ਡੇਂਗੂ ਕਾਰਨ ਮਲੋਟ ‘ਚ 8 ਸਾਲਾ ਬੱਚੀ ਦੀ ਮੌਤ

ਮਲੋਟ : ਮਲੋਟ ਸ਼ਹਿਰ ’ਚ ਡੇਂਗੂ ਦਾ ਕਹਿਰ ਵਧਦਾ ਜਾ ਰਿਹਾ ਹੈ। ਸਥਾਨਕ ਸਰਕਾਰੀ ਹਸਪਤਾਲ ਤੋਂ ਇਲਾਵਾ ਨਿੱਜੀ ਹਸਪਤਾਲਾਂ ਵਿਚ ਸੈਂਕੜੇ ਮਰੀਜ਼ ਇਸ ਬੀਮਾਰੀ ਨਾਲ…

ਮਲੋਟ : ਮਲੋਟ ਸ਼ਹਿਰ ’ਚ ਡੇਂਗੂ ਦਾ ਕਹਿਰ ਵਧਦਾ ਜਾ ਰਿਹਾ ਹੈ। ਸਥਾਨਕ ਸਰਕਾਰੀ ਹਸਪਤਾਲ ਤੋਂ ਇਲਾਵਾ ਨਿੱਜੀ ਹਸਪਤਾਲਾਂ ਵਿਚ ਸੈਂਕੜੇ ਮਰੀਜ਼ ਇਸ ਬੀਮਾਰੀ ਨਾਲ ਜੂਝ ਰਹੇ ਹਨ। ਸ਼ੁੱਕਰਵਾਰ ਦੇਰ ਸ਼ਾਮ ਸ਼ਹਿਰ ’ਚ 8 ਸਾਲਾ ਬੱਚੀ ਦੀ ਵੀ ਇਸ ਬੀਮਾਰੀ ਨਾਲ ਮੌਤ ਹੋਣ ਦੀ ਸੂਚਨਾ ਹੈ। 

ਜਾਣਕਾਰੀ ਅਨੁਸਾਰ ਸ਼ਹਿਰ ਅੰਦਰ ਵੱਖ-ਵੱਖ ਖੇਤਰਾਂ ਤੇ ਖਾਸ ਕਰਕੇ ਬਾਹਰੀ ਵਾਰਡਾਂ ਵਿਚ ਡੇਂਗੂ ਦੇ ਸ਼ਿਕਾਰ ਮਰੀਜ਼ਾਂ ਦੀ ਗਿਣਤੀ ਸੈਂਕੜੇ ਹੈ। ਸਰਕਾਰੀ ਹਸਪਤਾਲ ਅਨੁਸਾਰ ਭਾਵੇਂ ਇਹ ਅੰਕੜੇ 130 ਦੇ ਨੇੜੇ ਹੈ ਪਰ ਪਤਾ ਲੱਗਾ ਕਿ ਸਰਕਾਰੀ ਹਸਪਤਾਲ ਦੇ ਅੰਕੜੇ ਅਸਲੀਅਤ ਤੋਂ ਕੋਹਾਂ ਦੂਰ ਹਨ। ਨਿੱਜੀ ਹਸਪਤਾਲਾਂ ਵਿਚ ਵੀ ਸੈਂਕੜੇ ਮਰੀਜ਼ ਇਲਾਜ ਅਧੀਨ ਹਨ। ਕੱਲ ਸ਼ਾਮ ਨੂੰ ਮਲੋਟ ਦੇ ਇਕ ਬੱਚਿਆਂ ਦੇ ਹਸਪਤਾਲ ਵਿਚ 8 ਸਾਲਾਂ ਬੱਚੀ ਇਸ਼ਕੀਰਤ ਦੀ ਮੌਤ ਹੋ ਗਈ। ਉਥੇ ਹੀ ਇਸ ਬੀਮਾਰੀ ਨਾਲ ਲੋਕਾਂ ਦੇ ਮਨਾਂ ਵਿਚ ਦਹਿਸ਼ਤ ਵੀ ਹੈ ਕਿਉਂਕਿ ਇਸ ਬੀਮਾਰੀ ਨਾਲ ਅਜਿਹੀਆਂ ਵੀ ਮੌਤਾਂ ਹੋਈਆਂ ਹਨ, ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ।

Leave a Reply

Your email address will not be published. Required fields are marked *