LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
chandigarh news
water

ਪੰਚਕੂਲਾ (ਇੰਟ.)ਪੰਚਕੂਲਾ ਦੇ ਮੋਰਨੀ ਖੇਤਰ ਵਿਚ ਸੈਰ ਸਪਾਟੇ ਵਾਲੀ ਥਾਂ ਟਿੱਕਰ ਤਾਲ ਦੇ ਵੱਡੇ ਤਲਾਬ (ਤਾਲ) ਵਿਚ ਡੁੱਬਣ ਨਾਲ ਇਕ ਨੌਜਵਾਨ ਰਵੀ ਕੁਮਾਰ (33) ਦੀ ਮੌਤ ਹੋ ਗਈ ਜਦੋਂਕਿ ਦੂਜੇ ਨੂੰ ਸਥਾਨਕ ਵਿਅਕਤੀ ਨੇ ਸੁਰੱਖਿਅਤ ਬਾਹਰ ਕੱਢ ਲਿਆ। ਸੂਚਨਾ ਮਿਲਣ 'ਤੇ ਮੋਰਨੀ ਪੁਲਸ ਚੌਕੀ ਇੰਚਾਰਜ ਮਾਨ ਸਿੰਘ ਪੁਲਸ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ। ਪੰਜਾਬ ਦੇ ਗੁਰਦਾਸਪੁਰ ਦੇ ਰਹਿਣ ਵਾਲੇ 4 ਦੋਸਤ ਟਿੱਕਰ ਤਾਲ ਘੁੰਮਣ ਪਹੁੰਚੇ ਜਿੱਥੇ ਉਨ੍ਹਾਂ ਵਿਚੋਂ ਦੋ ਦੋਸਤ ਤਾਲ ਵਿਚ ਨਹਾਉਣ ਉਤਰ ਗਏ। ਦੋਵੇਂ ਡੂੰਘੇ ਪਾਣੀ ਵਿਚ ਚਲੇ ਗਏ ਤਾਂ ਇਕ ਡੁੱਬ ਗਿਆ ਅਤੇ ਦੂਜੇ ਨੂੰ ਡੁੱਬਣ ਦਾ ਅਹਿਸਾਸ ਹੁੰਦੇ ਹੀ ਉਸ ਨੇ ਪਾਣੀ ਤੋਂ ਉਪਰ ਹੱਥ ਚੁੱਕ ਕੇ ਬਚਣ ਦੀ ਕੋਸ਼ਿਸ਼ ਕੀਤੀ। ਇਹ ਵੀ ਪੜ੍ਹੋ : ਰਾਮ ਰਹੀਮ ਦੀ ਵਿਗੜੀ ਸਿਹਤ, PGI 'ਚ ਦਾਖ਼ਲ ਉਸ ਨੇ ਪਾਣੀ ਵਿਚ ਹਿੱਲਦੇ ਹੋਏ ਹੱਥ ਸਥਾਨਕ ਵਿਅਕਤੀ ਅਮਨ ਨੇ ਦੇਖ ਲਏ। ਉਸ ਨੇ ਹਿੰਮਤ ਕਰ ਕੇ ਪਾਣੀ ਵਿਚ ਛਲਾਂਗ ਲਗਾਈ ਅਤੇ ਇਕ ਲੜਕੇ ਨੂੰ ਬਾਹਰ ਕੱਢ ਲਿਆ ਪਰ ਦੂਜਾ ਉਦੋਂ ਤੱਕ ਡੂੰਘੇ ਪਾਣੀ ਵਿਚ ਡੁੱਬ ਚੁੱਕਾ ਸੀ। ਪੁਲਸ ਟੀਮ ਨੇ ਸਥਾਨਕ ਲੋਕ ਜੋ ਤੈਰਣ ਵਿਚ ਮਾਹਰ ਸਨ ਉਨ੍ਹਾਂ ਦੀ ਮਦਦ ਨਾਲ ਮ੍ਰਿਤ ਲੜਕੇ ਨੂੰ ਬਾਹਰ ਕੱਢਵਾਇਆ। ਸਥਾਨਕ ਲੋਕਾਂ ਨੇ ਦੱਸਿਆ ਕਿ ਚਾਰੋ ਦੋਸਤਾਂ ਨੇ ਆਪਣੀ ਗੱਡੀ ਸੜਕ ਕੰਢੇ ਖੜੀ ਕੀਤੀ ਅਤੇ ਤਾਲ ਦੇ ਕਿਨਾਰੇ ਆ ਗਏ। ਇਹ ਵੀ ਪੜ੍ਹੋ : ਉੱਤਰਾਖੰਡ ਵਿਚ ਵੀ 12ਵੀਂ ਦੀਆਂ ਪ੍ਰੀਖਿਆਵਾਂ ਹੋਈਆਂ ਰੱਦ, ਸਾਰੇ ਵਿਦਿਆਰਥੀ ਹੋਣਗੇ ਪ੍ਰਮੋਟ ਚਾਰੋ ਵਿਚੋਂ ਦੋ ਤਾਲ ਵਿਚ ਨਹਾਉਣ ਲੱਗੇ ਅਤੇ ਦੋ ਕਿਨਾਰੇ 'ਤੇ ਸਨ। ਤਾਲ ਵਿਚ ਉਤਰੇ ਹੋਏ ਇਹ ਦੋਵੇਂ ਦੋਸਤ ਡੂੰਘੇ ਪਾਣੀ ਵਿਚ ਚਲੇ ਗਏ। ਅਚਾਨਕ ਇਕ ਲੜਕੇ ਦੇ ਹਿੱਲਦੇ ਹੋਏ ਹੱਥ ਦੇਖ ਕੇ ਸਥਾਨਕ ਵਿਅਕਤੀ ਨੇ ਪਾਣੀ ਵਿਚ ਡੁੱਬਕੀ ਲਗਾ ਕੇ ਉਸ ਨੂੰ ਬਚਾ ਲਿਆ। ਮਿਲੀ ਜਾਣਕਾਰੀ ਮੁਤਾਬਕ ਚਾਰੋ ਦੋਸਤ ਮਾਰਕੀਟਿੰਗ ਦਾ ਕੰਮ ਕਰਦੇ ਸਨ ਅਤੇ ਇਕੱਠੇ ਪੀਜੀ ਵਿਚ ਰਹਿੰਦੇ ਸਨ। ਘੁੰਮਣ ਦੇ ਇਰਾਦੇ ਨਾਲ ਮੋਰਨੀ ਦੇ ਟਿੱਕਰ ਤਾਲ ਪਹੁੰਚੇ ਤਾਂ ਉਨ੍ਹਾਂ ਦੇ ਨਾਲ ਇਹ ਹਾਦਸਾ ਹੋ ਗਿਆ। ਓਧਰ ਮੋਰਨੀ ਪੁਲਸ ਚੌਕੀ ਇੰਚਾਰਜ ਨੇ ਲਾਸ਼ ਨੂੰ ਕੱਢਵਾ ਕੇ ਪੋਸਟਮਾਰਟਮ ਲਈ ਨਾਗਰਿਕ ਹਸਪਤਾਲ ਦੀ ਮੋਰਚੁਰੀ ਵਿਚ ਪਹੁੰਚਾਇਆ। ਉਨ੍ਹਾਂ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਜਾਵੇਗੀ।

gurmete rahm

ਰੋਹਤਕ- ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿਚ ਰੋਹਤਕ ਸਥਿਤ ਸੁਨਾਰੀਆ ਜੇਲ੍ਹ 'ਚ ਬੰਦ (Ram Rahim) ਰਾਮ ਰਹੀਮ ਨੂੰ ਪੀ. ਜੀ. ਆਈ 'ਚ  ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ (Gurmeet Ram Rahim Singh) ਰਾਮ ਰਹੀਮ ਦੀ ਸਿਹਤ ਖਰਾਬ ਹੋਣ ਮਗਰੋਂ ਸਖ਼ਤ ਸੁਰੱਖਿਆ ਦਰਮਿਆਨ (PGI) ਪੀ. ਜੀ. ਆਈ. ਲਿਆਂਦਾ ਗਿਆ। ਹਾਲਾਂਕਿ ਦੋ ਘੰਟੇ ਦੀ ਜਾਂਚ ਅਤੇ ਦਵਾਈ ਦੇ ਕੇ ਫਿਰ ਵਾਪਸ ਜੇਲ੍ਹ ਭੇਜ ਦਿੱਤਾ ਗਿਆ। ਡਾਕਟਰ ਦਾ ਕਹਿਣਾ ਹੈ ਕਿ ਢਿੱਡ ਵਿਚ ਦਰਦ ਦੀ ਸ਼ਿਕਾਇਤ ...

panipat news

ਪਾਨੀਪਤ: ਦੇਸ਼ ਵਿਚ ਅੱਜ ਕੱਲ੍ਹ ਟੀਚਰ ਸਟੂਡੈਂਟ ਦੇ ਪਵਿੱਤਰ ਰਿਸ਼ਤੇ ਨੂੰ ਦਾਗਦਾਰ ਕਰਨ ਵਾਲੀ ਘਟਨਾ ਰੋਜ਼ਾਨਾ ਵੇਖਣ ਮਿਲਦੀਆਂ ਹਨ। ਇਸ ਵਿਚਾਲੇ ਅੱਜ ਤਾਜ਼ਾ ਮਾਮਲਾ ਹਰਿਆਣਾ ਦੇ (Panipat) ਪਾਨੀਪਤ ਸ਼ਹਿਰ ਤੋਂ ਸਾਹਮਣੇ ਆਇਆ ਹੈ ਜਿੱਥੇ ਨਿੱਜੀ ਸਕੂਲ ਦੀ ਟੀਚਰ (School teacher) ਆਪਣੇ 17 ਸਾਲ ਦੇ ਇੱਕ ਸਟੂਡੈਂਟ (student) ਨੂੰ ਵਰਗਲਾ ਕੇ ਲਾਪਤਾ (Missing) ਹੋ ਗਈ ਹੈ।ਮਿਲੀ ਜਾਣਕਾਰੀ ਦੇ ਮੁਤਾਬਿਕ  ਪਾਨੀਪਤ ਦੀ ਦੇਸ਼ਰਾਜ ਕਲੋਨੀ ਦੇ ਇੱਕ ਨਿੱਜੀ ਸਕੂਲ ਵਿਚ ਪੜਾਉਣ ਵਾਲੀ ਟੀਚਰ ਤਲਾਕਸ਼ੁਦਾ ਹੈ।  ਇਹ ਵੀ ਪੜੋ: ਪੀ.ਐੱਮ. ਮੋਦੀ ਨੂੰ ਛੋਟੀ ਜਿਹੀ ਬੱਚੀ ਨੇ ਕੀਤੀ ਸ਼ਿਕਾਇਤ, ਵੀਡੀਓ ਵਾਇਰਲ ਸਟੂਡੈਂਟ  ਦੇ ਲਾਪਤਾ (Missing) ਹੋਣ ਤੋਂ ਬਾਅਦ ਵਿਦਿਆਰਥੀ ਦੇ ਪਿਤਾ ਨੇ ਰਿਪੋਰਟ ਦੇ ਦਿੱਤੀ ਹੈ। ਰਿਪੋਰਟ ਲਿਖਵਾਉਣ ਵੇਲੇ ਉਹਨਾਂ ਨੇ ਕਿਹਾ ਕਿ ਉਹਨਾ ਦਾ ਬੇਟਾ ਰੋਜਾਨਾ ਦੀ ਵਾਂਗ ਲੇਡੀ ਟੀਚਰ ਦੇ ਘਰ ਟਿਊਸ਼ਨ ਪੜ੍ਹਨ ਜਾਂਦਾ ਸੀ ਪਰ ਇਹ ਜ਼ਿਆਦਾ ਸਮਾਂ ਹੋਣ ਕਰਕੇ ਜਦ ਉਹ ਘਰ ਨਹੀਂ ਪਰਤਿਆ ਤੇ ਫਿਰ ਘਰ ਵਾਲਿਆਂ ਨੇ ਪੁਲਿਸ ਥਾਣੇ ਵਿਚ ਰਿਪੋਰਟ ਦਰਜ਼ ਕਰਵਾ ਦਿੱਤੀ।  ਟੀਚਰ ਦੇ ਘਰਵਾਲਿਆਂ ਨੇ ਪਹਿਲਾਂ ਤਾਂ ਇਸ ਉੱਤੇ ਕਈ ਘੰਟਿਆਂ ਤੱਕ ਕੁੱਝ ਨਹੀਂ ਕਿਹਾ ਪਰ ਫਿਰ ਟੀਚਰ ਦੇ ਪਿਤਾ ਨੇ ਵੀ ਧੀ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਦੋਸ਼ੀ ਟੀਚਰ ਦੇ ਖਿਲਾਫ ਅਗਵਾਹ ਕਰਨ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਟੀਚਰ ਅਤੇ ਵਿਦਿਆਰਥੀ ਦੀ ਤਲਾਸ਼ ਕਰ ਰਹੀ ਹੈ ਪਰ ਅਜੇ ਤੱਕ ਦੋਵਾਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਦੋਵਾਂ ਦੇ ਮੋਬਾਇਲ ਫੋਨ ਸਵਿਚ ਆਫ ਹਨ।  ਪੁਲਿਸ ਟੀਚਰ ਅਤੇ ਵਿਦਿਆਰਥੀ ਦੀ ਭਾਲ ਵਿਚ ਜੁੱਟ ਗਈ ਹੈ।   ਇਹ ਵੀ ਪੜ੍ਹੋ- ਮਸ਼ਹੂਰ ਪੰਜਾਬੀ ਗਾਇਕ ਲੈਂਬਰ ਹੁਸੈਨਪੁਰੀ ਨੇ ਬੱਚੇ ਤੇ ਪਤਨੀ ਕੁੱਟਕੇ ਕੱਢੇ ਘਰੋਂ ਬਾਹਰ ਨਾਬਾਲਿਗ ਵਿਦਿਆਰਥੀ ਪਿਛਲੇ ਦੋ ਸਾਲਾਂ ਤੋਂ ਟੀਚਰ ਦੇ ਘਰ ਟਿਊਸ਼ਨ ਪੜ੍ਹਨ ਜਾਂਦਾ ਸੀ। ਲਾਕਡਾਉਨ ਵਿੱਚ ਸਕੂਲ ਬੰਦ ਹੋਣ ਕਰਕੇ ਵਿਦਿਆਰਥੀ ਹਰ ਰੋਜ ਚਾਰ-ਚਾਰ ਘੰਟੇ ਟਿਊਸ਼ਨ ਵਾਲੀ ਮੈਡਮ ਦੇ ਘਰ ਟਿਊਸ਼ਨ ਲਈ ਜਾਂਦਾ ਸੀ।  ਦੋਵੇਂ ਅਚਾਨਕ 29 ਮਈ ਗਾਇਬ ਹੋ ਗਏ।  ਦਿਲਚਸਪ ਗੱਲ ਇਹ ਹੈ ਕਿ ਦੋਵੇਂ ਘਰ ਤੋਂ ਕੋਈ ਸਾਮਾਨ ਲੈ ਕੇ ਗਏ।  ...

chd lock

ਚੰਡੀਗੜ੍ਹ: ਪੰਜਾਬ ਵਿਚ (Corona) ਕੋਰੋਨਾ ਦਾ ਗ੍ਰਾਫ ਘਟਣ ਕਰਕੇ ਲੋਕਾਂ ਨੂੰ ਥੋੜੀ ਰਾਹਤ ਦਿੱਤੀ ਹੈ। ਇਸ ਵਿਚਾਲੇ ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਦੁਕਾਨਾਂ ਖੋਲ੍ਹਣ ਦਾ ਸਮਾਂ ਵਿਚ ਬਦਲਵਾ ਕੀਤਾ ਗਿਆ ਹੈ। ਇਸ ਦੌਰਾਨ (Chandigarh)ਚੰਡੀਗੜ੍ਹ 'ਚ ਕੋਰੋਨਾ ਪਾਬੰਦੀਆਂ ਨੂੰ ਵਧਾ ਦਿੱਤਾ ਗਿਆ ਹੈ। ਇਹ ਪਾਬੰਦੀਆਂ 9 ਜੂਨ ਦੀ ਸਵੇਰ 9 ਵਜੇ ਤੱਕ ਵਧਾਈਆਂ ਗਈਆਂ ਹਨ। ਚੰਡੀਗੜ੍ਹ 'ਚ ਦੁਕਾਨਾਂ ਖੋਲ੍ਹਣ ਦੇ ਸਮੇਂ 'ਚ ਇੱਕ ਘੰਟੇ ਦਾ ਵਾਧਾ ਕੀਤਾ ਗਿਆ ਹੈ। ਸਾਰੀਆਂ ਦੁਕਾਨਾਂ ਹੁਣ ਸਵੇਰ 9 ਵਜੇ ਤੋਂ ਸ਼ਾਮ 4 ਵਜੇ ਤੱਕ ਖੁਲ੍ਹਣਗੀਆਂ। ਇਹ ਵੀ ਪੜੋ: ਪੰਜਾਬ ਵਿੱਚ ਮੁੜ ਵਧੀਆ ਡੀਜ਼ਲ ਪੈਟਰੋਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦਾ RATE ਸੈਲੂਨ ਤੇ ਬਾਰਬਰ ਸ਼ੋਪਸ ਖੋਲ੍ਹਣ ਦੀ ਖੁੱਲ੍ਹ ਦੇ ਦਿੱਤੀ ਗਈ ਹੈ ਪਰ ਸਿਰਫ ਬਾਲ ਕੱਟਣ ਦੀ ਹੀ ਛੂਟ ਦਿੱਤੀ ਗਈ ਹੈ। ਜਿਮ ਤੇ ਪੂਲ ਅਜੇ ਵੀ ਬੰਦ ਰਹਿਣਗੇ। ਸਪੋਰਟਸਪਰਸਨ ਲਈ ਸਪੋਰਟਸ ਫੈਸੀਲੀਟਿਸ ਖੋਲ੍ਹ ਦਿੱਤੀਆਂ ਗਈਆਂ ਹਨ ਪਰ ਸਖ਼ਤ ਗਾਈਡਲਾਈਨਜ਼ ਦਾ ਪਾਲਣ ਕਰਨਾ ਪਵੇਗਾ। ਖਿਡਾਰੀਆਂ ਲਈ ਸਿਰਫ਼ ਖੇਡਣ ਵਾਲਾ ਮੈਦਾਨ ਹੀ ਖੁੱਲ੍ਹੇ  ਰਹਿਣਗੇ। ਦੂਜੇ ਪਾਸੇ (Corona) ਕੋਰੋਨਾ ਵਾਇਰਸ ਦੇ ਕੇਸ ਘੱਟ ਹੁੰਦੇ ਦੇਖ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੁਕਾਨਦਾਰਾਂ ਨੂੰ ਰਾਹਤ ਦਿੱਤੀ ਗਈ ਹੈ। ਡੀ. ਸੀ. ਘਨਸ਼ਿਆਮ ਥੋਰੀ ਨੇ ਦੁਕਾਨਾਂ ਬੰਦ ਕਰਨ ਦਾ ਸਮਾਂ ਵਧਾ ਦਿੱਤਾ ਹੈ। ਹੁਣ ਦੁਕਾਨਾਂ 5 ਵਜੇ ਤੋਂ ਵਧਾ ਕੇ 6 ਵਜੇ ਤੱਕ ਕਰ ਦਿੱਤਾ ਗਿਆ ਹੈ। ਇਹ ਵੀ ਪੜੋ:  ਸੋਨੂੰ ਸੂਦ ਦੇ ਦੁੱਧ ਵਾਲੇ ਨੇ ਕਿਹਾ ਮੈਂ ਪ੍ਰੈਸ਼ਰ ਨਹੀਂ ਝੱਲ ਸਕਦਾ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਘੀ 27 ਮਈ ਨੂੰ ਕੋਵਿਡ-19 ਦੀਆਂ ਪਾਬੰਦੀਆਂ 10 ਜੂਨ ਤੱਕ ਵਧਾਉਣ ਦਾ ਐਲਾਨ ਕੀਤਾ ਸੀ। ਇਸ ਦੌਰਾਨ ਐਤਵਾਰ ਨੂੰ ਪੰਜਾਬ ਵਿੱਚ ਕੋਵਿਡ-19 ਦੇ 2,627 ਨਵੇਂ ਕੇਸ ਸਾਹਮਣੇ ਆਏ ਤੇ 127 ਮੌਤਾਂ ਹੋਈਆਂ। ਉਂਝ 5,371 ਵਿਅਕਤੀ ਕੋਵਿਡ ਤੋਂ ਠੀਕ ਵੀ ਹੋਏ।...

randeep sujewal

ਚੰਡੀਗੜ੍ਹ:  ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸੁਰਜੇਵਾਲਾ (Randeep Singh Surjewala) ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Manohar Lal) ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਟਵੀਟ ਕੀਤਾ ਕਿ ਮੁੱਖ ਮੰਤਰੀ ਖੱਟਰ ਵੀ ਟੀਕੇ ਨੂੰ ਲਾਗੂ ਕਰਨ ਵਿਚ ਜਾਣਬੁੱਝ ਕੇ ਦੇਰੀ ਨੂੰ ਰਣਨੀਤੀ ਕਰਾਰ ਦੇ ਰਹੇ ਹਨ। ਇਸ ਕਾਰਨ ਹਰਿਆਣੇ ਦੇ ਲੋਕਾਂ ਨੂੰ ਟੀਕਾ ਨਹੀਂ ਮਿਲ ਰਿਹਾ। धन्य हैं, खट्टर जी! #Vaccine लगाने में जानबुझ कर देरी करने को भी रणनीति करार दे रहे हैं।कहते हैं सरकार के पास वैक्सीन हैं, पर उन्हें थोड़ी-थोड़ी संख्या में कई दिन में लोगों को लगाएँ।इसी कारण ही हरियाणा के लोगों को वैक्सीन नही मिल पा रहा।सदबुद्धि की कामना है।#CovidVaccine pic.twitter.com/ryIM0cF6Dw — Randeep Singh Surjewala (@rssurjewala) May 31, 2021 ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੌਤ ਦਰ ਦਰ ਅੰਕੜੇ ਝੂਠੇ ਹਨ। ਸਰਕਾਰ ਦੇ ਅਨੁਸਾਰ ਰਾਜ ਵਿੱਚ 8 ਹਜ਼ਾਰ ਮੌਤਾਂ ਕੋਰੋਨਾ ਕਾਰਨ ਹੋਈਆਂ ਹਨ। ਜਦੋਂ ਕਿ ਜ਼ਮੀਨ ਦੇ ਅੰਕੜੇ ਇਸ ਤੋਂ ਬਿਲਕੁਲ ਵੱਖਰੇ ਹਨ। ਉਨ੍ਹਾਂ ਕਿਹਾ ਕਿ ਰਾਜ ਵਿਚ ਲੋਕ ਕੋਰੋਨਾ ਨਾਲ ਮਰ ਰਹੇ ਹਨ ਪਰ ਸਰਕਾਰ ਨੂੰ ਕਿਧਰੇ ਪਤਾ ਨਹੀਂ ਹੈ। ਇਹ ਵੀ ਪੜੋ: ਪੰਜਾਬ 'ਚ ਕੋਰੋਨਾ ਦੀ ਰਫ਼ਤਾਰ 'ਤੇ ਲੱਗੀ ਬ੍ਰੇਕ, 53 ਦਿਨਾਂ ਬਾਅਦ 3 ਹਜ਼ਾਰ ਤੋਂ ਘੱਟ ਨਵੇਂ ਕੋਰੋਨਾ ਕੇਸ ਦਰਜ ਗੌਰਤਲਬ ਹੈ ਕਿ (Corona) ਕੋਰੋਨਾ ਹੁਣ ਪਿੰਡਾਂ ਅਤੇ ਕਸਬਿਆਂ ਵਿੱਚ ਫੈਲ ਗਈ ਹੈ। ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਲੱਖਾਂ ਲੋਕ ਸੰਕਰਮਿਤ ਹੋਏ ਹਨ ਅਤੇ 8000 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਇਹ ਅਧਿਕਾਰਤ ਅੰਕੜੇ ਹਨ ਜਦਕਿ ਜ਼ਮੀਨੀ ਹਕੀਕਤ ਕੁਝ ਹੋਰ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਭਾਜਪਾ ਅਤੇ ਜੇਜੇਪੀ ਆਪਣੀ ਜ਼ਿੰਮੇਵਾਰੀ ਤੋਂ ਛੁਟਕਾਰਾ ਪਾ ਰਹੇ ਹਨ ਅਤੇ ਕੋਰੋਨਾ ਯੁੱਗ ਵਿਚ ਦੇਸ਼ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਹਨ।...

lockdo

ਚੰਡੀਗੜ੍ਹ: ਦੇਸ਼ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ ਘਟਣ ਲੱਗ ਪਈ ਹੈ। ਇਸ ਵਿਚਾਲੇ (Haryana)ਹਰਿਆਣਾ ਵਿਚ ਲੌਕਡਾਊਨ (lockdown) ਇਕ ਹਫਤੇ ਲਈ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੁਕਾਨਦਾਰਾਂ ਦੇ ਸਮੇਂ ਵਿਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ। ਦੱਸ ਦੇਈਏ ਕਿ ਇੱਥੇ ਲੌਕਡਾਊਨ 7 ਜੂਨ ਦੀ ਸਵੇਰ ਤੱਕ ਰਹੇਗਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਮਹਾਂਮਾਰੀ ਅਲਰਟ ਸੁਰੱਖਿਅਤ ਹਰਿਆਣਾ ਨੂੰ ਕੁਝ ਢਿੱਲ ਦਿੰਦਿਆਂ( COVID lockdown)ਇੱਕ ਹਫ਼ਤੇ ਲਈ ਵਧਾਇਆ ਜਾ ਰਿਹਾ ਹੈ। ਜਾਣੋ ਦੁਕਾਨਾਂ ਖੋਲ੍ਹਣ ਦਾ ਸਮਾਂ -ਦੁਕਾਨਾਂ ਖੋਲ੍ਹਣ ਦਾ ਸਮਾਂ ਜੋ ਪਹਿਲਾਂ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਸੀ, ਹੁਣ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਕੀਤਾ ਜਾਵੇਗਾ। -ਓਡ-ਈਵਨ ਦਾ ਨਿਯਮ ਲਾਗੂ ਹੋਵੇਗਾ। ਕਾਲਜ, ਆਈਟੀਆਈ ਅਤੇ ਸਕੂਲ 15 ਜੂਨ ਤੱਕ ਬੰਦ ਰਹਿਣਗੇ। -ਰਾਤ ਦਾ ਕਰਫਿਊ ਸਵੇਰੇ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ।  We have decided to extend COVID lockdown till June 7. Shops can now operate from 9 am to 3 pm. Shopkeepers must follow odd-even formula. Educational institutions will remain closed till June 15. Night curfew will continue from 10 pm to 5 am: Haryana CM Manohar Lal Khattar pic.twitter.com/wX3hQzEVF2 — ANI (@ANI) May 30, 2021 ਦੂਜੇ ਪਾਸੇ ਬਲੈਕ ਫੰਗਸ ਦੇ ਤਕਰੀਬਨ 750 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ 58 ਠੀਕ ਕੀਤੇ ਗਏ ਹਨ, 50 ਦੀ ਮੌਤ ਹੋ ਚੁੱਕੀ ਹੈ ਅਤੇ 650 ਦਾ ਇਲਾਜ ਕੀਤਾ ਜਾ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਹੁਣ ਘੱਟ ਹੋਣੇ ਸ਼ੁਰੂ ਹੋ ਗਏ ਹਨ। ਇਸ ਵਿਚਾਲੇ ਬੀਤੇ 24 ਘੰਟਿਆਂ ਵਿੱਚ 1,65,553 ਮਰੀਜ਼ਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। 2,64,182 ਮਰੀਜ਼ ਠੀਕ ਹੋ ਗਈ ਹਨ, ਜਦਕਿ 3,556 ਲੋਕਾਂ ਦੀ ਮੌਤ ਹੋ ਗਈ ਹੈ। ਨਵੇਂ ਮਰੀਜ਼ਾਂ ਦਾ ਇਹ ਅੰਕੜਾ ਪਿਛਲੇ 54 ਦਿਨਾਂ ਵਿੱਚ ਸਭ ਤੋਂ ਘੱਟ ਰਿਹਾ ਹੈ। ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ 1,85,306 ਨਵੇਂ ਮਰੀਜ਼ ਮਿਲੇ ਸਨ। ਇਹ ਵੀ ਪੜ੍ਹੋ: ਨਹਿਰ ’ਚ ਨਹਾਉਣ ਗਏ ਚਾਰ ਨੌਜ...

mukebaj

ਚੰਡੀਗੜ੍ਹ:  ਹਿਸਾਰ ਦੀ ਬੇਟੀ ਮੁੱਕੇਬਾਜ਼ (Saweety Boora) ਸਵੀਟੀ ਬੂਰਾ ਨੇ ਦੁਬਈ ਵਿਚ ਆਯੋਜਿਤ ਏਸ਼ੀਅਨ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤਿਆ ਹੈ। ਸਵੀਟੀ ਨੇ 81 ਕਿੱਲੋ ਵਰਗ ਵਿੱਚ ਆਪਣੀ ਖੇਡ ਪ੍ਰਤੀਭਾ ਦਾ ਪ੍ਰਦਰਸ਼ਨ ਕਰਦਿਆਂ ਇਹ ਤਗਮਾ ਜਿੱਤਿਆ ਹੈ। ਦੱਸ ਦੇਈਏ ਕਿ ਸਵੀਟੀ ਸੈਮੀਫਾਈਨਲ ਵਿੱਚ ਕਜ਼ਾਕਿਸਤਾਨ ਤੋਂ ਸਖਤ ਮੈਚ ਵਿੱਚ ਹਾਰ ਗਈ ਸੀ ਪਰ ਦੁਬਈ ਵਿਚ ਚੱਲ ਰਹੀ ਏਸ਼ੀਅਨ ਚੈਂਪੀਅਨਸ਼ਿਪ ਵਿਚ ਹਰਿਆਣਾ ਦੀ ਮੁੱਕੇਬਾਜ਼ ਸਵੀਟੀ ਬੂਰਾ ਨੇ ਕਾਂਸੀ ਦਾ ਤਮਗਾ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਇਹ ਤਮਗਾ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਕੀਤਾ। मैंने अभी दुबई में 21मई से 1जून होरही एशियाईचैंपियनशिप में कांस्य पदक जीता है,मैं अपना मेडल हमारे शहीद हुए किसानोको समर्पित करतीहूँ ओर हमारे माननीयप्रधानमंत्री श्री @narendramodi जी से अपीलकरती हूँकी वो किसानोकी अपील सुने ओर इस महामारी मेंभी इतने समयसे बैठे किसानोके बारेमें सोचे — saweety boora (@boorasweety04) May 29, 2021 ਇਸ ਦੀ ਜਾਣਕਾਰੀ ਉਸ ਨੇ ਟਵੀਟ ਜ਼ਰੀਏ ਦਿੱਤੀ। ਉਹਨਾਂ ਕਿਹਾ, ‘ਮੈਂ ਦੁਬਈ ਵਿਚ 21 ਮਈ ਤੋਂ 1 ਜੂਨ ਤੱਕ ਹੋ ਰਹੀ ਏਸ਼ੀਅਨ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਮਗਾ ਜਿੱਤਿਆ ਹੈ। ਮੈਂ ਅਪਣਾ ਮੈਡਲ ਸਾਡੇ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਕਰਦੀ ਹਾਂ’। ਗੌਰਤਲਬ ਹੈ ਕਿ ਸਵੀਟੀ ਬੁੜਾ ਹਿਸਾਰ ਦੇ ਇੱਕ ਪਿੰਡ ਘੇਰੇ ਦੀ ਧੀ ਹੈ। ਉਹ ਕਿਸਾਨਾਂ ਦੇ ਪਰਿਵਾਰ ਵਿਚੋਂ ਹੈ। ਉਸ ਦੇ ਪਿਤਾ ਮਹਿੰਦਰ ਸਿੰਘ ਇੱਕ ਕਿਸਾਨ ਹਨ ਜਦਕਿ ਮਾਂ ਸੁਰੇਸ਼ ਦੇਵੀ ਘਰ ਵਿਚ ਗ੍ਰਿਹਣੀ  ਹੈ। 28 ਸਾਲਾਂ ਸਵੀਟੀ  ਛੋਟੀ ਉਮਰ ਵਿਚ ਖੇਡਾਂ ਵਿਚ ਆਪਣਾ ਕਰੀਅਰ ਬਣਾਉਣ ਲਈ ਦ੍ਰਿੜ ਸੀ।   ਇਹ ਵੀ ਪੜ੍ਹੋ- ਸੁਸ਼ੀਲ ਕੁਮਾਰ ਦੀਆਂ ਵਧੀਆਂ ਮੁਸ਼ਕਿਲਾਂ, 4 ਦਿਨ ਲਈ ਵਧਾਈ ਗਈ ਪੁਲਿਸ ਰਿਮਾਂਡ ਸਵੀਟੀ ਦੇ ਪਿਤਾ ਮਹਿੰਦਰ ਸਿੰਘ ਨੇ ਉਸਨੂੰ ਸਾਰੇ ਪਾਸੇ ਬਹੁਤ ਸਪੋਟ ਕੀਤਾ।  ਪਿਤਾ ਦਾ ਸਪੋਟ ਮਿਲਣ ਤੋਂ ਬਾਅਦ ਸਵੀਟੀ ਨੇ ਖੇਡ ਵਿੱਚ ਸਖਤ ਮਿਹਨਤ ਕੀਤੀ ਅਤੇ ਕੋਚ ਤੋਂ ਸਹੀ ਮਾਰਗ ਦਰਸ਼ਨ ਪ੍ਰਾਪਤ ਕਰਨ ਤੋਂ ਬਾਅਦ, ਉਸਨੇ ਕਈ ਮੈਡਲ ਜਿੱਤੇ। ਹੁਣ ਤੱਕ ਸਵੀਟੀ ਨੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ 'ਤੇ ਕਈ ਤਗਮੇ ਜਿੱਤੇ ਹਨ।  ਉਸਨੇ ਦੇਸ਼ ਅਤੇ ਦੁਨੀਆ ਵਿਚ ਆਪਣਾ ਪੰਚ ਦਾ ਦਮ ਦਿਖਾਇਆ ਅਤੇ ਬਹੁਤ ਤਾੜੀਆਂ ਲੁੱਟੀਆਂ।...

lockdown chdigrh

ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾ (Corona) ਮਾਮਲੇ  ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਇਸ ਵਿਚਾਲੇ ਕੋਰੋਨਾ ਦੇ ਵਧਦੇ ਕੇਸਾਂ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ। ਅੱਜ ਯਾਨੀ  29 ਮਈ ਨੂੰ ਸਵੇਰੇ 5 ਵਜੇ ਤੋਂ 31 ਮਈ ਨੂੰ ਸਵੇਰੇ 5 ਵਜੇ ਤੱਕ ਸ਼ਹਿਰ ਵਿੱਚ (weekend lockdown)ਵੀਕੈਂਡ ਕਰਫਿਊ ਲਾਗੂ ਰਹਿਣ ਦਾ ਐਲਾਨ ਕੀਤਾ ਹੈ। ਉਨ੍ਹਾਂ ਇਸ ਐਲਾਨ ਦੇ ਨਾਲ ਹੀ ਕਿਹਾ ਹੈ ਕਿ  ਕਰਫਿਊ ਦੌਰਾਨ ਸਿਰਫ ਜ਼ਰੂਰੀ ਦੁਕਾਨਾਂ ਨੂੰ ਖੁੱਲ੍ਹਾ ਰਹਿਣ ਦਿੱਤਾ ਜਾਵੇਗਾ।ਇਸ ਦੇ ਨੋਟਿਸ ਵਿਚ ਅਧਿਕਾਰੀਆਂ ਨੇ ਕਿਹਾ ਕਿ ਕੋਰੋਨਾ ਕਰਕੇ ਸਾਰੇ ਦਿਨ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਕੋਰੋਨਾ ਕਰਫਿਊ (curfew) ਲਗਾਇਆ ਗਿਆ ਸੀ।  There shall be a weekend Corona curfew in Chandigarh from 5 am on Saturday, 29th May till 5 am on Monday, 31st May: Chandigarh Administration pic.twitter.com/SeLLAA46pV — ANI (@ANI) May 28, 2021   ਜਾਣੋ ਕੀ- ਕੀ ਹੈ ਪਾਬੰਦੀਆਂ --- 1.  ਸ਼ਨਾਵੀਰ ਸਵੇਰੇ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਵੀਕੈਂਡ ਕਰਫਿਊ ਹੋਵੇਗਾ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਆਵਾਜਾਈ 'ਤੇ ਰੋਕ ਰਹੇਗੀ। 2,ਸੈਰ ਲਈ ਸਵੇਰੇ 6 ਤੋਂ 9 ਵਜੇ ਤੱਕ ਦੀ ਮਨਜ਼ੂਰੀ ਦਿੱਜੀ ਗਈ ਹੈ। 3. ਵੀਕੈਂਡ ਕਰਫਿਊ ਦੌਰਾਨ ਸਿਰਫ ਜ਼ਰੂਰੀ ਚੀਜ਼ਾਂ ਵਾਲੀਆਂ ਦੁਕਾਨਾਂ ਦੁਪਹਿਰ 2 ਵਜੇ ਤੱਕ ਹੋਮ ਡਿਲਿਵਰੀ ਲਈ ਖੁੱਲ੍ਹੀਆਂ ਰਹਿਣਗੀਆਂ। ਇਹ ਵੀ ਪੜ੍ਹੋ-ਦੇਸ਼ ਵਿਚ ਘਟੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਮਾਮਲੇ, 24 ਘੰਟਿਆਂ ਵਿਚ ਆਏ ਇੰਨੇ ਮਾਮਲੇ  4. ਇਸ ਹਫਤੇ ਦੇ ਸ਼ੁਰੂ ਵਿੱਚ ਪ੍ਰਸ਼ਾਸਨ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਛੱਡ ਕੇ ਹੋਰ ਦਿਨਾਂ ਵਿੱਚ ਕਰਫਿਊ ਵਿ...

p h court

ਚੰਡੀਗੜ੍ਹ (ਇੰਟ.)- ਬਿਜਲੀ ਵਿਭਾਗ ਦੇ ਨਿੱਜੀਕਰਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਸ ਮਾਮਲੇ ਵਿਚ ਜ਼ੋਰ ਦਾ ਝਟਕਾ ਲੱਗਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਕ ਵਾਰ ਫਿਰ ਬਿਜਲੀ ਵਿਭਾਗ ਦੇ ਨਿੱਜੀਕਰਣ ਦੇ ਫੈਸਲੇ ਅਤੇ ਇਸ ਸਬੰਧ ਵਿਚ ਜਾਰੀ ਟੈਂਡਰ 'ਤੇ ਅਗਲੀ ਸੁਣਵਾਈ ਤੱਕ ਰੋਕ ਲਗਾ ਦਿੱਤੀ ਗਈ ਹੈ। ਹਾਈ ਕੋਰਟ ਨੇ ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕਰ ਲਿਆ ਹੈ। ਇਹ ਵੀ ਪੜ੍ਹੋ- ਪਹਿਲਵਾਨ ਸੁਸ਼ੀਲ ਕੁਮਾਰ ਦੇ ਸਾਥੀ ਰੋਹਿਤ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ ਜ਼ਿਕਰਯੋਗ ਹੈ ਕਿ ਹਾਈਕੋਰਟ ਨੇ ਪਿਛਲੇ ਸਾਲ ਯੂ.ਟੀ. ਪਾਵਰਮੈਨ ਯੂਨੀਅਨ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਇਕ ਦਸੰਬਰ ਨੂੰ ਬਿਜਲੀ ਵਿਭਾਗ ਦੇ ਨਿਜੀਕਰਣ ਦੇ ਫੈਸਲੇ 'ਤੇ ਰੋਕ ਲਗਾ ਦਿੱਤੀ ਸੀ ਅਤੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਇਸ ਸਬੰਧ ਵਿਚ ਟੈਂਡਰ ਜਾਰੀ ਕਰਨ ਦੇ ਫੈਸਲੇ ਨੂੰ ਵੀ ਰੋਕ ਦਿੱਤਾ ਸੀ। ਉਦੋਂ ਚੰਡੀਗੜ੍ਹ ਪ੍ਰਸ਼ਾਸਨ ਹਾਈਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਗਿਆ ਤਾਂ ਸੁਪਰੀਮ ਕੋਰਟ ਨੇ ਬੀਤੀ 12 ਜਨਵਰੀ ਨੂੰ ਹਾਈਕੋਰਟ ਦੇ ਹੁਕਮਾਂ 'ਤੇ ਰੋਕ ਲਗਾਉਣ ਦੇ ਨਾਲ ਹੀ ਹਾਈਕੋਰਟ ਨੂੰ ਹੀ ਤਿੰਨ ਮਹੀਨੇ ਵਿਚ ਮਾਮਲੇ ਦਾ ਨਬੇੜਾ ਕਰਨ ਦਾ ਹੁਕਮ ਦਿੱਤਾ। ਇਹ ਵੀ ਪੜ੍ਹੋ- ਅਮਰੀਕੀ ਸੰਸਥਾ ਪੰਜਾਬ ਨੂੰ ਦੇਣਾ ਚਾਹੁੰਦੀ ਹੈ ਵੈਕਸੀਨ, ਕੇਂਦਰ ਨੇ ਨਹੀਂ ਦਿੱਤੀ ਮਨਜ਼ੂਰੀ : ਬੀਬੀ ਜਗੀਰ ਕੌਰਇਸ ਤੋਂ ਬਾਅਦ 24 ਮਈ ਨੂੰ ਯੂ.ਟੀ. ਪਾਵਰਮੈਨ ਯੂਨੀਅਨ ਨੇ ਹਾਈਕੋਰਟ ਵਿਚ ਅਰਜ਼ੀ ਦਾਖਲ ਕਰ ਕੇ ਮੰਗ ਕੀਤੀ ਹੈ ਕਿ ਜਦੋਂ ਤੱਕ ਹਾਈਕੋਰਟ ਉਸ ਦੀ ਪਟੀਸ਼ਨ ਦਾ ਨਿਪਟਾਰਾ ਨਹੀਂ ਕਰ ਦਿੰਦਾ, ਉਦੋਂ ਤੱਕ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਨਿੱਜੀਕਰਣ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਾ ਕੀਤੀ ਜਾਵੇ। ਯੂਨੀਅਨ ਨੇ ਅਰਜ਼ੀ ਵਿਚ ਕਿਹਾ ਕਿ ਉਸ ਦੀ ਪਟੀਸ਼ਨ 'ਤੇ ਪਿਛਲੀ ਸੁਣਵਾਈ 29 ਅਪ੍ਰੈਲ ਨੂੰ ਹੋਈ ਸੀ ਅਤੇ ਅਗਲੀ ਸੁਣਵਾਈ 18 ਅਗਸਤ ਲਈ ਤੈਅ ਹੋ ਗਈ ਸੀ। ਜਿਸ ਦਾ ਫਾਇਦਾ ਚੁੱਕਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਬਿਜਲੀ ਵਿਭਾਗ ਦੇ ਨਿੱਜੀਕਰਣ ਦੀਆਂ ਕੋਸ਼ਿਸ਼ਾਂ ਫਿਰ ਤੋਂ ਤੇਜ਼ ਕਰ ਦਿੱਤੀਆਂ।  ਇਹ ਵੀ ਪੜ੍ਹੋ- ਪੰਜਾਬ ਵਿਚ ਬੀਤੇ 24 ਘੰਟਿਆਂ ਵਿਚ ਕੋਰੋਨਾ ਕਾਰਣ 148 ਲੋਕਾਂ ਦੀ ਹੋਈ ਮੌਤਸੁਪਰੀਮ ਕੋਰਟ ਨੇ ਜਨਵਰੀ ਵਿਚ ਹੁਕਮ ਦਿੱਤਾ ਸੀ ਕਿ ਮਾਮਲੇ ਦਾ ਨਿਪਟਾਰਾ ਤਿੰਨ ਮਹੀਨੇ ਵਿਚ ਕੀਤਾ ਜਾਵੇ। ਹੁਣ ਤਿੰਨ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਪਰ ਮਾਮਲੇ ਦਾ ਨਿਪਟਾਰਾ ਨਹੀਂ ਹੋਇਆ ਹੈ। ਇਸ ਕਾਰਣ ਜਦੋਂ ਤੱਕ ਮਾਮਲੇ ਦਾ ਨਿਪਟਾਰਾ ਨਹੀਂ ਹੋ ਜਾਂਦਾ, ਪ੍ਰਸ਼ਾਸਨ ਵਲੋਂ ਨਿੱਜੀਕਰਣ ਦੀਆਂ ਕੋਸ਼ਿਸ਼ਾਂ 'ਤੇ ਰੋਕ ਲਗਾਈ ਜਾਣੀ ਚਾਹੀਦੀ ਹੈ। ਇਸ 'ਤੇ ਜਸਟਿਸ ਜਤਿੰਦਰ ਚੌਹਾਨ ਅਤੇ ਜਸਟਿਸ ਵਿਵੇਕ ਪੁਰੀ ਦੀ ਬੈੰਚ ਨੇ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਬਿਜਲੀ ਵਿਭਾਗ ਦੇ ਨਿਜੀਕਰਣ 'ਤੇ ਰੋਕ ਲਗਾ ਦਿੱਤੀ।...

fungus update

ਚੰਡੀਗੜ੍ਹ (ਇੰਟ.)- ਕੋਰੋਨਾ ਵਾਇਰਸ ਤੋਂ ਰਾਹਤ ਵੀ ਨਹੀਂ ਮਿਲੀ ਕਿ ਬਲੈਕ ਫੰਗਸ ਦੇ ਮਾਮਲੇ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਕੋਰੋਨਾ ਇਨਫੈਕਸ਼ਨ ਮਰੀਜ਼ਾਂ ਵਿਚ ਸਟੀਰਾਇਡ ਦੀ ਵਧੇਰੇ ਵਰਤੋਂ, ਸ਼ੂਗਰ ਅਤੇ ਉਪਰੋਂ ਇਨਫੈਕਸ਼ਨ ਦੇ ਚੱਲਦੇ ਜ਼ਿਆਦਾਤਰ ਲੋਕ ਬਲੈਕ ਫੰਗਸ ਦੀ ਲਪੇਟ ਵਿਚ ਆ ਰਹੇ ਹਨ। ਇਸ ਬੀਮਾਰੀ ਦੇ ਵੱਧਣ ਦੇ ਕਈ ਕਾਰਣ ਹਨ। ਲੋਕ ਆਪਣੇ ਘਰਾਂ ਅਤੇ ਆਪਣੇ ਆਲੇ-ਦੁਆਲੇ ਦੀ ਸਫਾਈ ਨਹੀਂ ਰਖ ਰਹੇ ਹਨ। ਇਹ ਵੀ ਪੜ੍ਹੋ- ਪੰਜਾਬ ਵਿਚ ਘਟਣੇ ਸ਼ੁਰੂ ਹੋਏ ਕੋਰੋਨਾ ਮਾਮਲੇ, ਲੰਘੇ 24 ਘੰਟਿਆਂ ਵਿਚ ਆਏ ਇੰਨੇ ਮਾਮਲੇ ਵਾਤਾਵਰਣ ਦੇ ਉਲਟ ਅਸਰ ਅਤੇ ਜਲਵਾਯੂ ਵਿਚ ਪਰਿਵਰਤਨ ਦੇ ਚੱਲਦੇ ਵੀ ਬਲੈਕ ਫੰਗਸ ਦੀ ਬੀਮਾਰੀ ਵੱਧ ਰਹੀ ਹੈ। ਇਸ ਤੋਂ ਇਲਾਵਾ ਘਰ ਵਿਚ ਫ੍ਰਿਜ ਵਿਚ ਰੱਖੀਆਂ ਗਈਆਂ ਖਾਣ-ਪੀਣ ਦੀਆਂ ਚੀਜ਼ਾਂ ਦੀ ਗਲਤ ਵਰਤੋਂ ਨਾਲ ਵੀ ਲੋਕਾਂ ਵਿਚ ਇਹ ਬੀਮਾਰੀ ਫੈਲਣ ਦਾ ਕਾਰਣ ਬਣ ਰਹੀ ਹੈ। ਇਹ ਕਹਿਣਾ ਹੈ ਪੀ.ਜੀ.ਆਈ. ਦੇ ਮੈਡੀਕਲ ਮਾਈਕ੍ਰੋਬਾਇਲਾਜੀ ਵਿਭਾਗ ਦੇ ਹੈੱਡ ਡਾ. ਪ੍ਰੋ. ਅਰੁਣਾਲੋਕ ਚੱਕਰਵਰਤੀ ਦਾ। ਇਹ ਵੀ ਪੜ੍ਹੋ- ਫ਼ਰੀਦਕੋਟ 'ਚ ਬਲੈਕ ਫ਼ੰਗਸ ਦੇ ਇੱਕ ਮਰੀਜ਼ ਨੇ ਤੋੜਿਆ ਦਮ ਦੇਖਣ ਵਿਚ ਆਇਆ ਹੈ ਕਿ ਕਈ ਲੋਕ ਇਕ ਹੀ ਮਾਸਕ ਨੂੰ ਬਿਨਾਂ ਧੋਤੇ ਦੋ ਤੋਂ ਤਿੰਨ ਦਿਨਤੱਕ ਲਗਾਤਾਰ ਵਰਤਦੇ ਹਨ ਜੋ ਕਿ ਬਲੈਕ ਫੰਗਸ ਜਾਂ ਇਨਫੈਕਸ਼ਨ ਦੇ ਫੈਲਣ ਦਾ ਸਭ ਤੋਂ ਵੱਡਾ ਕਾਰਣ ਹੈ। ਪ੍ਰੋ. ਅਰੁਣਾਲੋਕ ਚੱਕਰਵਰਤੀ ਨੇ ਦੱਸਿਆ ਕਿ ਜੋ ਲੋਕ ਦਿਨ ਵਿਚ ਘੱਟੋ-ਘੱਟ ਦੋ ਤੋਂ ਤਿੰਨ ਵਾਰ ਮਾਸਕ ਨਹੀਂ ਬਦਲਦੇ ਹਨ। ਉਹ ਲੋਕ ਵੀ ਬਲੈਕ ਫੰਗਸ ਜਾਂ ਇਨਫੈਕਸ਼ਨ ਦੀ ਲਪੇਟ ਵਿਚ ਆਸਾਨੀ ਨਾਲ ਆ ਸਕਦੇ ਹਨ। ਪ੍ਰੋ. ਅਰੁਣਾਲੋਕ ਨੇ ਦੱਸਿਆ ਕਿ ਘਰ ਵਿਚ ਫ੍ਰਿਜ ਵਿਚ ਚੀਜ਼ਾਂ ਜ਼ਿਆਦਾ ਦੇਰ ਤੱਕ ਰੱਖਣ ਤੋਂ ਬਾਅਦ ਗਰਮ ਕਰਕੇ ਖਾਣ ਨਾਲ ਵੀ ਬਲੈਕ ਫੰਗਸ ਫੈਲਦਾ ਹੈ। ਇਸ ਦੇ ਨਾਲ ਹੀ ਫਿੱਜ ਨੂੰ ਲੰਬੇ ਸਮੇਂ ਤੱਕ ਸਾਫ ਨਾ ਕਰਨਾ ਵੀ ਇਸ ਦੀ ਵੱਡੀ ਵਜ੍ਹਾ ਹੈ।

no corona patienrt

ਜੀਂਦ:  ਦੇਸ਼ ਵਿਚ ਕੋਰੋਨਾ (Corona)ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਨਾਲ ਹੀ ਰੋਜ਼ਾਨਾ ਮੌਤਾਂ ਦੀ ਗਿਣਤੀ ਵੀ ਤੇਜੀ ਨਾਲ ਵੱਧ ਰਹੀ ਹੈ। ਇਸ ਵਿਚਾਲੇ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ ਪਿੰਡ ਦਾ ਕੋਈ ਵੀ ਵਿਅਕਤੀ ਕੋਰੋਨਾ ਪਾਜ਼ੇਟਿਵ ਨਹੀਂ ਹੈ ਅਤੇ ਨਾ ਹੀ ਕੋਈ ਮੌਤ ਹੋਈ ਹੈ। ਦੱਸ ਦੇਈਏ ਕਿ ਇਹ ਮਾਮਲਾ (Haryana)ਹਰਿਆਣਾ ਦੇ ਜੀਂਦ ਦਾ ਪਿੰਡ ਜੀਵਨਪੁਰ ਦਾ ਜਿਸ ਨੇ ਮਿਸਾਲ ਕਾਇਮ ਕੀਤੀ ਹੈ। ਇਸ ਪਿੰਡ ਦੇ ਸਾਰੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੇ(Corona vaccine)ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਵਾ ਲਈ ਹੈ। ਇਸ ਦੇ ਨਾਲ ਹੀ ਦੂਜੀ ਡੋਜ਼ ਵੀ 25 ਫੀਸਦ ਲੋਕਾਂ ਨੂੰ ਲੱਗ ਚੁੱਕੀ ਹੈ। ਇਹ ਵੀ ਪੜੋ: ਮੋਦੀ ਸਰਕਾਰ ਵਿਰੁੱਧ ਗਰਜੇ ਕਿਸਾਨ ਆਗੂ ਰਾਕੇਸ਼ ਟਿਕੈਤ, ਆਖੀ ਇਹ ਗੱਲ ਪਿੰਡ ਦਾ ਇੱਕ ਵੀ ਵਿਅਕਤੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਨਹੀਂ ਹੋਇਆ ਤੇ ਨਾ ਹੀ ਕਿਸੇ ਵੀ ਪਿੰਡ ਵਾਸੀ ਦੀ ਕੋਰੋਨਾ ਮਹਾਮਾਰੀ ਨਾਲ ਮੌਤ ਹੋਈ ਹੈ। ਜਾਣਕਾਰੀ ਮੁਤਾਬਕ ਪਿੰਡ ਦੀ ਅਬਾਦੀ 1100 ਹੈ ਤੇ ਜ਼ਿਆਦਾਤਰ ਲੋਕ ਪੜ੍ਹੇ ਲਿਖੇ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ ਜਿਵੇਂ ਚੂਰਨ ਦੀ ਲਹਿਰ ਵਧੀ ਉਸ ਸਮੇਂ ਪਿੰਡ ਦੀ 11 ਮੈਂਬਰੀ ਕਮੇਟੀ ਨੇ ਸਿਹਤ ਵਿਭਾਗ ਨਾਲ ਮਿਲ ਕੇ ਲੋਕਾਂ ਤੋਂ ਡਰਨ ਦੀ ਬਜਾਏ ਕੋਰੋਨਾ ਨਾਲ ਲੜਨ ਲਈ ਜਾਗਰੂਕ ਕੀਤਾ। ਪਿੰਡ ਵਿੱਚ, ਟੀਕੇ ਦੀ ਪਹਿਲੀ ਖੁਰਾਕ 24 ਮਾਰਚ ਨੂੰ ਤੇ ਦੂਜੀ ਖੁਰਾਕ 14 ਮਈ ਨੂੰ ਦਿੱਤੀ ਗਈ ਸੀ। ਇਹ ਵੀ ਪੜੋ:  ਕਿਸਾਨਾਂ ਦੇ ਹੱਕ ਵਿਚ ਡਟੇ ਮਨਜਿੰਦਰ ਸਿਰਸਾ, ਵੇਖੋ ਕਿਵੇਂ ਕੀਤਾ ਸਮਰਥਨ ਐਮਓ ਡਾ. ਸੰਧਿਆ ਨੇ ਦੱਸਿਆ ਕਿ ਏਐਨਐਮ ਨੇ ਪਿੰਡ ਦੇ ਆਸ਼ਾ ਵਰਕਰਾਂ ਨਾਲ ਮਿਲ ਕੇ ਸਾਰੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਅਤੇ ਉਨ੍ਹਾਂ ਨੂੰ ਟੀਕਾ ਲਗਵਾਉਣ ਲਈ ਪ੍ਰੇਰਿਆ। 45 ਪਲੱਸ ਵਿੱਚ, ਪਹਿਲੀ ਖੁਰਾਕ ਤੋਂ ਇਲਾਵਾ, 138 ਵਿਅਕਤੀਆਂ ਨੇ ਦੂਜੀ ਖੁਰਾਕ ਵੀ ਲਈ ਹੈ।  ਐਸਡੀਐਮ ਨੇ ਕਿਹਾ ਕਿ ਲੋਕ ਸਾਰਾ ਦਿਨ ਬੈਠਦੇ ਹਨ ਅਤੇ ਵਿਚਾਰ ਵਟਾਂਦਰੇ ਕਰਦੇ ਹਨ, ਪਰ ਇਸ ਦੇ ਕੰਮ ਨੂੰ ਬੋਲਣਾ ਮਹੱਤਵਪੂਰਣ ਹੈ। ਐਸਡੀਐਮ ਨੇ ਕਿਹਾ ਕਿ ਸਾਰੇ ਪਿੰਡ ਪਹੁੰਚ ਕੇ ਉਹ ਜੀਵਨਪੁਰ ਪਿੰਡ ਦੇ ਲੋਕਾਂ ਨੂੰ ਸਬਕ ਦੇ ਕੇ ਜਾਗਰੂਕ ਕਰੇ।

bijli

ਚੰਡੀਗੜ੍ਹ (ਇੰਟ.)- ਪੰਜਾਬ ਵਿਚ ਬਿਜਲੀ ਦੀਆਂ ਦਰਾਂ ਹੋਰਨਾਂ ਸੂਬਿਆਂ ਤੋਂ ਮਹਿੰਗੀਆਂ ਹਨ ਜਿਸ ਕਾਰਣ ਲੋਕਾਂ ਦੀ ਜੇਬ 'ਤੇ ਵਾਧੂ ਬੋਝ ਪੈ ਰਿਹਾ ਹੈ, ਜਦੋਂ ਕਿ ਗੁਆਂਢੀ ਸੂਬਿਆਂ ਹਿਮਾਚਲ, ਹਰਿਆਣਾ ਅਤੇ ਦਿੱਲੀ ਵਿਚ ਬਿਜਲੀ ਦੀਆਂ ਦਰਾਂ ਪੰਜਾਬ ਦੇ ਮੁਕਾਬਲੇ ਬਹੁਤ ਘੱਟ ਹਨ। ਪਰ ਹੁਣ ਖਬਰਾਂ ਇਹ ਵੀ ਆ ਰਹੀਆਂ ਹਨ ਕਿ ਪੰਜਾਬ ਵਿੱਚ ਬਿਜਲੀ ਦਰਾਂ ਘਟ ਸਕਦੀਆਂ ਹਨ। ਖਪਤਕਾਰਾਂ ਲਈ ਨਵੇਂ ਟੈਰਿਫ ਆਰਡਰ ਨਾਲ ਸਮੂਹ ਵਰਗਾਂ ਨੂੰ ਵੱਡੀ ਰਾਹਤ ਮਿਲੇਗੀ। ਇਹ ਵੀ ਪੜੋ: ਪੰਜਾਬ ਵਿਚ ਵੈਕਸੀਨ ਸੰਕਟ, ਇਸ ਕੰਪਨੀ ਨੇ ਟੀਕੇ ਦੇਣ ਤੋਂ ਕੀਤੀ ਨਾਂਹਟੈਰਿਫ ਆਰਡਰ ਜੋ 1 ਅਪ੍ਰੈਲ ਤੋਂ ਲਾਗੂ ਹੁੰਦਾ ਹੈ, ਦੀ ਇਸ ਹਫਤੇ ਦੇ ਅੰਦਰ-ਅੰਦਰ ਐਲਾਨ ਹੋਣ ਦੀ ਉਮੀਦ ਹੈ। ਉਂਝ ਘਰੇਲੂ ਖਪਤਕਾਰਾਂ ਨੂੰ ਹੀ ਟੈਰਿਫ ਵਿੱਚ ਕਟੌਤੀ ਵਜੋਂ ਰਾਹਤ ਮਿਲਣ ਦੀ ਉਮੀਦ ਹੈ ਪਰ ਉਦਯੋਗਿਕ ਤੇ ਵਪਾਰਕ ਬਿਜਲੀ ਖਪਤਕਾਰਾਂ ਲਈ ਇਸ ਵਿਚ ਕੋਈ ਬਦਲਾਅ ਹੋਣ ਦੀ ਸੰਭਾਵਨਾ ਨਹੀਂ।ਬਿਜਲੀ ਵਿਭਾਗ ਦੇ ਸੂਤਰਾਂ ਮੁਤਾਬਕ ਘਰੇਲੂ ਖਪਤਕਾਰਾਂ ਲਈ ਟੈਰਿਫਾਂ (ਪ੍ਰਤੀ ਯੂਨਿਟ) ਵਿੱਚ 25 ਫੀਸਦੀ ਦੀ ਕਮੀ ਆ ਸਕਦੀ ਹੈ, ਜਿਸ ਨਾਲ ਹਰੇਕ ਯੂਨਿਟ ਦੀ ਕੀਮਤ 50 ਪੈਸੇ ਤੋਂ 1 ਰੁਪਏ ਤੱਕ ਘੱਟ ਹੋ ਸਕਦੀ ਹੈ। ਘਰੇਲੂ ਖਪਤਕਾਰਾਂ ਲਈ ਟੈਰਿਫ 4.49 ਤੋਂ 7.30 ਰੁਪਏ ਪ੍ਰਤੀ ਯੂਨਿਟ, ਉਦਯੋਗਿਕ ਖਪਤਕਾਰਾਂ ਲਈ 5.98 ਤੋਂ 6.41 ਰੁਪਏ ਪ੍ਰਤੀ ਯੂਨਿਟ ਤੇ ਵਪਾਰਕ ਖਪਤਕਾਰਾਂ ਲਈ 6 ਤੋਂ 7.29  ਰੁਪਏ ਪ੍ਰਤੀ ਯੂਨਿਟ ਹੈ।ਇਹ ਵੀ ਪੜੋ: PM ਮੋਦੀ ਨੂੰ ਲਿਖੇ ਪੱਤਰ 'ਤੇ ਛਿੜੀ ਚਰਚਾ, ਸੰਯੁਕਤ ਕਿਸਾਨ ਮੋਰਚਾ 'ਤੇ ਖੜ੍ਹੇ ਸਵਾਲਾਂ 'ਤੇ ਲੀਡਰਾਂ ਦੇ ਰਹੇ ਜਵਾਬ ਲੰਘੇ ਸਾਲ ਕੋਰੋਨਾ ਮਹਾਂਮਾਰੀ ਕਾਰਨ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀਐਸਈਆਰਸੀ) ਨੇ ਘਰੇਲੂ ਖਪਤਕਾਰਾਂ ਲਈ 300 ਯੂਨਿਟ ਤੱਕ ਦੀ ਖਪਤ ਨੂੰ 25 ਪੈਸੇ ਤੋਂ ਘਟਾ ਕੇ 50 ਪੈਸੇ ਪ੍ਰਤੀ ਯੂਨਿਟ ਕਰ ਦਿੱਤਾ ਸੀ ਤੇ ਛੋਟੇ ਦੁਕਾਨਦਾਰਾਂ ਅਤੇ ਉਦਯੋਗਾਂ ਦੇ ਟੈਰਿਫਾਂ ਵਿੱਚ ਕੋਈ ਤਬਦੀਲੀ ਨਹੀਂ ਹੋਈ ਸੀ। ਇਹ ਵੀ ਪੜੋ: ਛੱਤ 'ਤੇ ਲਹਿਰਾ ਕੇ ਕਾਲਾ ਝੰਡਾ ਸਿੱਧੂ ਜੋੜੇ ਨੇ ਮਾਰੀ ਲਲਕਾਰ, ਦਿੱਤਾ ਪੰਜਾਬੀਆਂ ਨੂੰ ਖਾਸ ਸੁਨੇਹਾ ਹਾਲਾਂਕਿ, ਇਸ ਸਾਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ (PSPCL)ਨੇ ਦਸੰਬਰ 2020 ਵਿਚ ਬਿਜਲੀ ਰੈਗੂਲੇਟਰ ਨੂੰ ਭੇਜੀ ਗਈ ਆਪਣੀ ਸਾਲਾਨਾ ਮਾਲੀਆ ਜ਼ਰੂਰਤ (ARR)ਵਿਚ 8 ਫੀਸਦੀ ਤੋਂ ਵੱਧ ਦੇ ਵਾਧੇ ਦਾ ਪ੍ਰਸਤਾਵ ਦਿੱਤਾ ਸੀ ਪਰ ਚੋਣ ਵਰ੍ਹਾ ਹੋਣ ਕਰਕੇ, ਉੱਚ ਬਿਜਲੀ ਦਰਾਂ ਇੱਕ ਵੱਡਾ ਚੋਣ ਮੁੱਦਾ ਹੋਣ ਦੀ ਉਮੀਦ ਹੈ।ਫਿਲਹਾਲ ਇਹ ਬਿਜਲੀ ਦਰਾਂ ਕਦੋਂ ਘਟਾਈਆਂ ਜਾਣਗੀਆਂ ਇਸ ਬਾਰੇ ਅਜੇ ਕੁਝ ਵੀ ਸਪੱਸ਼ਟ ਨਹੀਂ ਹੈ। ਪਰ ਵਿਰੋਧੀ ਪਾਰਟੀਆਂ ਵਲੋਂ ਮਹਿੰਗੀਆਂ ਬਿਜਲੀ ਦਰਾਂ ਨੂੰ ਮੁੱਦਾ ਬਣਾ ਕੇ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਜਾ ਰਿਹਾ ਹੈ। ...

covishiedl

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ (Corona)ਦੇ ਮਾਮਲੇ ਵਧਣ ਕਰਕੇ  ਮੌਤਾਂ ਦਾ ਆਂਕੜਾ ਵਧ ਗਿਆ ਹੈ। ਇਸ ਦੇ ਚਲਦੇ ਦੇਸ਼ ਵਿਚ (Vaccine)ਵੈਕਸੀਨ ਦੀ ਮੰਗ ਵੀ ਵੱਧ ਗਈ ਹੈ। ਵੈਕਸੀਨ ਦੀ ਕਮੀ ਕਰਕੇ ਸਿਆਸੀ ਆਗੂ ਵੱਲੋਂ ਵੀ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਇਸ ਵਿਚਾਲੇ ਕੇਂਦਰੀ ਸਿਹਤ ਮੰਤਰਾਲੇ (Health ministry) ਨੇ ਵੈਕਸੀਨ ਦੀ ਮੰਗ ਬਾਰੇ ਵੱਡਾ ਬਿਆਨ ਜਾਰੀ ਕੀਤਾ ਹੈ । ਦੇਸ਼ ਵਿਚ ਕੋਰੋਨਾ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ। ਹੁਣ ਸਰਕਾਰ ਨੇ ਇਸ ਦਿਸ਼ਾ ਵਿਚ ਇਕ ਵੱਡਾ ਫੈਸਲਾ ਲਿਆ ਹੈ।  ਉਹਨਾਂ ਨੇ ਕਿਹਾ ਹੈ ਕਿ 18-44 ਸਾਲਾ (Corona Vaccine)ਕੋਰੋਨਾ ਟੀਕਾਕਰਨ ਲਈ ਕੋਵਿਨ ਪਲੈਟਫਾਰਮ ’ਤੇ ਜਾ ਕੇ ਨਾਲ ਦੀ ਨਾਲ ਟੀਕਾ ਲਗਵਾ ਸਕਦਾ ਹੈ ਪਰ ਇਹ ਸਹੂਲਤ ਹਾਲ ਦੀ ਘੜੀ ਸਿਰਫ ਸਰਕਾਰੀ ਕਰੋਨਾ ਟੀਕਾਕਰਨ ਕੇਂਦਰਾਂ ’ਤੇ ਦਿੱਤੀ ਗਈ ਹੈ। ਸੋਮਵਾਰ ਨੂੰ, ਸਰਕਾਰ ਨੇ ਇਕ ਘੋਸ਼ਣਾ ਵਿਚ ਕਿਹਾ ਕਿ ਦੇਸ਼ ਵਿਚ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾਉਣ ਲਈ, ਕੋਵਿਨ ਐਪ 'ਤੇ ਰਜਿਸਟਰ ਕਰਨ ਦੀ ਜ਼ਰੂਰਤ ਨਹੀਂ ਹੈ. ਉਹ ਸਿੱਧੇ ਕੇਂਦਰ ਵਿਚ ਜਾ ਕੇ ਟੀਕਾ ਲਗਵਾ ਸਕਦੇ ਹਨ। ਇਹ ਵੀ ਪੜੋ: ਛੱਤ 'ਤੇ ਲਹਿਰਾ ਕੇ ਕਾਲਾ ਝੰਡਾ ਸਿੱਧੂ ਜੋੜੇ ਨੇ ਮਾਰੀ ਲਲਕਾਰ, ਦਿੱਤਾ ਪੰਜਾਬੀਆਂ ਨੂੰ ਖਾਸ ਸੁਨੇਹਾ ਇਸ ਸਹੂਲਤ ਨਾਲ ਕੇਂਦਰਾਂ 'ਤੇ ਭੀੜ ਘਟੇਗੀ ਤੇ ਨੌਜਵਾਨਾਂ ਨੂੰ ਖੱਜਲ-ਖੁਆਰ ਵੀ ਨਹੀਂ ਹੋਣਾ ਪਵੇਗਾ। ਕੇਂਦਰੀ ਮੰਤਰਾਲੇ ਨੇ ਦੱਸਿਆ ਕਿ ਇਸ ਸਹੂਲਤ ਨਾਲ ਟੀਕੇ ਵਿਅਰਥ ਵੀ ਨਹੀਂ ਜਾਣਗੇ। ਗੌਰਤਲਬ ਹੈ ਕਿ ਬੀਤੇ ਦਿਨੀ 1 ਲੱਖ 95 ਹਜ਼ਾਰ 685 ਲੋਕਾਂ 'ਚ ਕੋਰੋਨਾ ਲਾਗ ਦੀ ਪੁਸ਼ਟੀ ਹੋਈ ਹੈ। ਇਹ ਅੰਕੜਾ ਪਿਛਲੇ 42 ਦਿਨਾਂ 'ਚ ਸਭ ਤੋਂ ਘੱਟ ਹੈ। ਇਸ...

tuhdn

ਨਵੀਂ ਦਿੱਲੀ:  ਦੇਸ਼ ਹੀ ਨਹੀਂ ਹੁਣ ਪੰਜਾਬ ਵੱਲ ਵੀ (Cyclone Tauktae)ਤਾਓਤੇ ਤੂਫਾਨ ਦਾ ਅਸਰ ਲਗਾਤਾਰ ਵੇਖਣ ਨੂੰ ਮਿਲ ਰਿਹਾ ਹੈ। ਇਸ ਵਿਚਾਲੇ ਤਾਓਤੇ ਤੂਫਾਨ ਦੇ ਚੱਲਦਿਆਂ ਤਬਾਹੀ ਝੱਲ ਚੁੱਕੇ ਭਾਰਤ ਤੇ ਹੁਣ  (Yaas Cyclone)ਯਾਸ ਤੂਫਾਨ ਦਾ ਖਤਰਾ ਵੱਧ ਰਿਹਾ ਹੈ।  ਇਹ ਤੂਫਾਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਕੱਲ੍ਹ ਤਕ ਇਹ ਤੂਫਾਨ ਓੜੀਸਾ ਪਹੁੰਚ ਜਾਵੇਗਾ। ਇਸ ਦੇ ਚੱਲਦਿਆਂ ਇੱਕ ਵਾਰ ਫਿਰ ਤੋਂ ਦੇਸ਼ ਦੇ ਕਈ ਸੂਬਿਆਂ 'ਚ ਭਾਰੀ (Rain) ਬਾਰਸ਼ ਹੋ ਸਕਦੀ ਹੈ। ਪਹਿਲਾਂ ਹੀ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ। ਇੱਥੇ ਪੜ੍ਹੋ ਹੋਰ ਖ਼ਬਰ:  ਰਣਜੀਤ ਬਾਵਾ ਨੇ ਨਵੀਂ ਫ਼ੀਚਰ ਫਿਲਮ ਕੀਤੀ ਅਨਾਊਂਸ, ਜਲਦ ਹੋਵੇਗੀ ਸ਼ੂਟਿੰਗ ਸ਼ੁਰੂ ਮੌਸਮ ਵਿਭਾਗ ਵੱਲੋਂ ਕਿਹਾ ਜਾ ਰਿਹਾ ਹੈ ਕਿ ਦਿੱਲੀ, ਬਿਹਾਰ, ਯੂਪੀ, ਹਰਿਆਣਾ ਤੇ ਬਿਹਾਰ ਸਮੇਤ ਪੰਜਾਬ 'ਤੇ ਵੀ ਇਸ ਦਾ ਪ੍ਰਭਾਵ ਪਵੇਗਾ। ਫਿਲਹਾਲ ਮੌਸਮ ਦੀ ਤਾਜ਼ਾ ਸਥਿਤੀ ਦੇ ਬਾਰੇ ਗੱਲ ਕਰੀਏ ਤਾਂ ਦਿੱਲੀ 'ਚ ਪਿਛਲੇ ਦਿਨੀਂ ਚੱਲੇ ਬਾਰਸ਼ ਦੇ ਦੌਰ ਤੋਂ ਬਾਅਦ ਮੌਸਮ ਇਕਸਾਰ ਬਣਿਆ ਹੋਇਆ ਹੈ। ਦਿਨ 'ਚ ਤੇਜ਼ ਧੁੱਪ ਦੇ ਨਾਲ ਹਵਾਵਾਂ ਵੀ ਚੱਲ ਰਹੀਆਂ ਹਨ। ਉੱਥੇ ਹੀ ਯੂਪੀ-ਪੰਜਾਬ ਦੇ ਕਈ ਇਲਾਕਿਆਂ 'ਚ ਗਰਮੀ ਨੇ ਆਪਣਾ ਅਸਰ ਦਿਖਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਇੱਥੇ ਤਾਪਮਾਨ 42 ਡਿਗਰੀ ਪਾਰ ਕਰ ਸਕਦਾ ਹੈ। ਅੱਜ ਤੋਂ ਝਾਰਖੰਡ 'ਚ (Yaas Cyclone)ਯਾਸ ਤੂਫਾਨ ਦਾ ਪ੍ਰਭਾਵ ਦਿਖਣਾ ਸ਼ੁਰੂ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਤੂਫਾਨ ਅੱਜ ਭਿਆਨਕ ਹੋ ਜਾਵੇਗਾ। ਜਿਸ ਦੇ ਚੱਲਦਿਆਂ ਕਈ ਇਲ...

blck fugu

ਹਰਿਆਣਾ: ਦੇਸ਼ ਵਿੱਚ (Corona) ਕੋਰੋਨਾ ਲਾਗ ਦੇ ਨਵੇਂ ਮਾਮਲਿਆਂ ਵਿੱਚ ਕਮੀ ਦੇਖੀ ਜਾ ਰਹੀ ਹੈ ਪਰ ਮੌਤ ਦੇ ਅੰਕੜਿਆਂ ਨੂੰ ਅਜੇ ਬ੍ਰੇਕ ਨਹੀਂ ਲੱਗ ਰਹੀ। ਅਜੇ ਕੋਰੋਨਾ ਮਾਮਲੇ ਦੀ ਰਫਤਾਰ ਰੁਕੀ ਨਹੀਂ ਕਿ (Black fungus) ਬਲੈਕ ਫੰਗਸ ਕਹਿਰ ਬਰਸਾ ਰਿਹਾ ਹੈ। ਇਸ ਵਿਚਾਲੇ ਅੱਜ ਤਾਜਾ ਮਾਮਲਾ ਹਰਿਆਣਾ ਦੇ ਜ਼ਿਲ੍ਹੇ (Sirsa) ਸਿਰਸਾ ਤੋਂ ਸਾਹਮਣੇ ਆਇਆ ਹੈ ਜਿਥੇ ਬਲੈਕ ਫੰਗਸ ਦੇ ਮਾਮਲੇ ਵੇਖਣ ਨੂੰ ਮਿਲੇ ਹਨ। ਸਿਰਸਾ ਵਿਚ ਬਲੈਕ ਫੰਗਸ ਦੇ 38 ਮਾਮਲੇ ਮਿਲੇ ਹਨ ਬਲਕਿ 8 ਲੋਕਾਂ ਦੀ ਮੌਤ ਵੀ ਹੋ ਗਈ ਹੈ।  ਇਹ ਵੀ ਪੜੋ: ਮੋਦੀ ਸਰਕਾਰ ਵਿਰੁੱਧ ਗਰਜੇ ਕਿਸਾਨ ਆਗੂ ਰਾਕੇਸ਼ ਟਿਕੈਤ, ਆਖੀ ਇਹ ਗੱਲ ਕੋਰੋਨਾ ਦੇ ਕਹਿਰ ਤੋਂ ਬਾਅਦ ਸਿਰਸਾ ਵਿਚ Black fungus ਨੇ ਸਿਹਤ ਵਿਭਾਗ ਤੇ ਆਮ ਲੋਕਾਂ ਦੀ ਚਿੰਤਾ ਵਾਧਾ ਦਿੱਤੀ ਹੈ। ਬਲੈਕ ਫੰਗਸ  ਦੇ ਇਲਾਜ ਵਿਚ ਵਰਤੇ ਜਾਂਦੇ ਟੀਕਿਆਂ ਦੀ ਉਪਲਬਧਤਾ ਨਾ ਹੋਣ ਕਰਕੇ ਮਰੀਜ਼ ਅਤੇ ਉਨ੍ਹਾਂ ਦੇ ਮਾਪਿਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਹਾਲਾਂਕਿ ਸਿਰਸਾ ਸਿਵਲ ਹਸਪਤਾਲ ਨੂੰ 18 ਟੀਕੇ ਲੱਗ ਚੁੱਕੇ ਹਨ, ਇਸ ਦੀ ਪੁਸ਼ਟੀ ਖੁਦ ਸਿਰਸਾ ਦੇ ਸੀ.ਐੱਮ.ਓ ਡਾ. ਮਨੀਸ਼ ਬਾਂਸਲ ਨੇ ਕੀਤੀ ਹੈ।  ਇਹ ਵੀ ਪੜੋ: ਚੰਡੀਗੜ੍ਹ ਦੀ ਮਾਰਕਿਟ ਵਿਚ ਲੱਗੀ ਭਿਆਨਕ ਅੱਗ, 6 ਦੁਕਾਨਾਂ ਚੜ੍ਹੀਆਂ ਅੱਗ ਦੀ ਭੇਟ ਲੋਕ ਬਾਹਰੋਂ ਟੀਕੇ ਲਗਾ ਕੇ ਆਪਣੇ ਮਰੀਜ਼ਾਂ ਦਾ ਇਲਾਜ ਕਰਨ ਲਈ ਮਜਬੂਰ ਹੋ ਰਹੇ ਹਨ। ਸਿਵਲ ਹਸਪਤਾਲ ਵਿਖੇ ਆਉਣ ਵਾਲੇ ਮਰੀਜ਼ਾਂ ਨੂੰ ਅਗਰੋਹਾ ਮੈਡੀਕਲ ਕਾਲਜ ਵਿਖੇ ਰੈਫ਼ਰ ਕਰਨ ਦੀ ਵਿਵਸਥਾ ਕੀਤੀ ਗਈ ਹੈ ਕਿਉਂਕਿ ਅਗਰੋਹਾ ਮੈਡੀਕਲ ਕਾਲਜ ਨੂੰ ਬਲੈਕ ਫੰਗਸ ਦੇ ਇਲਾਜ ਲਈ ਨੋਡਲ ਸੈਂਟਰ ਬਣਾਇਆ ਗਿਆ ਹੈ ਪਰ ਸਿਰਸਾ ਦੇ ਬਹੁਤੇ ਮਰੀਜ਼ ਆਪਣਾ ਇਲਾਜ ਨਿੱਜੀ ਹਸਪਤਾਲਾਂ ਤੋਂ ਕਰਵਾ ਰਹੇ ਹਨ। ...

depsidhu

ਚੰਡੀਗੜ੍ਹ:  ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ (Farmers)ਵੱਲੋਂ ਲਗਾਤਾਰ ਧਿਰਾਂ ਜਾਰੀ ਹੈ। ਇਸ ਵਿਚਕਾਰ ਪੰਜਾਬੀ ਅਦਾਕਾਰ ਦੀਪ ਸਿੱਧੂ ਜੇਲ੍ਹ ਵਿੱਚੋਂ ਬਾਹਰ ਆ ਕੇ ਮੁੜ (kisan andolan) ਕਿਸਾਨ ਅੰਦੋਲਨ ਵਿੱਚ ਜੁੱਟ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਪਿਛਲੇ ਦਿਨੀ ਉਹ ਕਈ ਥਾਵਾਂ 'ਤੇ ਜਾ ਕੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ। ਦੀਪ ਸਿੱਧੂ (Deep sidhu) ਲੋਕਾਂ ਨੂੰ ਕਹਿ ਰਹੇ ਹਨ ਕਿ ਕਿਸਾਨ ਅੰਦੋਲਨ ਸਾਡੀ ਹੋਂਦ ਦੀ ਲੜਾਈ ਹੈ। ਇਸ ਲਈ ਸਾਨੂੰ ਇੱਕਜੁੱਟ ਹੋ (Farm law) ਖੇਤੀ ਕਾਨੂੰਨ ਰੱਦ ਕਰਾਉਣ ਲਈ ਲੜਾਈ ਲੜਨੀ ਚਾਹੀਦੀ ਹੈ। (ਦੀਪ ਸਿੱਧੂ) Deep sidhu ਪਿੰਡਾਂ ਵਿੱਚ ਲੋਕਾਂ ਨੂੰ ਮਿਲ ਰਹੇ ਹਨ। ਉਹ ਲਾਲ ਕਿਲ੍ਹਾ ਦੀ ਘਟਨਾ ਬਾਰੇ ਵੀ ਆਪਣਾ ਪੱਖ ਰੱਖ ਰਹੇ ਹਨ। ਦੀਪ ਸਿੱਧੂ ਨੇ ਕੁਝ ਕਿਸਾਨ ਲੀਡਰਾਂ ਦੇ ਨਾਂ ਲੈ ਕੇ ਦੋਸ਼ ਲਾਇਆ ਹੈ ਕਿ ਲਾਲ ਕਿਲ੍ਹੇ ਵਾਲੀ ਘਟਨਾ ਕੇਵਲ ਉਨ੍ਹਾਂ ’ਤੇ ਮੜ੍ਹੀ ਗਈ ਜਦਕਿ ਕੁਝ ਕਿਸਾਨ ਲੀਡਰਾਂ ਦਾ ਇਸ ਪ੍ਰੋਗਰਾਮ ਲਈ ਪ੍ਰਸਤਾਵ ਸੀ। ਇਹ ਵੀ ਪੜੋ: ਪੰਜਾਬ ਵਿਚ ਵੈਕਸੀਨ ਸੰਕਟ, ਇਸ ਕੰਪਨੀ ਨੇ ਟੀਕੇ ਦੇਣ ਤੋਂ ਕੀਤੀ ਨਾਂਹ ਉਨ੍ਹਾਂ ਦਾ ਕਹਿਣਾ ਹੈ ਕਿ 26 ਜਨਵਰੀ ਦੀ ਘਟਨਾ ਸੁੱਤੀ ਸਰਕਾਰ ਨੂੰ ਜਗਾਉਣ ਦਾ ਸੰਕੇਤਕ ਰੋਸ ਪ੍ਰਦਰਸ਼ਨ ਸੀ, ਜੋ ਇਤਿਹਾਸਕ ਤੇ ਲਾਮਿਸਾਲ ਬਣ ਗਿਆ। ਉਨ੍ਹਾਂ ਆਖਿਆ ਕਿ ਭਵਿੱਖ ’ਚ ਹਰ 26 ਜਨਵਰੀ ਨੂੰ ਲੋਕ ਉਸ ਘਟਨਾ ਦੀ ਗੱਲ ਕਰਨਗੇ। ਦੂਤੇ ਪਾਸੇ ਕੋਰੋਨਾ ਦੇ ਕਹਿਰ ਦੇ ਨਾਲ ਹੀ ਹੁਣ  ਕਿਸਾਨ ਅੰਦੋਲਨ ਜ਼ੋਰ ਫੜਨ ਲੱਗਾ ਹੈ। ਇਹ ਵੀ ਪੜੋ: ਚੰਡੀਗੜ੍ਹ ਦੀ ਮਾਰਕਿਟ...

tikait

ਚੰਡੀਗੜ੍ਹ (ਇੰਟ.)- ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਬਰੂਹਾਂ 'ਤੇ ਪਿਛਲੇ 6 ਮਹੀਨੇ ਤੋਂ ਡਟੇ ਕਿਸਾਨਾਂ ਵਲੋਂ ਮੁੜ ਤੋਂ ਸੰਘਰਸ਼ ਤਿੱਖਾ ਕਰਨ ਦਾ ਐਲਾਨ ਕਰ ਦਿੱਤਾ ਹੈ। ਕਿਸਾਨਾਂ ਵਲੋਂ ਕੇਂਦਰ ਦੀ ਸਰਕਾਰ ਨਾਲ ਕਈ ਵਾਰ ਗੱਲਬਾਤ ਕੀਤੀ ਗਈ ਪਰ ਇਸ ਦੇ ਬਾਵਜੂਦ ਸਰਕਾਰ ਵਲੋਂ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਕਿਸੇ ਤਣ-ਪੱਤਣ ਲਗਾਉਣ ਦਾ ਕੋਈ ਇਰਾਦਾ ਨਹੀਂ ਲੱਗ ਰਿਹਾ ਹੈ। ਹੁਣ ਸੰਯੁਕਤ ਕਿਸਾਨ ਮੋਰਚਾ ਨੇ ਮੁੜ ਤੋਂ ਗੱਲਬਾਤ ਦਾ ਦੌਰ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੈ। ਐਤਵਾਰ ਨੂੰ ਮੋਹਾਲੀ ਵਿਖੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ "ਸੰਯੁਕਤ ਕਿਸਾਨ ਮੋਰਚਾ ਨੇ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਰਕਾਰ ਨੂੰ ਚਿੱਠੀ ਲਿਖੀ ਹੈ ਤਾਂ ਜੋ ਸਰਕਾਰ ਇਹ ਨਾ ਕਹੇ ਕਿ ਕਿਸਾਨ ਗੱਲਬਾਤ ਲਈ ਤਿਆਰ ਨਹੀਂ।" ਹਾਲਾਂਕਿ ਟਿਕੈਤ ਨੇ ਇਹ ਵੀ ਕਿਹਾ ਕਿ ਮੋਰਚਾ ਆਪਣੀ ਮੰਗ 'ਤੇ ਕਾਇਮ ਹੈ ਤੇ ਕਿਸਾਨ ਤਿੰਨੋ ਖੇਤੀ ਕਾਨੂੰਨਾਂ ਨੂੰ ਸਿਰੇ ਤੋਂ ਰੱਦ ਕਰਵਾਉਣਾ ਚਾਹੁੰਦੇ ਹਨ। ਤੁਹਾਨੂੰ ਦੱਸ ਦਈਏ ਕਿ ਰਾਕੇਸ਼ ਟਿਕੈਤ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦੇ ਸੋਗ ਸਮਾਗਮ ਵਿੱਚ ਸ਼ਾਮਲ ਹੋਣ ਲਈ ਮੋਹਾਲੀ ਵਿਖੇ ਪਹੁੰਚੇ ਸਨ। ਪਿਛਲੇ ਦਿਨੀਂ ਕੋਰੋਨਾ ਕਾਰਨ ਅਭੈ ਸਿੰਘ ਸੰਧੂ ਦੀ ਮੌਤ ਹੋ ਗਈ ਸੀ। ਇਸ ਦੌਰਾਨ ਰਾਕੇਸ਼ ਟਿਕੈਤ ਨੇ ਕਿਹਾ ਕਿ ਅੰਦੋਲਨ ਨੂੰ ਤਾਂ ਅਜੇ ਛੇ ਮਹੀਨੇ ਹੀ ਹੋਏ ਹਨ, ਆਜ਼ਾਦੀ ਦਾ ਅੰਦੋਲਨ 90 ਸਾਲ ਚੱਲਿਆ ਸੀ। ਇਹ ਅੰਦੋਲਨ ਵੀ ਲੰਬਾ ਚੱਲੇਗਾ। ਉੱਤਰ-ਪ੍ਰਦੇਸ਼ ਦੀਆਂ ਪੰਚਾਇਤੀ ਚੋਣਾਂ ਵਿੱਚ ਜੋ ਭਾਜਪਾ ਦਾ ਬੁਰਾ ਹਾਲ ਹੋਇਆ ਹੈ, ਉਹ ਕਿਸਾਨ ਅੰਦੋਲਨ ਦਾ ਨਤੀਜਾ ਹੀ ਹੈ। ਹੁਣ ਤੁਸੀਂ ਪੱਛਮੀ ਬੰਗਾਲ ਨੂੰ ਵੇਖ ਲਓ ਉਥੇ ਬੀਜੇਪੀ ਨਾਲ ਜੋ ਵਾਪਰੀ ਹੈ ਉਸੇ ਤਰ੍ਹਾਂ ਹੁਣ ਪੂਰੇ ਦੇਸ਼ ਵਿਚ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਵਲੋਂ ਜੋ ਭਾਜਪਾ ਵਿਰੁੱਧ ਪ੍ਰਚਾਰ ਕੀਤਾ ਗਿਆ ਹੈ ਇਹ ਹਾਰ ਵੀ ਉਸੇ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਹੱਦਾਂ ਤੇ ਬੈਠਿਆਂ ਕਿਸਾਨਾਂ ਨੂੰ ਛੇ ਮਹੀਨੇ ਲੰਘ ਗਏ ਹਨ। ਇਸ ਲਈ ਹੁਣ ਕਿਸਾਨ 26 ਮਈ ਨੂੰ ਕਾਲਾ ਦਿਵਸ ਦੇ ਰੂਪ ਵਜੋਂ ਮਨਾਉਣਗੇ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਹੱਦਾਂ ਤੇ ਬੈਠੇ ਕਿਸਾਨ ਕੋਰੋਨਾ ਵਾਇਰਸ ਖਿਲਾਫ ਟੀਕਾ ਲਵਾਉਣ ਲਈ ਤਿਆਰ ਹਨ ਪਰ ਟੀਕਾ ਲਾਉਣ ਕੋਈ ਵੀ ਨਹੀਂ ਆ ਰਿਹਾ। ਪਿਛਲੇ 1 ਮਹੀਨੇ ਤੋਂ ਉਡੀਕ ਕੀਤੀ ਜਾ ਰਹੀ ਹੈ। ਟਿਕੈਤ ਨੇ 26 ਜਨਵਰੀ ਨੂੰ ਹੋਈ ਟਰੈਕਟਰ ਪਰੇਡ ਦੀ ਤਰਜ 'ਤੇ ਅੰਦੋਲਨ ਨੂੰ ਹੋਰ ਤਿੱਖਾ ਕਰਨ ਦੀ ਚੇਤਾਵਨੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ 26 ਤਾਰੀਖ ਹਰ ਮਹੀਨੇ ਆਉਂਦੀ ਹੈ ਅਤੇ ਟਰੈਕਟਰ ਵੀ ਉਹੀ ਹਨ।"

sui

ਚੰਡੀਗੜ੍ਹ (ਇੰਟ.)- ਮੁਲਕ ਵਿਚ ਕੋਰੋਨਾ ਵਾਇਰਸ (Corona Virus)ਨਾਲ ਪੀੜਤਾਂ ਦੇ ਰੋਜ਼ਾਨਾ ਆਉਣ ਵਾਲੇ ਕੇਸਾਂ ਦੀ ਗਿਣਤੀ ਹੁਣ ਘਟਣੀ ਸ਼ੁਰ ਹੋ ਗਈ ਹੈ, ਜਦੋਂ ਕਿ ਠੀਕ ਹੋਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਮੁਲਕ ਵਿਚ ਵੈਕਸੀਨੇਸ਼ਨ ਮੁਹਿੰਮ ਦੀ 1 ਮਈ ਤੋਂ ਸ਼ੁਰੂਆਤ ਹੋ ਚੁੱਕੀ ਹੈ, ਜਦੋਂ ਕਿ ਕਈ ਸੂਬਿਆਂ ਵਿਚ ਇਸ ਦੀ ਸ਼ੁਰੂਆਤ ਥੋੜ੍ਹੀ ਦੇਰ ਨਾਲ ਹੋਈ ਕਿਉਂਕਿ ਵੈਕਸੀਨ ਦੀ ਖੇਪ ਸਾਰੇ ਸੂਬਿਆਂ ਨੂੰ ਨਹੀਂ ਮਿਲ ਸਕੀ, ਜਿਸ ਕਾਰਣ ਵੈਕਸੀਨੇਸ਼ਨ ਦੀ ਸ਼ੁਰੂਆਤ ਵਿਚ ਦੇਰੀ ਹੋ ਗਈ। ਇਹ ਵੀ ਪੜ੍ਹੋ- ਤੀਜੀ ਲਹਿਰ ਦਾ ਬੱਚਿਆਂ ਵਿਚ ਵਧੇਰੇ ਖਤਰਾ, ਇਹ ਵੈਕਸੀਨ ਸਾਬਿਤ ਹੋਵੇਗੀ ਗੇਮ ਚੇਂਜਰ : ਸਵਾਮੀਨਾਥਨਇਹ ਵੀ ਪੜ੍ਹੋ- ਮੁੰਬਈ ਇੰਡੀਅਨ ਦੇ ਇਸ ਖਿਡਾਰੀ ਨੇ ਰੋਹਿਤ ਸ਼ਰਮਾ ਬਾਰੇ ਕੀਤਾ ਵੱਡਾ ਖੁਲਾਸਾ ਇਥੇ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਵਲੋਂ ਅਮਰੀਕੀ ਫਾਰਮਾਸਿਊਟੀਕਲ ਕੰਪਨੀ ਮੋਡਰਨਾ (Moderna) ਨੇ ਸਿੱਧੇ ਕੋਰੋਨਾ ਟੀਕੇ ਭੇਜਣ ਲਈ ਬੇਨਤੀ ਕੀਤੀ ਗਈ ਸੀ, ਜਿਸ ਨੂੰ ਅਮਰੀਕੀ ਕੰਪਨੀ ਨੇ ਨਾਂਹ ਕਰ ਦਿੱਤੀ ਹੈ। ਇਹ ਜਾਣਕਾਰੀ ਐਤਵਾਰ ਨੂੰ ਪੰਜਾਬ ਦੇ ਸੀਨੀਅਰ ਆਈ.ਏ.ਐੱਸ. ਅਤੇ ਕੋਵਿਡ ਟੀਕਾਕਰਣ ਦੇ ਨੋਡਲ ਅਧਿਕਾਰੀ ਵਿਕਾਸ ਗਰਗ ਨੇ ਸਾਂਝੀ ਕੀਤੀ। ਪੰਜਾਬ ਸਰਕਾਰ ਨੂੰ ਅਮਰੀਕੀ ਦਵਾਈ ਕੰਪਨੀ ਨੇ ਸਾਫ ਕਰ ਦਿੱਤਾ ਹੈ ਕਿ ਉਹ ਸਿਰਫ ਭਾਰਤ ਸਰਕਾਰ ਨਾਲ ਹੀ ਡੀਲ ਕਰਦੀ ਹੈ। ਅਮਰੀਕੀ ਕੋਵਿਡ ਟੀਕਾ ਨਿਰਮਾਤਾ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਰਾਜ ਦੀਆਂ ਸਰਕਾਰਾਂ ਕੋਰੋਨਾ ਟੀਕਾ ਲਗਵਾਉਣ ਲਈ ਦੂਜੇ ਦੇਸ਼ਾਂ ਨਾਲ ਲਗਾਤਾਰ ਸੰਪਰਕ ਕਰ ਰਹੀਆਂ ਹਨ। ਮੁਲਕ ਦੇ ਹੋਰ ਸੂਬਿਆਂ ਵਿਚ ਵੀ 18+ ਦੇ ਵੈਕਸੀਨੇਸ਼ਨ (Vaccination) ਲਗਾਈ ਜਾ ਰਹੀ ਹੈ ਅਤੇ ਵੈਕਸੀਨੇਸ਼ਨ ਦੀ ਸਪਲਾਈ ਪੂਰੀ ਰੱਖਣ ਲਈ ਉਨ੍ਹਾਂ ਵਲੋਂ ਗਲੋਬਲ ਟੈਂਡਰ ਜਾਰੀ ਕੀਤੇ ਗਏ ਹਨ। ਭਾਰਤ ਵਿਚ ਦੋ ਹੀ ਕੰਪਨੀਆਂ ਦੀਆਂ ਵੈਕਸੀਨ ਲਗਾਈ ਜਾ ਰਹੀ ਹੈ, ਜਿਸ ਵਿਚ ਇਕ ਕੋਵੀਸ਼ੀਲਡ ਹੈ ਅਤੇ ਦੂਜੀ ਕੋਵੈਕਸੀਨ ਹੈ, ਜਦੋਂ ਕਿ ਤੀਜੀ ਵੈਕਸੀਨ ਵਿਦੇਸ਼ੀ ਸਪੁਤਨਿਕ-ਵੀ ਨੂੰ ਵੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ। ਜਿਸ ਦੀ ਭਾਰਤ ਸਰਕਾਰ ਵਲੋਂ 995 ਰੁਪਏ ਕੀਮਤ ਐਲਾਨੀ ਗਈ ਹੈ। ਇਸ ਦੇ ਬਾਵਜੂਦ ਸੂਬੇ ਵੈਕਸੀਨ ਦੀ ਘਾਟ ਨਾਲ ਜੂਝ ਰਹੇ ਹਨ ਅਤੇ ਆਪਣੇ ਸੂਬੇ ਦੇ ਨਾਗਰਿਕਾਂ ਨੂੰ ਵੈਕਸੀਨ ਮੁਹੱਈਆ ਕਰਵਾਉਣ ਲਈ ਹਰ ਹੀਲਾ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਸੂਬੇ ਫਾਈਜ਼ਰ, ਮਾਡਰਨਾ ਅਤੇ ਹੋਰ ਟੀਕਾ ਨਿਰਮਾਤਾ ਵਿਦੇਸ਼ੀ ਕੰਪਨੀਆਂ ਨਾਲ ਵੀ ਸੰਪਰਕ ਕਰ ਰਹੀਆਂ ਹਨ। ਸੂਬਿਆਂ ਦਾ ਆਖਣਾ ਹੈ ਕਿ ਕੇਂਦਰ ਸਰਕਾਰ ਨੂੰ ਹਰ ਉਮਰ ਵਰਗ ਦੇ ਲੋਕਾਂ ਨੂੰ ਵੈਕਸੀਨੇਸ਼ਨ ਲਗਾਉਣ ਦਾ ਭਾਰ ਸਹਿਣਾ ਕਰਨਾ ਚਾਹੀਦਾ ਹੈ। ਟੀਕੇ ਲਈ ਵਿਦੇਸ਼ੀ ਕੰਪਨੀਆਂ ਨਾਲ ਗੱਲਬਾਤ ਕਰਨਾ ਵੀ ਕੇਂਦਰ ਦੀ ਜ਼ਿੰਮੇਵਾਰੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖ਼ੁਦ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਮੁੱਦੇ 'ਤੇ ਗੱਲਬਾਤ ਕੀਤੀ ਹੈ।...

exam

ਨਵੀਂ ਦਿੱਲੀ: ਦੇਸ਼ ਵਿਚ (Corona)ਕੋਰੋਨਾ ਮਹਾਂਮਾਰੀ ਕਰਕੇ (School) ਸਕੂਲ ਵਿਚ ਪ੍ਰੀਖਿਆਵਾਂ ਰੱਦ ਕਰ ਵਿਦਿਆਰਥੀਆਂ ਨੂੰ ਪ੍ਰੋਮੋਟ ਕਰ ਦਿੱਤਾ ਗਿਆ। ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਬਾਰੇ ਗੱਲ ਕਰੀਏ ਜੇਕਰ ਸਿੱਖਿਆ ਮੰਤਰਾਲੇ ਵੱਲੋਂ ਇਕ ਅਹਿਮ ਬੈਠਕ ਕੀਤੀ ਜਾਵੇਗੀ। ਇਸ ਬੈਠਕ ਵਿਚ ਹੀ ਬਾਰ੍ਹਵੀਂ ਜਮਾਤ ਦੀਆਂ ਬਾਕੀ ਰਹਿੰਦੀਆਂ ਪ੍ਰੀਖਿਆਵਾਂ ਬਾਰੇ ਫ਼ੈਸਲਾ ਕੀਤਾ ਜਾਵੇਗਾ। ਇਹ Exams (ਪ੍ਰੀਖਿਆਵਾਂ) ਕੋਵਿਡ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਮੁਲਤਵੀ ਕਰ ਦਿੱਤੀਆਂ ਗਈਆਂ ਸਨ।  ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ (Dr. Ramesh Pokhriyal Nishank) ਨੇ ਦੱਸਿਆ ਕਿ ਇਸ ਬੈਠਕ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਤੇ ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਵੀ ਹਾਜ਼ਰ ਹੋਣਗੇ। ਸਾਰੇ ਸੂਬਿਆਂ ਦੇ ਸਿੱਖਿਆ ਮੰਤਰੀ, ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਕੱਤਰਾਂ ਨੂੰ ਵੀ ਇਸ ਬੈਠਕ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।  I would be attending a high-level virtual meeting chaired by the Minister of Defence Shri @rajnathsingh Ji to discuss the upcoming boards and professional course entrance examinations. pic.twitter.com/oVluatSt5c — Dr. Ramesh Pokhriyal Nishank (@DrRPNishank) May 22, 2021 ਪੋਖਰਿਆਲ ਨੇ ਸਾਰੇ ਹਿੱਤਧਾਰਕਾਂ, ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਤੇ ਹੋਰਾਂ ਨੂੰ ਸੋਸ਼ਲ ਮੀਡੀਆ ’ਤੇ ਆਪੋ-ਆਪਣੇ...

agg

ਚੰਡੀਗੜ੍ਹ - ਇਥੋਂ ਦੇ ਸੈਕਟਰ 38/ ਸੀ ਵਿਖੇ ਭਿਆਨਕ ਅੱਗ ਲੱਗਣ ਕਾਰਨ ਉੰਨ ਮਾਰਕੀਟ ਇਸ ਦੀ ਲਪੇਟ ਵਿਚ ਆ ਗਈ, ਜਿਸ ਕਾਰਣ 6 ਦੁਕਾਨਾਂ ਅੱਗ ਦੀ ਭੇਟ ਚੜ੍ਹ ਗਈਆਂ। ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅੱਗ ਲੱਗਣ ਕਾਰਣ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅੱਗ ਲੱਗਣ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਦੇ ਦਿੱਤੀ ਗਈ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਮਹਿਕਮੇ ਦੇ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਅੱਗ' ਤੇ ਕਾਬੂ ਪਾਇਆ। ਖੁਸ਼ਕਿਸਮਤੀ ਵਾਲੀ ਗੱਲ ਇਹ ਹੈ ਕਿ ਇਸ ਅੱਗ ਵਿਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਵੀ ਪੜ੍ਹੋ- ਮਸ਼ਹੂਰ ਵਾਤਾਵਰਣ ਪ੍ਰੇਮੀ ਤੇ ਚਿਪਕੋ ਅੰਦੋਲਨ ਦੇ ਨੇਤਾ ਸੁੰਦਰ ਲਾਲ ਬਹੁਗੁਣਾ ਦੀ ਕੋਰੋਨਾ ਨਾਲ ਹੋਈ ਮੌਤ ਇਹ ਵੀ ਪੜ੍ਹੋ-ਫਿਰ ਮਹਿੰਗਾ ਹੋਇਆ ਪੈਟਰੋਲ ਤੇ ਡੀਜ਼ਲ, ਜਾਣੋ ਕਿੱਥੇ ਕਿੰਨਾ ਹੋਇਆ ਵਾਧਾ   ਇਹ ਘਟਨਾ ਸ਼ੁੱਕਰਵਾਰ ਸਵੇਰੇ ਵਾਪਰੀ ਦੱਸੀ ਜਾ ਰਹੀ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਅੱਗ ਬੁਝਾਊ ਦਸਤੇ ਗੱਡੀਆਂ ਲੈ ਕੇ ਮੌਕੇ' ਤੇ ਪਹੁੰਚ ਗਏ ਅਤੇ ਅੱਗ 'ਤੇ ਕਾਬੂ ਪਾਉਣ ਦੇ ਕੰਮ ਵਿਚ ਲੱਗ ਗਏ। ਕਾਫੀ ਮੁਸ਼ੱਕਤ ਕਰਨ ਤੋਂ ਬਾਅਦ ਫਾਇਰ ਬ੍ਰਿਗੇਡ ਮਹਿਕਮੇ ਦੇ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਅੱਗ 'ਤੇ ਕਾਬੂ ਪਾ ਲਿਆ ਹੈ। ਇਸ ਅੱਗ ਵਿਚ ਬਾਜ਼ਾਰ ਦੀਆਂ ਤਕਰੀਬਨ ਛੇ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ। ਇਸ ਦੇ ਨਾਲ ਹੀ ਫਾਇਰ ਵਿਭਾਗ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਇਆ ਜਾ ਚੁੱਕਾ ਹੈ। ਫਿਲਹਾਲ ਅੱਗ ਲੱਗਣ ਦੇ ਕਾਰਣ ਕਿੰਨਾ ਕੁ ਨੁਕਸਾਨ ਹੋਇਆ ਹੈ ਇਸ ਬਾਰੇ ਸਪੱਸ਼ਟ ਰੂਪ ਨਾਲ ਨਹੀਂ ਦੱਸਿਆ ਜਾ ਸਕਿਆ ਹੈ। ...