LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਵਿਚ ਘਟਣੇ ਸ਼ੁਰੂ ਹੋਏ ਕੋਰੋਨਾ ਮਾਮਲੇ, ਲੰਘੇ 24 ਘੰਟਿਆਂ ਵਿਚ ਆਏ ਇੰਨੇ ਮਾਮਲੇ

punjab corona

ਚੰਡੀਗੜ੍ਹ, (ਇੰਟ.)-ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਪੂਰੇ ਦੇਸ਼ ਵਿਚ ਘੱਟਣ ਲੱਗਾ ਹੈ ਇਸ ਦੇ ਨਾਲ ਹੀ ਪੰਜਾਬ ਵਿਚ ਇਸ ਦੇ ਕੇਸ ਘੱਟ ਆ ਰਹੇ ਹਨ, ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਕੋਰੋਨਾ ਗਾਈਡਲਾਈਨਜ਼ ਵਿਚ ਥੋੜ੍ਹੀ ਰਾਹਤ ਦਿੱਤੀ ਗਈ ਹੈ। ਸਿਹਤ ਵਿਭਾਗ ਅਨੁਸਾਰ ਪੰਜਾਬ ਵਿਚ ਬੀਤੇ 24 ਘੰਟਿਆਂ ਦੌਰਾਨ ਸੂਬੇ 'ਚ ਕੋਰੋਨਾ ਕਾਰਨ 178 ਹੋਰ ਮੌਤਾਂ ਹੋਈਆਂ, ਜਦੋਂ ਕਿ 5,995 ਮਰੀਜ਼ ਠੀਕ ਹੋਏ। ਸੂਬੇ 'ਚ ਵੱਖ-ਵੱਖ ਥਾਵਾਂ ਤੋਂ 3,914 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਪੰਜਾਬ ਵਿਚ ਵੈਕਸੀਨੇਸ਼ਨ ਮੁਹਿੰਮ ਵੀ ਚੱਲ ਰਹੀ ਹੈ, ਜਦੋਂ ਕਿ ਕੇਂਦਰ ਸਰਕਾਰ ਵਲੋਂ ਵੈਕਸੀਨੇਸ਼ਨ ਦੀ ਸਪਲਾਈ ਘੱਟ ਹੋਣ ਕਾਰਣ ਪੰਜਾਬ ਵਿਚ ਵੈਕਸੀਨੇਸ਼ਨ ਮੁਹਿੰਮ ਪ੍ਰਭਾਵਿਤ ਹੋ ਰਹੀ ਹੈ। ਦੂਜੀ ਡੋਜ਼ ਲਗਵਾਉਣ ਵਾਲੇ ਕਾਫੀ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਦੂਜੀ ਡੋਜ਼ ਲੱਗਣ ਦਾ ਟਾਈਮ ਆ ਗਿਆ ਹੈ ਪਰ ਪੰਜਾਬ ਵਿਚ ਵੈਕਸੀਨੇਸ਼ਨ ਨਾ ਹੋਣ ਕਾਰਣ ਉਨ੍ਹਾਂ ਨੂੰ ਉਡੀਕ ਕਰਨੀ ਪੈ ਰਹੀ ਹੈ।

ਇਹ ਵੀ ਪੜ੍ਹੋ- ਲੋਕਾਂ ਨੂੰ ਲਗਾਈ ਗਈ ਵੱਖਰੀ-ਵੱਖਰੀ ਵੈਕਸੀਨ, ਪਿੰਡ ਵਾਸੀਆਂ ਵਿਚ ਡਰ ਦਾ ਮਾਹੌਲ
ਪੰਜਾਬ ਵਿਚ ਇੰਨੇ ਲੋਕਾਂ ਦੀ ਹੋਈ ਮੌਤ
ਅੰਮ੍ਰਿਤਸਰ ਤੋਂ 13, ਬਰਨਾਲਾ 7, ਬਠਿੰਡਾ 13, ਫ਼ਰੀਦਕੋਟ 15, ਫਾਜ਼ਿਲਕਾ 11, ਫ਼ਿਰੋਜ਼ਪੁਰ 12, ਫ਼ਤਹਿਗੜ੍ਹ ਸਾਹਿਬ 3, ਗੁਰਦਾਸਪੁਰ 9, ਹੁਸ਼ਿਆਰਪੁਰ 2, ਜਲੰਧਰ ਤੋਂ 12, ਕਪੂਰਥਲਾ 7, ਲੁਧਿਆਣਾ 17, ਮਾਨਸਾ 6, ਐਸ.ਏ.ਐਸ ਨਗਰ 4, ਮੁਕਤਸਰ 7, ਪਠਾਨਕੋਟ 7, ਪਟਿਆਲਾ 12, ਰੋਪੜ 3, ਸੰਗਰੂਰ 13, ਐਸ.ਬੀ.ਐਸ ਨਗਰ 2 ਅਤੇ ਤਰਨਤਾਰਨ ਤੋਂ 3 ਮਰੀਜ਼ ਸ਼ਾਮਿਲ ਹਨ।

ਇਹ ਵੀ ਪੜ੍ਹੋ- ਸੁਸ਼ੀਲ ਕੁਮਾਰ ਬਾਰੇ ਜਾਣੋ ਅਹਿਮ ਗੱਲਾਂ, ਪਹਿਲਾਂ ਵੀ ਰਹਿ ਚੁੱਕਾ ਵਿਵਾਦਾਂ ਵਿਚ ਨਾਂ

24 ਘੰਟਿਆਂ ਵਿਚ ਇੰਨੇ ਮਰੀਜ਼ ਆਏ ਸਾਹਮਣੇ
ਲੁਧਿਆਣਾ ਤੋਂ 411, ਜਲੰਧਰ ਤੋਂ 401, ਪਟਿਆਲਾ ਤੋਂ 275, ਐਸ.ਏ.ਐਸ ਨਗਰ ਤੋਂ 278, ਅੰਮਿ੍ਤਸਰ ਤੋਂ 199, ਗੁਰਦਾਸਪੁਰ 137, ਬਠਿੰਡਾ 44, ਹੁਸ਼ਿਆਰਪੁਰ 125, ਫ਼ਿਰੋਜ਼ਪੁਰ 100, ਪਠਾਨਕੋਟ 135, ਸੰਗਰੂਰ 111, ਕਪੂਰਥਲਾ 201, ਫ਼ਰੀਦਕੋਟ 156, ਮੁਕਤਸਰ 313, ਫ਼ਾਜ਼ਿਲਕਾ 231, ਮੋਗਾ 49, ਰੋਪੜ 98, ਫ਼ਤਹਿਗੜ੍ਹ ਸਾਹਿਬ 56, ਬਰਨਾਲਾ 50, ਤਰਨਤਾਰਨ 57, ਐਸ.ਬੀ.ਐਸ ਨਗਰ 39 ਤੇ ਮਾਨਸਾ ਤੋਂ 148 ਮਰੀਜ਼ ਨਵੇਂ ਪਾਏ ਗਏ। ਐਕਟਿਵ ਕੇਸਾਂ ਦੀ ਗਿਣਤੀ 48231 ਤੱਕ ਪੁੱਜ ਚੁੱਕੀ ਹੈ।

In The Market