LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੁੰਬਈ ਡਰੱਗ ਮਾਮਲਾ, NCB ਦੇ ਜੋਨਲ ਡਾਇਰੈਕਟਰ ਸਮੀਰ ਵਾਨਖੇੜੇ ਖਿਲਾਫ ਵਿਜੀਲੈਂਸ ਜਾਂਚ ਸ਼ੁਰੂ

25 oct sameer wankhede

ਮੁੰਬਈ : ਮੁੰਬਈ 'ਚ ਡਰੱਗ ਮਾਮਲੇ ਦੀ ਜਾਂਚ ਕਾਰਨ ਚਰਚਾ 'ਚ ਆਏ ਐੱਨ.ਸੀ.ਬੀ. ਦੇ ਜੋਨਲ ਡਾਇਰੈਕਟਰ ਸਮੀਰ ਵਾਨਖੇੜੇ ਦੀਆਂ ਮੁਸ਼ਕਿਲਾਂ ਹੁਣ ਵਧਦੀਆਂ ਜਾ ਰਹੀਆਂ ਹਨ। ਹੁਣ ਉਨ੍ਹਾਂ ਖਿਲਾਫ ਵਿਜੀਲੈਂਸ ਵਿਭਾਗ ਦੀ ਜਾਂਚ ਵੀ ਸ਼ੁਰੂ ਹੋ ਗਈ ਹੈ। ਸਮੀਰ ਵਾਨਖੇੜੇ ਅਹੁਦੇ 'ਤੇ ਬਣੇ ਰਹਿਣਗੇ ਜਾਂ ਨਹੀਂ, ਹੁਣ ਇਸ 'ਤੇ ਵੀ ਸ਼ੱਕ ਦੇ ਬੱਦਲ ਮੰਡਰਾ ਰਹੇ ਹਨ। ਐੱਨ.ਸੀ.ਬੀ. ਦੇ ਡਿਪਟੀ ਡਾਇਰੈਕਟਰ ਜਨਰਲ ਗਿਆਨੇਸ਼ਵਰ ਸਿੰਘ ਨੇ ਕਿਹਾ ਕਿ ਸਮੀਰ ਵਾਨਖੇੜੇ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਵਿਜੀਲੈਂਸ ਜਾਂਚ ਹੋ ਰਹੀ ਹੈ। ਕੀ ਸਮੀਰ ਅਹੁਦੇ 'ਤੇ ਬਣੇ ਰਹਿਣਗੇ? ਇਸ ਸਵਾਲ 'ਤੇ ਗਿਆਨੇਸ਼ਵਰ ਸਿੰਘ ਨੇ ਕਿਹਾ ਕਿ ਉਹ ਅਹੁਦੇ 'ਤੇ ਬਣੇ ਰਹਿਣਗੇ ਜਾਂ ਨਹੀਂ ਇਸ 'ਤੇ ਕੁੱਝ ਕਿਹਾ ਨਹੀਂ ਜਾ ਸਕਦਾ।

Also Read : ਲੁਧਿਆਣਾ 'ਚ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਪ੍ਰੋਗਰੈਸਿਵ ਇਨਵੈਸਟ 'ਚ 99 ਹਜ਼ਾਰ ਕਰੋੜ ਇਨਵੈਸਟ ਦਾ ਟੀਚਾ

ਦੱਸ ਦਈਏ ਕਿ ਐੱਨ.ਸੀ.ਬੀ. 'ਤੇ ਲੱਗੇ ਦੋਸ਼ਾਂ 'ਤੇ DG ਐੱਨ.ਸੀ.ਬੀ. ਨੂੰ ਮੁੰਬਈ ਐੱਨ.ਸੀ.ਬੀ. ਦੇ ਅਧਿਕਾਰੀਆਂ ਨੇ ਈ-ਮੇਲ ਦੇ ਜ਼ਰੀਏ ਇਕ ਰਿਪੋਰਟ ਸੌਂਪੀ ਹੈ। ਜਾਣਕਾਰੀ ਮੁਤਾਬਕ ਦਿੱਲੀ 'ਚ ਸਮੀਰ ਵਾਨਖੇੜੇ ਕਿਸੇ ਰੀਵੀਊ ਮੀਟਿੰਗ ਲਈ ਪਹੁੰਚ ਰਹੇ ਹਨ। ਇਸ ਦੌਰਾਨ ਡੀ.ਜੀ. ਸੱਤਿਆ ਨਾਰਾਇਣ ਪ੍ਰਧਾਨ ਸਮੀਰ ਨਾਲ ਐੱਨ.ਸੀ.ਬੀ. 'ਤੇ ਲੱਗੇ ਦੋਸ਼ਾਂ 'ਤੇ ਵੀ ਗੱਲਬਾਤ ਕਰਨਗੇ।

Also Read : ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਦੇ 11 ਮਹੀਨੇ ਪੂਰੇ ਹੋਣ 'ਤੇ ਕਿਸਾਨਾਂ ਦਾ ਵੱਡਾ ਐਲਾਨ

ਸੈਸ਼ਨ ਕੋਰਟ 'ਚ ਐੱਨ.ਸੀ.ਬੀ. ਦਾ ਨਵਾਂ ਹਲਫਨਾਮਾ
ਐਤਵਾਰ ਨੂੰ ਸਮੀਰ ਵਾਨਖੇੜੇ 'ਤੇ ਦੋਸ਼ ਲੱਗਣ ਤੋਂ ਬਾਅਦ ਹੁਣ ਐੱਨ.ਸੀ.ਬੀ. ਨੇ ਸੈਸ਼ਨ ਕੋਰਟ 'ਚ ਹਲਫਨਾਮਾ ਦਾਇਰ ਕੀਤਾ ਹੈ। ਇਸ 'ਚ ਸਮੀਰ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਮਾਮਲੇ ਦੀ ਸ਼ੁਰੂਆਤ ਤੋਂ ਹੀ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ। ਸਮੀਰ ਨੇ ਕੋਰਟ 'ਚ ਕਿਹਾ, 'ਮੇਰੇ ਪਰਿਵਾਰ, ਮੇਰੀ ਮ੍ਰਿਤਕ ਮਾਂ, ਪਿਤਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।' ਅੱਗੇ ਕਿਹਾ ਗਿਆ ਹੈ ਕਿ ਜਾਂਚ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ, ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Also Read : ਐਕਸ਼ਨ ਮੋਡ 'ਚ CM ਚੰਨੀ, ਆਲ ਪਾਰਟੀ ਮੀਟਿੰਗ ਹੋਈ ਸ਼ੁਰੂ, Live

ਫਰਜ਼ੀ ਦੱਸੀ ਗਈ ਰੇਡ, ਫਿਰ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼
ਕਰੂਜ਼ ਪਾਰਟੀ ਨਾਲ ਜੁੜੇ ਡਰੱਗ ਮਾਮਲੇ ਦੌਰਾਨ ਜੋ ਛਾਪਾ ਪਿਆ ਸੀ, ਜਿਸ 'ਚ ਸ਼ਾਹਰੂਖ ਖਾਨ ਦੇ ਬੇਟੇ ਆਰਿਅਨ ਖਾਨ ਨੂੰ ਵੀ ਐੱਨ.ਸੀ.ਬੀ. ਨੇ ਫੜਿਆ ਸੀ, ਉਸ ਨੂੰ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ ਫਰਜ਼ੀ ਦੱਸਿਆ ਸੀ, ਪ੍ਰਭਾਕਰ ਨੇ ਕਿਹਾ ਸੀ ਕਿ ਐੱਨ.ਸੀ.ਬੀ. ਦਫ਼ਤਰ 'ਚ ਉਸ ਕੋਲੋਂ ਕੋਰੇ ਕਾਗਜ਼ 'ਤੇ ਦਸਤਖ਼ਤ ਕਰਵਾਏ ਗਏ ਸਨ। ਇਸ ਤੋਂ ਬਾਅਦ ਹੁਣ ਨਵਾਬ ਮਲਿਕ ਨੇ ਇਹ ਵੀ ਦਾਅਵਾ ਕੀਤਾ ਕਿ ਸਮੀਰ ਵਾਨਖੇੜੇ ਮੁਸਲਿਮ ਹਨ, ਜਿਨ੍ਹਾਂ ਨੇ ਫਰਜ਼ੀ ਜਾਤੀ ਸਰਟੀਫਿਕੇਟ ਬਣਵਾ ਕੇ IRS 'ਚ ਨੌਕਰੀ ਲਈ।

In The Market