LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਾਊਥ ਸੁਪਰਸਟਾਰ ਪੁਨੀਤ ਰਾਜਕੁਮਾਰ ਦਾ ਹਾਰਟ ਅਟੈਕ ਕਾਰਨ ਦੇਹਾਂਤ, ਫਿਲਮ ਜਗਤ 'ਚ ਸੋਗ

29o6

ਨਵੀਂ ਦਿੱਲੀਂ: ਕਨੰੜ ਐਕਟਰ ਪੁਨੀਤ ਰਾਜਕੁਮਾਰ ਦੀ ਹਾਰਟ ਅਟੈਕ ਕਾਰਨ ਮੌਤ ਨੇ ਸਾਰੇ ਫਿਲਮ ਜਗਤ ਨੂੰ ਹੈਰਾਨ ਕਰ ਦਿੱਤਾ ਹੈ। ਪੁਨੀਤ ਨੂੰ ਹਾਰਟ ਅਟੈਕ ਤੋਂ ਬਾਅਦ ਬੈਂਗਲੁਰੂ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਐਕਟਰ ਨੂੰ ਇਹ ਹਾਰਟ ਅਟੈਕ ਜਿਮ ਵਿਚ ਵਰਕਆਊਟ ਕਰਦੇ ਵੇਲੇ ਆਇਆ ਸੀ। ਉਹ 46 ਸਾਲ ਦੇ ਸਨ। ਉਹ 'ਅੱਪੂ' ਨਾਂ ਨਾਲ ਮਸ਼ਹੂਰ ਸਨ।

Also Read: ਬਠਿੰਡਾ 'ਚ ਕੇਜਰੀਵਾਲ ਵਲੋਂ ਵਪਾਰੀਆਂ ਨਾਲ ਖਾਸ ਮੁਲਾਕਾਤ ਜਾਰੀ, ਹੋ ਸਕਦੇ ਨੇ ਵੱਡੇ ਐਲਾਨ (ਵੀਡੀਓ)

ਕ੍ਰਿਕਟਰ ਵੈਂਕਟੇਸ਼ ਨੇ ਟਵੀਟ ਕਰਕੇ ਦੱਸਿਆ ਕਿ ਪੁਨੀਤ ਰਾਜਕੁਮਾਰ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਰਿਵਾਰ, ਦੋਸਤ ਤੇ ਫੈਨਸ ਨਾਲ ਮੇਰੀ ਹਮਦਰਦੀ ਹੈ। ਫੈਨਸ ਨੂੰ ਪ੍ਰਾਰਥਨਾ ਹੈ ਕਿ ਉਹ ਸ਼ਾਂਤੀ ਬਣਾਏ ਰੱਖਣ ਤੇ ਉਨ੍ਹਾਂ ਦੇ ਪਰਿਵਾਰ ਨਾਲ ਸਹਿਯੋਗ ਕਰਨ। ਬੈਂਗਲੁਰੂ ਸਥਿਤ ਵਿਕਰਮ ਹਸਪਤਾਲ ਦੇ ਡਾ. ਰੰਗਨਾਥ ਨਾਇਕ ਨੇ ਦੱਸਿਆ ਕਿ ਅਭਿਨੇਤਾ ਪੁਨੀਤ ਰਾਜਕੁਮਾਰ ਨੂੰ ਸਵੇਰੇ 11:30 ਵਜੇ ਛਾਤੀ ਵਿਚ ਦਰਦ ਦੇ ਬਾਅਦ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ। ਜਦੋਂ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆਂ ਤਾਂ ਉਨ੍ਹਾਂ ਦੀ ਹਾਲਤ ਖਰਾਬ ਸੀ। ਪੁਨੀਤ ਰਾਜਕੁਮਾਰ ਦਾ ਆਈਸੀਯੂ ਵਿਚ ਇਲਾਜ ਕੀਤਾ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

Also Read: ਮੋਹਾਲੀ 'ਚ ਪੀਟੀਆਈ ਅਧਿਆਪਕਾਂ ਦਾ ਹੱਲਾ ਬੋਲ, ਬੈਰੀਕੇਡ ਤੋੜ DC ਦਫਤਰ ਅੰਦਰ ਹੋਏ ਦਾਖਲ

ਦੱਸ ਦਈਏ ਕਿ ਪ੍ਰਸਿੱਧ ਅਭਿਨੇਤਾ ਪੁਨੀਤ ਰਾਜਕੁਮਾਰ ਨੇ ਬਾਲ ਕਲਾਕਾਰ ਦੇ ਤੌਰ ਉੱਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦਾ ਨਾਂ ਕਨੰੜ ਫਿਲਮ ਦੇ ਸਭ ਤੋਂ ਵਧੇਰੇ ਕਮਾਈ ਕਰਨ ਵਾਲੇ ਅਭਿਨੇਤਾ ਦੀ ਸੂਚੀ ਵਿਚ ਸ਼ੁਮੀਰ ਹੈ। ਸਾਲ 1986 ਵਿਚ ਸੁਪਰਹਿੱਟ ਤੇ ਉਸ ਤੋਂ ਬਾਅਦ ਬੇੱਟ ਹੁਵੂ ਲਈ ਉਨ੍ਹਾਂ ਨੂੰ ਬਾਲ ਕਲਾਕਾਰ ਦਾ ਰਾਸ਼ਟਰੀ ਪੁਰਸਕਾਰ ਮਿਲਿਆ।

Also Read: ਜੇਕਰ ਆਉਂਦੀ ਹੈ KYC ਲਈ ਕਾਲ ਤਾਂ ਕਰੋ ਇਹ ਕੰਮ, RBI ਵਲੋਂ ਅਲਰਟ ਜਾਰੀ

In The Market