LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਰਿਆਣਾ 'ਚ ਲਾਕਡਾਊਨ ਦੀ ਮਿਆਦ ਇੱਕ ਹਫਤੇ ਲਈ ਵਧੀ, ਜਾਣੋ ਹੁਣ ਦੁਕਾਨ ਖੁੱਲ੍ਹਣ ਦਾ ਸਮਾਂ

lockdo

ਚੰਡੀਗੜ੍ਹ: ਦੇਸ਼ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ ਘਟਣ ਲੱਗ ਪਈ ਹੈ। ਇਸ ਵਿਚਾਲੇ (Haryana)ਹਰਿਆਣਾ ਵਿਚ ਲੌਕਡਾਊਨ (lockdown) ਇਕ ਹਫਤੇ ਲਈ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੁਕਾਨਦਾਰਾਂ ਦੇ ਸਮੇਂ ਵਿਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ। ਦੱਸ ਦੇਈਏ ਕਿ ਇੱਥੇ ਲੌਕਡਾਊਨ 7 ਜੂਨ ਦੀ ਸਵੇਰ ਤੱਕ ਰਹੇਗਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਮਹਾਂਮਾਰੀ ਅਲਰਟ ਸੁਰੱਖਿਅਤ ਹਰਿਆਣਾ ਨੂੰ ਕੁਝ ਢਿੱਲ ਦਿੰਦਿਆਂ( COVID lockdown)ਇੱਕ ਹਫ਼ਤੇ ਲਈ ਵਧਾਇਆ ਜਾ ਰਿਹਾ ਹੈ।

ਜਾਣੋ ਦੁਕਾਨਾਂ ਖੋਲ੍ਹਣ ਦਾ ਸਮਾਂ 
-ਦੁਕਾਨਾਂ ਖੋਲ੍ਹਣ ਦਾ ਸਮਾਂ ਜੋ ਪਹਿਲਾਂ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਸੀ, ਹੁਣ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਕੀਤਾ ਜਾਵੇਗਾ। 
-ਓਡ-ਈਵਨ ਦਾ ਨਿਯਮ ਲਾਗੂ ਹੋਵੇਗਾ। ਕਾਲਜ, ਆਈਟੀਆਈ ਅਤੇ ਸਕੂਲ 15 ਜੂਨ ਤੱਕ ਬੰਦ ਰਹਿਣਗੇ। 
-ਰਾਤ ਦਾ ਕਰਫਿਊ ਸਵੇਰੇ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ। 

ਦੂਜੇ ਪਾਸੇ ਬਲੈਕ ਫੰਗਸ ਦੇ ਤਕਰੀਬਨ 750 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ 58 ਠੀਕ ਕੀਤੇ ਗਏ ਹਨ, 50 ਦੀ ਮੌਤ ਹੋ ਚੁੱਕੀ ਹੈ ਅਤੇ 650 ਦਾ ਇਲਾਜ ਕੀਤਾ ਜਾ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਹੁਣ ਘੱਟ ਹੋਣੇ ਸ਼ੁਰੂ ਹੋ ਗਏ ਹਨ। ਇਸ ਵਿਚਾਲੇ ਬੀਤੇ 24 ਘੰਟਿਆਂ ਵਿੱਚ 1,65,553 ਮਰੀਜ਼ਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। 2,64,182 ਮਰੀਜ਼ ਠੀਕ ਹੋ ਗਈ ਹਨ, ਜਦਕਿ 3,556 ਲੋਕਾਂ ਦੀ ਮੌਤ ਹੋ ਗਈ ਹੈ। ਨਵੇਂ ਮਰੀਜ਼ਾਂ ਦਾ ਇਹ ਅੰਕੜਾ ਪਿਛਲੇ 54 ਦਿਨਾਂ ਵਿੱਚ ਸਭ ਤੋਂ ਘੱਟ ਰਿਹਾ ਹੈ। ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ 1,85,306 ਨਵੇਂ ਮਰੀਜ਼ ਮਿਲੇ ਸਨ।

ਇਹ ਵੀ ਪੜ੍ਹੋ: ਨਹਿਰ ’ਚ ਨਹਾਉਣ ਗਏ ਚਾਰ ਨੌਜਵਾਨਾਂ ਦੀ ਮੌਤ, ਪਿੰਡ ’ਚ ਮਚਿਆ ਹੜਕੰਪ

In The Market