LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਫ਼ਰੀਦਕੋਟ 'ਚ ਬਲੈਕ ਫ਼ੰਗਸ ਦੇ ਇੱਕ ਮਰੀਜ਼ ਨੇ ਤੋੜਿਆ ਦਮ

balck fungus

ਫ਼ਰੀਦਕੋਟ: ਕੋਰੋਨਾ ਤੋਂ ਬਾਅਦ ਹੁਣ ਬਲੈਕ ਫ਼ੰਗਸ ਨੇ ਆਪਣਾ ਕਰੂਰ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।  ਦੇਸ਼ ਹੀ ਨਹੀਂ ਪੰਜਾਬ ਵਿਚ ਬਲੈਕ ਫ਼ੰਗਸ ਦਾ ਖ਼ਤਰਾ ਵੱਧ ਗਿਆ ਹੈ। ਇਸ ਵਿਚਾਲੇ ਬਲੈਕ ਫ਼ੰਗਸ ਨਾਲ ਜੁੜਿਆ ਤਾਜਾ ਮਾਮਲਾ ਫ਼ਰੀਦਕੋਟ ਤੋਂ ਸਾਹਮਣੇ ਆਇਆ ਹੈ। ਇਸ ਦੇ ਕਰਕੇ ਮਰੀਜ ਦੀ ਬਲੈਕ ਫ਼ੰਗਸ ਕਰਕੇ ਮੌਤ ਹੋ ਗਈ। ਲਗਾਤਾਰ ਬਲੈਕ ਫ਼ੰਗਸ ਪੰਜਾਬ 'ਚ ਵੀ ਆਪਣੇ ਪੈਰ ਪਸਾਰ ਰਿਹਾ ਹੈ। ਹੁਣ ਤੱਕ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਅੰਦਰ 14 ਸ਼ੱਕੀ ਮਰੀਜ਼ ਪਾਏ ਗਏ ਸਨ ਜਿਨਾਂ ਨੂੰ ਬਲੈਕ ਫ਼ੰਗਸ ਹੋਣ ਦਾ ਸ਼ੰਕਾ ਜਤਾਇਆ ਜਾ ਰਿਹਾ ਸੀ।  

ਇਨ੍ਹਾਂ ਦੀਆਂ ਰਿਪੋਰਟਾਂ ਜਾਂਚ ਲਈ ਭੇਜੀਆਂ ਗਈਆਂ ਸਨ ਜਿਨਾਂ 'ਚ ਅੱਠ ਪਾਜ਼ੇਟਿਵ ਮਰੀਜ਼ ਪਾਏ ਗਏ ਸਨ ਜੋ ਬਲੈਕ ਫ਼ੰਗਸ ਦਾ ਸ਼ਿਕਾਰ ਹੋ ਚੁੱਕੇ ਸਨ ਅਤੇ 6 ਮਰੀਜ਼ਾਂ ਦੀ ਰਿਪੋਰਟ ਆਨੀ ਹਲੇ ਬਾਕੀ ਹੈ।ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਤਿੰਨ ਮਰੀਜ਼ ਜਿਨ੍ਹਾਂ ਦਾ ਬਲੈਕ ਫ਼ੰਗਸ ਦਾ ਇਲਾਜ ਚਲ ਰਿਹਾ ਸੀ ਉਨ੍ਹਾਂ 'ਚੋਂ  ਇੱਕ ਮਹਿਲਾ ਮਰੀਜ਼ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਜਾਣਕਰੀ ਦਿੰਦੇ ਹੋਏ ਸਿਵਲ ਸਰਜਨ ਡਾ. ਸੰਜੈ ਕਪੂਰ ਨੇ ਦੱਸਿਆ ਕਿ ਫ਼ਰੀਦਕੋਟ ਦੇ ਮੈਡੀਕਲ ਹਸਪਤਾਲ ਅੰਦਰ ਬਲੈਕ ਫ਼ੰਗਸ ਦੇ 14 ਸ਼ੱਕੀ ਮਰੀਜ਼ ਪਾਏ ਗਏ ਸਨ ਜਿਨ੍ਹਾਂ 'ਚੋਂ ਅੱਠ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ ਅਤੇ ਅੱਜ ਕੁਲਦੀਪ ਕੌਰ ਪਤਨੀ ਹੰਸਾ ਸਿੰਘ ( 45 ) ਵਾਸੀ ਪਿੰਡ ਪੰਜਗਰਾਈਂ ਦੀ ਇਲਾਜ ਦੌਰਾਨ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਿਤ ਦੋ ਹੋਰ ਮਰੀਜ਼ ਮੰਗਾ ਸਿੰਘ ( 40 ) ਵਾਸੀ ਪਿੰਡ ਪੱਖੀ ਕਲਾਂ ਅਤੇ ਸੁਖਪਾਲ ਕੌਰ (73) ਪਿੰਡ ਕਾਉਣੀ ਇਲਾਜ ਅਧੀਨ ਹਨ ਅਤੇ ਇਸ ਤੋਂ ਇਲਾਵਾ 5 ਹੋਰ ਜ਼ਿਲ੍ਹਿਆਂ ਦੇ ਮਰੀਜ਼ ਜਿਨ੍ਹਾਂ 'ਚ ਇੱਕ ਮਾਨਸਾ,ਇੱਕ ਫਿਰੋਜ਼ਪੁਰ,ਇੱਕ ਬਠਿੰਡਾ ਅਤੇ ਦੋ ਫਾਜ਼ਿਲਕਾ ਜ਼ਿਲੇ ਨਾਲ ਸਬੰਧਿਤ ਮਰੀਜ਼ਾਂ ਦਾ ਇਲਾਜ਼ ਚੱਲ ਰਿਹਾ ਹੈ।ਉਨ੍ਹਾਂ ਕਿਹਾ ਕਿ ਵੱਡੀ ਗੱਲ ਹੈ ਕਿ ਇਨ੍ਹਾਂ ਮਰੀਜ਼ਾਂ 'ਚ 5 ਉਹ ਮਰੀਜ਼ ਹਨ ਜਿਨ੍ਹਾਂ ਨੂੰ ਕੋਰੋਨਾ ਹੋਇਆ ਹੀ ਨਹੀ ਸੀ ਸਿਰਫ ਬਲੈਕ ਫੰਗਿਸ ਨਾਲ ਹੀ ਪੀੜਤ ਹਨ। ਉਨ੍ਹਾਂ ਦੱਸਿਆ ਕਿ ਬਲੈਕ ਫ਼ੰਗਸ ਦੇ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਇਲਾਜ ਦੇ ਪੂਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ ਅਤੇ ਇਸ ਦੇ ਇਲਾਜ ਲਈ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਸਰਕਾਰ ਵੱਲੋਂ ਮੁਹਈਆ ਕਰਵਾਇਆ ਜਾ ਚੁੱਕਿਆ ਹਨ।

In The Market