LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼ਾਹਰੁਖ ਖਾਨ ਦੇ ਘਰ ਪਹੁੰਚੀ NCB, ਅਨੰਨਿਆ ਪਾਂਡੇ ਦੇ ਘਰ ਦੀ ਵੀ ਲਈ ਤਲਾਸ਼ੀ, ਫੋਨ ਕੀਤਾ ਜ਼ਬਤ

21 oct ananya panday

ਮੁੰਬਈ : ਡਰੱਗ ਕੇਸ ਦੀ ਜਾਂਚ ਕਰ ਰਹੀ ਐਨਸੀਬੀ ਦੀ ਟੀਮ ਵੀਰਵਾਰ ਨੂੰ ਦੁਪਹਿਰ ਕਰੀਬ 1 ਵਜੇ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੇ ਗਰ 'ਮੰਨਤ' ਪਹੁੰਚੀ ਅਤੇ ਕੁਝ ਦੇਰ ਬਾਅਦ ਉਥੋਂ ਵਾਪਸ ਚਲੀ ਗਈ।ਐਨਸੀਬੀ ਦੇ ਉਚ ਅਧਿਕਾਰੀ ਵੀਵੀ ਸਿੰਘ ਆਪਣੀ ਟੀਮ ਦੇ ਨਾਲ ਉਥੇ ਪਹੁੰਚੇ ਸਨ। ਹਾਲਾਂਕਿ ਇਹ ਕਈ ਰੇਡ ਨਹੀਂ ਸੀ ਬਲਕਿ ਕਿਸੇ ਕਾਗਜ਼ੀ ਕਾਰਵਾਈ ਲਈ ਐਨਸੀਬੀ ਟੀਮ ਉਥੇ ਪਹੁੰਚੀ ਸੀ।ਕਰੂਜ਼ ਡਰੱਗ ਕੇਸ 'ਚ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਆਰਥਰ ਜੇਲ 'ਚ ਬੰਦ ਹਨ। ਇਸਤੋਂ ਪਹਿਲਾਂ ਸ਼ਾਹਰੁਖ ਖਾਨ ਆਰਥਰ ਰੋਡ 'ਚ ਆਰਿਅਨ ਨੂੰ ਮਿਲਣ ਲਈ ਪਹੁੰਚੇ ਸਨ। ਉਥੇ ਉਹ ਕਰੀਬ 15 ਮਿੰਟ ਰੁਕੇ ਅਤੇ ਬਿਨਾਂ ਮੀਡੀਆ ਨਾਲ ਗੱਲਬਾਤ ਕੀਤੇ ਉਥੋਂ ਚਲੇ ਗਏ।

Also Read : ਬੇਟੇ ਆਰਿਅਨ ਨੂੰ ਮਿਲਣ ਲਈ ਜੇਲ ਪਹੁੰਚੇ ਸ਼ਾਹਰੁਖ ਖਾਨ

ਅਨੰਨਿਆ ਪਾਂਡੇ ਦੇ ਘਰ ਪਹੁੰਚੀ ਐਨਸੀਬੀ
ਇਸ ਤੋਂ ਪਹਿਲਾਂ ਕੇਂਦਰੀ ਜਾਂਚ ੲੰਜਸੀ ਨੇ ਮੁੰਬਈ ਬਾਂਦਰਾ ਸਥਿਤ ਬਾਲੀਵੁੱਡ ਐਕਟਰਸ ਅਨੰਨਿਆ ਪਾਂਡੇ ਦੇ ਘਰ ਪਹੁੰਚੀ।ਐਨਸੀਬੀ ਦੀ ਟੀਮ ਅਨੰਨਿਆ ਦੇ ਦੇ ਘਰ ਦੀ ਤਲਾਸ਼ੀ ਲਈ ਹੈ ਅਤੇ ਫੋਨ ਵੀ ਜ਼ਬਤ ਕਰ ਲਏ ਹਨ।ਅਨੰਨਿਆ ਪਾਂਡੇ ਫਿਲਮ ਅਦਾਕਾਰ ਚੰਕੀ ਪਾਂਡੇ ਦੀ ਬੇਟੀ ਹੈ।

Also Read : ਆਰਿਅਨ ਖਾਨ ਨੂੰ ਕੋਰਟ ਤੋਂ ਝਟਕਾ, ਤਿੰਨਾਂ ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ ਖਾਰਿਜ

ਦੱਸ ਦਈਏ ਕਿ ਮੁੰਬਈ ਕਰੂਜ ਡਰੱਗ ਕੇਸ ਸੁਣਵਾਈ ਕਰਦੇ ਹੋਏ ਬੁਧਵਾਰ ਨੂੰ ਮੁੰਬਈ ਕੋਰਟ ਨੇ ਉਸਦੀ ਜਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ ਸੀ।ਜਿਸ ਤੋਂ ਬਾਅਦ ਉਨ੍ਹਾਂ ਦੇ ਵਕੀਲਾਂ ਨੇ ਤੁਰੰਤ ਬੰਬੇ ਹਾਈ ਕੋਰਟ ਤੋਂ ਅਪੀਲ ਦਾਇਰ ਕਰ ਨਿਚਲੀ ਅਦਾਲਤ ਦੇ ਆਦੇਸ਼ਾਂ ਨੂੰ ਚਣੌਤੀ ਦੇ ਦਿੱਤੀ ਹੈ।ਹੁਣ ਵਕੀਲਾਂ ਨੇ ਮੁੰਬਈ ਹਾਈਕੋਰਟ 'ਚ ਬੇਲ ਦੀ ਅਰਜੀ ਦਿੱਤੀ ਹੈ। ਉਥੇ ਹੀ ਬੰਬੇ ਹਾਈਕੋਰਟ 'ਚ ਆਰਿਅਨ ਦੀ ਜਮਾਨਤ 'ਤੇ 26 ਅਕਤੂਬਰ ਯਾਨੀ ਮੰਗਲਵਾਰ ਨੂੰ ਸੁਣਵਾਈ ਕੀਤੀ ਜਾਵੇਗੀ।ਜਿਸ ਦੇ ਚਲਦਿਆਂ ਆਰਿਅਨ ਨੂੰ 26 ਅਕਤੂਬਰ ਤਕ ਜੇਲ 'ਚ ਹੀ ਰਹਿਣਾ ਪਵੇਗਾ। 

In The Market