ਮੁੰਬਈ : ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਕਰੂਜ਼ ਡਰੱਗਜ਼ ਮਾਮਲੇ ‘ਚ ਮੁੰਬਈ ਦੀ ਆਰਥਰ ਰੋਡ ਜੇਲ’ ਚ ਬੰਦ ਆਪਣੇ ਬੇਟੇ ਆਰੀਅਨ ਖਾਨ ਨੂੰ ਮਿਲਣ ਪਹੁੰਚੇ। ਇੱਕ ਆਮ ਨਾਗਰਿਕ ਵਾਂਗ, ਸ਼ਾਹਰੁਖ ਖਾਨ ਜੇਲ੍ਹ ਦੇ ਬਾਹਰ ਵਿਜ਼ਟਰ ਲਾਈਨ ਵਿੱਚ ਖੜ੍ਹੇ ਹੋ ਕੇ ਆਰੀਅਨ ਨੂੰ ਮਿਲਣ ਲਈ ਜੇਲ੍ਹ ਪਹੁੰਚੇ। 17 ਦਿਨਾਂ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਸ਼ਾਹਰੁਖ ਖਾਨ ਆਪਣੇ ਬੇਟੇ ਨੂੰ ਮਿਲਣ ਆਏ ਸਨ।
Also Read : ਸਕੂਲ ਦਾ ਹੋਮਵਰਕ ਨਾ ਕਰਨ ‘ਤੇ ਟੀਚਰ ਨੇ ਸਟੂਡੈਂਟ ਨੂੰ ਉਤਾਰਿਆ ਮੌਤ ਦੇ ਘਾਟ, ਦੋਸ਼ੀ ਗ੍ਰਿਫਤਾਰ
ਖਬਰਾਂ ਦੇ ਅਨੁਸਾਰ, ਸ਼ਾਹਰੁਖ ਖਾਨ ਕੋਰੋਨਾ ਦਿਸ਼ਾ ਨਿਰਦੇਸ਼ਾਂ ਦੇ ਨਿਯਮਾਂ ਦੇ ਅਨੁਸਾਰ ਹੁਣ ਤੱਕ ਆਪਣੇ ਬੇਟੇ ਨੂੰ ਨਹੀਂ ਮਿਲ ਸਕੇ।ਨਿਯਮਾਂ ਦੇ ਅਨੁਸਾਰ, ਕੋਰੋਨਾ ਦਿਸ਼ਾ ਨਿਰਦੇਸ਼ਾਂ ਦੇ ਕਾਰਨ, ਕਿਸੇ ਵੀ ਕੈਦੀ ਦੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਆਗਿਆ ਨਹੀਂ ਸੀ। ਹਾਲਾਂਕਿ, ਹੁਣ ਇਸ ਨਿਯਮ ਨੂੰ ਬਦਲ ਦਿੱਤਾ ਗਿਆ ਹੈ, ਜਿਸਦੇ ਬਾਅਦ ਸ਼ਾਹਰੁਖ ਆਰੀਅਨ ਨੂੰ ਮਿਲਣ ਆਏ ਸਨ। ਆਪਣੇ ਪੁੱਤਰ ਨੂੰ ਮਿਲਣ ਲਈ ਸ਼ਾਹਰੁਖ ਖਾਨ ਨਿਰਧਾਰਤ ਸਮੇਂ ਅਨੁਸਾਰ ਸਵੇਰੇ ਲਗਭਗ 9:15 ਵਜੇ ਆਰਥਰ ਜੇਲ੍ਹ ਪਹੁੰਚੇ। ਇਸ ਤੋਂ ਪਹਿਲਾਂ ਉਹ ਆਰੀਅਨ ਨਾਲ ਵੀਡੀਓ ਕਾਲ ਰਾਹੀਂ ਹੀ ਗੱਲ ਕਰ ਸਕਦੇ ਸਨ।
Also Read : ਪਿਛਲੇ 24 ਘੰਟਿਆਂ ‘ਚ ਕੋਰੋਨਾ ਮਾਮਲਿਆਂ ‘ਚ ਹੋਇਆ 26 ਫੀਸਦੀ ਵਾਧਾ, ਸਾਹਮਣੇ ਆਏ 18 ਹਜ਼ਾਰ ਤੋਂ ਵਧੇਰੇ ਮਾਮਲੇ
ਜਦੋਂ ਸ਼ਾਹਰੁਖ ਖਾਨ ਆਰਥਰ ਰੋਡ ਜੇਲ੍ਹ ਪਹੁੰਚੇ, ਉੱਥੇ ਮੀਡੀਆ ਦਾ ਭਾਰੀ ਇਕੱਠ ਸੀ। ਇਸ ਦੌਰਾਨ ਮੀਡੀਆ ਨੇ ਕਈ ਸਵਾਲ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਪਰ ਸ਼ਾਹਰੁਖ ਨੇ ਕਿਸੇ ਨੂੰ ਕੋਈ ਜਵਾਬ ਨਾ ਦਿੱਤਾ, ਬਿਨਾਂ ਕੁਝ ਕਹੇ ਉਹ ਆਪਣੇ ਸੁਰੱਖਿਆ ਘੇਰੇ ਨਾਲ ਸਿੱਧਾ ਅੰਦਰ ਚਲੇ ਗਏ। ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਅਤੇ ਆਰੀਅਨ ਖਾਨ ਦੀ ਮੁਲਾਕਾਤ ਲਗਭਗ 15 ਮਿੰਟ ਤੱਕ ਚੱਲੀ।
Also Read : ਦੇਰ ਰਾਤ ਦੇਹਰਾਦੂਨ ਪਹੁੰਚੇ ਅਮਿਤ ਸ਼ਾਹ, ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਹਵਾਈ ਸਰਵੇਖਣ
ਦੱਸ ਦਈਏ ਕਿ ਆਰੀਅਨ ਖਾਨ ਨੂੰ 2 ਅਕਤੂਬਰ ਦੀ ਰਾਤ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਕਰੂਜ਼ ਦੀ ਹਿਰਾਸਤ ਵਿੱਚ ਲਿਆ ਸੀ। ਜਿਸਦੇ ਬਾਅਦ ਉਸਨੂੰ ਅਗਲੇ ਦਿਨ 3 ਅਕਤੂਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮਸ਼ਹੂਰ ਵਕੀਲ ਸਤੀਸ਼ ਮਨਸ਼ਿੰਦੇ ਆਰੀਅਨ ਖਾਨ ਦਾ ਕੇਸ ਲੜ ਰਹੇ ਹਨ, ਪਰ ਸਾਰੀਆਂ ਦਲੀਲਾਂ ਦੇ ਬਾਅਦ ਵੀ ਉਹ ਉਨ੍ਹਾਂ ਨੂੰ ਜ਼ਮਾਨਤ ਦਿਵਾਉਣ ਵਿੱਚ ਅਸਫਲ ਰਹੇ ਹਨ।



