਿਨ ਬਰਾਈ ਨਾਂ ਦੇ ਸ਼ਖ਼ਸ ਨੇ ਅਦਾਕਾਰਾ ਅਤੇ ਉਸ ਦੇ ਪਤੀ ਰਾਜ ਕੁੰਦਰਾ, ਕਾਸ਼ਿਫ ਖਾਨ ਸਣੇ ਕੁਝ ਲੋਕਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ। ਮਾਮਲਾ ਸਾਲ 2014 ਦਾ ਹੈ, ਸ਼ਿਕਾਇਤ ਅਨੁਸਾਰ ਰਾਜ ਅਤੇ ਸ਼ਿਲਪਾ ਨੇ ਬਰਾਈ ਤੋਂ ਇਕ ਕਰੋੜ ਤੋਂ ਜ਼ਿਆਦਾ ਪੈਸੇ ਲੈ ਕੇ ਧੋਖਾਧੜੀ ਕੀਤੀ।
Also Read: VVS Laxman ਹੋਣਗੇ NCA ਦੇ ਮੁਖੀ, ਸੌਰਵ ਗਾਂਗੁਲੀ ਨੇ ਕੀਤੀ ਪੁਸ਼ਟੀ
ਇਹ ਹੈ ਪੂਰਾ ਮਾਮਲਾ
ਨਿਤਿਨ ਬਰਾਈ ਮੁਤਾਬਕ ਸਾਲ 2014 'ਚ ਐੱਸ.ਐੱਫ.ਐੱਲ ਫਿਟਨੈੱਸ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਕਾਸ਼ਿਫ ਖਾਨ ਨੇ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੇ ਨਾਲ ਮਿਲ ਕੇ ਪੀੜਤ ਨੂੰ ਫਿਟਨੈੱਸ ਬਿਜਨੈੱਸ 'ਚ 1 ਕਰੋੜ 51 ਲੱਖ ਰੁਪਏ ਇੰਵੈਸਟ ਕਰਨ ਲਈ ਕਿਹਾ ਸੀ ਪਰ ਬਾਅਦ 'ਚ ਜਦੋਂ ਚੀਜ਼ਾਂ ਸਹੀ ਨਹੀਂ ਰਹੀਆਂ ਤਾਂ ਦੋਸ਼ੀ ਨੇ ਆਪਣਾ ਪੈਸਾ ਵਾਪਸ ਮੰਗਿਆ ਤਾਂ ਉਸ ਨੂੰ ਧਮਕੀ ਦਿੱਤੀ। ਪੁਲਿਸ ਨੇ ਦੋਸ਼ੀਆਂ ਦੇ ਖਿਲਾਫ ਸੈਕਸ਼ਨ 406,409,420,506,34,120,(ਬੀ) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਮੁੰਬਈ ਪੁਲਿਸ ਇਸ ਮਾਮਲੇ 'ਚ ਜਲਦ ਹੀ ਦੋਸ਼ੀਆਂ ਤੋਂ ਪੁੱਛਗਿੱਛ ਕਰ ਸਕਦੀ ਹੈ। ਰਾਜ ਕੁੰਦਰਾ, ਸ਼ਿਲਪਾ ਸ਼ੈੱਟੀ ਦਾ ਪੱਖ ਜਾਣਨ ਲਈ ਪੁਲਿਸ ਜਲਦ ਹੀ ਉਨ੍ਹਾਂ ਨਾਲ ਸਪੰਰਕ ਵੀ ਕਰ ਸਕਦੀ ਹੈ।
Also Read: 4 ਸਾਲ ਦੀ ਸਜ਼ਾ ਕੱਟ ਪਾਕਿ ਜੇਲ 'ਚੋਂ 20 ਭਾਰਤੀ ਮਛੇਰੇ ਰਿਹਾਅ
ਨਿਤਿਨ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਕਿਹਾ ਗਿਆ ਸੀ ਕਿ ਜੇਕਰ ਉਹ ਇਨ੍ਹਾਂ ਦੀ ਕੰਪਨੀ ਦੀ ਫ੍ਰੈਂਚਾਇਜੀ ਲੈਣ ਅਤੇ ਪੁਣੇ ਅਤੇ ਗੋਰੇਗਾਓ ਇਲਾਕੇ 'ਚ ਸਪਾ ਅਤੇ ਜਿਮ ਖੋਲਿਆ ਤਾਂ ਬਹੁਤ ਵੱਡਾ ਫਾਇਦਾ ਹੋਵੇਗਾ। ਇਸ ਤੋਂ ਬਾਅਦ ਨਿਤਿਨ ਬਰਾਈ ਨੇ 1 ਕਰੋੜ 59 ਲੱਖ 24 ਹਜ਼ਾਰ ਰੁਪਏ ਨਿਵੇਸ਼ ਕਰਨ ਲਈ ਲਗਾਏ। ਇਸ ਤੋਂ ਬਾਅਦ ਬਰਾਈ ਦੇ ਪੈਸਿਆਂ ਨੂੰ ਦੋਸ਼ੀਆਂ ਨੇ ਆਪਣੇ ਫਾਇਦੇ ਲਈ ਵਰਤੋਂ ਕੀਤਾ ਅਤੇ ਜਦੋਂ ਇਸ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਇਸ ਨੂੰ ਧਮਕੀ ਦਿੱਤੀ ਗਈ।
Also Read: ਰੂਸੀ S-400 ਸਿਸਟਮ ਦੀ ਸਪਲਾਈ ਸ਼ੁਰੂ, ਸਕਿੰਟਾਂ 'ਚ ਤਬਾਹ ਹੋਣਗੀਆਂ ਦੁਸ਼ਮਣਾਂ ਦੀਆਂ ਮਿਜ਼ਾਇਲਾਂ
ਬਰਾਈ ਦੀ ਸ਼ਿਕਾਇਤ ਤੋਂ ਬਾਅਦ ਬਾਂਦਰਾ ਪੁਲਿਸ ਨੇ ਸ਼ਿਲਪਾ, ਰਾਜ ਕੁੰਦਰਾ ਸਮੇਤ ਹੋਰ ਦੋਸ਼ੀਆਂ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 406,409,420,506,34 ਅਤੇ 120 (ਬੀ) ਦੇ ਤਹਿਤ ਮਾਮਲਾ ਦਰਜ ਕੀਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਸ ਮਾਮਲੇ 'ਚ ਜਲਦ ਹੀ ਦੋਸ਼ੀਆਂ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Manipur Violence: प्रदर्शनकारियों ने मुख्यमंत्री आवास को बनाया निशाना, 5 जिलों में कर्फ्यू
Govinda News: अस्पताल में भर्ती हुए गोविंदा, चुनाव रैली के दौरान सीने में उठा दर्द
Haryana Schools Closed : सरकार का बड़ा फैसला! हरियाणा में बढ़ते प्रदूषण के चलते स्कूल बंद