LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੁਰੀ ਫਸੀ ਕੰਗਣਾ! ਆਜ਼ਾਦੀ ਨੂੰ 'ਭੀਖ' ਦੱਸਣ ਦੇ ਮਾਮਲੇ 'ਚ ਕੇਸ ਦਰਜ

13n5

ਜੈਪੁਰ/ਮੁੰਬਈ– ਭਾਰਤ ਦੀ ਆਜ਼ਾਦੀ ਨੂੰ ਲੈ ਕੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਲੋਂ ਦਿੱਤੇ ਗਏ ਬਿਆਨ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਿਵਾਦ ਵਧ ਗਿਆ ਹੈ। ਅਦਾਕਾਰਾ ਅਤੇ ਪਦਮ ਸ਼੍ਰੀ ਕੰਗਨਾ ਰਣੌਤ ਖ਼ਿਲਾਫ਼ ਰਾਜਸਥਾਨ ਦੇ ਜੈਪੁਰ 'ਚ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਚੁਰੂ ਕੋਤਵਾਲੀ, ਭੀਲਵਾੜਾ, ਜੋਧਪੁਰ ਅਤੇ ਪਾਲੀ ਕੋਤਵਾਲੀ 'ਚ ਕੰਗਨਾ ਰਣੌਤ ਵਿਰੁੱਧ ਸ਼ਿਕਾਇਤਾਂ ਵੀ ਦਰਜ ਕੀਤੀਆਂ ਗਈਆਂ ਹਨ। ਜੋਧਪੁਰ 'ਚ ਕਾਂਗਰਸ ਵਿਧਾਇਕ ਮਨੀਸ਼ਾ ਪਵਾਰ ਨੇ ਕੰਗਨਾ ਰਣੌਤ ਖ਼ਿਲਾਫ਼ ਸ਼ਾਸਤਰੀ ਨਗਰ ਥਾਣੇ 'ਚ ਪਰਿਵਾਦ ਪੇਸ਼ ਕੀਤਾ ਹੈ।

Also Read: ਰੇਲ ਮੁਸਾਫਰਾਂ ਲਈ ਖੁਸ਼ਖਬਰੀ! ਵਧੇ ਕਿਰਾਏ ਤੇ ਸਪੈਸ਼ਲ ਟ੍ਰੇਨਾਂ ਨੂੰ ਲੈ ਕੇ ਮੰਤਰਾਲਾ ਦਾ ਵੱਡਾ ਐਲਾਨ

ਕੰਗਨਾ ਰਣੌਤ ਮੁਰਦਾਬਾਦ ਦੇ ਲੱਗੇ ਨਾਅਰੇ 
ਉਥੇ ਹੀ ਦੇਸ਼ ਨੂੰ 'ਭੀਖ' 'ਚ ਆਜ਼ਾਦੀ ਮਿਲਣ ਨੂੰ ਲੈ ਕੇ ਕੰਗਨਾ ਰਣੌਤ ਦੇ ਵਿਵਾਦਪੂਰਨ ਬਿਆਨ 'ਤੇ ਗੁੱਸਾ ਪ੍ਰਗਟਾਉਂਦੇ ਹੋਏ ਇੰਦੌਰ 'ਚ ਸੁਤੰਤਰਤਾ ਸੰਗ੍ਰਾਮ ਸੇਨਾਨੀਆ ਦੇ ਵੰਸ਼ਜਾਂ ਅਤੇ ਮੁੰਬਈ 'ਚ ਕਾਂਗਰਸ ਅਤੇ ਕਾਂਗਰਸ ਦੀ ਸਟੂਡੈਂਟ ਵਿੰਗ (ਐੱਨ. ਐੱਸ. ਯੂ. ਆਈ.) ਨੇ ਪ੍ਰਦਰਸ਼ਨ ਕਰਕੇ ਸ਼ੁੱਕਰਵਾਰ ਨੂੰ ਅਦਾਕਾਰਾ ਦਾ ਪੁਤਲਾ ਫੂਕਿਆ। ਚਸ਼ਮਦੀਦਾਂ ਨੇ ਦੱਸਿਆ ਕਿ ਸੁੰਤਤਰਤਾ ਸੇਨਾਨੀ ਅਤੇ ਉਤਰਾਧਿਕਾਰੀ ਸੰਯੁਕਤ ਸੰਗਠਨ ਨਾਲ ਜੁੜੇ ਲੋਕਾਂ ਨੇ ਸ਼ਹਿਰ ਦੇ ਐੱਮ. ਜੀ. ਰੋਡ 'ਤੇ ਕੰਗਨਾ ਰਣੌਤ ਦਾ ਪੁਤਲਾ ਫੂਕਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ, ''ਵੀਰ ਸ਼ਹੀਦਾਂ ਦਾ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ', 'ਕੰਗਨਾ ਰਣੌਤ ਮੁਰਦਾਬਾਦ' ਅਤੇ 'ਕੰਗਨਾ ਨੂੰ ਦੇਸ਼ ਤੋਂ ਬਾਹਰ ਕਰੋ' ਵਰਗੇ ਨਾਅਰੇ ਵੀ ਲਗਾਏ ਗਏ।

Also Read: ਬੇਰੁਜ਼ਗਾਰੀ ਦੇ ਮੁੱਦੇ 'ਤੇ 'ਆਪ' ਦਾ ਹੱਲਾ-ਬੋਲ, CM ਰਹਾਇਸ਼ ਘੇਰਨਗੇ ਵਿਧਾਇਕ

ਲੱਗਦਾ ਹੈ ਡਰੱਗਜ਼ ਦੀ ਹੈਵੀ ਡੋਜ਼ ਲੈ ਕੇ ਬੈਠੀ ਸੀ : ਨਵਾਬ ਮਲਿਕ 
ਐੱਨ. ਸੀ. ਪੀ. ਨੇਤਾ ਅਤੇ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ ਕੰਗਨਾ ਰਣੌਤ ਨੂੰ ਖਰੀਆਂ-ਖੋਟੀਆਂ ਸੁਣਾਉਂਦੇ ਹੋਏ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਬਿਆਨ ਦੇਣ ਤੋਂ ਪਹਿਲਾਂ ਬਾਲੀਵੁੱਡ ਅਦਾਕਾਰਾ ਨੇ ਡਰੱਗਜ਼ ਦੀ ਹੈਵੀ ਡੋਜ਼ ਲਈ ਸੀ, ਜੋ ਵਿਸ਼ੇਸ਼ ਰੂਪ ਨਾਲ ਹਿਮਾਚਲ ਪ੍ਰਦੇਸ਼ 'ਚ ਉਗਦੀ ਹੈ। ਨਵਾਬ ਮਲਿਕ ਨੇ ਕਿਹਾ ਕਿ ਕੇਂਦਰ ਨੂੰ ਕੰਗਨਾ ਰਣੌਤ ਤੋਂ ਪਦਮ ਸ਼੍ਰੀ ਵਾਪਸ ਲੈਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ।

Also Read: ਜ਼ੀਕਾ ਵਾਇਰਸ ਨੂੰ ਲੈ ਕੇ ਚੰਡੀਗੜ੍ਹ ਸਿਹਤ ਵਿਭਾਗ ਦੀ ਐਡਵਾਈਜ਼ਰੀ, ਇੰਝ ਕਰੋ ਬਚਾਅ

ਕੰਗਨਾ ਦਾ ਵਿਵਾਦਿਤ ਬਿਆਨ
ਦੱਸ ਦਈਏ ਕਿ ਕੰਗਨਾ ਰਣੌਤ ਨੇ ਸ਼ੋਅ 'ਚ ਕਿਹਾ ਸੀ ਕਿ ''ਜੇਕਰ ਸਾਨੂੰ ਆਜ਼ਾਦੀ ਭੀਖ ਵਜੋਂ ਮਿਲਦੀ ਹੈ, ਤਾਂ ਕੀ ਇਹ ਆਜ਼ਾਦੀ ਹੈ? ਬ੍ਰਿਟਿਸ਼ ਸਰਕਾਰ ਨੇ ਪਿੱਛੇ ਕਾਂਗਰਸ ਦੇ ਨਾਂ 'ਤੇ ਜੋ ਛੱਡਿਆ, ਉਹ ਬ੍ਰਿਟਿਸ਼ ਸਰਕਾਰ ਦਾ ਹੀ ਅਗਲਾ ਰੂਪ ਸੀ। ਕਾਂਗਰਸ ਦੇ ਸਲਮਾਨ ਨਿਜ਼ਾਮੀ ਨੇ ਕਿਹਾ, ਇਹ ਬਿਆਨ ਸਾਡੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਹੈ, ਜਿਨ੍ਹਾਂ ਭਾਰਤ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।'' 

In The Market