LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਸ਼ਵ ਵਾਤਾਵਰਣ ਦਿਵਸ ਵਿਸ਼ੇਸ਼ : ਗ੍ਰੀਨਰੀ ਲਈ ਜਾਣੇ ਜਾਂਦੇ ਚੰਡੀਗੜ੍ਹ ਨੂੰ ਬਣਾਇਆ ਜਾਵੇਗਾ ਹੋਰ ਗ੍ਰੀਨ 

greenry

ਚੰਡੀਗੜ੍ਹ (ਇੰਟ.)- ਵਿਸ਼ਵ ਵਾਤਾਵਰਣ ਦਿਵਸ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਵਾਤਾਵਰਣ ਦੇ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਅਤੇ ਵਾਤਾਵਰਣ ਨੂੰ ਸੁਰੱਖਿਅਤ ਰੱਖਣਾ ਹੈ। ਇਸ ਦਿਨ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਕਈ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਦਿਨ ਲੋਕਾਂ ਨੂੰ ਦਰਖਤਾਂ ਨੂੰ ਸੁਰੱਖਿਅਤ ਕਰਨ, ਬੂਟੇ ਲਗਾਉਣ, ਨਦੀਆਂ ਨੂੰ ਸਾਫ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਸੰਯੁਕਤ ਰਾਸ਼ਟਰ ਸੰਘ ਵਲੋਂ ਪਹਿਲੀ ਵਾਰ ਵਿਸ਼ਵ ਵਾਤਾਵਰਣ ਦਿਵਸ 5 ਜੂਨ ਨੂੰ 1972 ਵਿਚ ਮਨਾਇਆ ਗਿਆ ਸੀ। 1972 ਤੋਂ ਬਾਅਦ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ।

World Environment Day: Ecosystem Restoration is the Key to Revive Our  Degraded Planet

ਪੋਸਟਰ ਵਿਵਾਦ ਨੂੰ ਲੈ ਕੇ ਦੇਖੋ ਕੀ ਬੋਲੇ ਸ਼ਿਵ ਸੈਨਾ ਆਗੂ ਤੇ ਬਾਬਾ ਪਰਵਾਨਾ 

ਇਸੇ ਤਰ੍ਹਾਂ ਭਾਰਤ ਦੇ ਸਭ ਤੋਂ ਖੂਬਸੂਰਤ ਸ਼ਹਿਰਾਂ ਵਿਚੋਂ ਚੰਡੀਗੜ੍ਹ ਹਰਿਆਲੀ ਲਈ ਵੀ ਮੰਨਿਆ ਜਾਂਦਾ ਹੈ। ਬੀਤੇ ਦੋ ਦਹਾਕਿਆਂ ਵਿਚ ਚੰਡੀਗੜ੍ਹ ਗ੍ਰੀਨ ਕਵਰ ਏਰੀਆ 26 ਫੀਸਦੀ ਤੋਂ ਵਧ ਕੇ 46 ਫੀਸਦੀ ਤੱਕ ਪਹੁੰਚ ਗਿਆ ਹੈ। ਚੰਡੀਗੜ੍ਹ ਦਾ ਵਣ ਵਿਭਾਗ 50 ਫੀਸਦੀ ਗ੍ਰੀਨ ਕਵਰ ਤੱਕ ਪਹੁੰਚਣ ਲਈ ਲਗਾਤਾਰ ਕਵਾਇਦ ਵਿਚ ਲੱਗਾ ਹੋਇਆ ਹੈ। ਇਸ ਸਾਲ ਵੀ ਇਸੇ ਕੜੀ ਵਿਚ ਇਕ ਲੱਖ 80 ਹਜ਼ਾਰ ਨਵੇਂ ਬੂਟੇ ਲਗਾਏ ਜਾਣਗੇ।

World Environment Day 2020: All About History, Significance of The Day And  Theme This Year

ਇਹ ਵੀ ਪੜ੍ਹੋ- ਕੇਂਦਰ ਮੁਤਾਬਕ ਵਿਕਾਸ ਵਿਚ ਨੰਬਰ 1 ਕੇਰਲ, ਬਿਹਾਰ-ਝਾਰਖੰਡ ਸਭ ਤੋਂ ਹੇਠਾਂ
ਇਸ ਵਾਰ ਭਾਰਤੀ ਨਸਲ ਦੇ ਬੂਟਿਆਂ ਨੂੰ ਜ਼ਿਆਦਾ ਤਵੱਜੋ ਦਿੱਤੀ ਜਾਵੇਗੀ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਵੀ ਮੁਫਤ ਬੂਟੇ ਵੰਡੇ ਜਾਣਗੇ। ਵਾਤਾਵਰਣ ਵਿਭਾਗ ਦੇ ਡਾਇਰੈਕਟਰ ਦੇਬੇਂਦਰ ਦਲਾਈ ਦਾ ਕਹਿਣਾ ਹੈ ਕਿ ਜੋ ਦਰੱਖਤ ਟੁੱਟ ਚੁੱਕੇ ਹਨ ਜਾਂ ਸੁੱਕ ਚੁੱਕੇ ਹਨ ਉਨ੍ਹਾਂ ਦੀ ਥਾਂ ਉਸੇ ਕਿਸਮ ਦੇ ਨਵੇਂ ਦਰੱਖਤ ਲਗਾਏ ਜਾਣਗੇ। ਵਾਤਾਵਰਣ ਦਿਵਸ ਮੌਕੇ 'ਤੇ ਚੰਡੀਗੜ੍ਹ ਦੇ ਵਾਤਾਵਰਣ ਅਤੇ ਵਣ ਵਿਭਾਗ ਨੇ ਚੰਡੀਗੜ੍ਹ ਦਾ ਗ੍ਰੀਨ ਕਵਰ ਵਧਾਉਣ ਨੂੰ ਲੈ ਕੇ ਆਪਣੇ ਸੰਕਲਪ ਨੂੰ ਹੋਰ ਮਜ਼ਬੂਤ ਕੀਤਾ ਹੈ।

In The Market