LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯੂ.ਟੀ. ਵਿਚ 18+ ਨੂੰ ਲੱਗਣੀ ਸ਼ੁਰੂ ਹੋਈ ਵੈਕਸੀਨੇਸ਼ਨ, ਜਾਣੋ ਕਿੱਥੇ-ਕਿੱਥੇ ਬਣੇ ਹਨ ਵੈਕਸੀਨੇਸ਼ਨ ਸੈਂਟਰ

untitled design 86

ਚੰਡੀਗੜ੍ਹ- ਸੂਬੇ ਵਿਚ ਕੋਰੋਨਾ ਦੇ ਵੱਧਦੇ ਪਸਾਰ ਨੂੰ ਰੋਕਣ ਪੰਜਾਬ ਸਰਕਾਰ ਵਲੋਂ ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਕੇਂਦਰ ਸਰਕਾਰ ਵਲੋਂ ਤਾਂ 1 ਮਈ ਤੋਂ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਕਈ ਸੂਬਿਆਂ ਨੂੰ ਵੈਕਸੀਨੇਸ਼ਨ ਦੀ ਖੇਪ ਨਾ ਮਿਲਣ ਕਾਰਣ ਪੰਜਾਬ ਇਸ ਮੁਹਿੰਮ ਵਿਚ ਪੱਛੜ ਗਿਆ ਸੀ ਪਰ ਫਿਲਹਾਲ ਵੈਕਸੀਨੇਸ਼ਨ ਦੀ ਖੇਪ ਪਹੁੰਚਣ ਤੋਂ ਬਾਅਦ ਹੁਣ ਯੂ.ਟੀ. ਅਤੇ ਪੰਜਾਬ ਵਿਚ ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਨੌਜਵਾਨ ਵਰਗ ਵਿਚ ਵੀ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ ਕਿ ਉਹ ਕੋਰੋਨਾ ਮਹਾਮਾਰੀ ਵਿਰੁੱਧ ਲੜਾਈ ਵਿਚ ਆਪਣਾ ਯੋਗਦਾਨ ਪਾਉਣ।

ਚੰਡੀਗੜ੍ਹ ਵਿਚ ਵੱਧਦੇ ਕੋਰੋਨਾ ਇਨਫੈਕਸ਼ਨ ਤੋਂ ਬਚਾਅ ਲਈ ਪ੍ਰਸ਼ਾਸਨ ਵਲੋਂ ਅੱਜ ਤੋਂ 18 ਤੋਂ 44 ਸਾਲ ਦੇ ਏਜ ਗਰੁੱਪ ਦੇ ਲੋਕਾਂ ਨੂੰ ਵੈਕਸੀਨ ਲਗਾਉਣੀ ਸ਼ੁਰੂ ਹੋ ਗਈ ਹੈ। ਪ੍ਰਸ਼ਾਸਨ ਵਲੋਂ ਇਸ ਏਜ ਗਰੁੱਪ ਨੂੰ ਰਜਿਸਟ੍ਰੇਸ਼ਨ ਕਰਵਾਉਣ ਲਈ ਵੀਰਵਾਰ ਨੂੰ ਦੁਪਹਿਰ 3 ਵਜੇ ਸਲਾਟ ਓਪਨ ਕੀਤਾ ਗਿਆ ਸੀ ਜੋ 10 ਮਿੰਟ ਦੇ ਅੰਦਰ ਹੀ ਅਗਲੇ 8 ਦਿਨਾਂ ਲਈ ਵੀ ਸਲਾਟ ਫੁੱਲ ਹੋ ਗਏ ਹਨ। ਇਸ ਏਜ ਗਰੁੱਪ ਦੇ ਲੋਕਾਂ ਨੂੰ ਇਕ ਦਿਨ ਵਿਚ 1000 ਡੋਜ਼ ਲੱਗਣੀ ਹੈ।

ਵੈਕਸੀਨੇਸ਼ਨ ਪ੍ਰੋਗਰਾਮ ਦੀ ਨੋਡਲ ਅਫਸਰ ਡਾ. ਅਮਨਦੀਪ ਕੰਗ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਏਜ ਗਰੁੱਪ ਨੂੰ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਹੀ ਵੈਕਸੀਨੇਸ਼ਨ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ 22 ਮਈ ਤੱਕ ਵੀ ਸਲਾਟ ਪੂਰਾ ਹੋ ਗਏ ਹਨ। ਉਨ੍ਹਾਂ ਨੇ ਦੱਸਿਆ ਕਿ 23 ਮਈ ਤੋਂ ਬਾਅਦ ਲਈ ਸਲਾਟ ਦੀ ਬੁਕਿੰਗ ਲਈ ਅੱਜ ਸਵੇਰੇ 10 ਵਜੇ ਇਕ ਘੰਟੇ ਲਈ ਬੁਕਿੰਗ ਖੋਲ੍ਹੀ ਜਾਵੇਗੀ, ਇਹ ਵਿਵਸਥਾ ਹਰ ਰੋਜ਼ ਮੁਹੱਈਆ ਰਹੇਗੀ। ਉਨ੍ਹਾਂ ਦੇ ਮੁਤਾਬਕ ਫਿਲਹਾਲ 33 ਹਜ਼ਾਰ ਵੈਕਸੀਨ ਡੋਜ਼ ਇਸ ਏਜ ਗਰੁੱਪ ਲਈ ਆਈ ਹੈ, ਇਸ ਲਈ 7 ਸੈਂਟਰਾਂ 'ਤੇ ਵੱਖ ਤੋਂ ਵੈਕਸੀਨ ਲਗਾਈ ਜਾ ਰਹੀ ਹੈ। ਇਕ ਲੱਖ ਵੈਕਸੀਨ ਦਾ ਆਰਡਰ ਸੀਰਮ ਇੰਸਟੀਚਿਊਟ ਨੂੰ ਭੇਜਿਆ ਗਿਆ ਹੈ। ਜਿਵੇਂ ਹੀ ਹੋਰ ਵੈਕਸੀਨ ਆ ਜਾਵੇਗੀ ਤਾਂ ਸ਼ਹਿਰ ਵਿਚ ਸੈਂਟਰਾਂ ਨੂੰ ਵੀ ਵਧਾ ਦਿੱਤਾ ਜਾਵੇਗਾ।

ਇਨ੍ਹਾਂ ਸੈਂਟਰਆਂ 'ਤੇ ਲੱਗੇਗੀ ਅੱਜ ਤੋਂ ਵੈਕਸੀਨ
ਪੀ.ਜੀ.ਆਈ. ਦੇ ਨਹਿਰੂ ਹਸਪਤਾਲ ਐਕਸਟੈਂਸ਼ਨ
ਜੀ.ਐੱਮ.ਐੱਸ.ਐੱਚ.-16 ਆਡੀਟੋਰੀਅਮ, ਥਰਡ ਫਲੋਰ
ਗਵਰਨਮੈਂਟ ਮਾਡਲ ਸਕੂਲ ਮਨੀਮਾਜਰਾ
ਗਵਰਨਮੈਂਟ ਮਾਡਲ ਸਕੂਲ, ਸੈਕਟਰ-45
ਐੱਚ.ਡਬਲਿਊ.ਸੀ. ਮਲੋਆ-ਫਰਸਟ ਫਲੋਰ
ਐੱਚ.ਐੱਸ. ਜੱਜ ਡੈਂਟਲ ਕਾਲਜ, ਪੀ.ਯੂ.
ਜੀ.ਐੱਮ.ਸੀ.ਐੱਚ.-32, ਸਾਈਟ-1

In The Market