LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

NCB ਦਾ ਦਾਅਵਾ,ਆਰਿਅਨ ਖਾਨ ਦੀ ਵਟਸਐਪ ਚੈਟ ਤੋਂ ਹੋਏ ਵੱਡੇ ਖੁਲਾਸੇ, ਮੰਗੀ 11 ਅਕਤੂਬਰ ਤੱਕ ਦੀ ਕਸਟਡੀ

4 oct aryan khan

ਮੁੰਬਈ : ਮੁੰਬਈ ਦੀ ਇਕ ਅਦਾਲਤ 'ਚ ਡਰੱਗ ਪਾਰਟੀ ਮਾਮਲੇ 'ਚ ਗ੍ਰਿਫਤਾਰ ਹੋਏ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਅਤੇ ਦੋ ਹੋਰ ਲੋਕਾਂ ਨੂੰ ਲੈਕੇ ਸੁਣਵਾਈ ਚਲ ਰਹੀ ਹੈ। ਕੋਰਟ 'ਚ ਸੁਣਵਾਈ ਦੌਰਾਨ ਐਨਸੀਬੀ ਦੇ ਵੱਲੋਂ ਪੇਸ਼ ਹੋਏ ਅਡਿਸ਼ਨਲ ਸਾਲੀਸਿਟਰ ਜਰਨਲ ਅਨਿਲ ਸਿੰਘ ਨੇ ਕਿਹਾ ਕਿ ਆਰਿਅਨ ਖਾਨ ਦੀ ਵਟਸਐਪ ਚੈਟ ਤੋਂ ਪਤਾ ਲਗਾ ਹੈ ਕਿ ਉਸ ਨੇ ਡਰੱਗ ਲਈ ਕੈਸ਼ ਟ੍ਰਾਂਸਜੈਕਸ਼ਨ ਕੀਤੀ ਹੈ। ਐਨਸੀਬੀ ਨੇ ਕਿਹਾ ਕਿ ਆਰਿਅਨ ਦੇ ਫੋਨ ਤੋਂ ਤਸਵੀਰਾਂ ਦੇ ਰੂਪ ਵਿਚ ਹੈਰਾਨ ਕਰ ਦੇਣ ਵਾਲੀਆਂ ਚੀਜ਼ਾਂ ਮਿਲੀਆਂ ਹਨ।ਐਨਸੀਬੀ ਨੇ ਹੁਣ 11 ਅਕਤੂਬਰ ਤਕ ਦੇ ਲਈ ਕਸਟਡੀ 'ਚ ਰੱਖਣ ਦੀ ਮੰਗ ਕੀਤੀ ਹੈ।

Also Read : ਕਰੂਜ਼ ਡਰੱਗ ਪਾਰਟੀ ਮਾਮਲੇ 'ਚ NCB ਦੇ ਹੱਥੀਂ ਚੜ੍ਹਿਆ ਸ਼ਾਹਰੁਖ ਦਾ ਪੁੱਤਰ ਆਰਯਨ

ਅਨਿਲ ਸਿੰਘ ਨੇ ਕਿਹਾ ਕਿ ਆਰਿਅਨ ਖਾਨ ਵਟਸਐਪ 'ਤੇ ਡ੍ਰਗਸ ਪੈਡਲਰ ਦੇ ਨਾਲ ਡਰੱਗ ਦੀ ਗੱਲਾਂ ਕੋਡ ਵਰਡ 'ਚ ਕਰਿਆ ਕਰਦੇ ਸੀ। ਉਨ੍ਹਾਂ ਨੇ ਕਿਹਾ ਕਿ ਆਰਿਅਨ ਖਾਨ ਤੋਂ ਇਲਾਵਾ ਬਾਕੀ ਦੇ ਆਰੋਪੀ ਵੀ ਰੈਕਟ ਦੇ ਤੌਰ 'ਤੇ ਕੰਮ ਕਰ ਰਹੇ ਸਨ। ਇਸ ਮਾਮਲੇ 'ਚ 5 ਮੁਲਜ਼ਮਾਂ ਦੀ ਜਾਂਚ ਚੱਲ ਰਹੀ ਹੈ। ਇਸ ਤੋਂ ਇਲਾਵਾ 8 ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿੰਨ੍ਹਾਂ ਦੀ ਜਾਂਚ ਚਲ ਰਹੀ ਹੈ। ਬੰਬੇ ਹਾਈ ਕੋਰਟ ਦੇ ਆਰਡਰ ਦਾ ਹਵਾਲਾ ਦਿੱਤਾ ਗਿਆ, ਜਿਸ ਵਿਚ ਕਿਹਾ ਗਿਆ ਹੈ ਕਿ NDPS ਦੇ ਸਾਰੇ ਸੈਕਸ਼ਨਾਂ 'ਚ ਬੇਲ ਨਹੀਂ ਹੋ ਸਕਦੀ।

Also Read : ਸ਼ਾਹਰੁਖ ਦੇ ਬੇਟੇ ਆਰਿਅਨ ਖਾਨ ਗ੍ਰਿਫਤਾਰ, ਰੇਵ ਪਾਰਟੀ 'ਚ ਸੀ ਸ਼ਾਮਲ


ਦੱਸ ਦਈਏ ਕਿ ਐਨਸੀਬੀ ਦੇ ਅਧਿਕਾਰੀਆਂ ਨੇ ਆਰਿਅਨ ਖਾਨ ਅਤੇ 7 ਹੋਰ ਨੂੰ ਸ਼ਨੀਵਾਰ ਰਾਤ ਨੂੰ ਹਿਰਾਸਤ ਵਿਚ ਲਿਆ ਸੀ। ਅਧਿਕਾਰੀਆਂ ਨੇ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ 'ਤੇ ਛਾਪੇਮਾਰੀ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ ।

In The Market