ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਰੈਪਰ ਤੇ ਸਿੰਗਰ ਬਾਦਸ਼ਾਹ ਆਪਣੇ ਪ੍ਰਸਿੱਧ ਗਾਣੇ ‘Pani Pani’ ਨੂੰ ਲੈ ਕੇ ਮੁਸ਼ਕਲਾਂ ਵਿਚ ਘਿਰ ਗਏ ਹਨ। ਦਰਅਸਲ ਭਾਰਤੀ ਪਸ਼ੂ ਕਲਿਆਣ ਬੋਰਡ ਨੇ ਨਿਰਮਾਤਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
Also Read: CM ਚੰਨੀ ਦਾ ਉਸਾਰੀ ਕਾਮਿਆਂ ਨੂੰ ਤੋਹਫਾ, ਕੀਤਾ ਦੀਵਾਲੀ ਬੋਨਸ ਦਾ ਐਲਾਨ
ਦਰਅਸਲ ਇਸ ਗਾਣੇ ਵਿਚ ਦਿਖਾਏ ਹਏ ਊਂਠਾਂ ਤੇ ਘੋੜਿਆਂ ਉੱਤੇ ਇਤਰਾਜ਼ ਜਤਾਉਂਦੇ ਹੋਏ ਪੰਡਿਤਰਾਓ ਨੇ ਸ਼ਿਕਾਇਤ ਦਰਜ ਕਰਾਈ ਸੀ, ਜਿਸ ਉੱਤੇ ਬੋਰਡ ਨੇ ਨਿਰਮਾਤਾ ਤੋਂ ਲਿਖਤ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਨੋਟਿਸ ਵਿਚ ਕਿਹਾ ਗਿਆ ਹੈ ਕਿ ਬੋਰਡ ਤੋਂ ਨੋ-ਆਬਜੈਕਸ਼ਨ ਸਰਟੀਫਿਕੇਟ ਪੱਤਰ ਲਏ ਬਿਨਾਂ ਇਸ ਗਾਣੇ ਵਿਚ ਜਾਨਵਰ ਦਿਖਾਏ ਗਏ, ਜਿਸ ਨਾਲ ਸੁਪਰੀਮ ਕੋਰਟ ਦੇ ਹੁਕਮਾਂ ਦਾ ਉਲੰਘਣ ਹੋਇਆ ਹੈ।
Also Read: ਨਵਜੋਤ ਸਿੱਧੂ ਦਾ ਸਾਬਕਾ CM ਕੈਪਟਨ ਉੱਤੇ ਹਮਲਾ, ਦਿੱਤਾ ਵੱਡਾ ਬਿਆਨ
ਪੰਡਿਤ ਰਾਓ ਦਾ ਕਹਿਣਾ ਹੈ ਕਿ ਗੀਤ ‘Pani Pani’ ਵਿਚ ਨਾ ਸਿਰਫ ਜਾਨਵਰਾਂ ਦੀ ਦੁਰਵਰਤੋਂ ਕੀਤੀ ਗਈ ਹੈ ਬਲਕਿ ਇਕ ਮਹਿਲਾ ਦਾ ਅਪਮਾਨ ਕਰਨ ਲਈ ਦੁਹਰਾਏ ਗਏ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਪੰਡਿਤਰਾਓ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਸਕੱਤਰ ਦੇ ਇਲਾਵਾ ਜੈਸਲਮੇਰ ਦੇ ਡਿਪਟੀ ਕਮਿਸ਼ਨਰ ਨੂੰ ਵੀ ਪੱਤਰ ਲਿਖਿਆ ਹੈ, ਜਿਥੇ ਗਾਣਾ ਸ਼ੂਟ ਕੀਤਾ ਗਿਆ ਹੈ।
Also Read: CM ਚੰਨੀ ਦਾ ਪੰਜਾਬੀ ਇੰਡਸਟ੍ਰੀ ਨੂੰ ਤੋਹਫਾ, 100 ਫੀਸਦੀ ਸਮਰਥਾ ਨਾਲ ਖੁੱਲਣਗੇ ਸਿਨੇਮਾਘਰ



