LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਸਿੱਖਿਆ ਵਿਭਾਗ 'ਚ ਅਫਸਰ ਬਣਨ ਦਾ ਮੌਕਾ, ਇਸ ਤਰ੍ਹਾਂ ਕਰੋ ਅਪਲਾਈ

department

ਚੰਡੀਗੜ੍ਹ (ਇੰਟ.)- ਚੰਡੀਗੜ ਸਿੱਖਿਆ ਵਿਭਾਗ (Chandigarh Education Department)ਨੇ ਨੈਸ਼ਨਲ ਸਰਵਿਸ ਸਕੀਮ ( NSS)ਐਕਟੀਵਿਟੀ ਨੂੰ ਬਹੁਤ ਸੁਚੱਜੇ ਰੂਪ ਨਾਲ ਚਲਾਉਣ ਲਈ ਸਟੇਟ ਲਾਇਜਨ ਆਫਿਸਰ ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ। ਇੱਛੁਕ ਅਰਜ਼ੀਕਰਤਾ 31 ਮਈ ਤੱਕ ਸਿੱਖਿਆ ਵਿਭਾਗ ਨੂੰ ਅਰਜ਼ੀ ਦੇ ਸਕਦਾ ਹੈ।  ਇਸ ਅਹੁਦੇ ਲਈ ਅਰਜ਼ੀਕਰਤਾ ਨੂੰ ਕੁੱਝ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ।

ਅਪਲਾਈ ਕਰਣ ਵਾਲੇ ਅਰਜ਼ੀਕਰਤਾ ਦੇ ਕੋਲ ਸ਼ਹਿਰ ਦੇ ਕਿਸੇ ਵੀ ਕਾਲਜ ਜਾਂ ਫਿਰ ਯੂਨੀਵਰਸਿਟੀ ਵਿੱਚ ਐੱਨ.ਐੱਸ.ਐੱਸ. ਇੰਚਾਰਜ ਦੇ ਤੌਰ 'ਤੇ ਚਾਰ ਸਾਲ ਦਾ ਤਜ਼ਰਬਾ ਹੋਣਾ ਲਾਜ਼ਮੀ ਹੈ। ਜ਼ਿਕਰਯੋਗ ਹੈ ਕਿ ਸਟੇਟ ਲਾਇਜ਼ਨ ਅਫਸਰ ਦਾ ਅਹੁਦਾ ਡਾ. ਬਿਕਰਮ ਰਾਣਾ ਦੀ ਰਿਟਾਇਰਮੈਂਟ ਤੋਂ ਬਾਅਦ 30 ਅਪ੍ਰੈਲ 2021 ਤੋਂ ਖਾਲੀ ਹੈ। ਐੱਨ.ਐੱਸ.ਐੱਸ. ਤਹਿਤ ਸ਼ਹਿਰ ਦੇ ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੇ 25 ਹਜ਼ਾਰ ਤੋਂ ਵੀ ਜ਼ਿਆਦਾ ਸਟੂਡੇਂਟਸ ਜੁੜੇ ਹੋਏ ਹਨ।

ਸਕੂਲ ਪੱਧਰ 'ਤੇ ਐੱਨ.ਐੱਸ.ਐੱਸ. ਜੁਆਇਨ ਕਰਨ ਤੋਂ ਬਾਅਦ ਭਵਿੱਖ ਦੇ ਐਡਮਿਸ਼ਨ ਲਈ ਵਿਦਿਆਰਥੀਆਂ ਨੂੰ ਤਿੰਨ ਨੰਬਰ ਗਰੇਸ ਮਾਰਕਸ ਦੇ ਤੌਰ 'ਤੇ ਮਿਲਦੇ ਹਨ। 9ਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਗਿਆਰ੍ਹਵੀਂ ਜਦੋਂ ਕਿ ਗਿਆਰ੍ਹਵੀਂ ਅਤੇ ਬਾਰਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕਾਲਜ ਐਡਮਿਸ਼ਨ ਵਿੱਚ ਹੋਰ ਤਿੰਨ ਨੰਬਰ ਮਿਲਦੇ ਹਨ।

ਇਸ ਤਰ੍ਹਾਂ ਨਾਲ ਗ੍ਰੈਜੂਏਸ਼ਨ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਵਿੱਚ ਵੀ ਸਟੂਡੇਂਟਸ ਨੂੰ ਹੋਰ ਨੰਬਰ ਮਿਲਦੇ ਹਨ। ਜਿਸ ਕਾਰਣ ਵਿਦਿਆਰਥੀਆਂ ਵਿੱਚ ਨੌਵੀ ਜਮਾਤ ਤੋਂ ਹੀ ਐੱਨ.ਐੱਸ.ਐੱਸ. ਜੁਆਇਨ ਕਰਨ ਦਾ ਕਰੇਜ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾ ਐੱਨ.ਐੱਸ.ਐੱਸ. ਵਾਲੰਟਿਅਰਸ ਗਣਤੰਤਰ ਦਿਵਸ ਤੋਂ ਲੈ ਕੇ ਆਜ਼ਾਦੀ ਵਾਲੇ ਦਿਨ ਸਮਾਰੋਹ ਮੌਕੇ 'ਤੇ ਆਯੋਜਿਤ ਹੋਣ ਵਾਲੇ ਸੰਸਕ੍ਰਿਤਕ ਪ੍ਰੋਗਰਾਮ ਤੋਂ ਲੈ ਕੇ ਹਰ ਐਕਟੀਵਿਟੀ ਵਿੱਚ ਹਿੱਸਾ ਲੈਂਦੇ ਹਨ।

In The Market