LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਸ਼ਹੂਰ ਪਾਕਿਸਤਾਨੀ ਕਾਮੇਡੀਅਨ ਉਮਰ ਸ਼ਰੀਫ ਦਾ ਦੇਹਾਂਤ, ਕਪਿਲ ਸ਼ਰਮਾ ਨੇ ਜਤਾਇਆ ਦੁੱਖ

20 sharif

ਨਵੀਂ ਦਿੱਲੀ: 66 ਸਾਲ ਦੀ ਉਮਰ ਵਿਚ ਪਾਕਿਸਤਾਨ ਦੇ ਮਸ਼ਹੂਰ ਕਾਮੇਡੀਅਨ ਉਮਰ ਸ਼ਰੀਫ ਦਾ ਦੇਹਾਂਤ ਹੋ ਗਿਆ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਉਨ੍ਹਾਂ ਦੀ ਮੌਤ ਉੱਤੇ ਦੁੱਖ ਜ਼ਾਹਿਰ ਕਰ ਰਿਹਾ ਹੈ। ਹੁਣ ਕਪਿਲ ਸ਼ਰਮਾ ਨੇ ਵੀ ਉਨ੍ਹਾਂ ਦੇ ਦੇਹਾਂਤ ਉੱਤੇ ਦੁੱਖ ਪ੍ਰਗਟਾਉਂਦੇ ਹੋਏ ਟਵੀਟ ਕੀਤਾ ਹੈ। ਜਿਸ ਵਿਚ ਉਨ੍ਹਾਂ ਲਿਖਿਆ ਕਿ ਅਲਵਿਦਾ ਲੀਜੈਂਡ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ। ਤੁਹਾਨੂੰ ਦੱਸ ਦਈਏ ਕਿ ਲੰਬੀ ਬੀਮਾਰੀ ਤੋਂ ਬਾਅਦ ਉਮਰ ਸ਼ਰੀਫ ਦਾ ਦੇਹਾਂਤ ਹੋਇਆ ਹੈ।

Also Read: ਕਿਸਾਨਾਂ ਨੂੰ ਲੈ ਕੇ ਪੰਜਾਬ ਮੁੱਖ ਮੰਤਰੀ ਦਾ ਵੱਡਾ ਐਲਾਨ, ਪਟੜੀਆਂ 'ਤੇ ਧਰਨੇ ਨਾਲ ਜੁੜੇ ਕੇਸ ਹੋਣਗੇ ਵਾਪਸ

ਉਮਰ ਸ਼ਰੀਫ ਕਾਫੀ ਸਮੇਂ ਤੋਂ ਬੀਮਾਰ ਸਨ। 2020 ਵਿਚ ਉਨ੍ਹਾਂ ਦੀ ਬਾਈਪਾਸ ਸਰਜਰੀ ਤੋਂ ਬਾਅਦ ਉਨ੍ਹਾਂ ਨੂੰ ਐਮਨੇਸੀਆ ਹੋ ਗਿਆ ਸੀ ਤੇ ਉਨ੍ਹਾਂ ਦੀ ਸਿਹਤ ਵੀ ਲਗਾਤਾਰ ਡਿੱਗਦੀ ਜਾ ਰਹੀ ਸੀ। ਲਿਹਾਜ਼ਾ ਏਅਰ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਅਮਰੀਕਾ ਲਿਜਾਣ ਦੇ ਲਈ 28 ਸਤੰਬਰ ਨੂੰ ਉਡਾਣ ਭਰੀ ਪਰ ਉਨ੍ਹਾਂ ਦੇ ਸਿਹਤ ਰਸਤੇ ਵਿਚ ਹੀ ਖਰਾਬ ਹੋ ਗਈ, ਜਿਸ ਦੇ ਚੱਲਦੇ ਉਮਰ ਸ਼ਰੀਫ ਦਾ ਜਹਾਜ਼ ਜਰਮਨੀ ਵਿਚ ਉਤਾਰਨਾ ਪਿਆ ਤੇ ਉਥੇ ਹੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਪਰ ਉਨ੍ਹਾਂ ਦੀ ਸਿਹਤ ਸੁਧਰਣ ਦੀ ਬਜਾਏ ਜ਼ਿਆਦਾ ਵਿਗੜਦੀ ਗਈ ਤੇ ਉਨ੍ਹਾਂ ਦਾ ਦੇਹਾਂਤ ਹੋ ਗਿਆ।

Also Read: ਹਰਿਆਣਾ-ਪੰਜਾਬ 'ਚ ਭਲਕੇ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਸਰਕਾਰੀ ਖਰੀਦ

ਅਗਸਤ ਵਿਚ ਆਇਆ ਸੀ ਹਾਰਟ ਅਟੈਕ
ਕਿਹਾ ਇਹ ਵੀ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਅਗਸਤ ਮਹੀਨੇ ਵਿਚ ਹਾਰਟ ਅਟੈਕ ਵੀ ਆਇਆ ਸੀ ਪਰ ਉਦੋਂ ਸਮਾਂ ਰਹਿੰਦਿਆਂ ਉਨ੍ਹਾਂ ਨੂੰ ਬਚਾ ਲਿਆ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਬਾਈਪਾਸ ਸਰਜਰੀਆਂ ਵੀ ਹੋ ਚੁੱਕੀਆਂ ਸਨ। ਜਿਸ ਦੇ ਕਾਰਨ ਉਨ੍ਹਾਂ ਦੀ ਸਿਹਤ ਲਗਾਤਾਰ ਡਿੱਗਦੀ ਜਾ ਰਹੀ ਸੀ। ਪਾਕਿਸਤਾਨ ਦੇ ਨਾਲ-ਨਾਲ ਦੁਨੀਆਭਰ ਵਿਚ ਉਮਰ ਸ਼ਰੀਫ ਦੀ ਪਛਾਣ ਇਕ ਬਿਹਤਰੀਨ ਕਾਮੇਡੀਅਨ, ਅਭਿਨੇਤਾ ਤੇ ਨਿਰਮਾਤਾ ਦੇ ਤੌਰ ਉੱਤੇ ਸੀ। ਕਾਮੇਡੀ ਦੇ ਲੈਵਲ ਨੂੰ ਉਹ ਇਕ ਕਦਮ ਅੱਗੇ ਲੈ ਗਏ। ਇਹੀ ਕਾਰਨ ਸੀ ਕਿ ਦੁਨੀਆਭਰ ਵਿਚ ਉਨ੍ਹਾਂ ਨੂੰ ਪਿਆਰ ਤੇ ਸਨਮਾਨ ਮਿਲਿਆ। ਅੱਜ ਉਨ੍ਹਾਂ ਦੇ ਜਾਣ ਤੋਂ ਬਾਅਦ ਦੁਨੀਆਭਰ ਦੇ ਕਾਮੇਡੀਅਨ ਉਨ੍ਹਾਂ ਨੂੰ ਨਮ ਅੱਖਾਂ ਨਾਲ ਯਾਦ ਕਰਦੇ ਰਹੇ ਹਨ।

Also Read: ਸਿੱਧੂ ਦੇ ਨਰਮ ਪਏ ਤੇਵਰ, ਕਿਹਾ-ਅਹੁਦਾ ਹੋਵੇ, ਨਾ ਹੋਵੇ, ਰਾਹੁਲ ਤੇ ਪ੍ਰਿਅੰਕਾ ਗਾਂਧੀ ਦੇ ਰਹਾਂਗਾ ਨਾਲ'

In The Market