LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

SAD ਵਲੋਂ BSF ਦੇ ਮਾਮਲੇ 'ਤੇ ਅਟਾਰੀ ਤੋਂ ਗੋਲਡਨ ਗੇਟ ਤੱਕ ਵਿਰੋਧ ਮਾਰਚ ਜਾਰੀ (ਵੀਡੀਓ)

29o2

ਅੰਮ੍ਰਿਤਸਰ- ਕੇਂਦਰ ਸਰਕਾਰ ਵਲੋਂ ਬੀ.ਐੱਸ.ਐੱਫ. ਨੂੰ ਪੰਜਾਬ 'ਚ 15 ਕਿੱਲੋਮੀਟਰ ਤੋਂ ਵਧਾ ਕੇ 50 ਕਿੱਲੋਮੀਟਰ ਤੱਕ ਦਾ ਅਧਿਕਾਰ ਦੇਣ ਦੇ ਵਿਰੋਧ ਅਤੇ ਪੰਜਾਬ ਦੇ ਅਧਿਕਾਰਾਂ ਅਤੇ ਸੰਘੀ ਸਰੂਪ 'ਤੇ ਮਾਰੇ ਡਾਕੇ ਦੇ ਫ਼ੈਸਲੇ ਖ਼ਿਲਾਫ਼, ਜੋ ਕੇਂਦਰ ਅਤੇ ਸੂਬਾ ਸਰਕਾਰ ਦੀ ਮਿਲੀਭੁਗਤ ਤਹਿਤ ਲਿਆ ਗਿਆ, ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧ ਮਾਰਚ ਕੱਢਿਆ। ਅਕਾਲੀ ਦਲ ਵਾਹਗਾ ਬਾਰਡਰ, ਅਟਾਰੀ ਤੋਂ ਗੋਲਡਨ ਗੇਟ ਅੰਮ੍ਰਿਤਸਰ ਤੱਕ ਵਿਰੋਧ ਮਾਰਚ ਕੱਢਿਆ ਜਾ ਰਿਹਾ ਹੈ।

Also Read: ਪੰਜਾਬ CM ਚਰਨਜੀਤ ਸਿੰਘ ਚੰਨੀ ਹਰੀਸ਼ ਚੌਧਰੀ ਤੇ ਮੁਸਤਫਾ ਨਾਲ ਮੁੜ ਦਿੱਲੀ ਨੂੰ ਰਵਾਨਾ

ਸ਼੍ਰੋਮਣੀ ਅਕਾਲੀ ਦਲ ਦੀ ਤਮਾਮ ਲੀਡਰਸ਼ਿਪ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠਿਆ ਦੀ ਅਗਵਾਈ 'ਚ ਵਾਹਗਾ ਬਾਰਡਰ, ਅਟਾਰੀ ਤੋਂ ਗੋਲਡਨ ਗੇਟ, ਅੰਮ੍ਰਿਤਸਰ ਤੱਕ ਵਿਰੋਧ ਮਾਰਚ ਕੱਢਿਆ ਜਾ ਰਿਹਾ ਹੈ। ਇਸ ’ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਹਨ। 


ਅਕਾਲੀ ਵਰਕਰਾਂ ਦਾ ਕਾਫ਼ਲਾ ਮੋਟਰਸਾਈਕਲਾਂ ’ਤੇ ਰਵਾਨਾ ਹੋਇਆ ਹੈ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਆਪਣਾ ਰੋਹ ਵਿਅਕਤ ਕਰਨ ਵਾਲੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਵਿਰੋਧ ਮਾਰਚ 'ਚ ਵੱਧ-ਚੜ੍ਹ ਕੇ ਹਿੱਸਾ ਲੈਣ।

In The Market