LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਰੂਜ਼ ਡਰੱਗ ਮਾਮਲਾ : NCB ਵੱਲੋਂ ਕੋਰਟ 'ਚ ਦਿੱਤੇ ਬਿਆਨ ਨਾਲ ਵੱਧ ਸਕਦੀਆਂ ਨੇ ਆਰਿਅਨ ਦੀਆਂ ਮੁਸ਼ਕਲਾਂ

13 oct aryan

ਨਵੀਂ ਦਿੱਲੀ : ਡਰੱਗ ਕੇਸ 'ਚ ਜ਼ੇਲ੍ਹ ਗਏ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਦੀ ਜਮਾਨਤ ਅਰਜ਼ੀ ਨੂੰ ਲੈਕੇ ਅੱਜ ਕੋਰਟ 'ਚ ਸਾਣਵਾਈ ਜਾਰੀ ਹੈ।ਸੁਣਵਾਈ ਦੌਰਾਨ ਕੋਰਟ 'ਚ ਐਨਸੀਬੀ ਨੇ ਆਪਣਾ ਪੱਖ ਰੱਖਿਆ ਹੈ।ਐਨਸੀਬੀ ਨੇ ਕੋਰਟ 'ਚ ਕਿਹਾ ਕਿ ਬੇਸ਼ੱਕ ਹੀ ਆਰਿਅਨ ਖਾਨ ਕੋਲੋਂ ਸਾਨੂੰ ਕੋਈ ਡਰੱਗ ਬਰਾਮਦ ਨਹੀਂ ਹੋਇਆ ਹੈ,ਪਰ ਇਹ ਵੱਡੀ ਸਾਜਿਸ਼ ਦਾ ਹਿੱਸਾ ਹੈ ਅਤੇ ਡਰੱਗ ਅਰਬਾਜ ਮਰਚੈਂਟ ਦੇ ਕੋਲੋਂ ਮਿ ਲਿਆ ਹੈ।

Also Read : ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ, ਜੈਸ਼ ਦਾ ਟਾਪ ਕਮਾਂਡਰ ਸੋਫੀ ਢੇਰ

ਐਨਸੀਬੀ ਨੇ ਕੋਰਟ ਨੂੰ ਕਿਹਾ ਕਿ ਕਿਸੀ ਇਕ ਦੋਸ਼ੀ 'ਤੇ ਲੱਗੇ ਆਰੋਪਾਂ ਅਤੇ ਹੋਰਾਂ 'ਤੇ ਲੱਗੇ ਦੋਸ਼ਾਂ ਨੂੰ ਵੱਖ-ਵੱਖ ਨਹੀਂ ਕੀਤਾ ਜਾ ਸਕਦਾ।ਜਾਂਚ ਏਜੰਸੀ ਨੇ ਤਰਕ ਦੇ ਅਧਾਰ 'ਤੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਬੇਹੱਦ ਜਰੂਰੀ ਹੈ।ਦੱਸ ਦਈਏ ਕਿ ਅੱਜ ਕੋਰਟ ਵਿਚ ਐਨਸੀਬੀ 'ਚ ਆਰਿਅਨ ਦੀ ਜਮਾਨਤ ਯਾਚਿਕਾ 'ਚ ਸੁਣਵਾਈ ਹੋ ਰਹੀ ਹੈ। ਕੋਰਟ ਦੇੇ ਅੱਜ ਦੇ ਫੈਸਲੇ ਤੋਂ ਬਾਅਦ ਇਹ ਸਾਫ ਹੋ ਜਾਵੇਗਾ ਕਿ ਉਨ੍ਹਾਂ ਨੂੰ ਜੇਲ੍ਹ ਮਿਲੇਗੀ ਜਾਂ ਬੇਲ।ਜੇਕਰ ਅੱਜ ਜਾਂ ਕੱਲ੍ਹ ਵਿਚ ਆਰਿਅਨ ਨੂੰ ਬੇਲ ਨਾ ਮਿਲੀ ਤਾਂ ਉਸਨੂੰ ਪੂਰਾ ਹਫਤਾ ਜੇਲ੍ਹ ਵਿਚ ਰਹਿਣਾ ਪਵੇਗਾ।ਕਿਉਂਕਿ 15 ਤੋਂ 19 ਤਰੀਕ ਤਕ ਕੋਰਟ ਬੰਦ ਹਨ।

Also Read : CNG-PNG ਦੀ ਕੀਮਤਾਂ 'ਚ ਹੋਇਆ ਵਾਧਾ, ਜਾਣੋ ਆਪਣੇ ਸ਼ਹਿਰ ਦੇ ਰੇਟ

ਜਮਾਨਤ ਮਿਲੀ ਤਾਂ ਕੀ ਹੋਵੇਗਾ?
ਜੇਕਰ ਕੋਰਟ ਦੇ ਵੱਲੋਂ ਆਰਿਅਨ ਨੂੰ ਜਮਾਨਤ ਦਿੱਤੀ ਜਾਂਦੀ ਹੈ ਤਾਂ ਆਰਿਅਨ ਦੇ ਵਕੀਲਾਂ ਨੂੰ ਸੂਰਜ ਡੂਬਣ ਤੋਂ ਪਹਿਲਾਂ ਸਾਰੇ ਦਸਤਾਵੇਜ਼ਾਂ ਜੇਲ੍ਹ ਦੀ ਪੱਤਰ ਪੇਟੀ ਵਿਚ ਪਾਉਣੇ ਹੋਣਗੇ,ਜੇਕਰ 6 ਵਜੇ ਤਕ ਅਜਿਹਾ ਨਹੀਂ ਹੋਇਆ ਤਾਂ ਆਰਿਅਨ ਨੂੰ ਇਕ ਹੋਰ ਰਾਤ ਜੇਲ੍ਹ ਵਿਚ ਕੱਟਣੀ ਪਵੇਗੀ ਅਤੇ ਉਹ ਅਗਲੇ ਦਿਨ ਜੇਲ੍ਹ ਤੋਂ ਬਾਹਰ ਆਉਣਗੇ।

In The Market