LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਕੂਲ ਦਾ ਹੋਮਵਰਕ ਨਾ ਕਰਨ 'ਤੇ ਟੀਚਰ ਨੇ ਸਟੂਡੈਂਟ ਨੂੰ ਉਤਾਰਿਆ ਮੌਤ ਦੇ ਘਾਟ, ਦੋਸ਼ੀ ਗ੍ਰਿਫਤਾਰ

21 oct rajasthan

ਰਾਜਸਥਾਨ : ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਸਾਲਾਸਰ ਦੇ ਕੋਲਾਸਰ ਪਿੰਡ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਸੱਤਵੀਂ ਜਮਾਤ ਦੇ ਵਿਦਿਆਰਥੀ ਨੂੰ ਅਧਿਆਪਕ ਨੇ ਬੇਰਹਿਮੀ ਨਾਲ ਕੁੱਟ -ਕੁੱਟ ਕੇ ਮਾਰ ਦਿੱਤਾ। 13 ਸਾਲ ਦੇ ਬੱਚੇ ਦਾ ਸਿਰਫ ਇਹੀ ਕਸੂਰ ਸੀ ਕਿ ਉਸਨੇ ਆਪਣਾ ਹੋਮਵਰਕ ਨਹੀਂ ਕੀਤਾ ਸੀ, ਜਿਸ ਕਾਰਨ ਗੁੱਸੇ ਵਿੱਚ ਆਏ ਅਧਿਆਪਕ ਨੇ ਕਥਿਤ ਤੌਰ 'ਤੇ ਉਸਦੀ ਜਾਨ ਲੈ ਲਈ।

Also Read : ਪਿਛਲੇ 24 ਘੰਟਿਆਂ 'ਚ ਕੋਰੋਨਾ ਮਾਮਲਿਆਂ 'ਚ ਹੋਇਆ 26 ਫੀਸਦੀ ਵਾਧਾ, ਸਾਹਮਣੇ ਆਏ 18 ਹਜ਼ਾਰ ਤੋਂ ਵਧੇਰੇ ਮਾਮਲੇ

ਸਾਲਾਸਰ ਪੁਲਿਸ ਦੇ ਐਸਐਚਓ ਸੰਦੀਪ ਬਿਸ਼ਨੋਈ ਦੇ ਅਨੁਸਾਰ, ਕੋਲਾਸਰ ਦੇ ਰਹਿਣ ਵਾਲੇ ਓਮਪ੍ਰਕਾਸ਼ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦਾ ਬੇਟਾ ਗਣੇਸ਼ ਕੋਲਸਰ ਦੇ ਇੱਕ ਪ੍ਰਾਈਵੇਟ ਮਾਡਰਨ ਪਬਲਿਕ ਸਕੂਲ ਦਾ ਸੱਤਵੀਂ ਜਮਾਤ ਦਾ ਵਿਦਿਆਰਥੀ ਸੀ। ਜੋ ਦੋ-ਤਿੰਨ ਮਹੀਨਿਆਂ ਤੋਂ ਸਕੂਲ ਜਾ ਰਿਹਾ ਸੀ। ਗਣੇਸ਼ ਨੇ ਪਿਛਲੇ 15 ਦਿਨਾਂ ਵਿੱਚ ਆਪਣੇ ਪਿਤਾ ਨੂੰ ਤਿੰਨ-ਚਾਰ ਵਾਰ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਅਧਿਆਪਕ ਮਨੋਜ ਉਸ ਨੂੰ ਬੇਵਜ੍ਹਾ  ਕੁੱਟਦਾ ਸੀ। ਬੁੱਧਵਾਰ ਨੂੰ ਵੀ ਗਣੇਸ਼ ਸਕੂਲ ਗਿਆ ਸੀ। ਸਵੇਰੇ ਕਰੀਬ 9.15 ਵਜੇ ਗਣੇਸ਼ ਦੇ ਪਿਤਾ ਓਮਪ੍ਰਕਾਸ਼ ਨੂੰ ਸਕੂਲ ਦੇ ਦੋਸ਼ੀ ਅਧਿਆਪਕ ਮਨੋਜ ਦਾ ਫੋਨ ਆਇਆ ਕਿ ਗਣੇਸ਼ ਹੋਮਵਰਕ ਨਹੀਂ ਕਰਕੇ ਆਇਆ ਸੀ। ਇਸ ਲਈ ਉਸ ਦੀ ਕੁੱਟਮਾਰ ਕੀਤੀ ਗਈ ਜਿਸ ਕਾਰਨ ਉਹ ਬੇਹੋਸ਼ ਹੋ ਗਿਆ।

Also Read : ਪਿਛਲੇ 24 ਘੰਟਿਆਂ 'ਚ ਕੋਰੋਨਾ ਮਾਮਲਿਆਂ 'ਚ ਹੋਇਆ 26 ਫੀਸਦੀ ਵਾਧਾ, ਸਾਹਮਣੇ ਆਏ 18 ਹਜ਼ਾਰ ਤੋਂ ਵਧੇਰੇ ਮਾਮਲੇ

ਖੇਤ ਵਿੱਚ ਕੰਮ ਕਰ ਰਹੇ ਪਿਤਾ ਨੇ ਦੋਸ਼ੀ ਅਧਿਆਪਕ ਨੂੰ ਪੁੱਛਿਆ ਕਿ ਕੀ ਉਹ ਬੇਹੋਸ਼ ਹੋ ਗਿਆ ਹੈ ਜਾਂ ਮਰ ਗਿਆ ਹੈ ? ਇਸ 'ਤੇ ਦੋਸ਼ੀ ਅਧਿਆਪਕ ਨੇ ਕਿਹਾ ਕਿ ਉਹ ਮਰਨ ਦਾ  ਨਾਟਕ ਕਰ ਰਿਹਾ ਹੈ। ਕੁਝ ਸਮੇਂ ਬਾਅਦ ਓਮਪ੍ਰਕਾਸ਼ ਸਕੂਲ ਪਹੁੰਚਿਆ, ਜਿੱਥੇ ਉਸਦੀ ਪਤਨੀ ਪਹਿਲਾਂ ਹੀ ਮੌਜੂਦ ਸੀ। ਸਕੂਲ ਦੇ ਬਾਕੀ ਬੱਚੇ ਡਰੇ ਹੋਏ ਸਨ।ਬੱਚਿਆਂ ਨੇ ਦੱਸਿਆ ਕਿ ਦੋਸ਼ੀ ਮਨੋਜ ਨੇ ਬੇਰਹਮੀ ਨਾਲ ਲੱਤਾਂ ਨਾਲ ਕੁੱਟਿਆ ਹੈ। ਇਸ ਵਹਿਸ਼ੀਪੁਣੇ ਕਾਰਨ ਗਣੇਸ਼ ਲਹੂਲੁਹਾਣ ਹੋ ਗਿਆ। ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਜ਼ਖਮੀ ਬੱਚੇ ਨੂੰ ਸਾਲਾਸਰ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਗਣੇਸ਼ ਨੂੰ ਮ੍ਰਿਤਕ ਐਲਾਨ ਦਿੱਤਾ।

Also Read : ਦੇਰ ਰਾਤ ਦੇਹਰਾਦੂਨ ਪਹੁੰਚੇ ਅਮਿਤ ਸ਼ਾਹ, ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਹਵਾਈ ਸਰਵੇਖਣ

ਐਸਐਚਓ ਸੰਦੀਪ ਬਿਸ਼ਨੋਈ ਨੇ ਦੱਸਿਆ ਕਿ ਮ੍ਰਿਤਕ ਗਣੇਸ਼ ਦੇ ਪਿਤਾ ਓਮਪ੍ਰਕਾਸ਼ ਨੇ ਅਧਿਆਪਕ ਮਨੋਜ ਕੁਮਾਰ ਦੇ ਖਿਲਾਫ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰਵਾਇਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਹੈ। ਸਾਲਾਸਰ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਹੈ। ਇੱਥੇ ਮ੍ਰਿਤਕ ਵਿਦਿਆਰਥੀ ਦਾ ਪੋਸਟਮਾਰਟਮ ਤਿੰਨ ਡਾਕਟਰਾਂ ਦੇ ਮੈਡੀਕਲ ਬੋਰਡ ਤੋਂ ਕੀਤਾ ਗਿਆ।

In The Market