LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਰਿਆਣਾ ਸਰਕਾਰ ਨੇ ਇਕ ਹਫ਼ਤੇ ਲਈ ਵਧਾਇਆ ਲਾਕਡਾਊਨ, 24 ਮਈ ਤੱਕ ਜਾਰੀ ਰਹਿਣਗੀਆਂ ਪਾਬੰਦੀਆਂ

haryana lockdown

ਚੰਡੀਗੜ੍ਹ:  ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਨੂੰ ਬ੍ਰੇਕ ਲੱਗਣੀ ਸ਼ੁਰੂ ਹੋ ਗਈ ਹੈ। ਬੀਤੇ ਦਿਨੀਂ ਦੇਸ਼ ’ਚ 3 ਲੱਖ 10 ਹਜ਼ਾਰ 580 ਵਿਅਕਤੀਆਂ ’ਚ ਕੋਰੋਨਾ ਦੀ ਪੁਸ਼ਟੀ ਹੋਈ ਪਰ ਅਜੇ ਵੀ ਕੋਰੋਨਾ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਇਸ ਦੇ ਚਲਦੇ ਹਰਿਆਣਾ ਸਰਕਾਰ ਨੇ ਲਾਕਡਾਊਨ ਦੀ ਮਿਆਦ 24 ਮਈ ਤੱਕ ਵਧਾ ਦਿੱਤੀ ਹੈ।ਇਸ ਦੀ ਜਾਣਕਾਰੀ  ਸੂਬੇ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਦਿੱਤੀ ਹੈ।

ਦੱਸਣਯੋਗ ਹੈ ਕਿ ਸੂਬੇ ਵਿੱਚ ਸਿਰਫ਼ ਜਰੂਰੀ ਵਸਤਾਂ ਦੀ ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੋਈ ਹੈ। ਜਦਕਿ ਵਿਆਹ ਸਮਾਗਮ ਜਾਂ ਸਸਕਾਰ ਵਿੱਚ ਸਿਰਫ਼ 11 ਜਣਿਆਂ ਨੂੰ ਸ਼ਾਮਲ ਹੋਣ ਦੀ ਪ੍ਰਵਾਨਗੀ ਦਿੱਤੀ ਹੈ। ਹਰਿਆਣਾ ਵਿਚ ਕੋਵਿਡ ਦੇ ਨਵੇਂ ਮਾਮਲਿਆਂ ਵਿਚ ਗਿਰਾਵਟ ਆ ਰਹੀ ਹੈ।

21 ਅਪ੍ਰੈਲ ਤੋਂ ਬਾਅਦ, ਇਕ ਵਾਰ ਫਿਰ ਸ਼ਨੀਵਾਰ ਨੂੰ 9676 ਨਵੇਂ ਕੇਸ 10 ਹਜ਼ਾਰ ਤੋਂ ਹੇਠਾਂ ਦਰਜ ਕੀਤੇ ਗਏ। ਸ਼ਨੀਵਾਰ ਨੂੰ, 144 ਲੋਕਾਂ ਦੀ ਮੌਤ ਹੋ ਗਈ ਅਤੇ 12,593 ਮਰੀਜ਼ ਠੀਕ ਹੋ ਗਏ ਅਤੇ ਘਰ ਪਰਤੇ। ਇਸ ਦੇ ਨਾਲ ਹੀ, 16 ਜ਼ਿਲ੍ਹਿਆਂ ਵਿਚ ਨਵੇਂ ਕੇਸਾਂ ਦੀ ਗਿਣਤੀ 500 ਤੋਂ ਘੱਟ ਹੈ।

In The Market