LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਚੱਕਰਵਾਤੀ ਤੂਫਾਨ 'ਤਾਊਤੇ' ਦਾ ਕਹਿਰ, ਬਾਰਿਸ਼ ਪੈਣ ਕਰਕੇ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ

rain1

ਚੰਡੀਗੜ੍ਹ:  ਦੇਸ਼ ਦੇ ਬਾਕੀਆਂ ਸੂਬਿਆਂ ਤੋਂ ਬਾਅਦ ਹੁਣ ਪੰਜਾਬ ਵਿਚ (Cyclone Tauktae)ਚੱਕਰਵਾਤੀ ਤੂਫਾਨ 'ਤਾਊਤੇ' ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਵਿਚ (Cyclone Tauktae) ਤੱਕਰਵਾਤੀ ਤੂਫਾਨ ਤਾਓਤੇ ਦਾ ਅਸਰ ਬੀਤੀ ਰਾਤ ਹੀ ਵੇਖਣ ਨੂੰ ਮਿਲਿਆ ਹੈ। (Punjab) ਪੰਜਾਬ ਵਿਚ ਬਾਰਿਸ਼ ਦੇ ਨਾਲ ਨਾਲ ਤੇਜ ਤੇਜ਼ ਹਵਾਵਾਂ ਚੱਲੀਆਂ। ਇਸ ਦੇ ਨਾਲ ਹੀ ਤਾਪਮਾਨ 'ਚ ਵੀ ਗਿਰਾਵਟ ਆਈ ਹੈ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।

ਦੱਸਣਯੋਗ ਹੈ ਕਿ ਚਾਰ ਦਿਨ ਪਹਿਲਾਂ (Cyclone Tauktae)ਚੱਕਰਵਾਤੀ ਤੂਫ਼ਾਨ ‘ਤਾਊਤੇ’ ਦੀ ਜ਼ੱਦ ਵਿੱਚ ਆ ਕੇ ਅਰਬ ਸਾਗਰ ਵਿੱਚ ਡੁੱਬੇ ਬੇੜੇ ਪੀ305 ’ਤੇ ਸਵਾਰ 38 ਵਿਅਕਤੀ ਅਜੇ ਵੀ ਲਾਪਤਾ ਹਨ ਜਦੋਂਕਿ 37 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਜਲਸੈਨਾ ਦੇ ਸਮੁੰਦਰੀ ਜਹਾਜ਼ ਸਰਚ ਲਾਈਟਾਂ ਦੀ ਮਦਦ ਨਾਲ ਲੰਘੀ ਰਾਤ ਪਾਣੀਆਂ ਵਿੱਚ ਲਾਪਤਾ ਲੋਕਾਂ ਦੀ ਭਾਲ ਕਰਦੇ ਰਹੇ। ਇਸ ਦੌਰਾਨ ਖ਼ਬਰ ਏਜੰਸੀ ਆਈਏਐੱਨਐੱਸ ਨੇ ਦਾਅਵਾ ਕੀਤਾ ਹੈ ਕਿ ਬੰਬੇ ਹਾਈ ਫੀਲਡਜ਼ ਵਿੱਚ ਬੇੜਾ ਡੁੱਬਣ ਕਰਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 49 ਹੋ ਗਈ ਹੈ ਜਦੋਂਕਿ 26 ਲਾਪਤਾ ਹਨ। 

ਇੱਥੇ ਪੜੋ ਹੋਰ ਖ਼ਬਰਾਂ: ਕੋਰੋਨਾ ਦੀ ਤੀਜੀ ਲਹਿਰ ਦੇ ਟਾਕਰੇ ਲਈ ਪੰਜਾਬ ਸਰਕਾਰ ਨੇ ਕੀਤੇ ਵੱਡੇ ਐਲਾਨ

ਅਰਬ ਸਾਗਰ ਤੋਂ ਆਏ ਤੂਫਾਨ 'Cyclone Tauktae' ਦਾ ਖਤਰਾ ਗੁਜਰਾਤ, ਮਹਾਰਾਸ਼ਟਰ ਤੇ ਕਰਨਾਟਕ ਸਮੇਤ 7 ਰਾਜਾਂ 'ਤੇ ਬਣਿਆ ਹੋਇਆ ਹੈ। ਰਾਜ ਦੇ 17 ਜ਼ਿਲ੍ਹਿਆਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਐਨਡੀਆਰਐਫ ਦੀਆਂ 100 ਤੋਂ ਵੱਧ ਟੀਮਾਂ 7 ਰਾਜਾਂ ਵਿੱਚ ਤਾਇਨਾਤ ਹਨ। ਗੁਜਰਾਤ ਵਿੱਚ ਸਭ ਤੋਂ ਵੱਧ 50 ਟੀਮਾਂ ਹਨ।

In The Market