LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੇਰ ਰਾਤ ਦੇਹਰਾਦੂਨ ਪਹੁੰਚੇ ਅਮਿਤ ਸ਼ਾਹ, ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਹਵਾਈ ਸਰਵੇਖਣ

21 oct amit shah

ਦੇਹਰਾਦੂਨ : ਭਾਰੀ ਮੀਂਹ ਨਾਲ ਪ੍ਰਭਾਵਿਤ ਉੱਤਰਾਖੰਡ ਵਿੱਚ ਬੁੱਧਵਾਰ ਨੂੰ ਛੇ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜਿਸ ਨਾਲ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 52 ਹੋ ਗਈ। ਦੂਜੇ ਪਾਸੇ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨਗੇ। ਮੀਂਹ ਕਾਰਨ ਹੋਈ ਲੈਂਡਸਲਾਈਡ ਨਾਲ  ਕਈ ਸੜਕਾਂ ਜਾਮ ਹੋ ਗਈਆਂ ਹਨ ਅਤੇ ਕਈ ਪਿੰਡਾਂ ਵਿੱਚ ਬਿਜਲੀ ਸਪਲਾਈ ਵੀ ਬੰਦ ਹੋ ਗਈ ਹੈ। ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਪੰਜ ਲੋਕ ਅਜੇ ਵੀ ਲਾਪਤਾ ਹਨ ਅਤੇ 17 ਲੋਕ ਜ਼ਖਮੀ ਹੋਏ ਹਨ। ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, ਜ਼ਿਆਦਾਤਰ ਮੌਤਾਂ ਘਰ ਢਹਿਣ ਕਾਰਨ ਹੋਈਆਂ ਹਨ। ਨੈਨੀਤਾਲ ਜ਼ਿਲ੍ਹੇ ਵਿੱਚ ਹੀ 28 ਲੋਕਾਂ ਦੀ ਮੌਤ ਹੋ ਚੁੱਕੀ ਹੈ।

Also Read : ਭਾਰਤ ਨੇ ਰਚਿਆ ਇਤਿਹਾਸ, 100 ਕਰੋੜ ਵੈਕਸੀਨੇਸ਼ਨ ਡੋਜ਼ ਦੇ ਜਾਦੂਈ ਅੰਕੜੇ ਨੂੰ ਕੀਤਾ ਪਾਰ

ਅਮਿਤ ਸ਼ਾਹ ਹਵਾਈ ਸਰਵੇਖਣ ਕਰਨਗੇ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਤਰਾਖੰਡ ਦੌਰੇ ਲਈ  ਬੁੱਧਵਾਰ ਦੇਰ ਰਾਤ ਦੇਹਰਾਦੂਨ ਪਹੁੰਚੇ। ਉਹ ਅੱਜ ਆਫ਼ਤ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕਰਨਗੇ। ਸ਼ਾਹ ਰਾਜ ਭਵਨ ਤੋਂ ਦੇਹਰਾਦੂਨ ਦੇ ਜੀਟੀਸੀ ਹੈਲੀਪੈਡ 'ਤੇ ਪਹੁੰਚਣਗੇ ਅਤੇ ਉਸ ਤੋਂ ਬਾਅਦ ਉਹ ਆਫ਼ਤ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕਰਨਗੇ। ਗ੍ਰਹਿ ਮੰਤਰੀ ਸਟੇਟ ਗੈਸਟ ਹਾਊਸ ਵਿਖੇ ਮੀਟਿੰਗ ਕਰਨਗੇ ਅਤੇ ਦੁਪਹਿਰ 1 ਵਜੇ ਦੇ ਕਰੀਬ ਜੌਲੀ ਗ੍ਰਾਂਟ ਏਅਰਪੋਰਟ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਣਗੇ।

Also Read : ਆਗਰਾ ਪੁਲਿਸ ਨੇ ਪ੍ਰਿਯੰਕਾਂ ਗਾਂਧੀ ਨੂੰ ਲਿਆ ਹਿਰਾਸਤ 'ਚ, ਧਾਰਾ 144 ਦਾ ਦਿੱਤਾ ਹਵਾਲਾ

ਰਾਹਤ ਕਾਰਜਾਂ ਵਿੱਚ ਜੁਟਿਆ ਹੋਈਆਂ  NDRF ਟੀਮਾਂ  
ਉਤਰਾਖੰਡ ਵਿੱਚ ਲਾਪਤਾ ਲੋਕਾਂ ਦੇ ਅਧਿਕਾਰਤ ਅੰਕੜਿਆਂ ਵਿੱਚ ਇੱਕ ਟ੍ਰੈਕਿੰਗ ਟੀਮ ਦੇ 11 ਮੈਂਬਰ ਸ਼ਾਮਲ ਨਹੀਂ ਹਨ ਜੋ ਉੱਤਰਕਾਸ਼ੀ ਤੋਂ ਰਵਾਨਾ ਹੋਏ ਸਨ। ਪਰ ਹਿਮਾਚਲ ਪ੍ਰਦੇਸ਼ ਦੇ ਚਿਤਕੂਲ ਵਿੱਚ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕੇ। ਇੱਕ ਗੈਰ ਸੰਬੰਧਤ ਘਟਨਾ ਵਿੱਚ, ਭਾਰਤ-ਚੀਨ ਸਰਹੱਦ ਦੇ ਨੇੜੇ ਇੱਕ ਆਈਟੀਬੀਪੀ ਗਸ਼ਤ ਦੇ ਨਾਲ ਆਏ ਤਿੰਨ ਕੂਲੀ ਬਰਫ ਵਿੱਚ ਦੱਬੇ ਹੋਏ ਸਨ ਅਤੇ ਮੰਨਿਆ ਜਾ ਰਿਹਾ  ਹੈ ਕਿ ਉਹ ਮਰੇ ਹੋਏ ਹਨ। ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ (NDRF) ਨੇ ਕਿਹਾ ਕਿ ਉਸਨੇ ਉਤਰਾਖੰਡ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਸੈਂਕੜੇ ਲੋਕਾਂ ਨੂੰ ਬਚਾਇਆ ਹੈ। ਫੋਰਸ ਨੇ ਰਾਜ ਵਿੱਚ 17 ਬਚਾਅ ਟੀਮਾਂ ਤਾਇਨਾਤ ਕੀਤੀਆਂ ਹਨ।

Also Read : ਲਗਾਤਾਰ ਵਧ ਰਹੀਆਂ ਪੈਟਰੋਲ-ਡੀਜਲ ਦੀਆਂ ਕੀਮਤਾਂ, ਜਾਣੋ ਤੁਹਾਡੇ ਸ਼ਹਿਰ 'ਚ ਕਿੰਨ੍ਹਾ ਮਹਿੰਗਾ ਹੋਇਆ ਤੇਲ ?

ਇੱਕ ਬੁਲਾਰੇ ਨੇ ਦੱਸਿਆ ਕਿ ਐਨਡੀਆਰਐਫ ਦੇ ਬਚਾਅ ਕਰਮਚਾਰੀਆਂ ਨੇ ਹੁਣ ਤੱਕ ਉਧਮ ਸਿੰਘ ਨਗਰ ਅਤੇ ਨੈਨੀਤਾਲ ਤੋਂ ਫਸੇ 1300 ਲੋਕਾਂ ਨੂੰ ਬਚਾਇਆ ਹੈ। ਉਹ ਉਤਰਾਖੰਡ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਰਾਹਤ ਸਮੱਗਰੀ ਵੀ ਵੰਡ ਰਹੇ ਹਨ। ਇਸ ਦੇ ਨਾਲ ਹੀ ਬੁੱਧਵਾਰ ਨੂੰ ਸੈਲਾਨੀ ਸ਼ਹਿਰ ਨੈਨੀਤਾਲ ਵਿੱਚ ਸਥਿਤੀ ਆਮ ਸੀ। ਨੈਨੀਤਾਲ ਦੇ ਕਾਠਗੋਦਾਮ ਰੇਲਵੇ ਸਟੇਸ਼ਨ ਦੀਆਂ ਪਟਰੀਆਂ ਗੋਲਾ ਨਦੀ ਦੇ ਤੇਜ਼ ਵਹਾਅ ਕਾਰਨ ਨੁਕਸਾਨੀਆਂ ਗਈਆਂ ਹਨ। ਪੁਲਿਸ ਦੇ ਮਹਾਨਿਦੇਸ਼ਕ ਅਸ਼ੋਕ ਕੁਮਾਰ ਨੇ ਕਿਹਾ ਕਿ ਕਾਠਗੋਦਾਮ ਵਿੱਚ ਖਰਾਬ ਹੋਈਆਂ ਪਟੜੀਆਂ ਦੀ ਮੁਰੰਮਤ ਕਰਨ ਵਿੱਚ ਚਾਰ ਜਾਂ ਪੰਜ ਦਿਨ ਲੱਗ ਸਕਦੇ ਹਨ। ਨੈਨੀਤਾਲ ਵਿੱਚ ਮੀਂਹ ਰੁਕਣ ਤੋਂ ਬਾਅਦ, ਸੈਲਾਨੀ ਬਾਜ਼ਾਰ ਵਿੱਚ ਖਰੀਦਦਾਰੀ ਅਤੇ ਸੈਰ ਸਪਾਟੇ ਲਈ ਬਾਹਰ ਆਏ। ਸ਼ਹਿਰ ਵਿੱਚ ਟੈਕਸੀਆਂ ਆਮ ਵਾਂਗ ਚਲਦੀਆਂ ਵੇਖੀਆਂ ਗਈਆਂ।

In The Market