LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਰਿਆਣਾ 'ਚ ਮੁੜ ਵਧਿਆ ਲਾਕਡਾਊਨ, ਜਾਣੋ ਨਵੀਆਂ ਗਾਈਡਲਾਈਨਜ਼

unlockdow

ਚੰਡੀਗੜ੍ਹ: ਦੇਸ਼ ਵਿਚ ਬੇਸ਼ੱਕ ਕੋਰੋਨਾ (Corona) ਦੇ ਮਾਮਲੇ ਘੱਟ ਰਹੇ ਹਨ ਪਰ ਅਜੇ ਵੀ ਕੁਝ ਰਾਜਾਂ ਵਿਚ (lockdown) ਲਾਕਡਾਊਨ ਲੱਗਾ ਹੋਇਆ ਹੈ। ਇਸ ਵਿਚਾਲੇ ਅੱਜ ਹਰਿਆਣਾ ਵਿੱਚ ਕੋਰੋਨਾਵਾਇਰਸ ਕਰਕੇ  ਕੁਝ ਢਿੱਲ ਦੇ ਨਾਲ (Haryana Unlock Guidelines) ਲਾਕਡਾਊਨ ਵਧਾਉਣ ਦਾ ਫੈਸਲਾ ਕੀਤਾ ਹੈ।

10 facts about the coronavirus | Faculty of Medicine | UiB

ਇਹ ਵੀ ਪੜ੍ਹੋ- ਨੈਸ਼ਨਲ SC ਕਮਿਸ਼ਨ ਨੇ ਪੰਜਾਬ ਦੇ ਚੀਫ ਸਕੱਤਰ ਨੂੰ ਕੀਤਾ ਦਿੱਲੀ ਤਲਬ

ਸਰਕਾਰ ਨੇ (Haryana) ਹਰਿਆਣਾ ਵਿਚ ਚੱਲ ਰਹੇ ਕੋਵਿਡ ਲੌਕਡਾਊਨ ਨੂੰ 21 ਜੂਨ ਤੱਕ ਵਧਾ ਦਿੱਤਾ ਹੈ। ਅਜਿਹੀ ਸਥਿਤੀ ਵਿਚ ਸੂਬੇ ਵਿਚ ਲਾਗੂ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਦੁਕਾਨਾਂ ਖੋਲ੍ਹਣ ਦਾ ਔਡ-ਈਵਨ ਫਾਰਮੂਲਾ ਖ਼ਤਮ ਕਰ ਦਿੱਤਾ ਗਿਆ ਹੈ। 

ਇਹ ਹਨ ਨਵੀਆਂ ਗਾਈਡਲਾਈਨਜ਼  
1..ਹਰਿਆਣਾ ਦੀਆਂ ਸਾਰੀਆਂ ਦੁਕਾਨਾਂ ਰਾਤ 8 ਵਜੇ ਤੱਕ ਖੁੱਲ੍ਹ ਸਕਣਗੀਆਂ।
2. ਹਰਿਆਣਾ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸੂਬੇ ਵਿੱਚ ਦੁਕਾਨਾਂ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹਣਗੀਆਂ। 
3. ਇਸ ਤੋਂ ਇਲਾਵਾ ਗਲੀਆਂ ਤੇ ਇਕੱਲੇ ਦੁਕਾਨਾਂ, ਦੁੱਧ, ਫਲਾਂ ਅਤੇ ਸਬਜ਼ੀਆਂ, ਕਰਿਆਨੇ ਅਤੇ ਮੈਡੀਕਲ ਸਟੋਰਾਂ ਦੀਆਂ ਦੁਕਾਨਾਂ ਪਹਿਲਾਂ ਦੀ ਤਰ੍ਹਾਂ ਖੁੱਲ੍ਹਣਗੀਆਂ। 
4. ਸਾਮੂਹਿਕ ਪ੍ਰੋਗਰਾਮ ਲਈ 50 ਵਿਅਕਤੀਆਂ ਦੀ ਗਿਣਤੀ ਨਿਸ਼ਚਤ ਕੀਤੀ ਗਈ ਹੈ। ਇਸ ਦੇ ਲਈ ਜ਼ਿਲਾ ਪ੍ਰਸ਼ਾਸਨ ਤੋਂ ਇਜਾਜ਼ਤ ਲੈਣੀ ਪਵੇਗੀ।

5. ਹੁਣ ਹਰ ਕਿਸਮ ਦੀਆਂ ਦੁਕਾਨਾਂ ਰੋਜ਼ ਖੋਲ੍ਹ ਸਕਦੀਆਂ ਹਨ। 
6. ਸੂਬੇ ਵਿੱਚ ਨਾਈਟ ਕਰਫਿਊ ਜਾਰੀ ਰਹੇਗਾ।
7. ਪ੍ਰਾਈਵੇਟ ਦਫਤਰਾਂ ਨੂੰ 50 ਪ੍ਰਤੀਸ਼ਤ ਸਟਾਫ ਨਾਲ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।
8. ਹੋਟਲ, ਰੈਸਟੋਰੈਂਟ ਤੇ ਫਾਸਟ ਫੂਡ ਸਥਾਪਨਾ ਸੰਚਾਲਕਾਂ ਨੂੰ ਰਾਤ 10 ਵਜੇ ਤੱਕ ਹੋਮ ਡਿਲੀਵਰੀ ਕਰ ਸਕਦੇ ਹਨ।
9. ਧਾਰਮਿਕ ਸਥਾਨਾਂ ਨੂੰ ਖੋਲ੍ਹਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇੱਕ ਸਮੇਂ 21 ਲੋਕਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਹੋਵੇਗੀ।
10. ਵਿਆਹ ਦੀਆਂ ਰਸਮਾਂ ਵਿੱਚ ਤੇ ਆਖ਼ਰੀ ਸਸਕਾਰ ਲਈ ਸਾਰੀਆਂ ਹਦਾਇਤਾਂ ਲਈ ਵੀ ਮਹਿਜ਼ 21 ਲੋਕਾਂ ਦੇ ਇਕੱਠ ਕਰਨ ਦੀ ਇਜਾਜ਼ਤ ਹੋਵੇਗੀ।

ਇਹ ਵੀ ਪੜ੍ਹੋ- ਸਾਊਦੀ ਅਰਬ ਵਿਚ ਫਸੇ ਨੌਜਵਾਨਾਂ ਨੇ ਵੀਡੀਓ ਰਾਹੀਂ ਟ੍ਰੈਵਲ ਏਜੰਟਾਂ ਦੀ ਖੋਲ੍ਹੀ ਪੋਲ

In The Market