LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

VVS Laxman ਹੋਣਗੇ NCA ਦੇ ਮੁਖੀ, ਸੌਰਵ ਗਾਂਗੁਲੀ ਨੇ ਕੀਤੀ ਪੁਸ਼ਟੀ

14n11

ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਪ੍ਰਮੁੱਖ ਸੌਰਵ ਗਾਂਗੁਲੀ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਸਾਬਕਾ ਬੱਲੇਬਾਜ਼ ਵੀ. ਵੀ. ਐਸ. ਲਕਸ਼ਮਣ ਨੈਸ਼ਨਲ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦੇ ਮੁਖੀ ਦੀ ਜ਼ਿੰਮੇਵਾਰੀ ਸੰਭਾਲਣਗੇ। ਇਸ ਤੋਂ ਪਹਿਲਾਂ ਐੱਨ. ਸੀ. ਏ. ਦੀ ਅਗਵਾਈ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਕਰ ਰਹੇ ਸਨ, ਜੋ ਹੁਣ ਟੀਮ ਇੰਡੀਆ ਦੇ ਮੁੱਖ ਕੋਚ ਬਣ ਗਏ ਹਨ। 

Also Read: 4 ਸਾਲ ਦੀ ਸਜ਼ਾ ਕੱਟ ਪਾਕਿ ਜੇਲ 'ਚੋਂ 20 ਭਾਰਤੀ ਮਛੇਰੇ ਰਿਹਾਅ

ਇਕ ਨਿਊਜ਼ ਏਜੰਸੀ ਨੇ ਸੌਰਵ ਗਾਂਗੁਲੀ ਨਾਲ ਇਹ ਪੁੱਛਣ ਲਈ ਸੰਪਰਕ ਕੀਤਾ ਕਿ ਕੀ ਵੀਵੀਐਸ ਲਕਸ਼ਮਣ ਐਨਸੀਏ ਮੁਖੀ ਵਜੋਂ ਅਹੁਦਾ ਸੰਭਾਲਣ ਜਾ ਰਹੇ ਹਨ? ਜਿਸ 'ਤੇ ਸਾਬਕਾ ਕਪਤਾਨ ਗਾਂਗੁਲੀ ਨੇ ਹਾਂ ਕਿਹਾ। ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਹਮੇਸ਼ਾ ਖੇਡ ਦੇ ਵਿਕਾਸ ਵਿਚ ਮਦਦ ਲਈ ਸਾਬਕਾ ਕ੍ਰਿਕਟਰਾਂ ਨੂੰ ਸਿਸਟਮ ਵਿਚ ਰੱਖਣ ਦੀ ਜ਼ਰੂਰਤ ਬਾਰੇ ਗੱਲ ਕੀਤੀ ਹੈ ਅਤੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਵਜੋਂ, ਉਨ੍ਹਾਂ ਨੇ ਰਾਹੁਲ ਦ੍ਰਾਵਿੜ ਨੂੰ ਭਾਰਤੀ ਟੀਮ ਦਾ ਮੁੱਖ ਕੋਚ ਬਣਨ ਲਈ ਉਨ੍ਹਾਂ ਨੂੰ ਮਨਾਉਣ ਦਾ ਕੰਮ ਕੀਤਾ।

Also Read: ਰੂਸੀ S-400 ਸਿਸਟਮ ਦੀ ਸਪਲਾਈ ਸ਼ੁਰੂ, ਸਕਿੰਟਾਂ 'ਚ ਤਬਾਹ ਹੋਣਗੀਆਂ ਦੁਸ਼ਮਣਾਂ ਦੀਆਂ ਮਿਜ਼ਾਇਲਾਂ

ਇਸ ਤੋਂ ਪਹਿਲਾਂ ਨਿਊਜ਼ੀ ਏਜੰਸੀ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਸੀ ਕਿ ਨਾ ਸਿਰਫ਼ ਬੀ. ਸੀ. ਸੀ. ਆਈ. ਮੁਖੀ ਗਾਂਗੁਲੀ, ਸਗੋਂ ਸਕੱਤਰ ਜੈ ਸ਼ਾਹ ਅਤੇ ਬੀ. ਸੀ. ਸੀ. ਆਈ. ਦੇ ਹੋਰ ਅਧਿਕਾਰੀ ਵੀ. ਵੀ. ਐਸ. ਲਕਸ਼ਮਣ ਨੂੰ ਐੱਨ. ਸੀ. ਏ. ਮੁਖੀ ਵਜੋਂ ਦੇਖਣਾ ਚਾਹੁੰਦੇ ਹਨ। ਐੱਨ. ਸੀ. ਏ. ਟੀਮ ਭਾਰਤ ਦੇ ਮੁੱਖ ਕੋਚ ਦੇ ਨਾਲ ਮਿਲ ਕੇ ਕੰਮ ਕਰਦੀ ਹੈ ਅਤੇ ਹਰ ਕੋਈ ਜਾਣਦਾ ਹੈ ਕਿ ਸੌਰਵ ਗਾਂਗੁਲੀ, ਰਾਹੁਲ ਦ੍ਰਾਵਿੜ ਅਤੇ ਵੀ. ਵੀ. ਐੱਸ. ਲਕਸ਼ਮਣ ਦਾ ਆਪਣੇ ਖੇਡ ਦੇ ਦਿਨਾਂ ਤੋਂ ਹੀ ਚੰਗਾ ਤਾਲਮੇਲ ਹੈ। ਇਸ ਨਾਲ ਭਾਰਤੀ ਕ੍ਰਿਕਟ ਨੂੰ ਅੱਗੇ ਵਧਣ 'ਚ ਮਦਦ ਮਿਲੇਗੀ।

Also Read: ਪੰਜਾਬ 'ਚ ਡੇਂਗੂ ਦਾ ਕਹਿਰ, 20 ਹਜ਼ਾਰ ਤੋਂ ਵਧੇ ਮਾਮਲੇ ਤੇ 70 ਲੋਕਾਂ ਨੇ ਗੁਆਈ ਜਾਨ

ਬੀ. ਸੀ. ਸੀ. ਆਈ. ਦੇ ਸੂਤਰਾਂ ਨੇ ਕਿਹਾ ਸੀ, ''ਸੌਰਵ ਅਤੇ ਜੈ ਦੋਵੇਂ ਚਾਹੁੰਦੇ ਹਨ ਕਿ ਲਕਸ਼ਮਣ ਐੱਨ. ਸੀ. ਏ. ਦੀ ਭੂਮਿਕਾ ਨਿਭਾਉਣ, ਪਰ ਹਾਂ, ਆਖ਼ਰੀ ਫ਼ੈਸਲਾ ਸਪੱਸ਼ਟ ਤੌਰ 'ਤੇ ਸਾਬਕਾ ਭਾਰਤੀ ਕ੍ਰਿਕਟਰ 'ਤੇ ਨਿਰਭਰ ਕਰਦਾ ਹੈ, ਕਿਉਂਕਿ ਉਸ ਦਾ ਵੀ ਇਕ ਪਰਿਵਾਰ ਹੈ। ਉਹ ਬਿਨਾਂ ਸ਼ੱਕ ਇਸ ਭੂਮਿਕਾ ਲਈ ਸਭ ਤੋਂ ਵਧੀਆ ਬਦਲ ਹੈ। ਅਸੀਂ ਦੌੜ ਵਿਚ ਸਭ ਤੋਂ ਅੱਗੇ ਹਾਂ ਅਤੇ ਆਓ ਇਹ ਨਾ ਭੁੱਲੀਏ ਕਿ ਉਹ ਹੁਣ ਕੋਚ ਦ੍ਰਾਵਿੜ ਦੇ ਨਾਲ ਇਕ ਵਿਸ਼ੇਸ਼ ਸਬੰਧ ਸਾਂਝਾ ਕਰਨ ਲਈ ਜਾਣੇ ਜਾਂਦੇ ਹਨ। ਭਾਰਤੀ ਕ੍ਰਿਕਟ ਨੂੰ ਅੱਗੇ ਲਿਜਾਣ ਦੀ ਦਿਸ਼ਾ ਵਿਚ ਮਿਲ ਕੇ ਕੰਮ ਕਰਨਾ ਉਨ੍ਹਾਂ ਲਈ ਸੰਪੂਰਨ ਸੁਮੇਲ ਹੋਵੇਗਾ। 

 

In The Market