LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਠਿੰਡਾ 'ਚ ਕੇਜਰੀਵਾਲ ਵਲੋਂ ਵਪਾਰੀਆਂ ਨਾਲ ਖਾਸ ਮੁਲਾਕਾਤ, ਕਿਹਾ-ਅਸੀਂ ਕਰਾਂਗੇ ਪੰਜਾਬ 'ਚ ਕੰਮ (ਵੀਡੀਓ)

29o3

ਬਠਿੰਡਾ: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦਾ ਅੱਜ ਦੂਜਾ ਦਿਨ ਹੈ। ਉਹ ਅੱਜ ਬਠਿੰਡਾ ਵਿੱਚ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਗੱਲਬਾਤ ਕਰ ਰਹੇ ਹਨ। ਵੀਰਵਾਰ ਉਨ੍ਹਾਂ ਨੇ ਮਾਨਸਾ ਵਿੱਚ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ। ਕੇਜਰੀਵਾਲ ਦੇ ਦੌਰੇ ਦੀ ਖਾਸ ਗੱਲ ਇਹ ਹੈ ਕਿ ਉਹ ਮੀਡੀਆ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਪ੍ਰੋਗਰਾਮਾਂ ਵਿੱਚ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ। ਬਠਿੰਡਾ ਵਿੱਚ ਅੱਜ ਸਪੈਸ਼ਲ ਕਾਰਡ ਰਾਹੀਂ ਹੀ ਪ੍ਰੋਗਰਾਮ ਵਿੱਚ ਐਂਟਰੀ ਕੀਤੀ ਜਾ ਰਹੀ ਹੈ।

Also Read: SAD ਵਲੋਂ BSF ਦੇ ਮਾਮਲੇ 'ਤੇ ਅਟਾਰੀ ਤੋਂ ਗੋਲਡਨ ਗੇਟ ਤੱਕ ਵਿਰੋਧ ਮਾਰਚ ਜਾਰੀ (ਵੀਡੀਓ)

ਇਸ ਮੌਕੇ ਕੇਜਰੀਵਾਲ ਨੇ ਸੰਬੋਧਨ ਕਰਦਿਆਂ ਕਿ ਜਦੋਂ ਚੋਣਾਂ ਆਉਂਦੀਆ ਹਨ ਤਾਂ ਸਿਆਸੀ ਪਾਰਟੀਆਂ ਨੂੰ ਲੋਕਾਂ ਦੀ ਯਾਦ ਆਉਂਦੀ ਹੈ। ਉਹ ਕਮਰੇ ਵਿੱਚ ਬੈਠ ਕੇ ਮੈਨੀਫੈਸਟੋ ਤਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਆਮ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀ ਸਮੱਸਿਆਵਾਂ ਬਾਰੇ ਨਹੀਂ ਜਾਣ ਲੈਂਦੇ ਉਦੋਂ ਤੱਕ ਅਸੀ ਮੈਨੀਫੈਸਟੋ ਨਹੀਂ ਬਣਾ ਸਕਦੇ। ਅਸੀਂ 24 ਘੰਟੇ ਲੋਕਾਂ ਦੇ ਵਿਚਕਾਰ ਜਾ ਕੇ ਉਨ੍ਹਾਂ ਦੀ ਸਮੱਸਿਆ ਨੂੰ ਸਮਝਣ ਤੋਂ ਬਾਅਦ ਮੈਨੀਫੈਸਟੋ ਬਣਾਉਂਦੇ ਹਾਂ।

ਕੇਜਰੀਵਾਲ ਨੇ ਅੱਗੇ ਕਿਹਾ ਕਿ ਦਿੱਲੀ ਵਿਚ ਕੋਰੋਨਾ ਦੌਰਾਨ ਜੋ ਕੰਮ ਹੋਇਆ ਉਸ ਨੂੰ ਪੂਰੀ ਦੁਨੀਆ ਜਾਣਦੀ ਹੈ। ਜਦੋਂ ਅਸੀਂ ਕੋਰੋਨਾ ਕਾਲ ਦੌਰਾਨ ਲੋਕਾਂ ਲਈ ਕੰਮ ਕਰ ਰਹੇ ਸੀ ਉਸ ਵੇਲੇ ਪੰਜਾਬ ਸਰਕਾਰ ਕੁਰਸੀ ਲਈ ਲੜ ਰਹੀ ਸੀ। ਉਨ੍ਹਾਂ ਕਿਹਾ ਕਿ ਛੋਟੇ ਵਪਾਰੀ ਸਾਡੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਹੈ। ਮੈਂ ਆਪ ਵੀ ਇਕ ਸਾਲ ਤੱਕ ਕਰਿਆਨੇ ਦੀ ਦੁਕਾਨ ਚਲਾਈ ਹੈ। ਇਸ ਲਈ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਛੋਟੇ ਵਪਾਰੀਆਂ ਨੂੰ ਹੁੰਦੀ ਹੈ। ਸਾਰੇ ਇੰਸਪੈਕਟਰ ਛੋਟੇ ਵਪਾਰੀਆਂ ਨੂੰ ਤੰਗ ਕਰਦੇ ਹਨ। ਹੁਣ ਦੀਵਾਲੀ ਆ ਗਈ ਹੈ ਅਤੇ ਇੰਸਪੈਕਟਰ ਦੀਵਾਲੀ ਲੈਣ ਪੁੱਜਣਗੇ। ਦਿੱਲੀ ਵਿਚ ਇੰਸਪੈਕਟਰਾਂ ਨੇ ਦੀਵਾਲੀ ਲੈਣੀ ਬੰਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇੰਸਪੈਕਟਰ ਰਾਜ ਨੂੰ ਖਤਮ ਕਰਨਾ ਸਾਨੂੰ ਆਉਂਦਾ ਹੈ ਅਤੇ ਇਸਨੂੰ ਖਤਮ ਕਰਨ ਲਈ ਸਾਡੀ ਨਿਯਤ ਹੈ।

ਸ੍ਰੀ ਕੇਜਰੀਵਾਲ ਨੇ ਅੱਗੇ ਕਿਹਾ ਕਿ ਅਜਿਹੇ ਮਾਹੌਲ ਵਿਚ ਵਪਾਰੀਆਂ ਲਈ ਕੰਮ ਕਰਨਾ ਔਖਾ ਹੈ। ਉਨ੍ਹਾਂ ਕਿਹਾ ਕਿ  ਪੰਜਾਬ ਵਿਚ ਗੁੰਡਾ ਟੈਕਸ ਅਤੇ ਜੋਜੋ ਟੈਕਸ ਚਲ ਰਿਹਾ ਹੈ। ਉਸ ਨੂੰ ਅਸੀਂ ਖਤਮ ਕਰਾਂਗੇ। ਇਸ ਮੌਕੇ ਉਨ੍ਹਾਂ ਦੋ ਐਲਾਨ ਕੀਤੇ। ਉਨ੍ਹਾਂ ਕਿਹਾ ਕਿ 1 ਅਪ੍ਰੈਲ ਤੋਂ ਬਾਅਦ ਵਪਾਰੀਆਂ ਦੀ ਸੁਰੱਖਿਆ ਦੀ ਜਿੰਮੇਵਾਰੀ ਸਾਡੀ ਹੋਵੇਗੀ। ਅਸੀਂ ਪੰਜਾਬ ਅੰਦਰ ਇਮਾਨਦਾਰ ਸਰਕਾਰ ਲਿਆਵਾਂਗੇ। ਅੱਜ ਤੱਕ ਕਿਸ ਨੇ ਰਾਜਨੀਤੀ ਅੰਦਰ ਇਮਾਨਦਾਰੀ ਦੀ ਗੱਲ ਨਹੀਂ ਕੀਤੀ। ਅਸੀਂ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟ ਨੇਤਾਵਾਂ ਤੋਂ ਪੰਜਾਬ ਨੂੰ ਮੁਕਤੀ ਦਿਵਾਵਾਂਗੇ।

ਦਿੱਲੀ ਸੀਐਮ ਨੇ ਅੱਗੇ ਕਿਹਾ ਕਿ ਦਿੱਲੀ ਵਿਚ ਇੰਸਪੈਕਟਰ ਰਾਜ ਖਤਮ ਹੋ ਗਿਆ ਹੈ। ਸਾਡੀ 49 ਦਿਨ ਦੀ ਸਰਕਾਰ ਨੇ 32 ਅਫਸਰਾਂ ਨੂੰ ਜੇਲ ਭੇਜਿਆ ਸੀ। ਅਸੀਂ ਕਿਸੇ ਨੂੰ ਜੋਜੋ ਟੈਕਸ ਲਗਾ ਕੇ ਡਰਾਇਆ ਨਹੀਂ, ਬਲਕਿ ਲੋਕਾਂ ਦਾ ਦਿਲ ਜਿੱਤਿਆ ਹੈ। ਆਮ ਆਦਮੀ ਪਾਰਟੀ ਦੀ ਨਕਲ ਕਰਨਾ ਸੌਖਾ ਪਰ ਅਮਲ ਕਰਨਾ ਮੁਸ਼ਕਲ ਹੈ। ਪੰਜਾਬ ਦੀ ਤਰੱਕੀ ਦੇ ਦੋ ਪਹੀਏ ਇੱਕ ਕਿਸਾਨ ਤੇ ਮਜ਼ਦੂਰ ਅਤੇ ਦੂਜਾ ਵਪਾਰੀ ਹਨ। ਇਨ੍ਹਾਂ ਦੋਵਾਂ ਨੂੰ ਮਿਲ ਕੇ ਚਲਣਾ ਪੈਣਾ। ਉਨ੍ਹਾਂ ਕਿਹਾ ਕਿ ਮੈਂ ਤੁਹਾਡੇ ਕੋਲੋਂ ਇਕ ਮੌਕਾ ਮੰਗ ਰਿਹਾ ਹਾਂ ਪਰ 5 ਸਾਲ ਬਾਅਦ ਤੁਸੀਂ ਸਾਡੇ ਮੁਰੀਦ ਹੋ ਜਾਵੋਗੇ।

In The Market