LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
chandigarh news
deep sidhu22

ਚੰਡੀਗੜ੍ਹ: ਪੰਜਾਬੀ ਅਦਾਕਾਰ ਦੀਪ ਸਿੱਧੂ (Deep sidhu) ਦੀ ਅਚਾਨਕ ਸਿਹਤ ਵਿਗੜਣ ਦੀ ਖ਼ਬਰ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਦੀਪ ਸਿੱਧੂ ਨੂੰ ਕੋਈ ਨਸ਼ੀਲੇ ਪਦਾਰਥ ਦੇ ਰਿਹਾ ਹੈ। ਦੱਸ ਦੇਈਏ ਕਿ ਦੀਪ ਸਿੱਧੂ (kisan adolan) ਕਿਸਾਨ ਅੰਦੋਲਨ ਦੇ ਸ਼ੁਰੂ ਹੁੰਦਿਆਂ ਹੀ ਵਿਵਾਦਾਂ 'ਚ  ਰਿਹਾ ਹੈ। ਦੀਪ ਸਿੱਧੂ  (Deep sidhu) ਨੂੰ ਕੋਈ ਨਸ਼ੀਲੇ ਪਦਾਰਥ ਦੇਣ ਵਾਲੀ ਗੱਲ ਦੀਪ ਸਿੱਧੂ ਨੇ  ਖੁਦ ਸੋਸ਼ਲ ਮੀਡਿਆ ਤੇ ਸਾਂਝੀ ਕੀਤੀ ਹੈ।  ਇਹ ਵੀ ਪੜ੍ਹੋ:  Corona Vaccine ਲਗਵਾਉਣ ਤੋਂ ਬਾਅਦ ਸਰੀਰ ਬਣ ਗਿਆ ਚੁੰਬਕ, ਜਾਣੋ ਕੀ ਹੈ ਪੂਰਾ ਮਾਮਲਾ ਦੀਪ ਸਿੱਧੂ ਨੇ ਫੇਸਬੁੱਕ ਪੋਸਟ ਜ਼ਰੀਏ ਆਪਣੇ ਫੈਨਸ ਨਾਲ ਇਹ ਗੱਲ ਸਾਂਝੀ ਕੀਤੀ ਹੈ। ਦੀਪ ਸਿੱਧੂ ਨੇ ਲਿਖਿਆ, "ਕਿਸੇ ਨੇ ਮੈਨੂੰ ਕੋਈ ਨਸ਼ੀਲਾ ਪਦਾਰਥ ਦਿੱਤਾ ਹੈ, ਮੈਂ ਠੀਕ ਮਹਿਸੂਸ ਨਹੀਂ ਕਰ ਰਿਹਾ, ਮੈਨੂੰ ਨਹੀਂ ਪਤਾ ਕਿ ਇਹ ਕੌਣ ਕਰ ਰਿਹਾ ਹੈ, ਦੂਜੇ ਪਾਸੇ ਮੈਂ ਇੱਥੇ ਸਾਰੀਆਂ ਰਾਜਨੀਤਕ ਤੇ ਸਮਾਜਿਕ ਔਕੜਾਂ ਦੇ ਵਿਰੁੱਧ ਇਕੱਲਾ ਖੜ੍ਹਾ ਹਾਂ, ਹੁਣ ਮੇਰੀ ਸੁਰ...

aap

ਚੰਡੀਗੜ੍ਹ: ਦਲਿਤ ਵਿਦਿਆਰਥੀਆਂ ਦੀ ਵਜੀਫ਼ਾ ਰਾਸ਼ੀ ਖੁਰਦ ਬੁਰਦ ਕਰਨ ਦੇ ਰੋਸ ਵਜੋਂ AAP ਵਿਧਾਇਕਾਂ ਵੱਲੋਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਇਸ ਵਿਚਾਲੇ ਅੱਜ SC ਵਿਦਿਆਰਥੀਆਂ ਦੀ ਵਜ਼ੀਫ਼ਾ ਰਾਸ਼ੀ ਵਿੱਚ ਕਾਂਗਰਸ ਸਰਕਾਰ ਵਲੋਂ ਕੀਤੇ ਘੁਟਾਲੇ ਖ਼ਿਲਾਫ ਕੈਪਟਨ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ 'ਆਪ' ਆਗੂਆਂ ਨੂੰ ਪੁਲਿਸ ਨੇ ਧੱਕਾ ਮੁੱਕੀ  ਕੀਤੀ ਅਤੇ ਗ੍ਰਿਫਤਾਰ ਕਰ ਲਿਆ ਗਿਆ  ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ (Harpal Singh Cheema) ਹਰਪਾਲ ਸਿੰਘ ਚੀਮਾ, ਪਾਰਟੀ ਦੇ ਸੀਨੀਅਰ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ(Captain Amarinder Singh)  ਦੀ ਰਿਹਾਇਸ਼ ਦਾ ਘਿਰਾਉ ਕਰਨ ਪਹੁੰਚੇ ਸੀ।  ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਾਇਆਵਤੀ ਨਾਲ ਫੋਨ 'ਤੇ ਕੀਤੀ ਗੱਲਬਾਤ ਇਸ ਦੌਰਾਨ 'ਆਪ' ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।   'ਆਪ' ਆਗੂਆਂ ਨੇ ਇਸ ਮੌਕੇ ਮੰਗ ਕੀਤੀ ਕਿ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਕੈਬਨਿਟ ਮੰਤਰੀਆਂ ਸਾਧੂ ਸਿੰਘ ਧਰਮਸੋਤ ਅਤੇ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਕੇਸ ਦਰਜ ਕਰ ਕੇ ਕੈਬਨਿਟ ਤੋਂ ਬਾਹਰ ਕੀਤਾ ਜਾਵੇ। ਪੁਲਿਸ ਤੇ CRPF ਦੀ ਸਾਂਝੀ ਟੀਮ 'ਤੇ ਅੱਤਵਾਦੀ ਹਮਲਾ,2 ਜਵਾਨ ਸ਼ਹੀਦ ਤੇ 2 ਨਾਗਰਿਕਾਂ ਦੀ ਮੌਤ ਦੱਸਣਯੋਗ ਹੈ ਕਿ ਵਜੀਫ਼ਾ ਘੁਟਾਲੇ ਸਬੰਧੀ ਆਮ ਆਦਮੀ ਪਾਰਟੀ ਨੇ ਮੁੱਖ ...

unlockdow

ਚੰਡੀਗੜ੍ਹ: ਦੇਸ਼ ਵਿਚ ਬੇਸ਼ੱਕ ਕੋਰੋਨਾ (Corona) ਦੇ ਮਾਮਲੇ ਘੱਟ ਰਹੇ ਹਨ ਪਰ ਅਜੇ ਵੀ ਕੁਝ ਰਾਜਾਂ ਵਿਚ (lockdown) ਲਾਕਡਾਊਨ ਲੱਗਾ ਹੋਇਆ ਹੈ। ਇਸ ਵਿਚਾਲੇ ਅੱਜ ਹਰਿਆਣਾ ਵਿੱਚ ਕੋਰੋਨਾਵਾਇਰਸ ਕਰਕੇ  ਕੁਝ ਢਿੱਲ ਦੇ ਨਾਲ (Haryana Unlock Guidelines) ਲਾਕਡਾਊਨ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਵੀ ਪੜ੍ਹੋ- ਨੈਸ਼ਨਲ SC ਕਮਿਸ਼ਨ ਨੇ ਪੰਜਾਬ ਦੇ ਚੀਫ ਸਕੱਤਰ ਨੂੰ ਕੀਤਾ ਦਿੱਲੀ ਤਲਬ ਸਰਕਾਰ ਨੇ (Haryana) ਹਰਿਆਣਾ ਵਿਚ ਚੱਲ ਰਹੇ ਕੋਵਿਡ ਲੌਕਡਾਊਨ ਨੂੰ 21 ਜੂਨ ਤੱਕ ਵਧਾ ਦਿੱਤਾ ਹੈ। ਅਜਿਹੀ ਸਥਿਤੀ ਵਿਚ ਸੂਬੇ ਵਿਚ ਲਾਗੂ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਦੁਕਾਨਾਂ ਖੋਲ੍ਹਣ ਦਾ ਔਡ-ਈਵਨ ਫਾਰਮੂਲਾ ਖ਼ਤਮ ਕਰ ਦਿੱਤਾ ਗਿਆ ਹੈ।  ਇਹ ਹਨ ਨਵੀਆਂ ਗਾਈਡਲਾਈਨਜ਼  1..ਹਰਿਆਣਾ ਦੀਆਂ ਸਾਰੀਆਂ ਦੁਕਾਨਾਂ ਰਾਤ 8 ਵਜੇ ਤੱਕ ਖੁੱਲ੍ਹ ਸਕਣਗੀਆਂ।2. ਹਰਿਆਣਾ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸੂਬੇ ਵਿੱਚ ਦੁਕਾਨਾਂ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹਣਗੀਆਂ। 3. ਇਸ ਤੋਂ ਇਲਾਵਾ ਗਲੀਆਂ...

ex cm

ਚੰਡੀਗੜ੍ਹ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ (Former Haryana Chief Minister) ਓਮ ਪ੍ਰਕਾਸ਼ ਚੋਟਾਲਾ (Om Prakash Chautala) ਦੀ ਕਾਰ ਦਾ ਬੀਤੇ ਦਿਨੀ ਐਕਸੀਡੇਂਟ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਹ ਹਾਦਸਾ ਗੁਰੂਗ੍ਰਾਮ ਜ਼ਿਲ੍ਹੇ 'ਚ  ਵਾਪਰਿਆ ਹੈ। ਇਸ ਹਾਦਸੇ ਵਿਚ ਓਮ ਪ੍ਰਕਾਸ਼ ਚੋਟਾਲਾ (Om Prakash Chautala)ਉਸ ਵੇਲੇ ਵਾਲ-ਵਾਲ ਬਚੇ ਜਦੋਂ ਉਨ੍ਹਾਂ ਦੀ ਗੱਡੀ ਇਕ ਹੋਰ ਕਾਰ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਗੱਡੀਆਂ ਨੁਕਸਾਨੀਆਂ ਗਈਆਂ। ਗੁਰੂਗ੍ਰਾਮ ਦੇ ਇਕ ਪੁਲਿਸ ਅਧਿਕਾਰੀ ਨੇ ਦੱਸਿਆ 86 ਸਾਲਾ ਚੌਟਾਲਾ ਜਿਸ ਸਪੋਰਟਸ ਯੂਟੀਲਿਟੀ ਵਹੀਕਲ (SUV) 'ਚ ਸਫ਼ਰ ਕਰ ਰਹੇ ਸਨ ਉਸ ਦੀ ਇਕ ਹੋਰ ਕਾਰ ਨਾਲ ਟੱਕਰ ਹੋ ਗਈ। ਇਹ ਵੀ ਪੜ੍ਹੋ:ਬਸਪਾ ਨਾਲ ਗਠਜੋੜ ਤੋਂ ਬਾਅਦ ਅਕਾਲੀ ਦਲ ...

harpal cheema

ਚੰਡੀਗੜ੍ਹ (ਬਿਊਰੋ)- ਆਮ ਆਦਮੀ ਪਾਰਟੀ (Aam Admi party) (ਆਪ) ਪੰਜਾਬ (Punjab) ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ (Punjab Vidhan Sabha) 'ਚ ਵਿਰੋਧੀ ਧਿਰ (Opposition party) ਦੇ ਨੇਤਾ ਹਰਪਾਲ ਸਿੰਘ ਚੀਮਾ (Harpal Singh cheema) ਨੇ ਰਾਸਟਰੀ ਅਨੁਸੂਚਿਤ ਜਾਤੀ ਕਮਿਸਨ (National Commission for Scheduled Castes) ਨੂੰ ਚਿੱਠੀ...

sad

ਚੰਡੀਗੜ੍ਹ (ਇੰਟ.)- ਸ਼੍ਰੋਮਣੀ ਅਕਾਲੀ ਦਲ (SAD) ਅਤੇ ਬਸਪਾ (BSP) ਦੇ ਗਠਜੋੜ ਦੀ ਖਬਰ 'ਤੇ ਅੱਜ ਅਕਾਲੀ ਦਲ ਦੇ ਚੰਡੀਗੜ੍ਹ ਸਥਿਤ ਦਫਤਰ ਵਲੋਂ ਮੋਹਰ ਲਗਾ ਦਿੱਤੀ ਗਈ ਹੈ। ਇਸ ਦਾ ਰਸਮੀ ਐਲਾਨ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਕੀਤਾ ਗਿਆ। ਹੁਣ ਇਹ ਦੋਵੇਂ ਪਾਰਟੀਆਂ ਮਿਲ ਕੇ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਇਕੱਠਿਆਂ ਲੜਣਗੀਆਂ। ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਦੀ ਗੱਲ ਕਰਦਿਆਂ ਸੁਖਬੀਰ ਬਾਦਲ (Sukhbir Badal) ਨੇ ਕਿਹਾ ਕਿ ਅਸੀਂ ਪੰਜਾਬ ਵਿਧਾਨਸਭਾ ਚੋਣਾਂ (Punjab Election 2022) 2022 ਦੀਆਂ ਇਕੱਠੇ ਲੜਾਂਗੇ।  ਜੀ7 ਸੰਮੇਲਨ 'ਚ ਹਿੱਸਾ ਲੈਣਗੇ ਪ੍ਰਧਾਨ ਮੰਤਰੀ ਮੋਦੀ, ਵਰਚੁਅਲ ਮੀਟਿੰਗ ਰਾਹੀਂ ਕਰਨਗੇ ਸੰਬੋਧਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਸੀ ਕਿ ਪਾਰਟੀ ਵਲੋਂ ਚੋਣ ਮਨੋਰਥ ਪੱਤਰ ਅਕਤੂਬਰ ਦੇ ਅਖੀਰ ਤੱਕ ਜਾਰੀ ਕਰ ਦਿੱਤਾ ਜਾਵੇਗਾ ਅਤੇ ਪਾਰਟੀ ਦੇ ਚੋਣ ਮਨੋਰਥ (Election Manifesto) ਪੱਤਰ ਵਿਚ ਸਿਰਫ ਉਹੀ ਵਾਅਦੇ ਕੀਤੇ ਜਾਣਗੇ ਜੋ ਕਿ ਪੂਰੇ ਕੀਤੇ ਜਾਣਗੇ। ਕਾਂਗਰਸ ਵਾਂਗ ਉਹ ਵਾਅਦੇ ਨਹੀਂ ਕੀਤੇ ਜਾਣਗੇ ਜਿਹੜੇ ਪੂਰੇ ਨਹੀਂ ਕੀਤੇ ਜਾ ਸਕਦੇ। ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਰਲ ਕੇ ਲੜਣ ਦੀ ਤਿਆਰੀ ਹੈ। ਗੱਠਜੋੜ ਦਾ ਅਧਿਕਾਰਤ ਐਲਾਨ ਚੰਡੀਗੜ੍ਹ ਸਥਿਤ ਅਕਾਲੀ ਦਲ ਦੇ ਦਫ਼ਤਰ ’ਚ ਦੋਹਾਂ ਪਾਰਟੀਆਂ ਦੇ ਆਗੂਆਂ ਦੀ ਸਾਂਝੀ ਮੀਟਿੰਗ ਦੌਰਾਨ ਕੀਤਾ ਜਾਵੇਗਾ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਇਸ ਸਿਆਸੀ ਘਟਨਾਕ੍ਰਮ ਦੀ ਪੁਸ਼ਟੀ ਕਰ...

chd rain

ਚੰਡੀਗੜ੍ਹ: ਪੰਜਾਬ (Punjab) ਚੰਡੀਗੜ੍ਹ (Chandigarh) ਵਿਚ ਪਿਛਲੇ ਕੁਝ ਦਿਨਾਂ ਤੋਂ ਅੱਤ ਦੀ ਗਰਮੀ ਪੈ ਰਹੀ ਹੈ। ਇਸ ਤੋਂ ਰਾਹਤ ਲਈ ਕੱਲ੍ਹ ਰਾਤ ਮੁਹਾਲੀ ਅਤੇ ਚੰਡੀਗੜ੍ਹ (Chandigarh) ਵਿੱਚ ਬਾਰਸ਼ (rain) ਦੇ ਨਾਲ ਹਲਕੀ ਗੜੇਮਾਰੀ ਵੀ ਹੋਈ ਹੈ। ਤੇਜ਼ ਹਵਾਵਾਂ ਅਤੇ ਬਿਜਲੀ ਦੀਆਂ ਗਰਜਾਂ ਦੇ ਨਾਲ ਮੀਂਹ ਜਾਰੀ ਰਿਹਾ। ਮੌਸਮ ਵਿਭਾਗ (Weather Forecast) ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਵੀ ਸ਼ਹਿਰ ਵਿੱਚ ਬਾਰਸ਼ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਪੰਜਾਬ ਦੇ ਜਿਲ੍ਹਿਆਂ ਦੀ ਗੱਲ ਕਰੀਏ ਵੀਰਵਾਰ ਨੂੰ (Weather Forecast) ਮੌਸਮ ਨੇ ਅਚਾਨਕ ਹੀ ਪੰਜਾਬ, ਲੁਧਿਆਣਾ ਅਤੇ ਪੰਚਕੁਲਾ, ਕਰਨਾਲ, ਕੁਰੂਕਸ਼ੇਤਰ, ਹਰਿਆਣਾ ਦੇ ਪਾਣੀਪਤ ਸਮੇਤ ਚੰਡੀਗੜ੍ਹ, ਜਲੰਧਰ ਸਮੇਤ ਕਈ ਹਿੱਸਿਆਂ ਵਿਚ ਇਕ ਨਵਾਂ ਮੋੜ ਲੈ ਲਿਆ। ਇਸ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ। ਇਹ ਵੀ ਪੜੋ: PM ਮੋਦੀ ਦੇ ਮੁਫ਼ਤ ਵੈਕਸੀਨ ਵਾਲੇ ਐਲਾਨ 'ਤੇ ਬਾਬਾ ਰਾਮਦੇਵ ਨੇ ਮੁੜ ਕੀਤੀ ਟਿੱਪਣੀ ਦੱਸਣਯੋਗ ਹੈ ਕਿ ਪੰਜਾਬ ਵਿਚ ਪਾਰਾ ਕਈ ਜ਼ਿਲ੍ਹਿਆਂ ਵਿਚ 43 ਡਿਗਰੀ ਨੂੰ ਪਾਰ ਕਰ ਗਿਆ ਹੈ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਪਟਿਆਲਾ ਸਭ ਤੋਂ ਗਰਮ ਰਿਹਾ। ਇਥੇ ਵੱਧ ਤੋਂ ਵੱਧ ਤਾਪਮਾਨ 43.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਚਾਰ ਡਿਗਰੀ ਵੱਧ ਸੀ। ਤੇਜ਼ ਹਵਾਵਾਂ ਕਾਰਨ ਲੋਕ ਬੇਚੈਨ ਹਨ। ਕਈ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ ਪੰਜ ਤੋਂ ਛੇ ਡਿਗਰੀ ਸੈਲਸੀਅਸ ਵੱਧ ਹੁੰਦਾ ਹੈ। ਰਾਤ ਨੂੰ ਵੀ ਲੋਕਾਂ ਨੂੰ ਗਰਮੀ ਤੋਂ ਕੋਈ ਰਾਹਤ ਨਹੀਂ ਮਿਲ ਰਹੀ ਹੈ। ਪਟਿਆਲਾ ਵਿੱਚ ਵੀ ਘੱਟੋ ਘੱਟ ਤਾਪਮਾਨ 30.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਛੇ ਡਿਗਰੀ ਵੱਧ ਸੀ। ASI ਭਗਵਾਨ ਸਿੰਘ ਦੀ ਮਾਤਾ ਨੇ ਗੈਂਗਸਟਰ ਜੈਪਾਲ ਭੁੱਲਰ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ ਮੌਸਮ ਵਿਭਾਗ ਦੇ ਅਨੁਸਾਰ, ਬਿਜਲੀ ਦੀਆਂ ਲਿਸ਼ਕਾਂ ਦੇ ਨਾਲ ਅਗਲੇ ਦੋ ਦਿਨ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਸ਼ਹਿਰ ਦਾ ਅੱਜ ਵੱਧ ਤੋਂ ਵੱਧ ਤਾਪਮਾਨ 41.9 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਸੀ। ...

daljit cheema sad

ਚੰਡੀਗੜ੍ਹ (ਚੌਹਾਨ)- ਪੰਜਾਬ ਦੇ ਗੈਂਗਸਟਰ ਜੈਪਾਲ ਭੁੱਲਰ (Gangster Jaipal Bhullar) ਅਤੇ ਜਸਪ੍ਰੀਤ ਜੱਸੀ (Jaspreet Jassi) ਦੇ ਐਨਕਾਉਂਟਰ (Encounter) ਤੋਂ ਬਾਅਦ ਹੁਣ ਅਪਰਾਧ ਦੀ ਇਸ ਕਹਾਣੀ 'ਤੇ ਸਿਆਸੀ ਸਵਾਲ ਖੜ੍ਹੇ ਹੋ ਗਏ ਹਨ। ਸਿਆਸਤਦਾਨ ਇਹ ਸਵਾਲ ਚੁੱਕ ਰਹੇ ਹਨ ਕਿ ਜੇਕਰ ਦੋਵੇਂ ਗੈਂਗਸਟਰ ਜੀਉਂਦੇ ਫੜੇ ਜਾਂਦੇ ਤਾਂ ਸ਼ਾਇਦ ਵੱਡੀ ਜਾਣਕਾਰੀ ਹੱਥ ਲੱਗਦੀ। ਉਨ੍ਹਾਂ ਦੇ ਤਾਰ ਕਿਸ ਦੇ ਨਾਲ ਜੁੜੇ ਸਨ? ਕਿਸ ਦੇ ਇਸ਼ਾਰੇ 'ਤੇ ਉਨ੍ਹਾਂ ਨੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਆਖਿਰ ਉਹ ਅਜਿਹਾ ਕਿਉਂ ਕਰ ਰਹੇ ਸਨ? ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ (Spokesperson  Daljit Cheema) ਨੇ ਕਿਹਾ ਕਿ ਪਤਾ ਨਹੀਂ ਕਿਹੜੇ ਹਾਲਾਤਾਂ ਵਿਚ ਐਨਕਾਉਂਟਰ ਹੋਇਆ ਹੈ ਇਹ ਇਕ ਵੱਖਰੀ ਗੱਲ ਹੈ ਕਿ ਦੋਵੇਂ ਗੈਂਗਸਟਰ ਫੜੇ ਜਾਂਦੇ ਤਾਂ ਵੱਡੀ ਜਾਣਕਾਰੀ ਹੱਥ ਲੱਗਦੀ। ਇਹ ਵੀ ਪੜੋ: PM ਮੋਦੀ ਦੇ ਮੁਫ਼ਤ ਵੈਕਸੀਨ ਵਾਲੇ ਐਲਾਨ 'ਤੇ ਬਾਬਾ ਰਾਮਦੇਵ ਨੇ ਮੁੜ ਕੀਤੀ ਟਿੱਪਣੀ ਨਾਲ ਹੀ ਉਨ੍ਹਾਂ ਨੇ ਕਾਂਗਰਸ ਵਿਚ ਚੱਲ ਰਹੇ ਘਟਨਾਕ੍ਰਮ ਨੂੰ ਸਿਆਸੀ ਡਰਾਮਾ ਕਰਾਰ ਦਿੱਤਾ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ (Congress Government) ਸਾਢੇ ਚਾਰ ਸਾਲ ਵਿਚ ਕੋਈ ਵੱਡਾ ਕੰਮ ਨਹੀਂ ਕਰ ਸਕੀ ਇਸ ਲਈ ਹੁਣ ਧਿਆਨ ਭਟਕਾਉਣ ਲਈ ਪਾਰਟੀ ਵਿਚ ਅੰਦਰੂਨੀ ਡਰਾਮਾ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਡਿਪਟੀ ਸੀ.ਐੱਮ. (Deputy CM) ਦੀ ਕੁਰਸੀ ਵਿਚ ਉਲਝਿਆ ਹੈ ਕੋਈ ਕਾਰਜਕਾਰੀ ਪ੍ਰਧਾਨ ਬਣਨ ਲਈ। ਕਾਂਗਰਸ ਖਤਮ ਹੋ ਰਹੀ ਹੈ। ASI ਭਗਵਾਨ ਸਿੰਘ ਦੀ ਮਾਤਾ ਨੇ ਗੈਂਗਸਟਰ ਜੈਪਾਲ ਭੁੱਲਰ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ ਤੁਹਾਨੂੰ ਦੱਸ ਦਈਏ ਕਿ ...

delhi patiala

ਜੀਂਦ: ਪੰਜਾਬ ਹੀ ਦੇਸ਼ ਭਰ ਵਿਚ (Road Accident) ਸੜਕ ਹਾਦਸੇ ਨਾਲ ਜੁੜਿਆ ਘਟਨਾਵਾਂ ਵੱਧ ਰਹੀਆਂ ਹਨ। ਇਸ ਦੇ ਚਲਦੇ ਅੱਜ ਵੱਡਾ ਹਾਦਸਾ ਹਰਿਆਣਾ (Haryana) ਦੇ ਜੀਂਦ (Jind) ਜ਼ਿਲ੍ਹੇ ਵਿੱਚ ਵਾਪਰਿਆ ਹੈ ਜਿਥੇ ਨਿੱਜੀ ਬੱਸ (bus accident) ਦੇ ਪਲਟਣ ਕਾਰਨ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਘਟਨਾ ਨਰਵਾਣਾ ਦੇ ਪਿੰਡ ਬੇਲੜਖਾ ਨੇੜੇ ਦਿੱਲੀ ਪਟਿਆਲਾ ਹਾਈਵੇਅ 'ਤੇ ਵਾਪਰੀ ਹੈ।  ਇਹ ਵੀ ਪੜੋ: ਚੰਡੀਗੜ੍ਹ ਵਿਚ ਲਾਕਡਾਊਨ ਨੂੰ ਲੈ ਕੇ ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਬਸ ਨਰਵਾਣਾ ਤੋਂ ਪੰਜਾਬ ਜਾ ਰਹੀ ਸੀ। ਇਸ ਪ੍ਰਾਈਵੇਟ ਬੱਸ ਵਿਚ 74 ਲੋਕ ਸਵਾਰ ਸੀ। ਇਸ ਹਾਦਸੇ ਵਿੱਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਲੋਕਾਂ ਨਾਲ ਗੱਲਬਾਤ ਤੋਂ ਬਾਅਦ ਪਤਾ ਲੱਗਾ ਕਿ ਇਹ ਬੱਸ ਬਿਹਾਰ ਜ਼ਿਲ੍ਹੇ ਦੇ ਸੁਪੌਲ ਤੋਂ ਮਜ਼ਦੂਰਾਂ ਨਾਲ ਝੋਨਾ ਲਾਉਣ ਲਈ ਪੰਜਾਬ ਜਾ ਰਹੀ ਸੀ।  ਇਹ ਵੀ ਪੜੋ: ਪੀ.ਐੱਮ. ਮੋਦੀ ਨੂੰ ਮੁੱਖ ਮੰਤਰੀ...

balbiee5

ਚੰਡੀਗੜ੍ਹ:  ਦੇਸ਼ ਭਰ ਵਿਚ (corona) ਕੋਰੋਨਾ ਤੋਂ ਬਚਨ ਲਈ (vaccine) ਵੈਕਸੀਨ ਦਾ ਸਿਲਸਲਾ ਲਗਾਤਾਰ ਜਾਰੀ ਹੈ। ਇਸ ਵਿਚਾਲੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੈਕਸੀਨ ਬਾਰੇ ਵੱਡਾ ਫੈਸਲਾ ਕੀਤਾ ਹੈ।  ਉਨ੍ਹਾਂ ਨੇ ਕਿਹਾ ਕਿ  ਹੁਣ ਕੋਵੀਸ਼ਿਲਡ ਟੀਕੇ ਦੀ ਦੂਜੀ ਖੁਰਾਕ 28 ਦਿਨਾਂ ਬਾਅਦ ਉਨ੍ਹਾਂ ਵਿਅਕਤੀਆਂ ਨੂੰ ਦਿੱਤੀ ਜਾਵੇਗੀ ਜਿਹੜੇ ਵਿਸ਼ੇਸ਼ ਉਦੇਸ਼ਾਂ ਲਈ ਅੰਤਰਰਾਸ਼ਟਰੀ ਯਾਤਰਾ ਕਰਦੇ ਹਨ। ਇਹ ਫੈਸਲਾ ਸੂਬਾ ਸਰਕਾਰ ਵੱਲੋਂ ਲਿਆ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵਿਦੇਸ਼ ਯਾਤਰਾ ਕਰਨ ਵਾਲਿਆਂ ਲਈ ਕੇਂਦਰ ਵੱਲੋਂ ਵੀ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਹ ਨਿਯਮ 31 ਅਗਸਤ ਤਕ ਵਿਦੇਸ਼ ਜਾਣ ਵਾਲਿਆਂ ਲਈ ਹੈ। Punjab Health Minister Balbir Singh Sidhu has said that now second dose of Covishield vaccine will be administered prior to prescribe time interval after 28 days to persons who undertake international travel for specific purposes: State government(file photo) pic.twitter.com/HdCN7tq0jx — ANI (@ANI) June 8, 2021   ਦੱਸਣਯੋਗ ਹੈ ਕਿ ਬੀਤੇ ਦਿਨੀ ਕੇਂਦਰ ਸਰਕਾਰ ਨੇ ਸੋਮਵਾਰ ਨੂੰ ਵਿਦੇਸ਼ ਜਾਣ ਵਾਲੇ ਲੋਕਾਂ ਲਈ ਟੀਕਾਕਰਨ ਸਬੰਧੀ ਨਵੀਂ ਗਾਈਡਲਾਈਨਸ ਜਾਰੀ ਕੀਤੀਆਂ ਹਨ। ਨਵੀਂ ਐਸਓਪੀ ਤਹਿਤ ਵਿਦੇਸ਼ਾਂ 'ਚ ਪੜ੍ਹ ਰਹੇ ਵਿਦਿਆਰਥੀ ਤੇ ਪੇਸ਼ੇਵਰ 28 ਦਿਨਾਂ ਬਾਅਦ ਕਿਸੇ ਵੀ ਸਮੇਂ ਕੋਵਿਸ਼ੀਲਡ ਦੀ ਦੂਜੀ ਖੁਰਾਕ ਲੈ ਸਕਣਗੇ। ਪਹਿਲਾਂ ਇਹ ਨਿਯਮ 84 ਦਿਨ ਮਤਲਬ (12-16 ਹਫ਼ਤੇ) ਦਾ ਸੀ।   ਇਹ ਨਿਯਮ ਦੇਸ਼ 'ਚ ਰਹਿੰਦੇ ਲੋਕਾਂ ਤੇ ਲਾਗੂ ਨਹੀਂ ਹੋਵੇਗਾ।ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਕੋਵਿਸ਼ੀਲਡ ਦੀ ਦੂਜੀ ਖੁਰਾਕ ਦਾ ਪ੍ਰਬੰਧ ਕਰਨ ਲਈ ਹਰੇਕ ਜ਼ਿਲ੍ਹ...

chddd

ਚੰਡੀਗੜ੍ਹ (ਇੰਟ.)- ਪੰਜਾਬ ਵਿਚ ਕੋਰੋਨਾ ਵਾਇਰਸ (Corona Virus) ਨੂੰ ਲੈ ਕੇ ਲਾਕਡਾਊਨ (Lockdown) 15 ਜੂਨ ਤੱਕ ਵਧਾ ਦਿੱਤਾ ਗਿਆ ਹੈ। ਜਦੋਂ ਕਿ ਕੋਰੋਨਾ ਵਾਇਰਸ ਦੇ ਘੱਟ ਰਹੇ ਮਾਮਲਿਆਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਚੰਡੀਗੜ੍ਹ ਪ੍ਰਸ਼ਾਸਨ (chandigarh Administration) ਵਲੋਂ ਵੀ ਨਵੀਆਂ ਗਾਈਡਲਾਈਨਜ਼ (Guidlines) ਜਾਰੀ ਕੀਤੀਆਂ ਗਈਆਂ ਹਨ। ਪੀ.ਐੱਮ. ਮੋਦੀ ਨੂੰ ਮੁੱਖ ਮੰਤਰੀ ਕੇਜਰੀਵਾਲ ਨੇ ਲਿਖੀ ਚਿੱਠੀ, ਕੀਤੀ ਇਹ ਮੰਗ ਇਨ੍ਹਾਂ ਗਾਈਡਲਾਈਨਜ਼ ਵਿਚ ਸੁਖਨਾ ਲੇਕ ਜਿਸ ਨੂੰ ਲੋਕਾਂ ਵਲੋਂ ਬਹੁਤ ਹੀ ਮਿਸ ਕੀਤਾ ਜਾ ਰਿਹਾ ਸੀ, ਨੂੰ ਲੈ ਕੇ ਵੀ ਪ੍ਰਸ਼ਾਸਨ ਵਲੋਂ ਵੱਡਾ ਫੈਸਲਾ ਲਿਆ ਗਿਆ ਹੈ ਅਤੇ ਹੁਣ ਸਵੇਰੇ 5 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਸੁਖਨਾ ਲੇਕ ਨੂੰ ਖੋਲ੍ਹ ਦਿੱਤਾ ਗਿਆ ਹੈ। ਇਸ ਦੌਰਾਨ ਉਥੇ ਨਿਯਮਾਂ ਦੀ ਪਾਲਣਾਂ ਕਰਵਾਉਣ ਲਈ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਰਹੇਗੀ। ਚੰਡੀਗੜ੍ਹ ਪ੍ਰਸ਼ਾਸਕ ਵਲੋਂ ਵਾਰ ਰੂਮ ਵਿਚ ਮੀਟਿੰਗ ਕੀਤੀ ਗਈ, ਜਿਸ ਵਿਚ ਇਹ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਵੀਕੈਂਡ ਲਾਕਡਾਊਨ ਨੂੰ ਖਤਮ ਕਰ ਦਿੱਤਾ ਗਿਆ ਹੈ ਜਦੋਂ ਕਿ ਹੁਣ ਸਿਰਫ ਐਤਵਾਰ (Sunday) ਨੂੰ ਹੀ ਲਾਕਡਾਊਨ ਲੱਗਿਆ ਕਰੇਗਾ। ਇੱਕ ਛੱਡ ਹਜ਼ਾਰ ਪਰਚੇ ਦਰਜ ਕਰਵਾ ਲੈਣ ਮੁੱਖ ਮੰਤਰੀ, ਭ੍ਰਿਸ਼ਟਾਚਾਰ ਖ਼ਿਲਾਫ਼ ਚੁੱਕਦੇ ਰਹਾਂਗੇ ਆਵਾਜ਼ ਇਸ ਤੋਂ ਇਲਾਵਾ ਦੁਕਾਨਾਂ (Shops) ਦਾ ਸਮਾਂ ਵਧਾ ਕੇ ਹੁਣ ਸ਼ਾਮ 6 ਵਜੇ ਤੱਕ ਕਰ ਦਿੱਤਾ ਗਿਆ ਹੈ। ਸਵੇਰੇ 10 ਵਜੇ ਤੋਂ ਸ਼ਾਮੀ ਰਾਤ 9 ਵਜੇ ਤੱਕ ਰੈਸਟੋਰੈਂਟ (Restaurent) ਅਤੇ ਬਾਰ ਖੋਲ੍ਹੇ ਜਾ ਸਕਣਗੇ ਪਰ ਇਸ ਦੌਰਾਨ ਹਦਾਇਤਾਂ ਨਾਲ ਬਾਰ ਤੇ ਰੈਸਟੋਰੈਂਟ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਾਲ ਵਿਚ ਦੁਕਾਨਾਂ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਖੁੱਲ ਸਕਣਗੀਆਂ। ਮਾਲ ਵਿਚ ਕੈਫੇਟੇਰੀਆ ਆਦਿ ਨੂੰ ਰਾਤ 8 ਵਜੇ ਤੱਕ ਖੋਲ੍ਹਿਆ ਜਾ ਸਕੇਗਾ। ਕੀ ਹੈ ਖੁੱਲ੍ਹਾਰੈਸਟੋਰੈਂਟਮਾਲਸਜਿਮਕਲੱਬਸਪਾਮਿਊਜ਼ੀਅਮਹੈਲਥ ਅਤੇ ਬਿਊਟੀ ਸ਼ਾਪਸਲਾਈਬ੍ਰੇਰੀਸੁਖਨਾ ਲੇਕ ਕੀ ਨਹੀਂ ਹੈ ਖੁਲ੍ਹਾਥੀਏਟਰ ਅਤੇ ਸਿਨੇਮਾ ਹਾਲ ਰੈਸਟੋਰੈਂਟ ਅਤੇ ਬਾਰ ਨੂੰ ਕੈਪੇਸਿਟੀ ਮੁਤਾਬਕ 50 ਫੀਸਦੀ ਲੋਕ ਹੀ ਬਿਠਾਉਣ ਦੀ ਇਜਾਜ਼ਤ।ਰਾਤ ਦਾ ਕਰਫਿਊ ਹੁਣ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾਸੋਸ਼ਲ ਗੈਦਰਿੰਗ ਦੀ ਲਿਮਿਟ ਨੂੰ ਵਧਾ ਦਿੱਤਾ ਗਿਆ ਹੈ ਅਤੇ ਹੁਣ 30 ਲੋਕ ਹੋ ਸਕਣਗੇ ਸ਼ਾਮਲ

sumedh siania

ਚੰਡੀਗੜ੍ਹ: ਸਾਬਕਾ ਡੀਜੀਪੀ (Sumedh Saini) ਸੁਮੇਧ ਸੈਣੀ ਅੱਜ ਚੰਡੀਗੜ੍ਹ ਵਿੱਚ ਐਸਆਈਟੀ ਸਾਹਮਣੇ ਪੇਸ਼ ਹੋਇਆ ਹੈ। ਦੱਸ ਦੇਈਏ ਕਿ ਸੈਕਟਰ 32 ਦੀ ਪੁਲਿਸ ਅਕਾਦਮੀ ਵਿੱਚ ਨਵੀਂ ਸਿੱਟ ਨੇ (Kotkapura case) ਕੋਟਕਪੂਰਾ ਮਾਮਲੇ ਦੇ ਮੁਲਜ਼ਮ ਹੋਰਨਾਂ ਪੁਲਿਸ ਅਧਿਕਾਰੀਆਂ ਨੂੰ ਵੀ ਬੁਲਾਇਆ ਹੈ। ਇਹ ਵੀ ਪੜੋ: AIIMS ਦਿੱਲੀ 'ਚ ਬੱਚਿਆਂ ਦਾ ਵੈਕਸੀਨ ਟਰਾਇਲ ਅੱਜ ਤੋਂ ਸ਼ੁਰੂ ਕਾਂਗਰਸ ਹਾਈ ਕਮਾਨ ਵੱਲੋਂ ਬਣਾਇਆ ਗਈ (SIT) ਤਿੰਨ ਮੈਂਬਰੀ ਕਮੇਟੀ ਇਸ (ਬੇਅਦਬੀ) ਮਾਮਲੇ ਦੀ ਜਾਂਚ ਕਰ ਰਹੇ ਹਨ ਪਰ ਅਜੇ ਤੱਕ ਕੋਈ ਵੀ ਸਿੱਟਾ ਨਹੀਂ ਨਿਕਲਿਆ ਹੈ।   ਇਹ ਵੀ ਪੜੋ: ਦੂਜੀ ਵਾਰ ਪਿਤਾ ਬਣੇ ਪ੍ਰਿੰਸ ਹੈਰੀ, ਪਤਨੀ ਮੇਘਨ ਨੇ ਧੀ ਨੂੰ ਦਿੱਤਾ ਜਨਮ

covid klockdsown

ਚੰਡੀਗੜ੍ਹ: ਦੇਸ਼ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ ਪਰ ਕਈ ਸੂਬਿਆਂ ਵਿਚ ਲਾਕਡਾਊਨ ਵਧਾ ਦਿੱਤਾ ਗਿਆ ਹੈ ਪਰ ਹਰਿਆਣਾ ਸਰਕਾਰ ਨੇ ਇਸ ਨੂੰ ਕੇ ਵੱਡਾ ਫੈਸਲਾ ਲਿਆ ਹੈ। ਇਸ ਦੇ ਚਲਦੇ ਅੱਜ ਹਰਿਆਣਾ ਵਿਚ 14 ਜੂਨ ਤੱਕ ਲੌਕਡਾਊਨ (lockdown) ਦੀਆਂ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਹਨ। ਇਸ ਦੀ ਜਾਣਕਾਰੀ ਸਰਕਾਰ ਨੇ ਬੀਤੇ ਦੀਨੀ ਐਤਵਾਰ ਨੂੰ ਦਿੱਤੀ ਹੈ। ਹਰਿਆਣਾ ਸਰਕਾਰ (Haryana Government) ਨੇ ਸੂਬੇ ਵਿਚ ਕੋਵਿਡ (Covid) ਪਾਬੰਦੀਆਂ ਨੂੰ 14 ਜੂਨ ਤੱਕ ਵਧਾ ਦਿੱਤਾ ਹੈ।  ਇਹ ਵੀ ਪੜੋ: ਦੂਜੀ ਵਾਰ ਪਿਤਾ ਬਣੇ ਪ੍ਰਿੰਸ ਹੈਰੀ, ਪਤਨੀ ਮੇਘਨ ਨੇ ਧੀ ਨੂੰ ਦਿੱਤਾ ਜਨਮ ਉਨ੍ਹਾਂ ਨੇ ਇਸ ਦੌਰਾਨ ਮਾਲ, ਰੈਸਟੋਰੈਂਟਾਂ, ਬਾਰ ਅਤੇ ਧਾਰਮਿਕ ਸਥਾਨਾਂ ਨੂੰ ਕੁਝ ਸ਼ਰਤਾਂ ਨਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।ਸੂਬਾ ਸਰਕਾਰ ਨੇ ਆਦੇਸ਼ ਵਿੱਚ ਕਿਹਾ, “ਮਹਾਂਮਾਰੀ ਚਿਤਾਵਨੀ ਸੁਰੱਖਿਅਤ ਹਰਿਆਣਾ ਦੀ ਮਿਆਦ 14 ਜੂਨ ਤੱਕ ਵਧਾ ਦਿੱਤੀ ਗਈ ਹੈ। ਦੁਕਾਨਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਔਡ-ਈਵਨ ਸਿਸਟਮ ਤਹਿਤ ਹੀ  ਦੁਕਾਨਾਂ ਖੁੱਲ੍ਹਣਗੀਆਂ। ਸ਼ਾਪਿੰਗ ਮਾਲ ਸਵੇਰ 10 ਤੋਂ 8 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਹੈ ਅਤੇ ਇਸ ਦੇ ਨਾਲ ਹੀ 50 ਫੀਸਦ ਸਮਰਥਾ ਨਾਲ ਰੈਸਟੋਰੈਂਟ ਖੁੱਲ੍ਹਣਗੇ। ਧਾਰਮਿਕ ਸਥਾਨਾਂ ’ਚ 21 ਤੋਂ ਵਧ ਲੋਕਾਂ ਦੇ ਇਕੱਠ ਤੇ ਰੋਕ ਲਗਾਈ ਗਈ ਹੈ। ਵਿਆਹ ਸਮਾਗਮਾਂ 21 ਲੋਕਾਂ ਦੀ ਇਜਾਜ਼ਤ ਹੈ।  ਇਹ ਵੀ ਪੜੋ: ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਨਿਕਲਦੇ ਹੀ ਮੁਲਾਕਾਤ ਲਈ ਹਨੀਪ੍ਰੀਤ ਪਹੁੰਚੀ ਗੁਰੂਗ੍ਰਾਮ...

dera ram rhim

ਚੰਡੀਗੜ੍ਹ: ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿਚ ਰੋਹਤਕ ਸਥਿਤ ਸੁਨਾਰੀਆ ਜੇਲ੍ਹ 'ਚ ਬੰਦ (Ram Rahim) ਰਾਮ ਰਹੀਮ ਕੋਰੋਨਾਵਾਇਰਸ (Coronavirus) ਦੇ ਲਪੇਟ ਵਿੱਚ ਆ ਗਿਆ ਹੈ। ਅੱਜ ਫਿਰ ਤੋਂ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਮਿਲੀ ਜਾਣਕਾਰੀ ਦੇ ਮੁਤਾਬਿਕ ਉਸ ਨੂੰ ਢਿੱਡ ਵਿੱਚ ਦਰਦ ਹੋਣ ਕਾਰਨ ਮੇਦਾਂਤਾ ਹਸਪਤਾਲ ਲਿਜਾਇਆ ਗਿਆ। ਰਾਮ ਰਹੀਮ ਹਰਿਆਣਾ ਦੀ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।  ਸਿਰਸਾ ਡੇਰਾ ਮੁਖੀ 53 ਸਾਲਾ ਰਾਮ ਰਹੀਮ ਨੂੰ ਐਤਵਾਰ ਨੂੰ ਅਗਲੇ ਟੈਸਟਾਂ ਲਈ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਲਿਜਾਇਆ ਗਿਆ ਸੀ। ਗੌਰਤਲਬ ਹੈ ਕੀ ਬੀਤੇ ਦਿਨੀ  (Gurmeet Ram Rahim Singh) ਰਾਮ ਰਹੀਮ ਦੀ ਸਿਹਤ ਖਰਾਬ ਹੋਣ ਮਗਰੋਂ ਸਖ਼ਤ ਸੁਰੱਖਿਆ ਦਰਮਿਆਨ (PGI) ਪੀ. ਜੀ. ਆਈ. ਲਿਆਂਦਾ ਗਿਆ। ਹਾਲਾਂਕਿ ਦੋ ਘੰਟੇ ਦੀ ਜਾਂਚ ਅਤੇ ਦਵਾਈ ਦੇ ਕੇ ਫਿਰ ਵਾਪਸ ਜੇਲ੍ਹ ਭੇਜ ਦਿੱਤਾ ਗਿਆ। ਡਾਕਟਰ ਦਾ ਕਹਿਣਾ ਹੈ ਕਿ ਢਿੱਡ ਵਿਚ ਦਰਦ ਦੀ ਸ਼ਿਕਾਇਤ ਦੇ ਕਰਕੇ ਉਸਨੂੰ  (PGI) ਪੀ. ਜੀ. ਆਈ 'ਚ  ਦਾਖ਼ਲ ਕਰਵਾਇਆ ਗਿਆ ਹੈ।   ਇਹ ਵੀ ਪੜ੍ਹੋ: ਘੱਲੂਘਾਰਾ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਦੀਪ ਸਿੱਧੂ, ਦਿੱਤਾ ਵੱਡਾ ਬਿਆਨ ਦੱਸ ਦੇਈਏ ਕਿ ਇਹ ਦੂਜੀ ਵਾਰ ਸੀ, ਜਦੋਂ ਰਾਮ ਰਹੀਮ ਨੂੰ ਪੀ. ਜੀ. ਆਈ. ਲਿਆਂਦਾ ਗਿਆ ਹੈ। ਇਸ ਤੋਂ ਪਹਿਲਾਂ 12 ਮਈ ਨੂੰ ਰਾਮ ਰਹੀਮ ਨੂੰ ਬਲੱਡ ਪ੍ਰੈੱਸ਼ਰ ਕਾਰਨ ਇੱਥੇ ਲਿਆਂਦਾ ਗਿਆ ਸੀ। ਉਦੋਂ ਜੇਲ੍ਹ ’ਚ ਕਈ ਮਰੀਜ਼ ਕੋਰੋਨਾ ਪਾਜ਼ੇਟਿਵ ਮਿਲੇ ਸਨ ਅਤੇ ਰਾਮ ਰਹੀਮ ਨੂੰ ਕੋਰੋਨਾ ਦੇ ਖ਼ਦਸ਼ੇ ਦੇ ਚੱਲਦੇ ਇੱਥੇ ਲਿਆਂਦਾ ਗਿਆ ਸੀ। ਹਾਲਾਂਕਿ ਸਾਰੀਆਂ ਰਿਪੋਰਟ ਸਹੀ ਆਉਣ ਮਗਰੋਂ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ...

ram rhim

ਰੋਹਤਕ: ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿਚ ਰੋਹਤਕ ਸਥਿਤ ਸੁਨਾਰੀਆ ਜੇਲ੍ਹ 'ਚ ਬੰਦ (Ram Rahim) ਰਾਮ ਰਹੀਮ ਨੂੰ ਅੱਜ ਫਿਰ ਤੋਂ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਮਿਲੀ ਜਾਣਕਾਰੀ ਦੇ ਮੁਤਾਬਿਕ  ਉਸ ਨੂੰ ਢਿੱਡ ਵਿੱਚ ਦਰਦ ਹੋਣ ਕਾਰਨ ਮੇਦਾਂਤਾ ਹਸਪਤਾਲ ਲਿਜਾਇਆ ਗਿਆ। 3 ਦਿਨ ਪਹਿਲਾਂ ਵੀ ਡੇਰਾ ਮੁਖੀ ਨੂੰ ਢਿੱਡ ਵਿੱਚ ਦਰਦ ਕਾਰਨ ਪੀਜੀਆਈ ਰੋਹਤਕ ਲਿਆਂਦਾ ਗਿਆ ਸੀ ਅਤੇ ਜਾਂਚ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਸੀ। ਗੌਰਤਲਬ ਹੈ ਕੀ ਬੀਤੇ ਦਿਨੀ  (Gurmeet Ram Rahim Singh) ਰਾਮ ਰਹੀਮ ਦੀ ਸਿਹਤ ਖਰਾਬ ਹੋਣ ਮਗਰੋਂ ਸਖ਼ਤ ਸੁਰੱਖਿਆ ਦਰਮਿਆਨ (PGI) ਪੀ. ਜੀ. ਆਈ. ਲਿਆਂਦਾ ਗਿਆ। ਹਾਲਾਂਕਿ ਦੋ ਘੰਟੇ ਦੀ ਜਾਂਚ ਅਤੇ ਦਵਾਈ ਦੇ ਕੇ ਫਿਰ ਵਾਪਸ ਜੇਲ੍ਹ ਭੇਜ ਦਿੱਤਾ ਗਿਆ। ਡਾਕਟਰ ਦਾ ਕਹਿਣਾ ਹੈ ਕਿ ਢਿੱਡ ਵਿਚ ਦਰਦ ਦੀ ਸ਼ਿਕਾਇਤ ਦੇ ਕਰਕੇ ਉਸਨੂੰ  (PGI) ਪੀ. ਜੀ. ਆਈ 'ਚ  ਦਾਖ਼ਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਇਹ ਦੂਜੀ ਵਾਰ ਸੀ, ਜਦੋਂ ਰਾਮ ਰਹੀਮ ਨੂੰ ਪੀ. ਜੀ. ਆਈ. ਲਿਆਂਦਾ ਗਿਆ ਹੈ। ਇਸ ਤੋਂ ਪਹਿਲਾਂ 12 ਮਈ ਨੂੰ ਰਾਮ ਰਹੀਮ ਨੂੰ ਬਲੱਡ ਪ੍ਰੈੱਸ਼ਰ ਕਾਰਨ ਇੱਥੇ ਲਿਆਂਦਾ ਗਿਆ ਸੀ। ਉਦੋਂ ਜੇਲ੍ਹ ’ਚ ਕਈ ਮਰੀਜ਼ ਕੋਰੋਨਾ ਪਾਜ਼ੇਟਿਵ ਮਿਲੇ ਸਨ ਅਤੇ ਰਾਮ ਰਹੀਮ ਨੂੰ ਕੋਰੋਨਾ ਦੇ ਖ਼ਦਸ਼ੇ ਦੇ ਚੱਲਦੇ ਇੱਥੇ ਲਿਆਂਦਾ ਗਿਆ ਸੀ। ਹਾਲਾਂਕਿ ਸਾਰੀਆਂ ਰਿਪੋਰਟ ਸਹੀ ਆਉਣ ਮਗਰੋਂ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।...

greenry

ਚੰਡੀਗੜ੍ਹ (ਇੰਟ.)- ਵਿਸ਼ਵ ਵਾਤਾਵਰਣ ਦਿਵਸ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਵਾਤਾਵਰਣ ਦੇ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਅਤੇ ਵਾਤਾਵਰਣ ਨੂੰ ਸੁਰੱਖਿਅਤ ਰੱਖਣਾ ਹੈ। ਇਸ ਦਿਨ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਕਈ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਦਿਨ ਲੋਕਾਂ ਨੂੰ ਦਰਖਤਾਂ ਨੂੰ ਸੁਰੱਖਿਅਤ ਕਰਨ, ਬੂਟੇ ਲਗਾਉਣ, ਨਦੀਆਂ ਨੂੰ ਸਾਫ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਸੰਯੁਕਤ ਰਾਸ਼ਟਰ ਸੰਘ ਵਲੋਂ ਪਹਿਲੀ ਵਾਰ ਵਿਸ਼ਵ ਵਾਤਾਵਰਣ ਦਿਵਸ 5 ਜੂਨ ਨੂੰ 1972 ਵਿਚ ਮਨਾਇਆ ਗਿਆ ਸੀ। 1972 ਤੋਂ ਬਾਅਦ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਪੋਸਟਰ ਵਿਵਾਦ ਨੂੰ ਲੈ ਕੇ ਦੇਖੋ ਕੀ ਬੋਲੇ ਸ਼ਿਵ ਸੈਨਾ ਆਗੂ ਤੇ ਬਾਬਾ ਪਰਵਾਨਾ  ਇਸੇ ਤਰ੍ਹਾਂ ਭਾਰਤ ਦੇ ਸਭ ਤੋਂ ਖੂਬਸੂਰਤ ਸ਼ਹਿਰਾਂ ਵਿਚੋਂ ਚੰਡੀਗੜ੍ਹ ਹਰਿਆਲੀ ਲਈ ਵੀ ਮੰਨਿਆ ਜਾਂਦਾ ਹੈ। ਬੀਤੇ ਦੋ ਦਹਾਕਿਆਂ ਵਿਚ ਚੰਡੀਗੜ੍ਹ ਗ੍ਰੀਨ ਕਵਰ ਏਰੀਆ 26 ਫੀਸਦੀ ਤੋਂ ਵਧ ਕੇ 46 ਫੀਸਦੀ ਤੱਕ ਪਹੁੰਚ ਗਿਆ ਹੈ। ਚੰਡੀਗੜ੍ਹ ਦਾ ਵਣ ਵਿਭਾਗ 50 ਫੀਸਦੀ ਗ੍ਰੀਨ ਕਵਰ ਤੱਕ ਪਹੁੰਚਣ ਲਈ ਲਗਾਤਾਰ ਕਵਾਇਦ ਵਿਚ ਲੱਗਾ ਹੋਇਆ ਹੈ। ਇਸ ਸਾਲ ਵੀ ਇਸੇ ਕੜੀ ਵਿਚ ਇਕ ਲੱਖ 80 ਹਜ਼ਾਰ ਨਵੇਂ ਬੂਟੇ ਲਗਾਏ ਜਾਣਗੇ। ਇਹ ਵੀ ਪੜ੍ਹੋ- ਕੇਂਦਰ ਮੁਤਾਬਕ ਵਿਕਾਸ ਵਿਚ ਨੰਬਰ 1 ਕੇਰਲ, ਬਿਹਾਰ-ਝਾਰਖੰਡ ਸਭ ਤੋਂ ਹੇਠਾਂਇਸ ਵਾਰ ਭਾਰਤੀ ਨਸਲ ਦੇ ਬੂਟਿਆਂ ਨੂੰ ਜ਼ਿਆਦਾ ਤਵੱਜੋ ਦਿੱਤੀ ਜਾਵੇਗੀ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਵੀ ਮੁਫਤ ਬੂਟੇ ਵੰਡੇ ਜਾਣਗੇ। ਵਾਤਾਵਰਣ ਵਿਭਾਗ ਦੇ ਡਾਇਰੈਕਟਰ ਦੇਬੇਂਦਰ ਦਲਾਈ ਦਾ ਕਹਿਣਾ ਹੈ ਕਿ ਜੋ ਦਰੱਖਤ ਟੁੱਟ ਚੁੱਕੇ ਹਨ ਜਾਂ ਸੁੱਕ ਚੁੱਕੇ ਹਨ ਉਨ੍ਹਾਂ ਦੀ ਥਾਂ ਉਸੇ ਕਿਸਮ ਦੇ ਨਵੇਂ ਦਰੱਖਤ ਲਗਾਏ ਜਾਣਗੇ। ਵਾਤਾਵਰਣ ਦਿਵਸ ਮੌਕੇ 'ਤੇ ਚੰਡੀਗੜ੍ਹ ਦੇ ਵਾਤਾਵਰਣ ਅਤੇ ਵਣ ਵਿਭਾਗ ਨੇ ਚੰਡੀਗੜ੍ਹ ਦਾ ਗ੍ਰੀਨ ਕਵਰ ਵਧਾਉਣ ਨੂੰ ਲੈ ਕੇ ਆਪਣੇ ਸੰਕਲਪ ਨੂੰ ਹੋਰ ਮਜ਼ਬੂਤ ਕੀਤਾ ਹੈ।

chandigarh11

ਚੰਡੀਗੜ੍ਹ (ਇੰਟ.) -ਨੀਤੀ ਆਯੋਗ ਦੀ ਵਿਕਾਸ ਟੀਚੇ (Sustainable Development Goals) ਇੰਡੈਸਕ ਵਿਚ ਕੇਰਲ ਇਕ ਵਾਰ ਫਿਰ ਅੱਵਲ ਰਿਹਾ ਹੈ। ਐੱਸ.ਡੀ. ਜੀ ਦੀ 2020-21 ਦੀ ਲਿਸਟ ਵਿਚ ਕੇਰਲ ਜਿੱਥੇ ਪਹਿਲਾਂ ਨੰਬਰ 'ਤੇ ਹੈ, ਉਥੀ ਹੀ ਬਿਹਾਰ ਸਭ ਤੋਂ ਹੇਠਲੇ ਪਾਏਦਾਨ 'ਤੇ ਹੈ। ਇਹ ਵੀ ਪੜ੍ਹੋ- ਅਭਿਨੇਤਾ ਕਾਰਤਿਕ ਆਰਿਅਨ ਨੂੰ ਇਨ੍ਹਾਂ ਵੱਡੇ ਪ੍ਰਾਜੈਕਟਾਂ ਤੋਂ ਕਿਉਂ ਧੋਣਾ ਪੈ ਰਿਹੈ ਹੱਥ ? ਜਾਣੋ ਵਜ੍ਹਾਕੇਰਲ ਨੇ ਆਪਣੀ ਪੁਜ਼ੀਸ਼ਨ ਨੂੰ ਬਰਕਰਾਰ ਰੱਖਿਆ ਹੈ ਅਤੇ ਸੂਬੇ ਨੂੰ 100 ਵਿਚੋਂ 75 ਨੰਬਰ ਮਿਲੇ ਹਨ। ਉਥੇ ਹਿਮਾਚਲ ਪ੍ਰਦੇਸ਼ ਅਤੇ ਤਮਿਲਨਾਡੂ 74-74 ਅੰਕਾਂ ਦੇ ਨਾਲ ਇਸ ਇੰਡੈਕਸ ਵਿਚ ਦੂਜੇ ਨੰਬਰ 'ਤੇ ਹੈ। ਸਮੁੱਚੇ ਵਿਕਾਸ ਟੀਚਿਆਂ ਲਈ ਭਾਰਤ ਸੂਚਕਅੰਕ ( ਐੱਸ. ਡੀ. ਜੀ,) 2020-21 ’ਚ ਕੇਰਲ ਪਹਿਲੇ ਨੰਬਰ 'ਤੇ ਕਾਇਮ ਹੈ, ਜਦੋਂ ਕਿ ਬਿਹਾਰ ਦਾ ਪ੍ਰਦਰਸ਼ਨ ਸਭ ਤੋਂ ਬੁਰਾ ਰਿਹਾ। ਪੂਰੇ ਦੇਸ਼ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਸਭ ਤੋਂ ਜ਼ਿਆਦਾ ਨੰਬਰ ਲੈ ਕੇ ਚੰਡੀਗੜ੍ਹ ਮੋਹਰੀ ਰਿਹਾ ਹੈ। ਸਿੱਖਿਆ ਗੁਣਵੱਤਾ, ਸਿਹਤ, ਸਾਫ ਪਾਣੀ, ਸਵੱਛਤਾ ਸਮੇਤ ਕਈ ਵਰਗਾਂ ਵਿਚ ਚੰਡੀਗੜ੍ਹ ਨੂੰ ਸਭ ਤੋਂ ਜ਼ਿਆਦਾ 79 ਅੰਕ ਮਿਲੇ ਹਨ। ਇਹ ਵੀ ਪੜ੍ਹੋ- IELTS ਸੈਂਟਰਾਂ ਨੂੰ ਲੱਗਾ ਕੋਰੋਨਾ 'ਗ੍ਰਹਿਣ', ਵਿਦਿਆਰਥੀ ਤੇ ਮਾਲਕ ਹੋਏ ਡਾਢੇ ਔਖੇ ਇਸ ਤੋਂ ਇਲਾਵਾ ਸੂਬਿਆਂ ਦੇ ਮੁਕਾਬਲੇ ਵਿਚ ਵੀ ਸ਼ਹਿਰ ਦੇ ਨੰਬਰ ਜ਼ਿਆਦਾ ਹਨ। ਭਾਰਤ ਸੂਚਕਅੰਕ ਸਮਾਜਿਕ, ਆਰਥਿਕ ਅਤੇ ਵਾਤਾਵਰਨ ਮਾਪਦੰਡਾਂ ਤੇ ਸੂਬਿਆਂ ਅਤੇ ਕੇਂਦਰ...

milkh5

ਚੰਡੀਗੜ੍ਹ: ਦੇਸ਼ ਵਿਚ ਕੋਰੋਨਾ (Corona) ਦੇ ਮਾਮਲੇ ਲਗਾਤਾਰ ਵਧਣ ਕਰਕੇ ਹੁਣ ਪਦਮਸ੍ਰੀ ਫਲਾਇੰਗ ਮਿਲਖਾ ਸਿੰਘ (Milkha Singh) ਦੀ ਮੁੜ ਸਿਹਤ ਵਿਗੜੀ ਗਈ ਹੈ। ਦੱਸ ਦੇਈਏ ਕਿ ਬੀਤੇ ਦਿਨੀ ਅਚਾਨਕ ਸਿਹਤ ਖਰਾਬ ਹੋਣ ਕਾਰਨ ਪੀਜੀਆਈ (PGI) ਵਿਚ ਦਾਖਲ ਕਰਵਾਉਣਾ ਪਿਆ। ਉਨ੍ਹਾਂ ਨੂੰ ਕੋਵਿਡ ਹਸਪਤਾਲ ਦੇ ਆਈਸੀਯੂ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਸਥਿਤੀ ਸਥਿਰ ਹੈ। ਵੀਰਵਾਰ ਨੂੰ ਸਵੇਰ ਤੋਂ ਹੀ ਮਿਲਖਾ ਸਿੰਘ ਬੁਖਾਰ ਨਾਲ ਬੇਚੈਨੀ ਮਹਿਸੂਸ ਕਰ ਰਹੇ ਸੀ।  Former Indian sprinter Milkha Singh admitted in ICU in Covid Hospital of PGIMER today due to dipping levels of oxygen. He has been kept under observation & is stable now: Prof Ashok Kumar, Official Spokesperson, Post Graduate Institute of Medical Education & Research, Chandigarh pic.twitter.com/GC2tIgQrQr — ANI (@ANI) June 3, 2021 ਇਹ ਵੀ ਪੜ੍ਹੋ- ਯੋਗੀ ਸਰਕਾਰ ਦੇ ਕੰਮਾਂ ਦੀ ਸਮੀਖਿਆ ਕਰਕੇ ਪਰਤੇ ਚੋਟੀ ਦੇ ਨੇਤਾਵਾਂ ਨੇ ਦਿੱਤੀ ਇਹ ਪ੍ਰਤੀਕਿਰਿਆ ਰਿਪੋਰਟਾਂ ਅਨੁਸਾਰ ਉਨ੍ਹਾਂ ਦਾ ਆਕਸੀਜਨ ਦਾ ਪੱਧਰ ਹੇਠਾਂ ਆ ਗਿਆ ਹੈ। ਇਸ ਦੌਰਾਨ ਉਨ੍ਹਾਂ ਨੂੰ ਦੁਪਹਿਰ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿ...

doctor

ਚੰਡੀਗੜ੍ਹ (ਇੰਟ.)- ਚੰਡੀਗੜ (chandigarh) ਦੇ ਸੈਕਟਰ 16 ਸਥਿਤ ਮਕਾਨ ਨੰਬਰ 28 ਦੀ ਦੂਜੀ ਮੰਜਿਲ ਤੋਂ ਇੱਕ ਡਾਕਟਰ ਸ਼ੱਕੀ ਹਾਲਤ ਵਿਚ ਹੇਠਾਂ ਡਿੱਗਣ ਕਾਰਣ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਡਾਕਟਰ ਨੂੰ ਤੁਰੰਤ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ (Government Multi Specialty Hospital)ਸੈਕਟਰ 16 ਵਿੱਚ ਇਲਾਜ ਲਈ ਦਾਖਲ ਕਰਾਇਆ। ਇਲਾਜ ਦੌਰਾਨ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਇਹ ਵੀ ਪੜ੍ਹੋ : ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਲਾਈਵ ਹੋਏ ਸੁਖਪਾਲ ਖਹਿਰਾ  ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਡਾਕਟਰ ਦਾ ਨਾਮ ਗੋਪਾਲ ਕ੍ਰਿਸ਼ਣ ਦੱਸਿਆ ਜਾ ਰਿਹਾ ਹੈ। ਮ੍ਰਿਤਕ ਡਾਕਟਰ ਆਪਣੇ ਪਰਿਵਾਰ ਦੇ ਨਾਲ ਇਸ ਮਕਾਨ ਦੀ ਦੂਜੀ ਮੰਜਿਲ ਉੱਤੇ ਰਹਿੰਦਾ ਸੀ। ਮ੍ਰਿਤਕ ਡਾਕਟਰ ਪੰਜਾਬ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਕੰਮ ਕਰ ਰਿਹਾ ਸੀ। ਹਸਪਤਾਲ ਤੋਂ ਹੀ ਪੁਲਸ ਨੂੰ ਵੀ ਸੂਚਨਾ ਮਿਲੀ ਅਤੇ ਪੁਲਸ ਮੌਕੇ 'ਤੇ ਪਹੁੰਚੀ। ਹਾਲਾਂਕਿ ਡਾਕਟਰ ਨੇ ਇਹ ਖੌਫਨਾਕ ਕਦਮ ਕਿਉਂ ਚੁੱਕਿਆ ਇਸਦੀ ਜਾਣਕਾਰੀ ਨਹੀਂ ਲੱਗ ਸਕੀ ਹੈ। ਉਥੇ ਹੀ ਪੁਲਿਸ (Police)ਮਾਮਲੇ ਦੀ ਜਾਂਚ ਕਰਣ ਦੇ ਨਾਲ ਡਾਕਟਰ ਵਲੋਂ ਕੀਤੀ ਗਈ ਖੁਦਕੁਸ਼ੀ ਦੇ ਕਾਰਣਾਂ ਬਾਰੇ ਪਤਾ ਲਗਾਉਣ ਵਿੱਚ ਜੁਟੀ ਹੈ। ਇਹ ਵੀ ਪੜ੍ਹੋ : ਰਾਮ ਰਹੀਮ ਦੀ ਵਿਗੜੀ ਸਿਹਤ, PGI 'ਚ ਦਾਖ਼ਲ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਹ ਮ੍ਰਿਤ ਡਾਕਟਰ ਨੇ ਹਾਲ ਹੀ ਵਿਚ ਕੋਰੋਨਾ (Corona Virus) ਨੂੰ ਹਰਾਇਆ ਸੀ। ਵੀਰਵਾਰ ਸਵੇਰੇ ਉਹ ਕਮਰੇ ਵਿਚ ਇਕੱਲੇ ਸਨ। ਇਸ ਦੌਰਾਨ ਖਿੜਕੀ ਤੋਂ ਹੇਠਾਂ ਆ ਡਿੱਗੇ ਜਿਸ ਕਾਰਣ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਖਿੜਕੀ ਖੋਲ੍ਹਣ ਦੌਰਾਨ ਉਹ ਹੇਠਾਂ ਡਿੱਗੇ ਜਿਸ ਕਾਰਣ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਹੁਣ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਫਿਲਹਾਲ ਪੁਲਸ ਨੇ ਲਾਸ਼ ਨੂੰ ਹਸਪਤਾਲ ਦੀ ਮੋਰਚੁਰੀ ਵਿਚ ਰਖਵਾ ਦਿੱਤਾ ਹੈ।...

chandigarh

ਚੰਡੀਗੜ੍ਹ (ਇੰਟ.)- ਸਿਟੀ ਬਿਊਟੀਫੁਲ ਚੰਡੀਗੜ੍ਹ (Chandigarh) ਦਾ ਡਿਜ਼ਾਈਨ ਬਿਲਕੁਲ ਮਨੁੱਖੀ ਸਰੀਰ ਵਾਂਗ ਬਣਾਇਆ ਗਿਆ ਹੈ। ਜਿਸ ਤਰ੍ਹਾਂ ਸਰੀਰ ਦੇ ਸਾਰੇ ਅੰਗ ਵੱਖ-ਵੱਖ ਹੋਣ 'ਤੇ ਉਨ੍ਹਾਂ ਦਾ ਕੰਮ ਵੀ ਵੱਖਰਾ ਹੁੰਦਾ ਹੈ। ਠੀਕ ਉਸੇ ਤਰ੍ਹਾਂ ਮਨੁੱਖੀ ਸਰੀਰ (Human Body)ਤੋਂ ਪ੍ਰੇਰਣਾ ਲੈ ਕੇ ਹੀ ਆਰਕੀਟੈਕਟ ਲੀ ਕਾਰਬੂਜ਼ੀਅਰ ਨੇ ਚੰਡੀਗੜ੍ਹ ਨੂੰ ਇਕ ਜੀਵੰਤ ਸ਼ਹਿਰ ਵਜੋਂ ਡਿਜ਼ਾਈਨ ਕੀਤਾ ਸੀ। ਆਓ ਅਸੀਂ ਤੁਹਾਨੂੰ ਸ਼ਹਿਰ ਬਾਰੇ ਕੁਝ ਇਸੇ ਅੰਦਾਜ਼ ਵਿਚ ਦੱਸਦੇ ਹਾਂ।ਸਰੀਰ ਦੇ ਸਭ ਤੋਂ ਉਪਰੀ ਹਿੱਸੇ ਵਿਚ ਦਿਮਾਗ ਹੁੰਦਾ ਹੈ ਜੋ ਪੂਰੇ ਸਰੀਰ ਨੂੰ ਚਲਾਉਂਦਾ ਹੈ ਉਸ ਨੂੰ ਧਿਆਨ ਵਿਚ ਰੱਖਦੇ ਹੋਏ ਚੰਡੀਗੜ੍ਹ ਵਿਚ ਕੈਪੀਟਲ ਕਾਂਪਲੈਕਸ ਨੂੰ ਹੈੱਡ ਦੇ ਤੌਰ 'ਤੇ ਡਿਵੈਲਪ ਕੀਤਾ ਗਿਆ। ਇਸ ਨੂੰ ਬ੍ਰੇਨ ਆਫ ਪੰਜਾਬ ਹਰਿਆਣਾ ਐਂਡ ਚੰਡੀਗੜ੍ਹ ਕਿਹਾ ਜਾਂਦਾ ਹੈ। ਇਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਵਿਧਾਨਸਭਾ ਅਤੇ ਸੈਕ੍ਰੇਟੇਰਿਏਟ ਹੈ। ਜਿੱਥੇ ਸਾਰੇ ਜ਼ਰੂਰੀ ਫੈਸਲੇ ਹੁੰਦੇ ਹਨ। ਇਹ ਵੀ ਪੜ੍ਹੋ : ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਲਾਈਵ ਹੋਏ ਸੁਖਪਾਲ ਖਹਿਰਾ  ਸ਼ਹਿਰ ਵਿਚ ਵਿਛੇ ਸੜਕਾਂ ਦੇ ਜਾਲ ਨੂੰ ਧਮਨੀਆਂ ਵਜੋਂ ਮੰਨਿਆ ਜਾਂਦਾ ਹੈ। ਜੋ ਇਕ ਥਾਂ ਤੋਂ ਦੂਜੀ ਥਾਂ ਸਰਕੂਲੇਟ ਹੁੰਦੀਆਂ ਹਨ। ਉਥੇ ਹੀ ਸ਼ਹਿਰ ਵਿਚਾਲੇ ਬਣਾਈ ਗਈ ਲੇਜ਼ਰ ਵੈਲੀ ਗ੍ਰੀਨ ਬੈਲਟ ਨੂੰ ਲੰਗਸ ਆਫ ਦਿ ਸਿਟੀ ਕਿਹਾ ਜਾਂਦਾ ਹੈ। ਜਿੱਥੇ ਗ੍ਰਿਨਰੀ ਨਾਲ ਲੋਕਾਂ ਨੂੰ ਸਵੱਛ ਹਵਾ ਮਿਲ ਸਕੇ। ਇਸੇ ਤਰ੍ਹਾਂ ਨਾਲ ਬਾਕੀ ਚੀਜਾਂ ਨੂੰ ਵੀ ਇਸੇ ਤਰ੍ਹਾਂ ਨਾਲ ਡਿਵੈਲਪ ਕੀਤਾ ਗਿਆ। ਇਸੇ ਲੇਜ਼ਰ ਵੈਲੀ ਵਿਚ ਸਾਈਕਲ ਸਾਈਕਲ ਲਈ ਗ੍ਰੀਨ ਕਾਰੀਡੋਰ ਬਣਾਇਆ ਜਾਵੇਗਾ। ਚੰਡੀਗੜ੍ਹ ਮਾਸਟਰ ਪਲਾਨ-2031 ਵਿਚ ਇਸ ਦੀ ਵਿਵਸਥਾ ਕੀਤੀ ਗਈ ਹੈ। ਇਹ ਵੀ ਪੜ੍ਹੋ : ਰਾਮ ਰਹੀਮ ਦੀ ਵਿਗੜੀ ਸਿਹਤ, PGI 'ਚ ਦਾਖ਼ਲਸਾਬਕਾ ਚੀਫ ਆਰਕੀਟੈਕਟ ਸੁਮਿਤ ਕੌਰ ਨੇ ਦੱਸਿਆ ਕਿ ਚੰਡੀਗੜ੍ਹ ਵਿਚ ਲੇਜ਼ਰ ਵੈਲੀ ਗ੍ਰੀਨ ਬੈਲਟ ਹੈ। ਜੋ ਸ਼ਹਿਰ ਨੂੰ ਦੋ ਹਿੱਸਿਆਂ ਵਿਚ ਬਰਾਬਰ ਵੰਡਦੀ ਹੈ। ਇਸ ਗ੍ਰੀਨ ਬੈਲਟ ਵਿਚ ਸਾਈਕਲ ਲਈ ਪੂਰਾ ਗ੍ਰੀਨ ਕਾਰੀਡੋਰ ਬਣਾਇਆ ਜਾਣਾ ਚਾਹੀਦਾ ਹੈ। ਮਾਸਟਰ ਪਲਾਨ ਵਿਚ ਵੀ ਇਸ ਦੀ ਵਿਵਸਥਾ ਹੈ। ਇਸ ਤੋਂ ਸਾਫ ਸਵੱਛ ਗ੍ਰੀਨਰੀ ਵਿਚਾਲੇ ਸਾਈਕਲਿਸਟ ਲੰਘਣਗੇ ਤਾਂ ਸਿਹਤਮੰਦ ਰਹਿਣਗੇ। ਰੋਡ ਸਾਈਡ ਚੱਲਣ ਨਾਲ ਪ੍ਰਦੂਸ਼ਣ ਦਾ ਖਤਰਾ ਰਹਿੰਦਾ ਹੈ।ਚੰਡੀਗੜ੍ਹ ਦੀਆਂ ਬਿਲਡਿਗਾਂ ਨੂੰ ਵੀ ਇਸੇ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਜਾਣਾ ਹੈ ਕਿ ਉਹ ਗ੍ਰੀਨ ਬੈਲਟ ਵੱਲ ਖੁੱਲ੍ਹਣ। ਸੈਕਟਰ-42 ਵਿਚ ਗਵਰਨਮੈਂਟ ਕਾਲਜ ਵਾਲੀ ਲਾਈਨ ਇਸ ਤਰ੍ਹਾਂ ਨਾਲ ਓਪਨ ਕੀਤੀ ਗਈ ਹੈ। ਬੱਚੇ ਕਾਲਜ ਤੋਂ ਸਿੱਧੇ ਗ੍ਰੀਨ ਬੈਲਟ ਵਿਚ ਨਿਕਲਦੇ ਹਨ ਤਾਂ ਚੰਗਾ ਮਹਿਸੂਸ ਕਰਦੇ ਹਨ। ਸਾਬਕਾ ਚੀਫ ਆਰਕੀਟੈਕਟ ਸੁਮਿਤ ਕੌਰ ਨੇ ਦੱਸਿਆ ਕਿ ਅਜੇ ਇਕ ਸੈਕਟਰ ਵਿਚ ਜਾਣ ਲਈ ਮੇਨ ਰੋਡ 'ਤੇ ਆਉਣਾ ਪੈਂਦਾ ਹੈ।...