LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਰਿਅਨ ਖਾਨ ਦੀ ਜ਼ਮਾਨਤ ਦਾ NCB ਨੇ ਕੀਤਾ ਵਿਰੋਧ, ਬੰਬੇ ਹਾਈਕੋਰਟ 'ਚ ਦਾਇਰ ਹਲਫਨਾਮਾ

26o 13

ਮੁੰਬਈ- ਡਰੱਗਸ ਕੇਸ ਵਿਚ ਗ੍ਰਿਫਤਾਰ ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਦੀ ਜ਼ਮਾਨਤ ਪਟੀਸ਼ਨ ਉੱਤੇ ਬੰਬੇ ਹਾਈਕੋਰਟ ਵਿਚ ਸੁਣਵਾਈ ਹੋ ਰਹੀ ਹੈ। ਆਰਿਅਨ ਦੀ ਜ਼ਮਾਨਤ ਦਾ ਵਿਰੋਧ ਕਰਦੇ ਹੋਏ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਕਿਹਾ ਕਿ ਇਸ ਨਾਲ ਕੇਸ ਦੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਐੱਨਸੀਬੀ ਨੇ 38 ਪੇਜਾਂ ਦਾ ਹਲਫਨਾਮਾ ਦਾਇਰ ਕੀਤਾ ਹੈ। ਇਸ ਮਾਮਲੇ ਵਿਚ ਪੈਰਟੀ ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਕਰ ਰਹੇ ਹਨ। ਬੰਬੇ ਹਾਈਕੋਰਟ ਵਿਚ ਜਸਟਿਸ ਸਾਂਬਰੇ ਦੀ ਬੈਂਚ ਮਾਮਲੇ ਦੀ ਸੁਣਵਾਈ ਕਰ ਰਹੀ ਹੈ।

Also Read: ਚੀਨ 'ਚ ਫਿਰ ਲੱਗਿਆ ਲਾਕਡਾਊਨ, 11 ਸੂਬਿਆਂ 'ਚ ਕੋਰੋਨਾ ਦਾ ਕਹਿਰ

ਕੋਰਟ ਵਿਚ ਸੁਣਵਾਈ ਦੌਰਾਨ ਆਰਿਅਨ ਖਾਨ ਦੇ ਵਕੀਲ ਨੇ ਪ੍ਰਭਾਕਰ ਸੈਲ ਦੇ ਹਲਫਨਾਮੇ ਤੋਂ ਖੁਦ ਨੂੰ ਵੱਖ ਕਰ ਲਿਆ ਹੈ। ਆਰਿਅਨ ਖਾਨ ਵਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਪ੍ਰਭਾਕਰ ਸੈਲ ਦੇ ਹਲਫਨਾਮੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਐੱਨਸੀਬੀ ਨੇ ਹਾਈਕੋਰਟ ਵਿਚ ਪ੍ਰਭਾਕਰ ਸੈਲ ਦੇ ਦੋਸ਼ਾਂ ਨੂੰ ਲੈ ਕੇ ਕਿਹਾ ਕਿ ਜਦੋਂ ਮਾਮਲਾ ਹਾਈਕੋਰਟ ਵਿਚ ਹੈ ਤਾਂ ਅਜਿਹੇ ਵਿਚ ਦੂਜੀ ਥਾਂ ਦੋਸ਼ ਲਾਉਣਾ ਮਾਮਲੇ ਨੂੰ ਡਿਰੇਲ ਕਰਨ ਜਾ ਭਟਕਾਉਣ ਜਿਹਾ ਹੈ। ਨਾਲ ਹੀ ਐੱਨਸੀਬੀ ਨੇ ਇਹ ਵੀ ਕਿਹਾ ਕਿ ਐਫੀਡੇਵਿਟ ਵਿਚ ਜਿਸ ਪੂਜਾ ਡਡਲਾਨੀ ਦਾ ਨਾਂ ਹੈ ਉਹ ਪ੍ਰਭਾਵਸ਼ਾਲੀ ਮਹਿਲਾ ਹੈ। ਅਜਿਹੇ ਵਿਚ ਜਾਂਚ ਪ੍ਰਭਾਵਿਤ ਹੋਣ ਦੀ ਪੂਰੀ ਸੰਭਾਵਨਾ ਹੈ।

Also Read: 'ਕੰਮ ਕੀਤਾ ਹੁੰਦਾ ਤਾਂ ਮੁੱਖ ਮੰਤਰੀ ਬਦਲਣ ਦੀ ਲੋੜ ਨਾ ਪੈਂਦੀ': ਨਵਜੋਤ ਕੌਰ ਸਿੱਧੂ

ਐੱਨਸੀਬੀ ਨੇ 3 ਅਕਤੂਬਰ ਨੂੰ ਮੁੰਬਈ ਦੇ ਤੱਕ ਤੋਂ ਗੋਆ ਜਾ ਰਹੇ ਇਕ ਕਰੂਜ਼ ਜਹਾਜ਼ ਤੋਂ ਨਸ਼ੀਲੇ ਪਦਾਰਥ ਜ਼ਬਤ ਕਰਨ ਦੇ ਮਾਮਲੇ ਵਿਚ ਇੰਨ੍ਹਾਂ ਤਿੰਨਾਂ ਸਣੇ ਕਈ ਹੋਰਾਂ ਨੂੰ ਗ੍ਰਿਫਤਾਰ ਕੀਤਾ ਸੀ। ਇਹ ਤਿੰਨੋਂ ਅਜੇ ਨਿਆਇਕ ਹਿਰਾਸਤ ਵਿਚ ਹਨ। ਆਰਿਅਨ ਖਾਨ ਤੇ ਸਰਚੈਂਟ ਆਰਥਰ ਰੋਡ ਜੇਲ ਵਿਚ ਬੰਦ ਹਨ। ਉਥੇ ਹੀ ਧਮੇਚਾ ਸ਼ਹਿਰ ਦੀ ਬਾਈਕੁਲਾ ਮਹਿਲਾ ਜੇਲ ਵਿਚ ਬੰਦ ਹੈ। ਇਨ੍ਹਾਂ ਉੱਤੇ ਐੱਨਡੀਪੀਐੱਸ ਕਾਨੂੰਨ ਤਹਿਤ ਨਸ਼ੀਲੇ ਪਦਾਰਥ ਰੱਖਣ, ਉਨ੍ਹਾਂ ਦੀ ਵਰਤੋਂ ਕਰਨ ਤੇ ਤਸਕਰੀ ਕਰਨ ਦਾ ਦੋਸ਼ ਹੈ। ਮਾਮਲੇ ਵਿਚ ਅਜੇ ਤੱਕ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਸੁਣਵਾਈ ਦਾ ਸਮਾਂ ਕਨਫਰਮ ਨਹੀਂ ਹੋਇਆ ਹੈ। 

Also Read: ਟੈਸਲਾ CEO ਐਲੋਨ ਮਸਕ ਦੀ ਜਾਇਦਾਦ 'ਚ ਇੱਕ ਦਿਨ 'ਚ ਹੋਇਆ 1923 ਅਰਬ ਰੁਪਏ ਦਾ ਵਾਧਾ!

In The Market