LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਵਿਚ ਇਕ ਹਫਤੇ ਲਈ ਹੋਰ ਵਧਿਆ ਲਾਕਡਾਊਨ, ਮੀਟਿੰਗ ਦੌਰਾਨ ਲਿਆ ਗਿਆ ਫੈਸਲਾ

vp singh badnore

ਚੰਡੀਗੜ੍ਹ- ਯੂ.ਟੀ. ਪ੍ਰਸ਼ਾਸਨ ਨੇ ਮਿੰਨੀ ਲਾਕਡਾਊਨ ਨੂੰ ਇਕ ਹਫਤੇ ਲਈ ਹੋਰ ਵਧਾ ਦਿੱਤਾ ਹੈ। ਸੂਬਾ ਸਰਕਾਰਾਂ ਵਲੋਂ ਪੰਜਾਬ ਅਤੇ ਹਰਿਆਣਾ ਵਿਚ ਲਾਕਡਾਊਨ ਨੂੰ ਵਧਾ ਦਿੱਤਾ ਗਿਆ ਹੈ। ਇਸ ਲਈ ਇਕ ਹਫਤੇ ਲਈ ਚੰਡੀਗੜ੍ਹ ਵਿਚ ਲਾਕਡਾਊਨ ਨੂੰ ਵਧਾਇਆ ਗਿਆ ਹੈ। ਇਹ ਫੈਸਲਾ ਚੰਡੀਗੜ੍ਹ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਲਿਆ ਹੈ ਅਤੇ ਇਹ ਫੈਸਲਾ ਸੋਮਾਵਰ ਨੂੰ ਉਨ੍ਹਾਂ ਵਲੋਂ ਸੱਦੀ ਗਈ ਇਕ ਮੀਟਿੰਗ ਵਿਚ ਲਿਆ ਗਿਆ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਵਿਚ ਇਕ ਬਰਾਬਰ ਰਣਨੀਤੀ ਬਣਾਉਣ ਦੇ ਹੁਕਮ ਦਿੱਤੇ ਹਨ। ਪੰਚਕੂਲਾ ਵਿਚ 24 ਮਈ ਤੱਕ ਮੌਜੂਦਾ ਸਮੇਂ ਵਿਚ ਲਾਗੂ ਪਾਬੰਦੀਆਂ ਨੂੰ ਹੋਰ ਵਧਾ ਦਿੱਤਾ ਗਿਆ ਹੈ, ਜਦੋਂ ਕਿ ਮੋਹਾਲੀ ਵਿਚ 31 ਮਈ ਤੱਕ ਮੌਜੂਦਾ ਪਾਬੰਦੀਆਂ ਨੂੰ ਲਾਗੂ ਕੀਤਾ ਗਿਆ ਹੈ। ਅਜਿਹੇ ਵਿਚ ਚੰਡੀਗੜ੍ਹ ਵਿਚ ਵੀ ਮੌਜੂਦਾ ਸਮੇਂ ਵਿਚ ਲਾਗੂ ਪਾਬੰਦੀਆਂ ਦਾ ਇਕ ਹਫਤਾ ਹੋਰ ਵਧਣਾ ਲਗਭਗ ਤੈਅ ਸੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਪ੍ਰਸ਼ਾਸਨ ਦੁਕਾਨਾਂ ਅਤੇ ਓਡ-ਈਵਨ ਸਿਸਟਮ ਸ਼ੁਰੂ ਕਰ ਸਕਦਾ ਹੈ ਤਾਂ ਜੋ ਹੋਰ ਦੁਕਾਨਾਂ ਵੀ ਇਸ ਵਿਵਸਥਾ ਤਹਿਤ ਖੁੱਲ੍ਹ ਸਕਣ। ਅਜੇ ਫਿਲਹਾਲ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਹੀ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ। ਇਸ ਵਿਚ ਕਰਿਆਨਾ, ਦੁੱਧ, ਸਬਜ਼ੀ-ਫਲ, ਮੀਟ, ਪਸ਼ੂਆਂ ਦਾ ਚਾਰਾ, ਮੋਬਾਇਲ ਰਿਪੇਅਰ ਅਤੇ ਆਪਟੀਕਲਸ ਦੀਆਂ ਦੁਕਾਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਮੈਡੀਕਲ ਸਟੋਰ, ਏ.ਟੀ.ਐੱਮ., ਦਵਾਈਆਂ, ਫਾਰਮਾਸਿਊਟੀਕਲ ਅਤੇ ਉਸ ਦੇ ਯੰਤਰਾਂ ਦੀਆਂ ਦੁਕਾਨਾਂ ਵੀ ਖੁੱਲ੍ਹੀਆਂ ਹਨ, ਜਦੋਂ ਕਿ ਬਾਕੀ ਸਾਰੀਆਂ ਗੈਰ-ਜ਼ਰੂਰੀ ਦੁਕਾਨਾਂ ਬੰਦ ਹਨ।

ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਹ ਲਾਕਡਾਊਨ ਵਿਚ ਵਪਾਰੀਆਂ ਨੂੰ ਕੁਝ ਰਾਹਤ ਦੇਣ 'ਤੇ ਵਿਚਾਰ ਕਰ ਰਹੇ ਹਨ। ਇਸ ਦੇ ਤਹਿਤ ਦੁਕਾਨਾਂ 'ਤੇ ਔਡ-ਈਵਨ ਸਿਸਟਮ ਸ਼ੁਰੂ ਕੀਤਾ ਜਾ ਸਕਦਾ ਹੈ, ਜਿਸ ਦੇ ਲਈ ਵਪਾਰੀ ਪਿਛਲੇ ਕਾਫੀ ਦਿਨਾਂ ਤੋਂ ਮੰਗ ਰਹੇ ਹਨ। ਇਸ ਤੋਂ ਇਲਾਵਾ ਤਿੰਨ-ਚਾਰ ਦਿਨਾਂ ਲਈ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਵੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਤਾਂ ਜੋ ਲੋਕ ਜੋ ਸਾਮਾਨ ਖਰੀਦਣਾ ਚਾਹੁੰਦੇ ਹਨ, ਉਹ ਇਨ੍ਹੀਂ ਦਿਨੀਂ ਖਰੀਦ ਸਕਣ। ਇਸ ਨਾਲ ਦੁਕਾਨਦਾਰਾਂ ਨੂੰ ਵੀ ਕੁਝ ਰਾਹਤ ਮਿਲੇਗੀ ਕਿਉਂਕਿ ਉਨ੍ਹਾਂ ਦੀ ਵਿਕਰੀ ਹੋ ਸਕੇਗੀ। ਹਾਲਾਂਕਿ ਇਸ ਸਬੰਧ ਵਿਚ ਆਖਰੀ ਫੈਸਲਾ ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੀ ਪ੍ਰਧਾਨਗੀ ਵਿਚ ਵਾਰ ਰੂਮ ਦੀ ਮੀਟਿੰਗ ਵਿਚ ਹੀ ਹੋਵੇਗਾ। ਇਸ ਤੋਂ ਇਲਾਵਾ ਹੋਰ ਛੋਟ 'ਤੇ ਵੀ ਵਿਚਾਰ ਕੀਤਾ ਜਾਵੇਗਾ ਕਿਉਂਕਿ ਵਪਾਰੀਆਂ ਵਲੋਂ ਵੀ ਪ੍ਰਸ਼ਾਸਨ ਕੋਲ ਕੁਝ ਸੁਝਾਅ ਆਏ ਹਨ।

In The Market