LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
chandigarh news
rm rhim

ਚੰਡੀਗੜ੍ਹ: ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬਲਾਤਕਾਰ ਅਤੇ ਕਤਲ ਦੇ ਦੋਸ਼ ਵਿੱਚ ਬੰਦ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim)ਨੂੰ 48 ਘੰਟਿਆਂ ਦੀ ਪੈਰੋਲ ਦੇ ਦਿੱਤੀ ਗਈ ਹੈ। ਗੁਰਮੀਤ ਨੂੰ ਸਵੇਰੇ 6.15 ਵਜੇ ਸੁਨਾਰੀਆ ਜੇਲ੍ਹ ਤੋਂ ਪੈਰੋਲ 'ਤੇ ਬਾਹਰ ਲਿਜਾਇਆ ਗਿਆ।ਰਾਮ ਰਹੀਮ ਆਪਣੀ ਬੀਮਾਰ ਮਾਂ ਨੂੰ ਮਿਲਣ ਗੁਰੂਗ੍ਰਾਮ ਗਿਆ ਹੈ। ਇੱਥੇ ਪੜੋ ਹੋਰ ਖ਼ਬਰਾਂ: ਗੋਆ ਅਦਾਲਤ ਦਾ ਵੱਡਾ ਫੈਸਲਾ- ਤਹਿਲਕਾ ਦਾ ਸਾਬਕਾ ਸੰਪਾਦਕ ਰੇਪ ਕੇਸ 'ਚ ਬਰੀ ਇਸ ਦੇ ਨਾਲ ਹੀ, ਇਹ ਯਕੀਨੀ ਬਣਾਉਣ ਲਈ ਸਖਤ ਪ੍ਰਬੰਧ ਕੀਤੇ ਗਏ ਹਨ ਕਿ ਸੁਰੱਖਿਆ ਅਤੇ ਪੈਰੋਕਾਰਾਂ ਦਾ ਇਕੱਠ ਨਾ ਹੋਵੇ। ਗੁਰਮੀਤ ਰਾਮ ਰਹੀਮ ਨੇ ਇਸ ਵਾਰ 21 ਦਿਨਾਂ ਲਈ ਐਮਰਜੈਂਸੀ ਪੈਰੋਲ ਲਈ ਅਰਜ਼ੀ ਦਿੱਤੀ ਹੈ, ਪਰ ਇਹ ਅਰਜ਼ੀ ਵਿਵਾਦਤ ਹੋ ਗਈ ਹੈ। ਬੀਤੇ ਦਿਨੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਜ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਰਾਮ ਰਹੀਮ ਨੂੰ ਪੈਰੋਲ ਨਾ ਦੇਵੇ।  ਗੌਰਤਲਬ ਹੈ ਕਿ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ, ਜਿਥੇ ਗੁਰਮੀਤ ਰਾਮ ਰਹੀਮ ਬੰਦ ਹੈ, ਬਹੁਤ ਸਾਰੇ ਕੈਦੀ ਨੂੰ ਕੋਰੋਨਾ ਹੋ ਗਿਆ ਸੀ। ਅਜਿਹੀ ਸਥਿਤੀ ਵਿੱਚ, ਜਦੋਂ ਰਾਮ ਰਹੀਮ ਦੀ ਸਿਹਤ ਵਿਗੜੀ ਤਾਂ ਜਿਸ ਤੋਂ  ਬਾਅਦ ਉਸਨੂੰ ਰੋਹਤਕ ਪੀਜੀਆਈ ਵਿਖੇ ਦਾਖਲ ਕਰਵਾਇਆ ਗਿਆ। ਇਥੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਨਾਲ ਹੀ ਉਨ੍ਹਾਂ ਲਈ ਵਿਸ਼ੇਸ਼ ਵਾਰਡਾਂ ਵਿਚ ਪ੍ਰਬੰਧ ਕੀਤੇ ਗਏ ਹਨ। ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਸਾਲ 2017 ਤੋਂ ਜੇਲ੍ਹ ਵਿੱਚ ਹੈ। ਰਾਮ ਰਹੀਮ ਨੂੰ ਜਿਨਸੀ ਅੱਤਿਆਚਾਰ, ਪੱਤਰਕਾਰ ਦੇ ਕਤਲ ਲਈ ਸਜ਼ਾ ਸੁਣਾਈ ਗਈ। ਇਸ ਤੋਂ ਪਹਿਲਾਂ ਵੀ ਕਈ ਵਾਰ ਰਾਮ ਰਹੀਮ ਨੇ ਪੈਰੋਲ ਲਈ ਅਰਜ਼ੀ ਦਿੱਤੀ ਹੈ, ਪਰ ਸਫਲ ਨਹੀਂ ਹੋ ਸਕਿਆ।

rain1

ਚੰਡੀਗੜ੍ਹ:  ਦੇਸ਼ ਦੇ ਬਾਕੀਆਂ ਸੂਬਿਆਂ ਤੋਂ ਬਾਅਦ ਹੁਣ ਪੰਜਾਬ ਵਿਚ (Cyclone Tauktae)ਚੱਕਰਵਾਤੀ ਤੂਫਾਨ 'ਤਾਊਤੇ' ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਵਿਚ (Cyclone Tauktae) ਤੱਕਰਵਾਤੀ ਤੂਫਾਨ ਤਾਓਤੇ ਦਾ ਅਸਰ ਬੀਤੀ ਰਾਤ ਹੀ ਵੇਖਣ ਨੂੰ ਮਿਲਿਆ ਹੈ। (Punjab) ਪੰਜਾਬ ਵਿਚ ਬਾਰਿਸ਼ ਦੇ ਨਾਲ ਨਾਲ ਤੇਜ ਤੇਜ਼ ਹਵਾਵਾਂ ਚੱਲੀਆਂ। ਇਸ ਦੇ ਨਾਲ ਹੀ ਤਾਪਮਾਨ 'ਚ ਵੀ ਗਿਰਾਵਟ ਆਈ ਹੈ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਦੱਸਣਯੋਗ ਹੈ ਕਿ ਚਾਰ ਦਿਨ ਪਹਿਲਾਂ (Cyclone Tauktae)ਚੱਕਰਵਾਤੀ ਤੂਫ਼ਾਨ ‘ਤਾਊਤੇ’ ਦੀ ਜ਼ੱਦ ਵਿੱਚ ਆ ਕੇ ਅਰਬ ਸਾਗਰ ਵਿੱਚ ਡੁੱਬੇ ਬੇੜੇ ਪੀ305 ’ਤੇ ਸਵਾਰ 38 ਵਿਅਕਤੀ ਅਜੇ ਵੀ ਲਾਪਤਾ ਹਨ ਜਦੋਂਕਿ 37 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਜਲਸੈਨਾ ਦੇ ਸਮੁੰਦਰੀ ਜਹਾਜ਼ ਸਰਚ ਲਾਈਟਾਂ ਦੀ ਮਦਦ ਨਾਲ ਲੰਘੀ ਰਾਤ ਪਾਣੀਆਂ ਵਿੱਚ ਲਾਪਤਾ ਲੋਕਾਂ ਦੀ ਭਾਲ ਕਰਦੇ ਰਹੇ। ਇਸ ਦੌਰਾਨ ਖ਼ਬਰ ਏਜੰਸੀ ਆਈਏਐੱਨਐੱਸ ਨੇ ਦਾਅਵਾ ਕੀਤਾ ਹੈ ਕਿ ਬੰਬੇ ਹਾਈ ਫੀਲਡਜ਼ ਵਿੱਚ ਬੇੜਾ ਡੁੱਬਣ ਕਰਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 49 ਹੋ ਗਈ ਹੈ ਜਦੋਂਕਿ 26 ਲਾਪਤਾ ਹਨ।  ਇੱਥੇ ਪੜੋ ਹੋਰ ਖ਼ਬਰਾਂ: ਕੋਰੋਨਾ ਦੀ ਤੀਜੀ ਲਹਿਰ ਦੇ ਟਾਕਰੇ ਲਈ ਪੰਜਾਬ ਸਰਕਾਰ ਨੇ ਕੀਤੇ ਵੱਡੇ ਐਲਾਨ ਅਰਬ ਸਾਗਰ ਤੋ...

department

ਚੰਡੀਗੜ੍ਹ (ਇੰਟ.)- ਚੰਡੀਗੜ ਸਿੱਖਿਆ ਵਿਭਾਗ (Chandigarh Education Department)ਨੇ ਨੈਸ਼ਨਲ ਸਰਵਿਸ ਸਕੀਮ ( NSS)ਐਕਟੀਵਿਟੀ ਨੂੰ ਬਹੁਤ ਸੁਚੱਜੇ ਰੂਪ ਨਾਲ ਚਲਾਉਣ ਲਈ ਸਟੇਟ ਲਾਇਜਨ ਆਫਿਸਰ ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ। ਇੱਛੁਕ ਅਰਜ਼ੀਕਰਤਾ 31 ਮਈ ਤੱਕ ਸਿੱਖਿਆ ਵਿਭਾਗ ਨੂੰ ਅਰਜ਼ੀ ਦੇ ਸਕਦਾ ਹੈ।  ਇਸ ਅਹੁਦੇ ਲਈ ਅਰਜ਼ੀਕਰਤਾ ਨੂੰ ਕੁੱਝ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਅਪਲਾਈ ਕਰਣ ਵਾਲੇ ਅਰਜ਼ੀਕਰਤਾ ਦੇ ਕੋਲ ਸ਼ਹਿਰ ਦੇ ਕਿਸੇ ਵੀ ਕਾਲਜ ਜਾਂ ਫਿਰ ਯੂਨੀਵਰਸਿਟੀ ਵਿੱਚ ਐੱਨ.ਐੱਸ.ਐੱਸ. ਇੰਚਾਰਜ ਦੇ ਤੌਰ 'ਤੇ ਚਾਰ ਸਾਲ ਦਾ ਤਜ਼ਰਬਾ ਹੋਣਾ ਲਾਜ਼ਮੀ ਹੈ। ਜ਼ਿਕਰਯੋਗ ਹੈ ਕਿ ਸਟੇਟ ਲਾਇਜ਼ਨ ਅਫਸਰ ਦਾ ਅਹੁਦਾ ਡਾ. ਬਿਕਰਮ ਰਾਣਾ ਦੀ ਰਿਟਾਇਰਮੈਂਟ ਤੋਂ ਬਾਅਦ 30 ਅਪ੍ਰੈਲ 2021 ਤੋਂ ਖਾਲੀ ਹੈ। ਐੱਨ.ਐੱਸ.ਐੱਸ. ਤਹਿਤ ਸ਼ਹਿਰ ਦੇ ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੇ 25 ਹਜ਼ਾਰ ਤੋਂ ਵੀ ਜ਼ਿਆਦਾ ਸਟੂਡੇਂਟਸ ਜੁੜੇ ਹੋਏ ਹਨ। ਸਕੂਲ ਪੱਧਰ 'ਤੇ ਐੱਨ.ਐੱਸ.ਐੱਸ. ਜੁਆਇਨ ਕਰਨ ਤੋਂ ਬਾਅਦ ਭਵਿੱਖ ਦੇ ਐਡਮਿਸ਼ਨ ਲਈ ਵਿਦਿਆਰਥੀਆਂ ਨੂੰ ਤਿੰਨ ਨੰਬਰ ਗਰੇਸ ਮਾਰਕਸ ਦੇ ਤੌਰ 'ਤੇ ਮਿਲਦੇ ਹਨ। 9ਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਗਿਆਰ੍ਹਵੀਂ ਜਦੋਂ ਕਿ ਗਿਆਰ੍ਹਵੀਂ ਅਤੇ ਬਾਰਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕਾਲਜ ਐਡਮਿਸ਼ਨ ਵਿੱਚ ਹੋਰ ਤਿੰਨ ਨੰਬਰ ਮਿਲਦੇ ਹਨ। ਇਸ ਤਰ੍ਹਾਂ ਨਾਲ ਗ੍ਰੈਜੂਏਸ਼ਨ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਵਿੱਚ ਵੀ ਸਟੂਡੇਂਟਸ ਨੂੰ ਹੋਰ ਨੰਬਰ ਮਿਲਦੇ ਹਨ। ਜਿਸ ਕਾਰਣ ਵਿਦਿਆਰਥੀਆਂ ਵਿੱਚ ਨੌਵੀ ਜਮਾਤ ਤੋਂ ਹੀ ਐੱਨ.ਐੱਸ.ਐੱਸ. ਜੁਆਇਨ ਕਰਨ ਦਾ ਕਰੇਜ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾ ਐੱਨ.ਐੱਸ.ਐੱਸ. ਵਾਲੰਟਿਅਰਸ ਗਣਤੰਤਰ ਦਿਵਸ ਤੋਂ ਲੈ ਕੇ ਆਜ਼ਾਦੀ ਵਾਲੇ ਦਿਨ ਸਮਾਰੋਹ ਮੌਕੇ 'ਤੇ ਆਯੋਜਿਤ ਹੋਣ ਵਾਲੇ ਸੰਸਕ੍ਰਿਤਕ ਪ੍ਰੋਗਰਾਮ ਤੋਂ ਲੈ ਕੇ ਹਰ ਐਕਟੀਵਿਟੀ ਵਿੱਚ ਹਿੱਸਾ ਲੈਂਦੇ ਹਨ।

black fungus haryana

ਨਵੀਂ ਦਿੱਲੀ - ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਇਸ ਦੇ ਨਾਲ ਹੀ ਮੌਤਾਂ ਦਾ ਆਂਕੜਾ ਵੀ ਵੱਧ ਰਿਹਾ ਹੈ। ਕੋਰੋਨਾ ਦਾ ਖਿੜ ਖ਼ਤਮ ਨਹੀਂ ਹੋਇਆ ਤੇ ਦੇਸ਼ ਵਿਚ ਨਵੀਂ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ। ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਬਲੈਕ ਫੰਗਸ ਦਾ ਖਤਰਾ  ਵੱਧ ਗਿਆ ਹੈ। ਅੱਜ ਤਾਜਾ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ ਇਹ (Black Fungus) ਇਨਫੈਕਸ਼ਨ ਨੇ ਕਹਿਰ ਮਚਾ ਦਿੱਤਾ ਹੈ।   ਹਰਿਆਣਾ ਵਿਚ ਬਲੈਕ ਫੰਗਸ ਦਾ ਖਤਰਾ ਵਧਣ ਕਰਕੇ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਟਵੀਟ ਕਰ ਕਿਹਾ ਕਿ ਸਾਰੇ ਹਸਪਤਾਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਬ੍ਲੈਕ ਫੰਗਸ ਦੀ ਲਾਗ ਨਾਲ ਜੁੜੇ ਮਾਮਲੇ ਜ਼ਿਲ੍ਹੇ ਦੇ ਸੀ.ਐੱਮ.ਓ ਦੇ ਧਿਆਨ ਵਿੱਚ ਲਿਆਂਦੇ ਜਾਣ। ਗ੍ਰਹਿ ਮੰਤਰੀ ਦੇ ਟਵੀਟ ਤੋਂ 72 ਘੰਟਿਆਂ ਦੇ ਅੰਦਰ ਸਾਈਬਰ ਸਿਟੀ ਵਿੱਚ ਘਾਤਕ ਬਲੈਕ ਫੰਗਸ ਦੇ 70 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ ਜਿੱਥੇ ਗੁਰੂਗ੍ਰਾਮ ਵਿੱਚ ਹਲਚਲ ਹੈ, ਉਸੇ ਜ਼ਿਲ੍ਹੇ ਦੇ ਮੁੱਖ ਮੈਡੀਕਲ ਅਫਸਰ ਨੇ ਸ਼ੂਗਰ ਅਤੇ ਕੈਂਸਰ ਦੇ ਮਰੀਜ਼ਾਂ ਨੂੰ ਇਸ ਖਤਰਨਾਕ ਸੰਕਰਮ ਕਾਰਨ ਸਾਵਧਾਨ ਰਹਿਣ ਲਈ ਕਿਹਾ ਹੈ। सभी मेडिकल कॉलेज में ब्लैक फंगस के लिए 20-20 बेड के वार्ड तैयार किए गए हैं। सभी सिविल अस्पतालों से कहा गया है कि उनके पास ब्लैक फंगस का कोई भी मामला आता है तो वे उसे मेडिकल कॉलेज में भेज दे, वहां पर ब्लैक फंगस की सारी सुविधाएं प्रदान की जा रही है: हरियाणा के गृह मंत्री अनिल विज pic.twitter.com/thR90IoEa8 — ANI_HindiNews (@AHindinews) May 18, 2021 ਕੀ ਹੈ ਬਲੈਕ ਫੰਗਸ ਬਲੈਕ ਫੰਗਸ ਦੀ ਲਾਗ ਕੋਰੋਨਾ ਨਾਲੋਂ ਘੱਟ ਖ਼ਤਰਨਾਕ ਨਹੀਂ ਹੈ। ਬਲੈਕ ਫੰਗਸ ਨਾਮ ਦੀ ਇਹ ਬਿਮਾਰੀ ਰਾਜ ਦੇ ਆਰਥਿਕ ਸ਼ਹਿਰ ਕਹੇ ਜਾਣ ਵਾਲੇ ਸਾਈਬਰ ਸਿਟੀ ਵਿਚ ਵੀ ਹੌਲੀ ਹੌਲੀ ਫੈਲਣੀ ਸ਼ੁਰੂ ਹੋ ਗਈ ਹੈ। ਇਸ ਲਈ ਤੁਹਾਨੂੰ ਸਮੇਂ ਤੋਂ ਪਹਿਲਾਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਇਹ ਇਨਫੈਕਸ਼ਨ ਸ਼ੂਗਰ, ਕੈਂਸਰ ਅਤੇ ਬਹੁਤ ਜ਼ਿਆਦਾ ਮਾਤਰਾ ਵਿਚ ਸਟੀਰੌਇਡ ਦਾ ਖ਼ਤਰਾ ਪੈਦਾ ਕਰ ਸਕਦੀ ਹੈ।   ਇਸ ਮਾਮਲੇ ਵਿਚ ਜ਼ਿਲ੍ਹੇ ਦੇ ਮੁੱਖ ਮੈਡੀਕਲ ਅਫਸਰ ਵਰਿੰਦਰ ਸਿੰਘ ਦਾ ਮੰਨਣਾ ਹੈ ਕਿ ਬਲੈਕ ਫੰਗਸ ਇਨਫੈਕਸ਼ਨ ਵਿਭਾਗ ਦੇ ਬਾਰੇ ਵਿਚ ਸੁਚੇਤ ਹੈ ਅਤੇ ਅੰਕੜੇ ਧਿਆਨ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ...

011

ਚੰਡੀਗੜ੍ਹ:  ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ  ਲਿਵ-ਇਨ-ਰਿਲੇਸ਼ਨਸ਼ਿਪ (Live-in relationship)ਬਾਰੇ ਵੱਡਾ ਫੈਸਲਾ ਲਿਆ ਗਿਆ ਹੈ।  ਇਸ ਫੈਸਲੇ ਤਹਿਤ (Punjab and Haryana High Court, Punjab)ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇੱਕ ਪ੍ਰੇਮੀ ਜੋੜੇ ਵੱਲੋਂ ਸੁਰੱਖਿਆ ਦੀ ਮੰਗ ਕਰਦਿਆਂ ਦਾਇਰ ਕੀਤੀ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ ਕਿ ਲਿਵ-ਇਨ-ਰਿਲੇਸ਼ਨਸ਼ਿਪ ਨੈਤਿਕ ਤੇ ਸਮਾਜ...

vp singh badnore

ਚੰਡੀਗੜ੍ਹ- ਯੂ.ਟੀ. ਪ੍ਰਸ਼ਾਸਨ ਨੇ ਮਿੰਨੀ ਲਾਕਡਾਊਨ ਨੂੰ ਇਕ ਹਫਤੇ ਲਈ ਹੋਰ ਵਧਾ ਦਿੱਤਾ ਹੈ। ਸੂਬਾ ਸਰਕਾਰਾਂ ਵਲੋਂ ਪੰਜਾਬ ਅਤੇ ਹਰਿਆਣਾ ਵਿਚ ਲਾਕਡਾਊਨ ਨੂੰ ਵਧਾ ਦਿੱਤਾ ਗਿਆ ਹੈ। ਇਸ ਲਈ ਇਕ ਹਫਤੇ ਲਈ ਚੰਡੀਗੜ੍ਹ ਵਿਚ ਲਾਕਡਾਊਨ ਨੂੰ ਵਧਾਇਆ ਗਿਆ ਹੈ। ਇਹ ਫੈਸਲਾ ਚੰਡੀਗੜ੍ਹ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਲਿਆ ਹੈ ਅਤੇ ਇਹ ਫੈਸਲਾ ਸੋਮਾਵਰ ਨੂੰ ਉਨ੍ਹਾਂ ਵਲੋਂ ਸੱਦੀ ਗਈ ਇਕ ਮੀਟਿੰਗ ਵਿਚ ਲਿਆ ਗਿਆ।ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਵਿਚ ਇਕ ਬਰਾਬਰ ਰਣਨੀਤੀ ਬਣਾਉਣ ਦੇ ਹੁਕਮ ਦਿੱਤੇ ਹਨ। ਪੰਚਕੂਲਾ ਵਿਚ 24 ਮਈ ਤੱਕ ਮੌਜੂਦਾ ਸਮੇਂ ਵਿਚ ਲਾਗੂ ਪਾਬੰਦੀਆਂ ਨੂੰ ਹੋਰ ਵਧਾ ਦਿੱਤਾ ਗਿਆ ਹੈ, ਜਦੋਂ ਕਿ ਮੋਹਾਲੀ ਵਿਚ 31 ਮਈ ਤੱਕ ਮੌਜੂਦਾ ਪਾਬੰਦੀਆਂ ਨੂੰ ਲਾਗੂ ਕੀਤਾ ਗਿਆ ਹੈ। ਅਜਿਹੇ ਵਿਚ ਚੰਡੀਗੜ੍ਹ ਵਿਚ ਵੀ ਮੌਜੂਦਾ ਸਮੇਂ ਵਿਚ ਲਾਗੂ ਪਾਬੰਦੀਆਂ ਦਾ ਇਕ ਹਫਤਾ ਹੋਰ ਵਧਣਾ ਲਗਭਗ ਤੈਅ ਸੀ।ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਪ੍ਰਸ਼ਾਸਨ ਦੁਕਾਨਾਂ ਅਤੇ ਓਡ-ਈਵਨ ਸਿਸਟਮ ਸ਼ੁਰੂ ਕਰ ਸਕਦਾ ਹੈ ਤਾਂ ਜੋ ਹੋਰ ਦੁਕਾਨਾਂ ਵੀ ਇਸ ਵਿਵਸਥਾ ਤਹਿਤ ਖੁੱਲ੍ਹ ਸਕਣ। ਅਜੇ ਫਿਲਹਾਲ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਹੀ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ। ਇਸ ਵਿਚ ਕਰਿਆਨਾ, ਦੁੱਧ, ਸਬਜ਼ੀ-ਫਲ, ਮੀਟ, ਪਸ਼ੂਆਂ ਦਾ ਚਾਰਾ, ਮੋਬਾਇਲ ਰਿਪੇਅਰ ਅਤੇ ਆਪਟੀਕਲਸ ਦੀਆਂ ਦੁਕਾਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਮੈਡੀਕਲ ਸਟੋਰ, ਏ.ਟੀ.ਐੱਮ., ਦਵਾਈਆਂ, ਫਾਰਮਾਸਿਊਟੀਕਲ ਅਤੇ ਉਸ ਦੇ ਯੰਤਰਾਂ ਦੀਆਂ ਦੁਕਾਨਾਂ ਵੀ ਖੁੱਲ੍ਹੀਆਂ ਹਨ, ਜਦੋਂ ਕਿ ਬਾਕੀ ਸਾਰੀਆਂ ਗੈਰ-ਜ਼ਰੂਰੀ ਦੁਕਾਨਾਂ ਬੰਦ ਹਨ।ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਹ ਲਾਕਡਾਊਨ ਵਿਚ ਵਪਾਰੀਆਂ ਨੂੰ ਕੁਝ ਰਾਹਤ ਦੇਣ 'ਤੇ ਵਿਚਾਰ ਕਰ ਰਹੇ ਹਨ। ਇਸ ਦੇ ਤਹਿਤ ਦੁਕਾਨਾਂ 'ਤੇ ਔਡ-ਈਵਨ ਸਿਸਟਮ ਸ਼ੁਰੂ ਕੀਤਾ ਜਾ ਸਕਦਾ ਹੈ, ਜਿਸ ਦੇ ਲਈ ਵਪਾਰੀ ਪਿਛਲੇ ਕਾਫੀ ਦਿਨਾਂ ਤੋਂ ਮੰਗ ਰਹੇ ਹਨ। ਇਸ ਤੋਂ ਇਲਾਵਾ ਤਿੰਨ-ਚਾਰ ਦਿਨਾਂ ਲਈ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਵੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਤਾਂ ਜੋ ਲੋਕ ਜੋ ਸਾਮਾਨ ਖਰੀਦਣਾ ਚਾਹੁੰਦੇ ਹਨ, ਉਹ ਇਨ੍ਹੀਂ ਦਿਨੀਂ ਖਰੀਦ ਸਕਣ। ਇਸ ਨਾਲ ਦੁਕਾਨਦਾਰਾਂ ਨੂੰ ਵੀ ਕੁਝ ਰਾਹਤ ਮਿਲੇਗੀ ਕਿਉਂਕਿ ਉਨ੍ਹਾਂ ਦੀ ਵਿਕਰੀ ਹੋ ਸਕੇਗੀ। ਹਾਲਾਂਕਿ ਇਸ ਸਬੰਧ ਵਿਚ ਆਖਰੀ ਫੈਸਲਾ ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੀ ਪ੍ਰਧਾਨਗੀ ਵਿਚ ਵਾਰ ਰੂਮ ਦੀ ਮੀਟਿੰਗ ਵਿਚ ਹੀ ਹੋਵੇਗਾ। ਇਸ ਤੋਂ ਇਲਾਵਾ ਹੋਰ ਛੋਟ 'ਤੇ ਵੀ ਵਿਚਾਰ ਕੀਤਾ ਜਾਵੇਗਾ ਕਿਉਂਕਿ ਵਪਾਰੀਆਂ ਵਲੋਂ ਵੀ ਪ੍ਰਸ਼ਾਸਨ ਕੋਲ ਕੁਝ ਸੁਝਾਅ ਆਏ ਹਨ।

captain

ਚੰਡੀਗੜ੍ਹ (ਇੰਟ.)- ਈਦ ਮੌਕੇ ਪੰਜਾਬ ਦੇ ਮੁੱਖ ਮੰਤਰੀ ਨੇ ਜਦੋਂ ਤੋਂ ਸੂਬੇ ਵਿਚ ਇਕ ਨਵੇਂ ਜ਼ਿਲੇ ਮਾਲੇਰ ਕੋਟਲਾ ਦੇ ਗਠਨ ਦਾ ਐਲਾਨ ਕੀਤਾ ਹੈ ਉਦੋਂ ਤੋਂ ਸਿਆਸਤ ਭੱਖ ਰਹੀ ਹੈ। 14 ਮਈ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਲੇਰ ਕੋਟਲਾ ਨੂੰ ਸੂਬੇ ਦਾ 23ਵਾਂ ਜ਼ਿਲਾ ਐਲਾਨ ਦਿੱਤਾ ਸੀ। ਇਸ ਪਿੱਛੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਟਵਿੱਟਰ 'ਤੇ ਲਿਖਿਆ ਸੀ ਕਿ ਪੰਜਾਬ ਸਰਕਾਰ ਦਾ ਇਕੋ ਇਕ ਮੁਸਲਿਮ ਵੱਧ ਗਿਣਤੀ ਸ਼ਹਿਰ ਜਿਸ ਨੂੰ ਜ਼ਿਲਾ ਐਲਾਨਣ ਦਾ ਫੈਸਲਾ ਕਾਂਗਰਸ ਦੀ ਵੰਡ ਪਾਊ ਨੀਤੀ ਦਾ ਸਬੂਤ ਹੈ। ਪੰਜਾਬ ਦੀ ਲੈਂਡ ਰੈਵੇਨਿਊ ਐਕਟ, 1887 ਦੀ ਧਾਰਾ 5 ਕਹਿੰਦੀ ਹੈ, ਸੂਬਾ ਸਰਕਾਰ ਨੋਟੀਫਿਕੇਸ਼ਨ ਰਾਹੀਂ ਸਰਹੱਦਾਂ ਨੂੰ ਬਦਲ ਸਕਦੀ ਹੈ ਅਤੇ ਉਨ੍ਹਾਂ ਤਹਿਸੀਲਾਂ, ਜ਼ਿਲਿਆਂ ਅਤੇ ਡਵੀਜ਼ਨਾਂ ਦੀ ਗਿਣਤੀ ਵਿਚ ਬਦਲਾਅ ਕਰ ਸਕਦੀ ਹੈ, ਜਿਨ੍ਹਾਂ ਵਿਚ ਸੂਬਿਆਂ ਦੀ ਵੰਡ ਹੁੰਦੀ ਹੈ।ਨਵਾਂ ਜ਼ਿਲਾ ਬਣਾਉਣ ਜਾਂ ਮੌਜੂਦਾ ਜ਼ਿਲਿਆਂ ਨੂੰ ਬਦਲਣ ਜਾਂ ਖਤਮ ਕਰਨ ਦੀ ਸ਼ਕਤੀ ਸੂਬਾ ਸਰਕਾਰਾਂ ਕੋਲ ਹੈ। ਇਹ ਜਾਂ ਤਾਂ ਇਕ ਕਾਰਜਕਾਰੀ ਹੁਕਮ ਰਾਹੀਂ ਜਾਂ ਸੂਬਾ ਵਿਧਾਨ ਸਭਾ ਵਿਚ ਇਕ ਕਾਨੂੰਨ ਪਾਸ ਕਰ ਕੇ ਕੀਤਾ ਜਾ ਸਕਦਾ ਹੈ। ਕਈ ਸੂਬੇ ਸਿਰਫ ਅਧਿਕਾਰਤ ਰਾਜਪੱਤਰ ਵਿਚ ਨੋਟੀਫਿਕੇਸ਼ਨ ਜਾਰੀ ਕਰ ਕੇ ਕਾਰਜਕਾਰੀ ਹੁਕਮ ਦੇ ਰਸਤੇ ਨੂੰ ਜ਼ਿਆਦਾ ਪਸੰਦ ਕਰਦੇ ਹਨ।ਸੂਬਿਆਂ ਦਾ ਤਰਕ ਹੈ ਕਿ ਛੋਟੇ ਜ਼ਿਲੇ ਬਿਹਤਰ ਪ੍ਰਸ਼ਾਸਨ ਵਿਚ ਮਦਦ ਕਰਦੇ ਹਨ। ਉਦਾਹਰਣ ਲਈ 2016 ਵਿਚ ਅਸਮ ਸਰਕਾਰ ਨੇ ਪ੍ਰਸ਼ਾਸਨਿਕ ਸੁਵਿਧਾ ਲਈ ਮਾਜੁਲੀ ਉਪ-ਮੰਡਲ ਨੂੰ ਮਾਜੁਲੀ ਜ਼ਿਲੇ ਵਿਚ ਬਦਲਣ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਸੀ। ਪੰਜਾਬ ਦੇ ਸਾਬਕਾ ਵਿੱਤੀ ਕਮਿਸ਼ਨਰ (ਰੈਵੇਨਿਊ) ਕੇ.ਬੀ.ਐੱਸ. ਸਿੱਧੂ ਨੇ ਇਕ ਅਖਬਾਰ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਪੰਜਾਬ ਲੈਂਡ ਰੈਵੇਨਿਊ ਐਕਟ, 1887 ਦੀ ਧਾਰਾ 5 ਦੇ ਤਹਿਤ ਸੂਬਾ ਸਰਕਾਰ ਨੂੰ ਨਵੇਂ ਜ਼ਿਲੇ ਬਣਾਉਣ ਲਈ ਅਸੀਮ ਸ਼ਕਤੀਆਂ ਪ੍ਰਦਾਨ ਕੀਤੀਆਂ ਗਈਆਂ ਹਨ। ਇਹ ਸ਼ਕਤੀ ਆਮ ਤੌਰ 'ਤੇ ਸਿਰਫ ਸਰਗਰਮ ਆਬਾਦੀ ਕੰਮਾਂ ਦੌਰਾਨ ਜਾਂ ਲੋਕ ਸਭਾ/ਵਿਧਾਨ ਸਭਾ ਖੇਤਰਾਂ ਦੇ ਪਰਿਸੀਮਨ ਅਭਿਆਸ ਦੌਰਾਨ ਅਸਥਾਈ ਤੌਰ 'ਤੇ ਰੋਕ ਦਿੱਤੀ ਜਾਂਦੀ ਹੈ।ਜ਼ਿਲਿਆਂ ਨੂੰ ਬਦਲਣ ਜਾਂ ਨਵੇਂ ਬਣਾਉਣ ਵਿਚ ਕੇਂਦਰ ਦੀ ਕੋਈ ਭੂਮਿਕਾ ਨਹੀਂ ਹੈ। ਸੂਬੇ ਫੈਸਲੇ ਲੈਣ ਲਈ ਆਜ਼ਾਦ ਹਨ। ਗ੍ਰਹਿ ਮੰਤਰਾਲਾ ਉਦੋਂ ਦਖਲ ਦਿੰਦਾ ਹੈ ਜਦੋਂ ਕੋਈ ਸੂਬਾ ਕਿਸੇ ਜ਼ਿਲੇ ਜਾਂ ਰੇਲਵੇ ਸਟੇਸ਼ਨ ਦਾ ਨਾਂ ਬਦਲਣਾ ਚਾਹੁੰਦਾ ਹੈ। ਸੂਬਾ ਸਰਕਾਰ ਦੀ ਅਪੀਲ ਨੂੰ ਹੋਰ ਵਿਭਾਗਾਂ ਅਤੇ ਏਜੰਸੀਆਂ ਜਿਵੇਂ ਪ੍ਰਿਥਵੀ ਵਿਗਿਆਨ ਮੰਤਰਾਲਾ, ਖੁਫੀਆ ਬਿਊਰੋ, ਡਾਕ ਵਿਭਾਗ, ਭਾਰਤੀ ਭੂਗੌਲਿਕ ਸਰਵੇਖਣ ਵਿਗਿਆਨ ਅਤੇ ਰੇਲ ਮੰਤਰਾਲਾ ਨੂੰ ਮਨਜ਼ੂਰੀ ਲਈ ਭੇਜਿਆ ਜਾਂਦਾ ਹੈ। ਉਨ੍ਹਾਂ ਉੱਤਰਾਂ ਦੀ ਜਾਂਚ ਤੋਂ ਬਾਅਦ ਨੋ ਓਬਜੈਕਸ਼ਨ ਸਰਟੀਫਿਕੇਟ (NOC)ਜਾਰੀ ਕੀਤਾ ਜਾ ਸਕਦਾ ਹੈ।2011 ਦੀ ਆਬਾਦੀ ਮੁਤਾਬਕ ਦੇਸ਼ ਵਿਚ ਕੁਲ 593 ਜ਼ਿਲੇ ਸਨ। ਆਬਾਦੀ ਦੇ ਨਤੀਜਿਆਂ ਤੋਂ ਪਤਾ ਲੱਗਾ ਕਿ 2001-2011 ਵਿਚਾਲੇ, ਸੂਬਿਆਂ ਵਲੋਂ 46 ਜ਼ਿਲੇ ਬਣਾਏ ਗਏ। ਹਾਲਾਂਕਿ 2021 ਦੀ ਆਬਾਦੀ ਅਜੇ ਬਾਕੀ ਹੈ, ਭਾਰਤ ਸਰਕਾਰ ਵਲੋਂ ਚਲਾਈ ਜਾ ਰਹੀ ਵੈੱਬਸਾਈਟ ਨੋ ਇੰਡੀਆ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿਚ ਦੇਸ਼ ਵਿਚ 718 ਜ਼ਿਲੇ ਹਨ। ਗਿਣਤੀ ਵਿਚ ਵਾਧਾ 2014 ਵਿਚ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿਚ ਵੰਡ ਦੇ ਕਾਰਣ ਵੀ ਹਨ। ਮੌਜੂਦਾ ਸਮੇਂ ਵਿਚ ਤੇਲੰਗਾਨਾ ਵਿਚ 33 ਜ਼ਿਲੇ ਹਨ ਅਤੇ ਆਂਧਰਾ ਵਿਚ 13 ਜ਼ਿਲੇ ਹਨ।

haryana lockdown

ਚੰਡੀਗੜ੍ਹ:  ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਨੂੰ ਬ੍ਰੇਕ ਲੱਗਣੀ ਸ਼ੁਰੂ ਹੋ ਗਈ ਹੈ। ਬੀਤੇ ਦਿਨੀਂ ਦੇਸ਼ ’ਚ 3 ਲੱਖ 10 ਹਜ਼ਾਰ 580 ਵਿਅਕਤੀਆਂ ’ਚ ਕੋਰੋਨਾ ਦੀ ਪੁਸ਼ਟੀ ਹੋਈ ਪਰ ਅਜੇ ਵੀ ਕੋਰੋਨਾ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਇਸ ਦੇ ਚਲਦੇ ਹਰਿਆਣਾ ਸਰਕਾਰ ਨੇ ਲਾਕਡਾਊਨ ਦੀ ਮਿਆਦ 24 ਮਈ ਤੱਕ ਵਧਾ ਦਿੱਤੀ ਹੈ।ਇਸ ਦੀ ਜਾਣਕਾਰੀ  ਸੂਬੇ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਦਿੱਤੀ ਹੈ। ਦੱਸਣਯੋਗ ਹੈ ਕਿ ਸੂਬੇ ਵਿੱਚ ਸਿਰਫ਼ ਜਰੂਰੀ ਵਸਤਾਂ ਦੀ ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੋਈ ਹੈ। ਜਦਕਿ ਵਿਆਹ ਸਮਾਗਮ ਜਾਂ ਸਸਕਾਰ ਵਿੱਚ ਸਿਰਫ਼ 11 ਜਣਿਆਂ ਨੂੰ ਸ਼ਾਮਲ ਹੋਣ ਦੀ ਪ੍ਰਵਾਨਗੀ ਦਿੱਤੀ ਹੈ। ਹਰਿਆਣਾ ਵਿਚ ਕੋਵਿਡ ਦੇ ਨਵੇਂ ਮਾਮਲਿਆਂ ਵਿਚ ਗਿਰਾਵਟ ਆ ਰਹੀ ਹੈ। 21 ਅਪ੍ਰੈਲ ਤੋਂ ਬਾਅਦ, ਇਕ ਵਾਰ ਫਿਰ ਸ਼ਨੀਵਾਰ ਨੂੰ 9676 ਨਵੇਂ ਕੇਸ 10 ਹਜ਼ਾਰ ਤੋਂ ਹੇਠਾਂ ਦਰਜ ਕੀਤੇ ਗਏ। ਸ਼ਨੀਵਾਰ ਨੂੰ, 144 ਲੋਕਾਂ ਦੀ ਮੌਤ ਹੋ ਗਈ ਅਤੇ 12,593 ਮਰੀਜ਼ ਠੀਕ ਹੋ ਗਏ ਅਤੇ ਘਰ ਪਰਤੇ। ਇਸ ਦੇ ਨਾਲ ਹੀ, 16 ਜ਼ਿਲ੍ਹਿਆਂ ਵਿਚ ਨਵੇਂ ਕੇਸਾਂ ਦੀ ਗਿਣਤੀ 500 ਤੋਂ ਘੱਟ ਹੈ।

untitled design 87

ਚੰਡੀਗੜ੍ਹ (ਬਿਊਰੋ)- ਪਿੰਡਾਂ ਵਿਚ ਵੱਧ ਰਹੇ ਕੋਰੋਨਾ ਵਾਇਰਸ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਵਿਖਾਵਾਕਾਰੀ ਕਿਸਾਨਾਂ ਦੀ ਚਿੰਤਾ ਕਰਦੇ ਹੋਏ ਉਨ੍ਹਾਂ ਨੇ ਕਿਸਾਨ ਸੰਗਠਨ ਅਤੇ ਸਰਕਾਰ ਦੇ ਅਫਸਰਾਂ ਦੀ ਮੀਟਿੰਗ ਕਰਵਾ ਕੇ ਉਨ੍ਹਾਂ ਲਈ ਕੋਰੋਨਾ ਜਾਂਚ ਅਤੇ ਵੈਕਸੀਨ ਦੀ ਵਿਵਸਥਾ ਕੀਤੀ। ਇਸ ਦੇ ਬਾਵਜੂਦ ਕਿਸਾਨ ਸੰਗਠਨਾਂ ਨੇ ਜਾਂਚ ਤੋਂ ਮਨਾਂ ਕਰ ਦਿੱਤਾ ਅਤੇ ਵੈਕਸੀਨੇਸ਼ਨ ਦੇ ਨਾਂ 'ਤੇ ਸਿਰਫ 1900 ਲੋਕਾਂ ਨੇ ਹੀ ਟੀਕਾਕਰਣ ਦਾ ਲਾਭ ਲਿਆ। ਅਨਿਲ ਵਿੱਜ ਨੇ ਕਿਹਾ ਕਿ ਉਨ੍ਹਾਂ ਨੇ ਸੰਗਠਨ ਨੂੰ ਕਈ ਵਾਰ ਅਪੀਲ ਕੀਤੀ ਕਿ ਤੁਸੀਂ ਹਰਿਆਣਾ ਦੀ ਧਰਤੀ 'ਤੇ ਹੋ ਅਜਿਹੇ ਵਿਚ ਤੁਹਾਡੀ ਸਿਹਤ ਦੀ ਰਾਖੀ ਕਰਨਾ ਸਾਡਾ ਫਰਜ਼ ਹੈ, ਪਰ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਸਾਫ ਕਿਹਾ ਹੈ ਕਿ ਤੁਸੀਂ ਟੈਂਟ ਲਗਵਾ ਦਿਓ ਜਿਨ੍ਹਾਂ ਕਿਸਾਨਾਂ ਨੇ ਵੈਕਸੀਨੇਸ਼ਨ ਲਗਵਾਉਣੀ ਹੋਵੇਗੀ ਉਹ ਲਵਾ ਲੈਣਗੇ। 10 ਦਿਨਾਂ ਤੋਂ ਵੀ ਜ਼ਿਆਦਾ ਦਾ ਸਮਾਂ ਹੋਣ ਤੋਂ ਬਾਅਦ ਵੀ ਅੰਕੜੇ ਨਿਰਾਸ਼ਾਜਨਕ ਹਨ। ਵਿਜ ਨੇ ਕਿਹਾ ਕਿ ਪਿੰਡ ਵਿਚ ਵੱਧ ਰਹੇ ਕੋਰੋਨਾ ਦੇ ਮੱਦੇਨਜ਼ਰ ਕਿਸਾਨਾਂ ਨੂੰ ਵੈਕਸੀਨੇਸ਼ਨ ਲਗਵਾਉਣਾ ਲਾਜ਼ਮੀ ਹੈ ਤਾਂ ਹੀ ਪੇਂਡੂ ਇਲਾਕਿਆਂ ਨੂੰ ਕੋਰੋਨਾ ਤੋਂ ਬਚਾਇਆ ਜਾ ਸਕਦਾ ਹੈ। ਸਿਹਤ ਮੰਤਰੀ ਹਰਿਆਣਾ ਨੇ ਵੈਕਸੀਨ ਦੀ ਥੋੜ੍ਹੀ ਘਾਟ 'ਤੇ ਕਿਹਾ ਕਿ ਇਸ ਕਿੱਲਤ ਨੂੰ ਦੇਖਦੇ ਹੋਏ ਸਰਕਾਰ ਵੈਕਸੀਨ ਲਈ ਗਲੋਬਲ ਟੈਂਡਰ ਕਰਨ ਜਾ ਰਹੀ ਹੈ, ਕੇਂਦਰ ਸਰਕਾਰ ਵਲੋਂ ਮਨਜ਼ੂਰ ਵਿਦੇਸ਼ੀ ਵੈਕਸੀਨ ਇਸ ਟੈਂਡਰ ਦਾ ਪਾਰਟ ਹੋ ਸਕਦਾ ਹੈ, ਇਸ ਵੈਕਸੀਨ ਦੇ ਆਉਣ ਨਾਲ ਹਰਿਆਣਾ ਦੇ ਹੋਰ ਲੋਕਾਂ ਨੂੰ ਲਾਭ ਮਿਲੇਗਾ।ਉਥੇ ਹੀ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਜਿਹੜੇ ਸੂਬੇ ਕੇਂਦਰ ਸਰਕਾਰ ਤੋਂ ਮੁਫਤ ਵੈਕਸੀਨ ਦੀ ਮੰਗ ਕਰ ਰਹੇ ਹਨ, ਉਹ ਕਿਉਂ ਨਹੀਂ ਖਰੀਦ ਕੇ ਮੁਫਤ ਲਗਾਉਂਦੇ। ਵਿਜ ਨੇ ਕਿਹਾ ਕਿ ਹਰਿਆਣਾ ਦੇ ਸਾਰੇ ਲੋਕਾਂ ਲਈ ਮੁਫਤ ਵੈਕਸੀਨ ਸਰਕਾਰ ਨੇ ਮਹੱਈਆ ਕਰਵਾ ਰਹੀ ਹੈ। ਗੈਰ ਭਾਜਪਾ ਸ਼ਾਸਤ ਸੂਬੇ ਆਪਣੇ ਖੇਤਰ ਦੇ ਲੋਕਾਂ ਨੂੰ ਕਿਉਂ ਮੁਫਤ ਵੈਕਸੀਨ ਨਹੀਂ ਲਗਵਾਉਂਦੇ, ਇਹ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ।

untitled design 86

ਚੰਡੀਗੜ੍ਹ- ਸੂਬੇ ਵਿਚ ਕੋਰੋਨਾ ਦੇ ਵੱਧਦੇ ਪਸਾਰ ਨੂੰ ਰੋਕਣ ਪੰਜਾਬ ਸਰਕਾਰ ਵਲੋਂ ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਕੇਂਦਰ ਸਰਕਾਰ ਵਲੋਂ ਤਾਂ 1 ਮਈ ਤੋਂ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਕਈ ਸੂਬਿਆਂ ਨੂੰ ਵੈਕਸੀਨੇਸ਼ਨ ਦੀ ਖੇਪ ਨਾ ਮਿਲਣ ਕਾਰਣ ਪੰਜਾਬ ਇਸ ਮੁਹਿੰਮ ਵਿਚ ਪੱਛੜ ਗਿਆ ਸੀ ਪਰ ਫਿਲਹਾਲ ਵੈਕਸੀਨੇਸ਼ਨ ਦੀ ਖੇਪ ਪਹੁੰਚਣ ਤੋਂ ਬਾਅਦ ਹੁਣ ਯੂ.ਟੀ. ਅਤੇ ਪੰਜਾਬ ਵਿਚ ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਨੌਜਵਾਨ ਵਰਗ ਵਿਚ ਵੀ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ ਕਿ ਉਹ ਕੋਰੋਨਾ ਮਹਾਮਾਰੀ ਵਿਰੁੱਧ ਲੜਾਈ ਵਿਚ ਆਪਣਾ ਯੋਗਦਾਨ ਪਾਉਣ। ਚੰਡੀਗੜ੍ਹ ਵਿਚ ਵੱਧਦੇ ਕੋਰੋਨਾ ਇਨਫੈਕਸ਼ਨ ਤੋਂ ਬਚਾਅ ਲਈ ਪ੍ਰਸ਼ਾਸਨ ਵਲੋਂ ਅੱਜ ਤੋਂ 18 ਤੋਂ 44 ਸਾਲ ਦੇ ਏਜ ਗਰੁੱਪ ਦੇ ਲੋਕਾਂ ਨੂੰ ਵੈਕਸੀਨ ਲਗਾਉਣੀ ਸ਼ੁਰੂ ਹੋ ਗਈ ਹੈ। ਪ੍ਰਸ਼ਾਸਨ ਵਲੋਂ ਇਸ ਏਜ ਗਰੁੱਪ ਨੂੰ ਰਜਿਸਟ੍ਰੇਸ਼ਨ ਕਰਵਾਉਣ ਲਈ ਵੀਰਵਾਰ ਨੂੰ ਦੁਪਹਿਰ 3 ਵਜੇ ਸਲਾਟ ਓਪਨ ਕੀਤਾ ਗਿਆ ਸੀ ਜੋ 10 ਮਿੰਟ ਦੇ ਅੰਦਰ ਹੀ ਅਗਲੇ 8 ਦਿਨਾਂ ਲਈ ਵੀ ਸਲਾਟ ਫੁੱਲ ਹੋ ਗਏ ਹਨ। ਇਸ ਏਜ ਗਰੁੱਪ ਦੇ ਲੋਕਾਂ ਨੂੰ ਇਕ ਦਿਨ ਵਿਚ 1000 ਡੋਜ਼ ਲੱਗਣੀ ਹੈ। ਵੈਕਸੀਨੇਸ਼ਨ ਪ੍ਰੋਗਰਾਮ ਦੀ ਨੋਡਲ ਅਫਸਰ ਡਾ. ਅਮਨਦੀਪ ਕੰਗ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਏਜ ਗਰੁੱਪ ਨੂੰ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਹੀ ਵੈਕਸੀਨੇਸ਼ਨ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ 22 ਮਈ ਤੱਕ ਵੀ ਸਲਾਟ ਪੂਰਾ ਹੋ ਗਏ ਹਨ। ਉਨ੍ਹਾਂ ਨੇ ਦੱਸਿਆ ਕਿ 23 ਮਈ ਤੋਂ ਬਾਅਦ ਲਈ ਸਲਾਟ ਦੀ ਬੁਕਿੰਗ ਲਈ ਅੱਜ ਸਵੇਰੇ 10 ਵਜੇ ਇਕ ਘੰਟੇ ਲਈ ਬੁਕਿੰਗ ਖੋਲ੍ਹੀ ਜਾਵੇਗੀ, ਇਹ ਵਿਵਸਥਾ ਹਰ ਰੋਜ਼ ਮੁਹੱਈਆ ਰਹੇਗੀ। ਉਨ੍ਹਾਂ ਦੇ ਮੁਤਾਬਕ ਫਿਲਹਾਲ 33 ਹਜ਼ਾਰ ਵੈਕਸੀਨ ਡੋਜ਼ ਇਸ ਏਜ ਗਰੁੱਪ ਲਈ ਆਈ ਹੈ, ਇਸ ਲਈ 7 ਸੈਂਟਰਾਂ 'ਤੇ ਵੱਖ ਤੋਂ ਵੈਕਸੀਨ ਲਗਾਈ ਜਾ ਰਹੀ ਹੈ। ਇਕ ਲੱਖ ਵੈਕਸੀਨ ਦਾ ਆਰਡਰ ਸੀਰਮ ਇੰਸਟੀਚਿਊਟ ਨੂੰ ਭੇਜਿਆ ਗਿਆ ਹੈ। ਜਿਵੇਂ ਹੀ ਹੋਰ ਵੈਕਸੀਨ ਆ ਜਾਵੇਗੀ ਤਾਂ ਸ਼ਹਿਰ ਵਿਚ ਸੈਂਟਰਾਂ ਨੂੰ ਵੀ ਵਧਾ ਦਿੱਤਾ ਜਾਵੇਗਾ। ਇਨ੍ਹਾਂ ਸੈਂਟਰਆਂ 'ਤੇ ਲੱਗੇਗੀ ਅੱਜ ਤੋਂ ਵੈਕਸੀਨਪੀ.ਜੀ.ਆਈ. ਦੇ ਨਹਿਰੂ ਹਸਪਤਾਲ ਐਕਸਟੈਂਸ਼ਨਜੀ.ਐੱਮ.ਐੱਸ.ਐੱਚ.-16 ਆਡੀਟੋਰੀਅਮ, ਥਰਡ ਫਲੋਰਗਵਰਨਮੈਂਟ ਮਾਡਲ ਸਕੂਲ ਮਨੀਮਾਜਰਾਗਵਰਨਮੈਂਟ ਮਾਡਲ ਸਕੂਲ, ਸੈਕਟਰ-45ਐੱਚ.ਡਬਲਿਊ.ਸੀ. ਮਲੋਆ-ਫਰਸਟ ਫਲੋਰਐੱਚ.ਐੱਸ. ਜੱਜ ਡੈਂਟਲ ਕਾਲਜ, ਪੀ.ਯੂ.ਜੀ.ਐੱਮ.ਸੀ.ਐੱਚ.-32, ਸਾਈਟ-1

untitled design 3

ਚੰਡੀਗੜ੍ਹ: ਪੰਜਾਬ ਹੀ ਨਹੀਂ ਬਾਕੀਆਂ ਸੂਬਿਆਂ ਵਿਚ ਵੀ ਕੋਰੋਨਾ ਦੀ ਦੂਜੀ ਖਤਰਨਾਕ ਲਹਿਰ ਜਾਰੀ ਹੈ। ਇਸ ਦੇ ਚਲਦੇ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਨੂੰ ਕੋਰੋਨਾ ਵੈਕਸੀਨ ਸ਼ੁਰੂ ਹੋ ਗਈ ਹੈ। ਇਸ ਦੀ ਰਜਿਸਟ੍ਰੇਸ਼ਨ ਬੀਤੇ ਦਿਨੀ ਦੁਪਹਿਰ 3 ਵਜੇ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਸੀ। ਅੱਧੇ ਘੰਟੇ ਵਿੱਚ 8 ਹਜ਼ਾਰ ਨੌਜਵਾਨਾਂ ਨੇ ਵੈਕਸੀਨੇਸ਼ਨ ਲਈ ਰਜਿਸਟਰਡ ਕਰਵਾਇਆ ਜਿਸ ਤੋਂ ਬਾਅਦ ਰਜਿਸਟਰੇਸ਼ਨ ਰੋਕ ਦਿੱਤੀ। ਰਜਿਸਟ੍ਰੇਸ਼ਨ ਰੋਜ਼ਾਨਾ ਸਵੇਰੇ 10 ਵਜੇ ਖੋਲ੍ਹੀ ਜਾਵੇਗੀ ਅਤੇ ਇਕ ਹਜ਼ਾਰ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ।  18+ ਲਈ ਟੀਕਾਕਰਣ ਅੱਜ ਤੋਂ ਸ਼ੁਰੂ ਹੋ ਜਾਵੇਗਾ। ਯੂ.ਟੀ. ਪ੍ਰਸ਼ਾਸਨ ਨੇ ਇਸ ਦੇ ਲਈ ਹੈਲਥ ਡਿਪਾਰਟਮੈਂਟ ਨੂੰ ਵਿਸ਼ੇਸ਼ ਇੰਤਜ਼ਾਮ ਕਰਨ ਦੇ ਹੁਕਮ ਦੇ ਦਿੱਤੇ ਹਨ, ਜਿਸ ਦੇ ਤਹਿਤ ਟੀਕਾਕਰਣ ਲਈ 14 ਵੈਕਸੀਨੇਸ਼ਨ ਕੇਂਦਰ ਬਣਾਏ ਗਏ ਹਨ। ਇਨ੍ਹਾਂ ਸਾਰੇ ਕੇਂਦਰਾਂ ਦੇ ਹਿਸਾਬ ਨਾਲ ਹੀ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਪਹਿਲੇ ਦਿਨ ਵੈਕਸੀਨੇਸ਼ਨ ਲਈ ਭੱਜ ਦੌੜ ਜਾਂ ਭੀੜ-ਭਾੜ ਦਾ ਆਲਮ ਨਾ ਹੋਵੇ ਇਸ ਨੂੰ ਦੇਖਦੇ ਹੋਏ ਵੀ ਤਿਆਰੀ ਕੀਤੀ ਜਾ ਰਹੀ ਹੈ। ਇਸ ਲਈ ਪ੍ਰਸ਼ਾਸਨ ਸਲਾਟ ਵਾਈਜ਼ ਰਜਿਸਟ੍ਰੇਸ਼ਨ ਤੋਂ ਬਾਅਦ ਹੀ ਲੋਕਾਂ ਨੂੰ ਵੈਕਸੀਨੇਸ਼ਨ ਕੇਂਦਰ 'ਤੇ ਬੁਲਾਏਗਾ। ਮਿਲੀ ਜਾਣਕਾਰੀ ਦੇ ਮੁਤਾਬਿਕ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਦੇ ਵੈਕਸੀਨੇਸ਼ਨ ਲਈ 7 ਕੇਂਦਰ ਬਣਾਏ ਗਏ ਹਨ। 

untitled design

ਚੰਡੀਗੜ੍ਹ- ਯੂ.ਟੀ. ਪ੍ਰਸ਼ਾਸਨ ਨੇ 33 ਹਜ਼ਾਰ ਵੈਕਸੀਨ ਡੋਜ਼ ਮਿਲਣ ਤੋਂ ਬਾਅਦ 18 ਤੋਂ 45 ਸਾਲ ਦੇ ਉਮਰ ਵਰਗ ਦਾ ਟੀਕਾਕਰਣ ਸ਼ੁਰੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਲਈ ਵੈਕਸੀਨੇਸ਼ਨ ਸਲਾਟ ਵੀਰਵਾਰ ਸ਼ਾਮ 3 ਵਜੇ ਤੋਂ ਖੁੱਲ੍ਹ ਜਾਣਗੇ। ਇਸ ਤੋਂ ਬਾਅਦ ਇਸ ਵਰਗ ਦੇ ਲੋਕ ਆਪਣਾ ਰਿਜਸਟ੍ਰੇਸ਼ਨ ਸਲਾਟ ਦੇ ਹਿਸਾਬ ਨਾਲ ਕਰਵਾ ਸਕਦੇ ਹਨ। ਜਿਨ੍ਹਾਂ ਦਾ ਰਜਿਸਟ੍ਰੇਸ਼ਨ ਹੋ ਜਾਵੇਗਾ ਅਤੇ ਉਨ੍ਹਾਂ ਨੂੰ ਸਲਾਟ ਦੀ ਅਲਾਟਮੈਂਟ ਹੋ ਜਾਵੇਗਾ। 18+ ਲਈ ਟੀਕਾਕਰਣ ਸ਼ੁੱਕਰਵਾਰ ਤੋਂ ਸ਼ੁਰੂ ਹੋ ਜਾਵੇਗਾ। ਯੂ.ਟੀ. ਪ੍ਰਸ਼ਾਸਨ ਨੇ ਇਸ ਦੇ ਲਈ ਹੈਲਥ ਡਿਪਾਰਟਮੈਂਟ ਨੂੰ ਵਿਸ਼ੇਸ਼ ਇੰਤਜ਼ਾਮ ਕਰਨ ਦੇ ਹੁਕਮ ਦੇ ਦਿੱਤੇ ਹਨ, ਜਿਸ ਦੇ ਤਹਿਤ ਟੀਕਾਕਰਣ ਲਈ 14 ਵੈਕਸੀਨੇਸ਼ਨ ਕੇਂਦਰ ਬਣਾਏ ਗਏ ਹਨ। ਇਨ੍ਹਾਂ ਸਾਰੇ ਕੇਂਦਰਾਂ ਦੇ ਹਿਸਾਬ ਨਾਲ ਹੀ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਪਹਿਲੇ ਦਿਨ ਵੈਕਸੀਨੇਸ਼ਨ ਲਈ ਭੱਜ ਦੌੜ ਜਾਂ ਭੀੜ-ਭਾੜ ਦਾ ਆਲਮ ਨਾ ਹੋਵੇ ਇਸ ਨੂੰ ਦੇਖਦੇ ਹੋਏ ਵੀ ਤਿਆਰੀ ਕੀਤੀ ਜਾ ਰਹੀ ਹੈ। ਇਸ ਲਈ ਪ੍ਰਸ਼ਾਸਨ ਸਲਾਟ ਵਾਈਜ਼ ਰਜਿਸਟ੍ਰੇਸ਼ਨ ਤੋਂ ਬਾਅਦ ਹੀ ਲੋਕਾਂ ਨੂੰ ਵੈਕਸੀਨੇਸ਼ਨ ਕੇਂਦਰ 'ਤੇ ਬੁਲਾਏਗਾ। ਨਾਲ ਹੀ ਇਹ ਵੀ ਸੂਚਨਾ ਜਾਰੀ ਕੀਤੀ ਜਾਵੇਗੀ ਕਿ ਬਿਨਾਂ ਵਜ੍ਹਾ ਟੀਕਾਕਰਣ ਕੇਂਦਰ 'ਤੇ ਪਹੁੰਚ ਕੇ ਭੀੜ ਦਾ ਹਿੱਸਾ ਨਾ ਬਣੋ ਇਹ ਇਨਫੈਕਸ਼ਨ ਦੀ ਲਪੇਟ ਵਿਚ ਆਉਣ ਤੋਂ ਘੱਟ ਨਹੀਂ ਹੋਵੇਗਾ। ਹਾਲਾਂਕਿ ਪ੍ਰਸ਼ਾਸਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ 18 ਪਲੱਸ ਦੇ ਉਮਰ ਵਰਗ ਦਾ ਫੇਜ਼ ਵਾਈਜ਼ ਟੀਕਾਕਰਣ ਹੋਵੇਗਾ ਇਸ ਤੋਂ ਪਹਿਲਾਂ 45 ਸਾਲ ਤੋਂ ਜ਼ਿਆਦਾ ਉਮਰ ਦੇ ਉਨ੍ਹਾਂ ਲੋਕਾਂ ਦਾ ਟੀਕਾਕਰਣ ਵੀ ਕੀਤਾ ਜਾਵੇਗਾ, ਜਿਨ੍ਹਾਂ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ ਅਤੇ ਉਹ ਦੂਜੀ ਲਗਾਉਣ ਦੀ ਉਡੀਕ ਕਰ ਰਹੇ ਹਨ।

untitled design 53

ਚੰਡੀਗੜ੍ਹ (ਇੰਟ.)- ਕੋਰੋਨਾ ਮਹਾਮਾਰੀ ਦਾ ਕਹਿਰ ਪੂਰੀ ਦੁਨੀਆ 'ਤੇ ਵਰ੍ਹ ਰਿਹਾ ਹੈ, ਇਸ ਤੋਂ ਬਚਾਅ ਲਈ ਪ੍ਰਸ਼ਾਸਨ ਵਲੋਂ ਕਈ ਤਰ੍ਹਾਂ ਦੇ ਹੀਲੇ ਕੀਤੇ ਜਾ ਰਹੇ ਹਨ। ਲੋਕਾਂ ਵਲੋਂ ਯੋਗਾਸਨ ਵੀ ਕੀਤਾ ਜਾ ਰਿਹਾ ਹੈ, ਜਿਸ ਨਾਲ ਕਈ ਤਰ੍ਹਾਂ ਦੇ ਫਾਇਦੇ ਤਾਂ ਮਿਲ ਹੀ ਰਹੇ ਹਨ ਸਗੋਂ ਕੋਰੋਨਾ ਕਾਰਣ ਪੈਦਾ ਹੋਇਆ ਤਣਾਅ ਵੀ ਯੋਗਾ ਨਾਲ ਦੂਰ ਹੋ ਰਿਹਾ ਹੈ। ਕੋਰੋਨਾ ਇਨਫੈਕਸ਼ਨ ਸਭ ਤੋਂ ਜ਼ਿਆਦਾ ਨੁਕਸਾਨ ਸਾਡੇ ਫੇਫੜਿਆਂ ਨੂੰ ਪਹੁੰਚਾਉਂਦਾ ਹੈ। ਗਵਰਨਮੈਂਟ ਕਾਲਜ ਆਫ ਯੋਗ ਐਜੂਕੇਸ਼ਨ ਐਂਡ ਹੈਲਥ ਦੇ ਯੋਗਾਚਾਰਿਆ ਰੋਸ਼ਨ ਲਾਲ ਦੱਸਦੇ ਹਨ ਕਿ ਫੇਫੜਿਆਂ ਦੀ ਮਜ਼ਬੂਤੀ ਲਈ ਸਾਨੂੰ ਰੋਜ਼ ਤ੍ਰਿਕੋਣਾਸਨ ਕਰਨਾ ਚਾਹੀਦਾ ਹੈ, ਇਸ ਦੇ ਅਭਿਆਸ ਨਾਲ ਸਾਡੇ ਫੇਫੜੇ ਮਜ਼ਬੂਤ ਹੋਣਗੇ। ਕੋਰੋਨਾ ਇਨਫੈਕਟਿਡ ਲੋਕਾਂ ਨੂੰ ਨਿਯਮਿਤ ਤਰੀਕੇ ਨਾਲ ਇਸ ਦਾ ਅਭਿਆਸ ਕਰਨਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਨੂੰ ਲਾਭ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਇਹ ਆਸਨ ਮਨ ਨੂੰ ਸੰਤੁਲਿਤ ਕਰਨ ਵਿਚ ਵੀ ਸਹਾਇਕ ਹੈ। ਦੋਵੇਂ ਪੈਰਾਂ ਵਿਚਾਲੇ 2-3 ਫੁੱਟ ਦਾ ਫਾਸਲਾ ਛੱਡ ਕੇ ਸਿੱਧੇ ਖੜ੍ਹੇ ਹੋ ਜਾਓ। ਖੱਬੇ ਪੈਰ ਨੂੰ ਸੱਜੇ ਪਾਸੇ ਮੋੜ ਕੇ ਰੱਖੋ। ਆਪਣੇ ਮੋਢਿਆਂ ਦੀ ਉਚਾਈ ਤੱਕ ਦੋਵੇਂ ਹੱਥਾਂ ਨੂੰ ਇਕ ਪਾਸੇ ਨੂੰ ਫੈਲਾਓ।  ਹੁਣ ਸਾਹ ਲਓ ਅਤੇ ਸੱਜੇ ਪਾਸੇ ਝੁੱਕੋ।  ਝੁਕਦੇ ਸਮੇਂ ਨਜ਼ਰ ਸਾਹਮਣੇ ਰੱਖੋ। ਸੱਦੇ ਹੱਥ ਤੋਂ ਸੱਜੇ ਪੈਰ ਨੂੰ ਛੂਹਣ ਦੀ ਕੋਸ਼ਿਸ਼ ਕਰੋ। ਖੱਬਾ ਹੱਥ ਸਿੱਧਾ ਅਸਮਾਨ ਵੱਲ ਰੱਖੋ ਅਤੇ ਨਜ਼ਰ ਖੱਬੇ ਹੱਥ ਦੀਆਂ ਉਂਗਲੀਆਂ 'ਤੇ ਰੱਖੋ। ਹੁਣ ਵਾਪਸੀ ਸਿੱਧੇ ਹੋ ਕੇ ਦੂਜੇ ਪਾਸੇ ਵੀ ਹੱਥ ਬਦਲ ਕੇ ਇਹ ਅਭਿਆਸ ਕਰੋ। ਇੰਝ ਘੱਟੋ-ਘੱਟ 20 ਵਾਰ ਕਰੋ। ਸਰੀਰ ਉਠਾਉਂਦੇ ਸਮੇਂ ਸਾਹ ਅੰਦਰ ਖਿੱਚੋ ਅਤੇ ਝੁਕਦੇ ਸਮੇਂ ਸਾਹ ਲਓ। ਤ੍ਰਿਕੋਣਾਸਨ ਦੇ ਲਾਭ ਇਹ ਆਸਨ ਪਾਚਨ ਤੰਤਰ ਨੂੰ ਠੀਕ ਕਰਦਾ ਹੈ।  ਸਰੀਰ ਨੂੰ ਸੁਡੋਲ ਕਰਦਾ ਹੈ।  ਚਿੰਤਾ, ਤਣਾਅ, ਕਮਰ ਅਤੇ ਪਿੱਠ ਦਾ ਦਰਦ ਗਾਇਬ ਹੋ ਜਾਂਦਾ ਹੈ। ਮੋਟਾਪਾ ਘੱਟ ਕਰਨ ਵਿਚ ਸਹਾਇਕ ਹੈ। ਰੀੜ੍ਹ ਦੀ ਹੱਡੀ ਨੂੰ ਲਚੀਲਾ ਬਣਾਉਂਦਾ ਹੈ।  ਸਰੀਰ ਨੂੰ ਸੰਤੁਲਿਤ ਕਰਦਾ ਹੈ।

untitled design 12

ਚੰਡੀਗੜ੍ਹ- ਕੋਰੋਨਾ ਦਾ ਨਵਾਂ ਵੈਰੀਅੰਟ ਲਗਾਤਾਰ ਮਿਊਟੇਸ਼ਨ ਤੋਂ ਬਾਅਦ ਖਤਰਨਾਕ ਹੋ ਰਿਹਾ ਹੈ। ਜਿਸ ਕਾਰਣ ਇਸ ਦੇ ਇਲਾਜ ਲਈ ਵੀ ਲਗਾਤਾਰ ਬਦਲਾਅ ਦੀ ਲੋੜ ਹੈ। ਇਹ ਬਦਲਾਅ ਐਕਸਪਰਟ ਆਪਣੇ ਤਜ਼ਰਬਿਆਂ ਦੇ ਆਧਾਰ 'ਤੇ ਇਕ ਦੂਜੇ ਨਾਲ ਸਾਂਝਾ ਕਰ ਕੇ ਸ਼ੁਰੂ ਕਰ ਸਕਦੇ ਹਨ। ਇਸ ਨਾਲ ਕੋਰੋਨਾ ਮਹਾਮਾਰੀ 'ਤੇ ਕਾਬੂ ਪਾਉਣ ਵਿਚ ਸਹਾਇਤਾ ਮਿਲੇਗੀ। ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਕਿਹਾ ਕਿ ਕੋਰੋਨਾ ਨਵੇਂ ਵੈਰੀਅੰਟ ਅਤੇ ਮਿਊਟੇਸ਼ਨ ਦੇ ਨਾਲ ਨਵੀਂ ਬੀਮਾਰੀ ਹੈ ਇਹ ਤੱਥ ਧਿਆਨ ਵਿਚ ਰੱਖਦੇ ਹੋਏ ਟ੍ਰੀਟਮੈਂਟ ਨੂੰ ਰੋਜ਼ਾਨਾ ਅਪਡੇਟ ਕਰਨਾ ਜ਼ਰੂਰੀ ਹੈ। ਬਦਨੌਰ ਨੇ ਪੀ.ਜੀ. ਆਈ. ਜੀ.ਐੱਮ.ਸੀ.ਐੱਚ.-32 ਅਤੇ ਜੀ.ਐੱਮ.ਐੱਸ.ਐੱਚ.-16 ਤਿੰਨੋ ਦੇ ਟੌਪ ਡਾਕਟਰਾਂ ਨੂੰ ਰੋਜ਼ਾਨਾ ਵੀਡੀਓ ਕਾਨਫਰੰਸ ਕਰ ਕੇ ਚਰਚਾ ਕਰਨ ਦੇ ਹੁਕਮ ਦਿੱਤੇ ਹਨ। ਜਿਸ ਵਿਚ ਉਹ ਗੰਭੀਰ ਮਰੀਜ਼ਾਂ ਦੇ ਟ੍ਰੀਟਮੈਂਟ ਦਾ ਵਿਸ਼ਲੇਸ਼ਣ ਕਰਨ। ਪੀ.ਜੀ.ਆਈ. ਦੇ ਸੀਨੀਅਰ ਡਾਕਟਰਾਂ ਨੂੰ ਦੂਜੇ ਹਸਪਤਾਲਾਂ ਨੂੰ ਨਿਊ ਮੈਡੀਕੇਸ਼ਨ ਅਤੇ ਅਪਡੇਟ ਪ੍ਰੋਟੋਕਾਲ ਦੀ ਜਾਣਕਾਰੀ ਦਿੱਤੀ। ਬਦਨੌਰ ਨੇ ਕਿਹਾ ਕਿ ਮੌਤ ਦੇ ਹਰ ਮਾਮਲੇ ਦਾ ਆਡਿਟ ਹੋਣਾ ਚਾਹੀਦਾ ਹੈ। ਜਿਸ ਨਾਲ ਇਲਾਜ ਨੂੰ ਬਿਹਤਰ ਕੀਤਾ ਜਾ ਸਕੇ ਅਤੇ ਜੇਕਰ ਕਿਤੇ ਕੋਈ ਕਮੀ ਰਹੀ ਉਸ ਨੂੰ ਦੂਰ ਕੀਤਾ ਜਾ ਸਕੇ। ਇਹ ਵੀਡੀਓ ਕਾਨਫਰੰਸਿੰਗ ਮੰਗਲਵਾਰ ਤੋਂ ਹੀ ਸ਼ੁਰੂ ਹੋ ਜਾਵੇਗੀ। ਜਿਸ ਵਿਚ ਉਹ ਇਕ ਦੂਜੇ ਨਾਲ ਤਜਰਬਾ ਸਾਂਝਾ ਕਰਨਗੇ। ਪੀ.ਜੀ.ਆਈ. ਚੰਡੀਗੜ੍ਹ ਵਿਚ ਇਸ ਸਮੇਂ ਪੰਜ ਤੋਂ ਵਧੇਰੇ ਸੂਬਿਆਂ ਦੇ ਮਰੀਜ਼ ਇਲਾਜ ਅਧੀਨ ਹਨ। ਪੀ.ਜੀ.ਆਈ. ਦੇ ਸੀਨੀਅਰ ਡਾਕਟਰ ਇਨ੍ਹਾਂ ਮਰੀਜ਼ਾਂ ਦੇ ਇਲਾਜ ਵਿਚ ਜੋ ਪ੍ਰੋਟੋਕਾਲ ਅਪਣਾ ਰਹੇ ਹਨ। ਜਿਵੇਂ ਬਦਲਾਅ ਕਰ ਰਹੇ ਹਨ ਉਹ ਯੂ.ਟੀ. ਹੈਲਥ ਡਿਪਾਰਟਮੈਂਟ ਦੇ ਸਾਰੇ ਹਸਪਤਾਲਾਂ ਦੇ ਨਾਲ ਸਾਂਝਾ ਕਰਨਗੇ। ਨਾਲ ਹੀ ਯੂ.ਟੀ. ਹੈਲਥ ਡਿਪਾਰਟਮੈਂਟ ਦੇ ਸੀਨੀਅਰ ਡਾਕਟਰ ਵੀ ਆਪਣੀ ਰਾਏ ਰੱਖਣਗੇ। ਇਸ ਤੋਂ ਬਿਹਤਰ ਸਿੱਟਾ ਨਿਕਲੇਗਾ ਜੋ ਮਰੀਜ਼ਾਂ ਦੀ ਜਾਨ ਬਚਾਉਣ ਵਿਚ ਕੰਮ ਆਵੇਗਾ। ਚੰਡੀਗੜ੍ਹ ਵਿਚ ਵੀ ਯੂ.ਕੇ. ਵੈਰੀਅੰਟ ਦੀ ਪੁਸ਼ਟੀ ਪਹਿਲਾਂ ਹੀ ਹੋ ਚੁੱਕੀ ਹੈ ਪਰ ਹੁਣ ਮਿਊਟੇਸ਼ਨ ਤੋਂ ਬਾਅਦ ਜੋ ਇੰਡੀਅਨ ਵੈਰੀਅੰਟ ਸਾਹਮਣੇ ਆਇਆ ਹੈ ਉਹ ਜ਼ਿਆਦਾ ਖਤਰਨਾਕ ਦੱਸਿਆ ਜਾ ਰਿਹਾ ਹੈ। ਇਸ ਲਈ ਹੁਣ ਮਿਊਟੇਸ਼ਨ ਦਾ ਪਤਾ ਕਰਨ ਲਈ ਸੈਂਪਲ ਵਾਇਰੋਲਾਜੀ ਲੈਬ ਪੁਣੇ ਭੇਜੇ ਜਾਣਗੇ। ਜਿਸ ਨਾਲ ਵਾਇਰਸ ਦੇ ਬਦਲਾਅ ਦਾ ਪਤਾ ਲਗਾਇਆ ਜਾ ਸਕੇ।

untitled design 11

ਚੰਡੀਗੜ੍ਹ - ਚੰਡੀਗੜ੍ਹ ਵਿਚ ਕੋਰੋਨਾ ਦੀ ਲੜਾਈ ਵਿਚ ਯੂ.ਟੀ. ਪ੍ਰਸ਼ਾਸਨ ਨੇ ਨਗਰ ਨਿਗਮ ਨੂੰ ਕੋਵਿਡ ਸੈੱਸ ਖਰਚਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਦੇ ਤਹਿਤ ਹੁਣ ਨਗਰ ਨਿਗਮ ਨੇ ਮਰੀਜ਼ਾਂ ਨੂੰ ਬਚਾਉਣ ਲਈ 80 ਆਕਸੀਜਨ ਕੰਸਟ੍ਰੇਟਰ ਖਰੀਦਣ ਦਾ ਫੈਸਲਾ ਲਿਆ ਹੈ। ਇਹ 80 ਆਕਸੀਜਨ ਕੰਸਟ੍ਰੇਟਰ ਸ਼ਹਿਰ ਵਿਚ ਖੁੱਲ੍ਹ ਰਹੇ ਕੋਵਿਡ ਕੇਅਰ ਸੈਂਟਰ ਅਤੇ ਹਸਪਤਾਲਾਂ ਵਿਚ ਦਿੱਤੇ ਜਾਣਗੇ। ਨਗਰ ਨਿਗਮ ਨੇ ਕੰਸਟ੍ਰੇਟਰ ਖਰੀਦਣ ਲਈ ਟੈਂਡਰ ਵੀ ਲਗਾ ਦਿੱਤਾ ਹੈ। ਸਿਹਤ ਵਿਭਾਗ ਹੀ ਨਗਰ ਨਿਗਮ ਨੂੰ ਇਹ ਕੰਸਟ੍ਰੇਟਰ ਮੁਹੱਈਆ ਕਰਵਾਏਗਾ। ਯਾਦ ਰਹੇ ਕਿ ਇਸ ਸਮੇਂ ਸ਼ਹਿਰ ਵਿਚ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਦੀ ਭਾਰੀ ਕਮੀ ਹੈ। ਨਗਰ ਨਿਗਮ ਮੁਤਾਬਕ ਇਕ ਆਕਸੀਜਨ ਕੰਸਟ੍ਰੇਟਰ ਤੋਂ ਇਕ ਮੰਟ ਵਿਚ 10 ਲਿਟਰ ਆਕਸੀਜਨ ਪੈਦਾ ਹੋਵੇਗੀ। ਜੋ ਇਕ ਮਰੀਜ਼ ਲਈ ਕਾਫੀ ਮੰਨੀ ਜਾਂਦੀ ਹੈ। ਇਸ ਸਬੰਧ ਵਿਚ ਕਮਿਸ਼ਨਰ ਕੇ.ਕੇ. ਯਾਦਵ ਦੀ ਸਲਾਹਕਾਰ ਮਨੋਜ ਪਰਿਦਾ ਦੇ ਨਾਲ ਮੀਟਿੰਗ ਹੋ ਚੁਕੀ ਹੈ। ਇਸ ਵੇਲੇ ਸਿਹਤ ਵਿਭਾਗ ਕੋਲ 35 ਆਕਸੀਜਨ ਕੰਸਟ੍ਰੇਟਰ ਮੁਹੱਈਆ ਹਨ, ਪਰ ਉਨ੍ਹਾਂ ਦੀ ਸਮੱਰਥਾ ਸਿਰਫ 5 ਲਿਟਰ ਹੈ। ਜਿਸ ਨਾਲ ਇਹ ਇਕ ਮਰੀਜ਼ ਲਈ ਵੀ ਭਰਪੂਰ ਆਕਸੀਜਨ ਮੁਹੱਈਆ ਨਹੀਂ ਕਰਵਾ ਪਾਉਂਦੇ ਹਨ। ਇਸ ਵੇਲੇ ਨਗਰ ਨਿਗਮ ਕੋਲ ਕੋਵਿਡ ਸੈੱਸ ਵਿਚੋਂ 28 ਕਰੋੜ ਦੀ ਰਾਸ਼ੀ ਹੈ। ਜਦੋਂ ਕਿ ਨਗਰ ਨਿਗਮ ਵਲੋਂ ਹਰ ਵਾਰਡ ਦੇ ਕੌਂਸਲਰ ਲਈ ਪੰਜ-ਪੰਜ ਲੱਖ ਰੁਪਏ ਦੀ ਰਾਸ਼ੀ ਵੀ ਜਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਕੋਰੋਨਾ ਦੇ ਬਚਾਅ ਲਈ ਖਰਚ ਕੀਤਾ ਜਾਵੇਗਾ। ਨਗਰ ਨਿਗਮ ਨੇ 80 ਆਕਸੀਜਨ ਕੰਸਟ੍ਰੇਟਰ ਖਰੀਦਣ ਲਈ ਕਮੇਟੀ ਦਾ ਗਠਨ ਕੀਤਾ ਹੈ। ਜਿਸ ਵਿਚ ਸੈਕਟਰ 16 ਹਸਪਤਾਲ ਦੇ ਉਪ ਸਿਹਤ ਅਧਿਕਾਰੀ ਡਾ. ਪਰਮਜੀਤ ਸਿੰਘ, ਸੰਯੁਕਤ ਕਮਿਸ਼ਨਰ ਸੌਰਭ ਅਰੋੜਾ, ਐੱਮ.ਓ.ਐੱਚ. ਡਾ. ਅੰਮ੍ਰਿਤ ਪਾਲ ਵਡਿੰਗ, ਚੀਫ ਇੰਜੀਨੀਅਰ ਸ਼ੈਲੇਂਦਰ ਸਿੰਘ, ਚੀਫ ਅਕਾਉਂਟ ਅਫਸਰ ਵੀ.ਐੱਸ. ਠਾਕੁਰ, ਨਵਨਿਯੁਕਤ ਕੌਂਸਲਰ ਅਜੇ ਦੱਤਾ, ਡਾ. ਜਿਓਤਸਨਾ ਵਿਗ ਨੂੰ ਮੈਂਬਰ ਬਣਾਇਆ ਗਿਆ ਹੈ।

untitled design 8

ਚੰਡੀਗੜ੍ਹ (ਇੰਟ.)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਟੀਚਿੰਗ ਫੈਕਲਟੀ ਦੀ ਕੈਸ ਪ੍ਰਮੋਸ਼ਨ ਦਾ ਮਾਮਲਾ ਫਿਰ ਗਰਮਾ ਗਿਆ ਹੈ। ਮਾਮਲਾ ਇਕ ਵਾਰ ਫਿਰ ਪੀ.ਯੂ. ਚਾਂਸਲਰ ਅਤੇ ਦੇਸ਼ ਦੇ ਉਪ ਰਾਸ਼ਟਰਪਤੀ ਐੱਮ. ਵੈਂਕੱਈਆ ਨਾਇਡੂ ਤੱਕ ਪਹੁੰਚ ਗਿਆ ਹੈ। ਸ਼ਨੀਵਾਰ ਨੂੰ ਪੰਜਾਬ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ (ਪੁਟਾ) ਨੇ ਚਿੱਠੀ ਲਿਖ ਕੇ ਚਾਂਸਲਰ ਨੂੰ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਰੁੱਖ ਪ੍ਰਤੀ ਜਾਣੂੰ ਕਰਵਾਇਆ। ਚਿੱਠੀ ਰਾਹੀਂ ਦੱਸਿਆ ਗਿਆ ਹੈ ਕਿ 31 ਜਨਵਰੀ 2021 ਨੂੰ ਚਾਂਸਲਰ ਵਲੋਂ ਕੈਸ ਪ੍ਰਮੋਸ਼ਨ ਕਰਨ ਦੇ ਹੁਕਮ ਜਾਰੀ ਹੋਏ ਸਨ, ਪਰ ਚਾਰ ਮਹੀਨੇ ਪੂਰੇ ਹੋਣ ਦੇ ਬਾਵਜੂਦ ਉਹ ਪ੍ਰਕਿਰਿਆ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਪੂਰੀ ਨਹੀਂ ਕਰ ਸਕਿਆ। ਇਸ ਨੂੰ ਲੈ ਕੇ ਟੀਚਿੰਗ ਸਟਾਫ ਵਿਚ ਰੋਸ ਹੈ। ਪੁਟਾ ਸੈਕ੍ਰੇਟਰੀ ਅਮਰਜੀਤ ਨੌਰਾ ਨੇ ਕਿਹਾ ਕਿ ਯੂਨੀਵਰਸਿਟੀ ਦੇ ਢਿੱਲੇ ਰਵੱਈਏ ਨੂੰ ਦੇਖਦੇ ਹੋਏ ਜ਼ਿਆਦਾਤਰ ਟੀਚਿੰਗ ਸਟਾਫ ਪੀ.ਯੂ. ਨੂੰ ਛੱਡ ਕੇ ਦੂਜੀ ਯੂਨੀਵਰਸਿਟੀ ਦਾ ਰੁਖ ਕਰਨ ਦੀ ਪਲਾਨਿੰਗ ਕਰ ਰਹੇ ਹਨ। ਪੰਜਾਬ ਯੂਨੀਵਰਸਿਟੀ ਦੇ ਇਸ ਰਵੱਈਏ ਦੇ ਚੱਲਦੇ ਹੀ ਯੂਨੀਵਰਸਿਟੀ ਗ੍ਰੋਥ ਕਰਨ ਦੀ ਬਜਾਏ ਉਸ ਦਾ ਪੱਧਰ ਡਿੱਗਦਾ ਜਾ ਰਿਹਾ ਹੈ। ਕਈ ਤਰ੍ਹਾਂ ਦੀ ਰੈਂਕਿੰਗ ਜਾਰੀ ਹੋ ਰਹੀ ਹੈ, ਜਿਸ ਵਿਚ ਯੂਨੀਵਰਸਿਟੀ 'ਤੇ ਜਾਣ ਦੀ ਬਜਾਏ ਹੇਠਾਂ ਵੱਲ ਜਾ ਰਹੀ ਹੈ। ਪੁਟਾ ਪ੍ਰੈਜ਼ੀਡੈਂਟ ਡਾ. ਮ੍ਰਿਤਿਊਂਜੈ ਕੁਮਾਰ ਨੇ ਕਿਹਾ ਕਿ ਲਗਾਤਾਰ ਇਕ ਸਾਲ ਤੋਂ ਵੀ ਵਧੇਰੇ ਸਮੇਂ ਤੋਂ ਕੈਸ ਪ੍ਰਮੋਸ਼ਨ ਦਾ ਮੁੱਦਾ ਪੈਂਡਿੰਗ ਹੈ। ਹਰ ਵਾਰ ਕੋਰੋਨਾ ਦਾ ਬਹਾਨਾ ਲਗਾ ਕੇ ਇਸ ਨੂੰ ਰੋਕ ਦਿੱਤਾ ਜਾਂਦਾ ਹੈ। ਦੋ ਵਾਰ ਯੂਨੀਵਰਸਿਟੀ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਸ ਵੇਲੇ ਵੀ ਕੈਸ ਪ੍ਰਮੋਸ਼ਨ 'ਤੇ ਕੋਈ ਕਾਰਵਾਈ ਨਹੀਂ ਹੋਈ। ਜਿਸ ਦੇ ਚੱਲਦੇ ਪੀ.ਯੂ. ਅਤੇ ਇਸ ਨਾਲ ਸਬੰਧਿਤ ਕਾਲਜਾਂ ਵਿਚ ਸੇਵਾ ਦੇ ਰਹੇ 700 ਤੋਂ ਵੀ ਜ਼ਿਆਦਾ ਟੀਚਿੰਗ ਸਟਾਫ ਦੀ ਪ੍ਰਮੋਸ਼ਨ ਲਟਕ ਗਈ ਹੈ।

untitled design 4

ਚੰਡੀਗੜ੍ਹ- ਪੰਜਾਬ ਵਿਚ ਕੋਰੋਨਾ ਵਾਇਰਸ ਕਾਰਣ ਲਗਾਤਾਰ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਅਤੇ ਇਸ ਨੂੰ ਰੋਕਣ ਲਈ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਦੇ ਬਾਵਜੂਦ ਕੋਰੋਨਾ ਵਾਇਰਸ ਕਾਰਣ ਕੇਸਾਂ ਵਿਚ ਵਾਧਾ ਹੋ ਰਿਹਾ ਹੈ। ਕੋਵੈਕਸੀਨ, ਕੋਵੀਸ਼ੀਲਡ ਅਤੇ ਸਪੁਤਨਿਕ ਵੀ ਤਿੰਨੋ ਵੈਕਸੀਨ ਕੋਰੋਨਾ ਇਨਫੈਕਸ਼ਨ ਤੋਂ ਬਚਾਅ ਲਈ ਕਾਰਗਰ ਹੈ। ਦੇਸ਼ ਵਿਚ ਹੁਣ ਤੱਕ ਕੋਰੋਨਾ ਇਨਫੈਕਸ਼ਨ ਨਾਲ ਬਚਾਅ ਲਈ ਦੋ ਵੈਕਸੀਨ ਮੁਹੱਈਆ ਸਨ। ਪਰ ਹੁਣ ਇਕ ਹੋਰ ਵੈਕਸੀਨ ਸਪੁਤਨਿਕ ਵੀ ਆ ਗਈ ਹੈ। ਜਿਸ ਨੂੰ ਰੂਸ ਨੇ ਤਿਆਰ ਕੀਤਾ ਹੈ। ਵੈਸੇ ਤਾਂ ਤਿੰਨੋ ਹੀ ਵੈਕਸੀਨ ਲੋਕਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹਨ। ਬਸ ਤਿੰਨੋ ਵੈਕਸੀਨ ਵਿਚ ਕੁਝ ਮਾਮੂਲੀ ਫਰਕ ਹਨ। ਜਿਵੇਂ ਕਿ ਇਕ ਦੂਜੇ ਤੋਂ ਇਹ ਵੈਕਸੀਨ ਕਿੰਨੀਆਂ ਪ੍ਰਭਾਵੀ ਹਨ। ਇਨ੍ਹਾਂ ਵੈਕਸੀਨ ਨੂੰ ਕਿਸ ਨੇ ਤਿਆਰ ਕੀਤਾ ਹੈ। ਕੀ ਇਹ ਤਿੰਨੋ ਵੈਕਸੀਨ ਕੋਰੋਨਾ ਦੇ ਨਵੇਂ ਸਟ੍ਰੇਨ 'ਤੇ ਪ੍ਰਭਾਵੀ ਹੈ ਜਾਂ ਨਹੀਂ। ਇਨ੍ਹਾਂ ਤਿੰਨੋ ਵੈਕਸੀਨ 'ਤੇ ਪੀ.ਜੀ.ਆਈ. ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋਫੈਸਰ ਜਗਤਰਾਮ ਨਾਲ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਤਾਂ ਜੋ ਲੋਕਾਂ ਨੂੰ ਇਨ੍ਹਾਂ ਤਿੰਨੋ ਵੈਕਸੀਨ ਬਾਰੇ ਵਿਚ ਜੋ ਵੀ ਸਵਾਲ ਹੋਣ ਉਨ੍ਹਾਂ ਦਾ ਜਵਾਬ ਲੋਕਾਂ ਤੱਕ ਪਹੁੰਚ ਸਕੇ। ਪ੍ਰੋਫੈਸਰ ਜਗਤਰਾਮ ਨੇ ਦੱਸਿਆ ਕਿ ਦੇਸ਼ ਵਿਚ ਹੁਣ ਸਪੁਤਨਿਕ ਵੀ ਜੋ ਕਿ ਰੂਸ ਵਲੋਂ ਤਿਆਰ ਕੀਤੀ ਗਈ ਹੈ। ਇਹ ਵੈਕਸੀਨ ਵੀ ਛੇਤੀ ਲੋਕਾਂ ਨੂੰ ਮੁਹਈਆ ਹੋਵੇਗੀ। ਨਵੀਂ ਵੈਕਸੀਨ ਆਉਣ ਪਿੱਛੋਂ ਵੈਕਸੀਨੇਸ਼ਨ ਦੇ ਪੱਧਰ ਨੂੰ ਵਧਾਇਆ ਜਾਵੇਗਾ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਲਗਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਤਿੰਨੋ ਵੈਕਸੀਨ ਹੀ ਪੂਰੀ ਤਰ੍ਹਾਂ ਨਾਲ ਲੋਕਾਂ ਲਈ ਸੁਰੱਖਿਅਤ ਹੈ। ਵੈਕਸੀਨੇਸ਼ਨ ਤੋਂ ਬਾਅਦ ਬੁਖਾਰ, ਸਰੀਰ ਦਰਦ ਅਤੇ ਬੇਚੈਨੀ ਹੋਣਾ ਆਮ ਲੱਛਣ ਹਨ। ਅਜਿਹੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। 

chd

ਚੰਡੀਗੜ੍ਹ- ਕੋਰੋਨਾ ਇਨਫੈਕਸ਼ਨ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਵੀਕੈਂਡ ਕਰਫਿਊ ਲਾਗੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪੁਲਸ ਦੀ ਖਾਸੀ ਸਖ਼ਤੀ ਦੇਖਣ ਨੂੰ ਮਿਲੀ। ਬਿਨਾਂ ਵਜ੍ਹਾ ਦੇ ਬਾਹਰ ਘੁੰਮਣ ਵਾਲਿਆਂ 'ਤੇ ਪੁਲਸ ਨੇ ਕਾਰਵਾਈ ਕੀਤੀ। ਪੂਰੇ ਸ਼ਹਿਰ ਵਿਚ 210 ਲੋਕਾਂ ਨੂੰ ਰਾਊਂਡ ਅੱਪ ਕੀਤਾ ਗਿਆ, 3 ਥਾਣਿਆਂ ਵਿਚ ਧਾਰਾ 188 ਤਹਿਤ ਐੱਫ.ਆਈ.ਆਰ. ਦਰਜ ਕਰ ਕੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ। ਉਥੇ ਹੀ ਐਤਵਾਰ ਨੂੰ ਦੂਜੇ ਦਿਨ ਵੀ ਪੁਲਸ ਕੋਰੋਨਾ ਸੇਫਟੀ ਪ੍ਰੋਟੋਕਾਲ ਤੋੜਣ ਵਾਲਿਆਂ ਨੂੰ ਸਬਕ ਸਿਖਾਉਣ ਵਿਚ ਲੱਗੀ ਹੋਈ ਹੈ। ਚੰਡੀਗੜ੍ਹ ਪੁਲਸ ਨੇ ਇਨਫੈਕਸ਼ਨ ਨੂੰ ਵਧਾਵਾ ਦੇਣ ਦੀ ਲਾਪਰਵਾਹ ਗਤੀਵਿਧੀ ਕਰਨ ਵਾਲਿਆਂ ਵਿਚ 132 ਲੋਕਾਂ ਦੇ ਚਲਾਨ ਕੀਤੇ। ਇਸ ਵਿਚ ਸਰੀਰਕ ਦੂਰੀ ਨਹੀਂ ਰੱਖਣ ਵਾਲੇ 84, ਜਨਤਕ ਥਾਂ 'ਤੇ ਥੁੱਕਣ ਵਾਲੇ 32 ਲੋਕ ਅਤੇ ਬਿਨਾਂ ਮਾਸਕ ਦੇ ਬਾਹਰ ਘੁੰਮਣ ਵਾਲੇ 15 ਲੋਕ ਸ਼ਾਮਲ ਹਨ। ਪੁਲਸ ਵਿਭਾਗ ਵਲੋਂ ਕੁਲ ਚਲਾਨ ਰਾਸ਼ੀ 68,500 ਰੁਪਏ ਵਸੂਲ ਕੀਤੇ ਗਏ ਹਨ। ਪੁਲਸ ਨੇ ਵਾਹਨ ਚਾਲਕਾਂ ਦੇ ਚਲਾਨ ਅਤੇ ਵਾਹਨਾਂ ਨੂੰ ਜ਼ਬਤ ਵੀ ਕੀਤਾ ਹੈ। ਸ਼ਨੀਵਾਰ ਨੂੰ ਪੁਲਸ ਨੇ ਵੱਖ-ਵੱਖ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 36 ਲੋਕਾਂ ਦੇ ਚਲਾਨ ਕੱਟੇ, ਜਦੋਂ ਕਿ ਦੋ ਗੱਡੀਆਂ ਵੀ ਜ਼ਬਤ ਕੀਤੀਆਂ ਹਨ। ਐਤਵਾਰ ਨੂੰ ਵੀ ਪੁਲਸ ਕੋਰੋਨਾ ਸੇਫਟੀ ਪ੍ਰੋਟੋਕਾਲ ਤੋੜਣ ਵਾਲਿਆਂ ਨੂੰ ਸਬਕ ਸਿਖਾਉਣ ਵਿਚ ਲੱਗੀ ਹੈ। ਸ਼ਹਿਰ ਵਿਚ ਵੱਖ-ਵੱਖ ਨਾਕਿਆਂ 'ਤੇ ਪੁਲਸ ਬਿਨਾਂ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਨਾ ਕਰਨ ਵਾਲਿਆਂ ਨੂੰ ਕਾਨੂੰਨ ਦਾ ਪਾਠ ਪੜ੍ਹ ਰਹੀ ਹੈ। ਕਈ ਥਾਈਂ ਅਜਿਹੇ ਲੋਕਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਤਾਂ ਕਈ ਥਾਂ ਨਹੀਂ ਮੰਨਣ ਵਾਲਿਆਂ ਦੇ ਚਲਾਨ ਵੀ ਕੀਤੇ ਜਾ ਰਹੇ ਹਨ।