LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਰਿਆਣਾ ਦੇ ਇਕ ਜ਼ਿਲ੍ਹੇ ਵਿਚ ਵੀ ਬਲੈਕ ਫੰਗਸ ਦਾ ਕਹਿਰ, 38 ਮਾਮਲੇ ਆਏ ਸਾਹਮਣੇ

blck fugu

ਹਰਿਆਣਾ: ਦੇਸ਼ ਵਿੱਚ (Corona) ਕੋਰੋਨਾ ਲਾਗ ਦੇ ਨਵੇਂ ਮਾਮਲਿਆਂ ਵਿੱਚ ਕਮੀ ਦੇਖੀ ਜਾ ਰਹੀ ਹੈ ਪਰ ਮੌਤ ਦੇ ਅੰਕੜਿਆਂ ਨੂੰ ਅਜੇ ਬ੍ਰੇਕ ਨਹੀਂ ਲੱਗ ਰਹੀ। ਅਜੇ ਕੋਰੋਨਾ ਮਾਮਲੇ ਦੀ ਰਫਤਾਰ ਰੁਕੀ ਨਹੀਂ ਕਿ (Black fungus) ਬਲੈਕ ਫੰਗਸ ਕਹਿਰ ਬਰਸਾ ਰਿਹਾ ਹੈ। ਇਸ ਵਿਚਾਲੇ ਅੱਜ ਤਾਜਾ ਮਾਮਲਾ ਹਰਿਆਣਾ ਦੇ ਜ਼ਿਲ੍ਹੇ (Sirsa) ਸਿਰਸਾ ਤੋਂ ਸਾਹਮਣੇ ਆਇਆ ਹੈ ਜਿਥੇ ਬਲੈਕ ਫੰਗਸ ਦੇ ਮਾਮਲੇ ਵੇਖਣ ਨੂੰ ਮਿਲੇ ਹਨ। ਸਿਰਸਾ ਵਿਚ ਬਲੈਕ ਫੰਗਸ ਦੇ 38 ਮਾਮਲੇ ਮਿਲੇ ਹਨ ਬਲਕਿ 8 ਲੋਕਾਂ ਦੀ ਮੌਤ ਵੀ ਹੋ ਗਈ ਹੈ। 


ਇਹ ਵੀ ਪੜੋ: ਮੋਦੀ ਸਰਕਾਰ ਵਿਰੁੱਧ ਗਰਜੇ ਕਿਸਾਨ ਆਗੂ ਰਾਕੇਸ਼ ਟਿਕੈਤ, ਆਖੀ ਇਹ ਗੱਲ

ਕੋਰੋਨਾ ਦੇ ਕਹਿਰ ਤੋਂ ਬਾਅਦ ਸਿਰਸਾ ਵਿਚ Black fungus ਨੇ ਸਿਹਤ ਵਿਭਾਗ ਤੇ ਆਮ ਲੋਕਾਂ ਦੀ ਚਿੰਤਾ ਵਾਧਾ ਦਿੱਤੀ ਹੈ। ਬਲੈਕ ਫੰਗਸ  ਦੇ ਇਲਾਜ ਵਿਚ ਵਰਤੇ ਜਾਂਦੇ ਟੀਕਿਆਂ ਦੀ ਉਪਲਬਧਤਾ ਨਾ ਹੋਣ ਕਰਕੇ ਮਰੀਜ਼ ਅਤੇ ਉਨ੍ਹਾਂ ਦੇ ਮਾਪਿਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਹਾਲਾਂਕਿ ਸਿਰਸਾ ਸਿਵਲ ਹਸਪਤਾਲ ਨੂੰ 18 ਟੀਕੇ ਲੱਗ ਚੁੱਕੇ ਹਨ, ਇਸ ਦੀ ਪੁਸ਼ਟੀ ਖੁਦ ਸਿਰਸਾ ਦੇ ਸੀ.ਐੱਮ.ਓ ਡਾ. ਮਨੀਸ਼ ਬਾਂਸਲ ਨੇ ਕੀਤੀ ਹੈ। 

ਇਹ ਵੀ ਪੜੋ: ਚੰਡੀਗੜ੍ਹ ਦੀ ਮਾਰਕਿਟ ਵਿਚ ਲੱਗੀ ਭਿਆਨਕ ਅੱਗ, 6 ਦੁਕਾਨਾਂ ਚੜ੍ਹੀਆਂ ਅੱਗ ਦੀ ਭੇਟ

ਲੋਕ ਬਾਹਰੋਂ ਟੀਕੇ ਲਗਾ ਕੇ ਆਪਣੇ ਮਰੀਜ਼ਾਂ ਦਾ ਇਲਾਜ ਕਰਨ ਲਈ ਮਜਬੂਰ ਹੋ ਰਹੇ ਹਨ। ਸਿਵਲ ਹਸਪਤਾਲ ਵਿਖੇ ਆਉਣ ਵਾਲੇ ਮਰੀਜ਼ਾਂ ਨੂੰ ਅਗਰੋਹਾ ਮੈਡੀਕਲ ਕਾਲਜ ਵਿਖੇ ਰੈਫ਼ਰ ਕਰਨ ਦੀ ਵਿਵਸਥਾ ਕੀਤੀ ਗਈ ਹੈ ਕਿਉਂਕਿ ਅਗਰੋਹਾ ਮੈਡੀਕਲ ਕਾਲਜ ਨੂੰ ਬਲੈਕ ਫੰਗਸ ਦੇ ਇਲਾਜ ਲਈ ਨੋਡਲ ਸੈਂਟਰ ਬਣਾਇਆ ਗਿਆ ਹੈ ਪਰ ਸਿਰਸਾ ਦੇ ਬਹੁਤੇ ਮਰੀਜ਼ ਆਪਣਾ ਇਲਾਜ ਨਿੱਜੀ ਹਸਪਤਾਲਾਂ ਤੋਂ ਕਰਵਾ ਰਹੇ ਹਨ।

In The Market