ਪੋਸਟਰ ਵਿਵਾਦ ਨੂੰ ਲੈ ਕੇ ਦੇਖੋ ਕੀ ਬੋਲੇ ਸ਼ਿਵ ਸੈਨਾ ਆਗੂ ਤੇ ਬਾਬਾ ਪਰਵਾਨਾ 

ਰਾਜਪੁਰਾ (ਇੰਟ.)- ਰਾਜਪੁਰਾ ਵਿੱਚ ਸ਼ਿਵ ਸੈਨਾ ਵੱਲੋਂ ਲਗਾਏ ਗਏ ਪੋਸਟਰਾਂ ਤੋਂ ਬਾਅਦ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਇਨ੍ਹਾਂ ਪੋਸਟਰਾਂ ਨੂੰ ਲੈ ਕੇ…

ਰਾਜਪੁਰਾ (ਇੰਟ.)- ਰਾਜਪੁਰਾ ਵਿੱਚ ਸ਼ਿਵ ਸੈਨਾ ਵੱਲੋਂ ਲਗਾਏ ਗਏ ਪੋਸਟਰਾਂ ਤੋਂ ਬਾਅਦ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਇਨ੍ਹਾਂ ਪੋਸਟਰਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਸਬੰਧੀ ਸ਼ਿਵ ਸੈਨਾ ਆਗੂ ਨੇ ਕਿਹਾ ਕਿ ਇਹ ਪੋਸਟਰ ਜੋ ਲਗਾਏ ਗਏ ਸਨ ਇਨ੍ਹਾਂ ਵਿਚ ਕੁਝ ਵੀ ਗਲਤ ਨਹੀਂ ਸੀ ਇਸ ਵਿਚ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ, ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਜੀ, ਸ਼੍ਰੀ ਜਨਰਲ ਅਰੁਣ ਵੈਦਿਆ ਅਤੇ ਕੇ.ਪੀ.ਐੱਸ. ਗਿੱਲ ਦੀ ਤਸਵੀਰ ਸੀ ਉਹ ਸਾਡੇ ਦੇਸ਼ ਦੇ ਸ਼ਹੀਦ ਸਨ ਅਸੀਂ ਉਨ੍ਹਾਂ ਨੂੰ ਹਰ ਸਾਲ 6 ਜੂਨ ਨੂੰ ਸ਼ਰਧਾਂਜਲੀ ਦਿੰਦੇ ਹਾਂ। ਉਨ੍ਹਾਂ ਕਿਹਾ ਜੇ ਤਾਂ ਸ਼ਰਧਾਂਜਲੀ ਦੇਣਾ ਗਲਤ ਹੈ ਤਾਂ ਅਸੀਂ ਗੁਨਾਹ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇ ਪਰਵਾਨਾ ਜੀ ਨੂੰ ਕੁਝ ਗਲਤ ਲੱਗਾ ਤਾਂ ਉਹ ਸਾਨੂੰ ਫੋਨ ਕਰ ਲੈਂਦੇ ਜਾਂ ਪੁਲਸ ਨੂੰ ਸਾਡੀ ਸ਼ਿਕਾਇਤ ਦੇ ਦਿੰਦੇ।

ਇਹ ਵੀ ਪੜ੍ਹੋ- ਕੇਂਦਰ ਮੁਤਾਬਕ ਵਿਕਾਸ ਵਿਚ ਨੰਬਰ 1 ਕੇਰਲ, ਬਿਹਾਰ-ਝਾਰਖੰਡ ਸਭ ਤੋਂ ਹੇਠਾਂ
ਇਸੇ ਤਰ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਪਰਵਾਨਾ ਜੀ ਨੇ ਕਿਹਾ ਕਿ ਸਾਡੇ ਇਥੇ ਭਾਈਚਾਰੇ ਵਿਚ ਬਹੁਤ ਪਿਆਰ ਹੈ ਅਤੇ ਸਾਡੇ ਇਥੇ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ। ਅਸੀਂ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ ਪਰ ਅਸੀਂ ਉਨ੍ਹਾਂ ਨੂੰ ਮਾਹੌਲ ਖਰਾਬ ਨਹੀਂ ਕਰਨ ਦਿਆਂਗੇ। ਅਸੀਂ ਆਪਣੇ ਸ਼ਹਿਰ ਦਾ ਮਾਹੌਲ ਸ਼ਾਂਤ ਰੱਖਿਆ ਹੈ ਅਤੇ ਅਸੀਂ ਪ੍ਰਸ਼ਾਸਨ ਦੀ ਵੀ ਮਦਦ ਕਰਾਂਗੇ।

 

ਇਹ ਵੀ ਪੜ੍ਹੋ- IELTS ਸੈਂਟਰਾਂ ਨੂੰ ਲੱਗਾ ਕੋਰੋਨਾ ‘ਗ੍ਰਹਿਣ’, ਵਿਦਿਆਰਥੀ ਤੇ ਮਾਲਕ ਹੋਏ ਡਾਢੇ ਔਖੇ

ਇਸ ਸਬੰਧੀ ਪੁਲਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਦੋਹਾਂ ਪਾਸਿਓਂ ਦਰਖਾਸਤਾਂ ਮਿਲੀਆਂ ਹਨ ਅਤੇ ਅਸੀਂ ਉਸ ‘ਤੇ ਕਾਰਵਾਈ ਕਰ ਰਹੇ ਹਾਂ। ਇਹ ਦਰਖਾਸਤਾਂ ਡੀ.ਐੱਸ.ਪੀ. ਸਾਹਿਬ ਨੂੰ ਮਾਰਕ ਕਰ ਦਿੱਤੀਆਂ ਗਈਆਂ ਹਨ। ਅਸੀਂ ਇਸ ਪੂਰੇ ਮਾਮਲੇ ਨੂੰ ਵੈਰੀਫਾਈ ਕਰ ਰਹੇ ਹਾਂ ਅਤੇ ਜੋ ਵੀ ਕਾਰਵਾਈ ਹੈ ਉਹ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਹਰ ਹਾਲ ਵਿਚ ਸ਼ਹਿਰ ਦਾ ਲਾਅ ਐਂਡ ਆਰਡਰ ਮੇਨਟੇਨ ਕਰਵਾਵਾਂਗੇ।

Leave a Reply

Your email address will not be published. Required fields are marked *