LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

4 ਸਾਲ ਦੀ ਸਜ਼ਾ ਕੱਟ ਪਾਕਿ ਜੇਲ 'ਚੋਂ 20 ਭਾਰਤੀ ਮਛੇਰੇ ਰਿਹਾਅ

14n10

ਕਰਾਚੀ- ਪਾਕਿਸਤਾਨ ਨੇ ਅੱਜ ਭਾਵ ਐਤਵਾਰ ਨੂੰ 20 ਭਾਰਤੀ ਮਛੇਰਿਆਂ ਨੂੰ ਇੱਥੋਂ ਦੀ ਲਾਂਧੀ ਜ਼ਿਲ੍ਹਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ। ਇਹਨਾਂ ਮਛੇਰਿਆਂ ਨੂੰ ਪਾਕਿਸਤਾਨੀ ਜਲ ਖੇਤਰ ਵਿੱਚ ਕਥਿਤ ਤੌਰ 'ਤੇ ਗੈਰ-ਕਾਨੂੰਨੀ ਤੌਰ 'ਤੇ ਮੱਛੀਆਂ ਫੜਨ ਦੇ ਦੋਸ਼ ਵਿੱਚ ਚਾਰ ਸਾਲ ਦੀ ਕੈਦ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਰਿਹਾਅ ਕੀਤਾ ਗਿਆ ਹੈ।ਸੋਮਵਾਰ ਨੂੰ ਉਨ੍ਹਾਂ ਨੂੰ ਵਾਹਗਾ ਬਾਰਡਰ 'ਤੇ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਇੱਕ ਸੀਨੀਅਰ ਜੇਲ੍ਹ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

Also Read: ਰੂਸੀ S-400 ਸਿਸਟਮ ਦੀ ਸਪਲਾਈ ਸ਼ੁਰੂ, ਸਕਿੰਟਾਂ 'ਚ ਤਬਾਹ ਹੋਣਗੀਆਂ ਦੁਸ਼ਮਣਾਂ ਦੀਆਂ ਮਿਜ਼ਾਇਲਾਂ

ਲਾਂਧੀ ਜੇਲ੍ਹ ਦੇ ਸੁਪਰਡੈਂਟ ਇਰਸ਼ਾਦ ਸ਼ਾਹ ਨੇ ਕਿਹਾ ਕਿ ਮਛੇਰੇ ਜ਼ਿਆਦਾਤਰ ਗੁਜਰਾਤ ਨਾਲ ਸਬੰਧਤ ਸਨ। ਭਾਰਤੀ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਨਾਗਰਿਕਤਾ ਦੀ ਪੁਸ਼ਟੀ ਕਰਨ ਤੋਂ ਬਾਅਦ ਉਹਨਾਂ ਨੂੰ ਸਦਭਾਵਨਾ ਵਜੋਂ ਰਿਹਾਅ ਕੀਤਾ ਗਿਆ ਸੀ।ਸ਼ਾਹ ਨੇ ਕਿਹਾ,"ਉਨ੍ਹਾਂ ਨੇ ਚਾਰ ਸਾਲ ਜੇਲ੍ਹ ਕੱਟੀ ਸੀ ਅਤੇ ਅੱਜ ਸਾਡੀ ਸਰਕਾਰ ਦੁਆਰਾ ਸਦਭਾਵਨਾ ਵਜੋਂ ਉਹਨਾਂ ਨੂੰ ਰਿਹਾਅ ਕੀਤਾ ਗਿਆ ਹੈ।" ਇੱਕ ਗੈਰ-ਲਾਭਕਾਰੀ ਸਮਾਜ ਭਲਾਈ ਸੰਸਥਾ ਈਧੀ ਟਰੱਸਟ ਫਾਊਂਡੇਸ਼ਨ ਨੇ ਮਛੇਰਿਆਂ ਨੂੰ ਲਾਹੌਰ ਦੇ ਵਾਹਗਾ ਸਰਹੱਦ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ ਹੈ ਜਿੱਥੋਂ ਉਨ੍ਹਾਂ ਨੂੰ ਸੋਮਵਾਰ ਨੂੰ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਵੇਗਾ।

Also Read: ਪੰਜਾਬ 'ਚ ਡੇਂਗੂ ਦਾ ਕਹਿਰ, 20 ਹਜ਼ਾਰ ਤੋਂ ਵਧੇ ਮਾਮਲੇ ਤੇ 70 ਲੋਕਾਂ ਨੇ ਗੁਆਈ ਜਾਨ

ਸ਼ਾਹ ਨੇ ਕਿਹਾ,"ਅਸੀਂ ਉਨ੍ਹਾਂ ਨੂੰ ਈਧੀ ਫਾਊਂਡੇਸ਼ਨ ਨੂੰ ਸੌਂਪ ਦਿੱਤਾ ਹੈ ਜੋ ਉਨ੍ਹਾਂ ਦੇ ਸਾਰੇ ਸਫ਼ਰ ਅਤੇ ਹੋਰ ਖਰਚਿਆਂ ਦਾ ਧਿਆਨ ਰੱਖ ਰਹੀ ਹੈ। ਉਹ ਅੱਲਾਮਾ ਇਕਬਾਲ ਐਕਸਪ੍ਰੈਸ ਟਰੇਨ ਰਾਹੀਂ ਲਾਹੌਰ ਜਾਣਗੇ।" ਅਧਿਕਾਰੀ ਨੇ ਦੱਸਿਆ ਕਿ 588 ਹੋਰ ਭਾਰਤੀ ਨਾਗਰਿਕ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਛੇਰੇ ਹਨ, ਜੋ ਅਜੇ ਵੀ ਲਾਂਧੀ ਜੇਲ੍ਹ ਵਿੱਚ ਬੰਦ ਹਨ।ਉਸਨੇ ਅੱਗੇ ਕਿਹਾ,“ਅਸੀਂ ਸਿੰਧ ਗ੍ਰਹਿ ਵਿਭਾਗ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੰਦੇ ਹਾਂ ਕਿਉਂਕਿ ਸਾਨੂੰ ਕੱਲ੍ਹ ਇਨ੍ਹਾਂ 20 ਭਾਰਤੀ ਮਛੇਰਿਆਂ ਨੂੰ ਰਿਹਾਅ ਕਰਨ ਲਈ ਆਰਡਰ ਮਿਲਿਆ ਸੀ।” ਇਨ੍ਹਾਂ ਮਛੇਰਿਆਂ ਨੂੰ ਪਾਕਿਸਤਾਨੀ ਸਮੁੰਦਰੀ ਸੁਰੱਖਿਆ ਬਲ (ਪੀਐਮਐਸਐਫ) ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਪਾਕਿਸਤਾਨੀ ਜਲ ਖੇਤਰ ਵਿੱਚ ਕਥਿਤ ਤੌਰ 'ਤੇ ਗੈਰ-ਕਾਨੂੰਨੀ ਤੌਰ 'ਤੇ ਮੱਛੀਆਂ ਫੜਨ ਦੇ ਦੋਸ਼ ਵਿੱਚ ਡੌਕ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ।

Also Read: ਬਸਪਾ ਸੁਪਰੀਮੋ ਮਾਇਆਵਤੀ ਦੀ ਮਾਤਾ ਦਾ ਹੋਇਆ ਦੇਹਾਂਤ, ਮਿਲਣ ਪਹੁੰਚੀ ਪ੍ਰਿਅੰਕਾ ਗਾਂਧੀ

In The Market