LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਛੋਟੀਆਂ-ਛੋਟੀਆਂ ਗੱਲਾਂ ਨੂੰ ਧਿਆਨ ਵਿਚ ਨਹੀਂ ਰੱਖਦੇ ਤਾਂ ਵੀ ਹੋ ਸਕਦਾ ਹੈ ਬਲੈਕ ਫੰਗਸ

fungus update

ਚੰਡੀਗੜ੍ਹ (ਇੰਟ.)- ਕੋਰੋਨਾ ਵਾਇਰਸ ਤੋਂ ਰਾਹਤ ਵੀ ਨਹੀਂ ਮਿਲੀ ਕਿ ਬਲੈਕ ਫੰਗਸ ਦੇ ਮਾਮਲੇ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਕੋਰੋਨਾ ਇਨਫੈਕਸ਼ਨ ਮਰੀਜ਼ਾਂ ਵਿਚ ਸਟੀਰਾਇਡ ਦੀ ਵਧੇਰੇ ਵਰਤੋਂ, ਸ਼ੂਗਰ ਅਤੇ ਉਪਰੋਂ ਇਨਫੈਕਸ਼ਨ ਦੇ ਚੱਲਦੇ ਜ਼ਿਆਦਾਤਰ ਲੋਕ ਬਲੈਕ ਫੰਗਸ ਦੀ ਲਪੇਟ ਵਿਚ ਆ ਰਹੇ ਹਨ। ਇਸ ਬੀਮਾਰੀ ਦੇ ਵੱਧਣ ਦੇ ਕਈ ਕਾਰਣ ਹਨ। ਲੋਕ ਆਪਣੇ ਘਰਾਂ ਅਤੇ ਆਪਣੇ ਆਲੇ-ਦੁਆਲੇ ਦੀ ਸਫਾਈ ਨਹੀਂ ਰਖ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ ਵਿਚ ਘਟਣੇ ਸ਼ੁਰੂ ਹੋਏ ਕੋਰੋਨਾ ਮਾਮਲੇ, ਲੰਘੇ 24 ਘੰਟਿਆਂ ਵਿਚ ਆਏ ਇੰਨੇ ਮਾਮਲੇ


ਵਾਤਾਵਰਣ ਦੇ ਉਲਟ ਅਸਰ ਅਤੇ ਜਲਵਾਯੂ ਵਿਚ ਪਰਿਵਰਤਨ ਦੇ ਚੱਲਦੇ ਵੀ ਬਲੈਕ ਫੰਗਸ ਦੀ ਬੀਮਾਰੀ ਵੱਧ ਰਹੀ ਹੈ। ਇਸ ਤੋਂ ਇਲਾਵਾ ਘਰ ਵਿਚ ਫ੍ਰਿਜ ਵਿਚ ਰੱਖੀਆਂ ਗਈਆਂ ਖਾਣ-ਪੀਣ ਦੀਆਂ ਚੀਜ਼ਾਂ ਦੀ ਗਲਤ ਵਰਤੋਂ ਨਾਲ ਵੀ ਲੋਕਾਂ ਵਿਚ ਇਹ ਬੀਮਾਰੀ ਫੈਲਣ ਦਾ ਕਾਰਣ ਬਣ ਰਹੀ ਹੈ। ਇਹ ਕਹਿਣਾ ਹੈ ਪੀ.ਜੀ.ਆਈ. ਦੇ ਮੈਡੀਕਲ ਮਾਈਕ੍ਰੋਬਾਇਲਾਜੀ ਵਿਭਾਗ ਦੇ ਹੈੱਡ ਡਾ. ਪ੍ਰੋ. ਅਰੁਣਾਲੋਕ ਚੱਕਰਵਰਤੀ ਦਾ।

ਇਹ ਵੀ ਪੜ੍ਹੋ- ਫ਼ਰੀਦਕੋਟ 'ਚ ਬਲੈਕ ਫ਼ੰਗਸ ਦੇ ਇੱਕ ਮਰੀਜ਼ ਨੇ ਤੋੜਿਆ ਦਮ

ਦੇਖਣ ਵਿਚ ਆਇਆ ਹੈ ਕਿ ਕਈ ਲੋਕ ਇਕ ਹੀ ਮਾਸਕ ਨੂੰ ਬਿਨਾਂ ਧੋਤੇ ਦੋ ਤੋਂ ਤਿੰਨ ਦਿਨਤੱਕ ਲਗਾਤਾਰ ਵਰਤਦੇ ਹਨ ਜੋ ਕਿ ਬਲੈਕ ਫੰਗਸ ਜਾਂ ਇਨਫੈਕਸ਼ਨ ਦੇ ਫੈਲਣ ਦਾ ਸਭ ਤੋਂ ਵੱਡਾ ਕਾਰਣ ਹੈ। ਪ੍ਰੋ. ਅਰੁਣਾਲੋਕ ਚੱਕਰਵਰਤੀ ਨੇ ਦੱਸਿਆ ਕਿ ਜੋ ਲੋਕ ਦਿਨ ਵਿਚ ਘੱਟੋ-ਘੱਟ ਦੋ ਤੋਂ ਤਿੰਨ ਵਾਰ ਮਾਸਕ ਨਹੀਂ ਬਦਲਦੇ ਹਨ। ਉਹ ਲੋਕ ਵੀ ਬਲੈਕ ਫੰਗਸ ਜਾਂ ਇਨਫੈਕਸ਼ਨ ਦੀ ਲਪੇਟ ਵਿਚ ਆਸਾਨੀ ਨਾਲ ਆ ਸਕਦੇ ਹਨ। ਪ੍ਰੋ. ਅਰੁਣਾਲੋਕ ਨੇ ਦੱਸਿਆ ਕਿ ਘਰ ਵਿਚ ਫ੍ਰਿਜ ਵਿਚ ਚੀਜ਼ਾਂ ਜ਼ਿਆਦਾ ਦੇਰ ਤੱਕ ਰੱਖਣ ਤੋਂ ਬਾਅਦ ਗਰਮ ਕਰਕੇ ਖਾਣ ਨਾਲ ਵੀ ਬਲੈਕ ਫੰਗਸ ਫੈਲਦਾ ਹੈ। ਇਸ ਦੇ ਨਾਲ ਹੀ ਫਿੱਜ ਨੂੰ ਲੰਬੇ ਸਮੇਂ ਤੱਕ ਸਾਫ ਨਾ ਕਰਨਾ ਵੀ ਇਸ ਦੀ ਵੱਡੀ ਵਜ੍ਹਾ ਹੈ।

In The Market