LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੇਂਦਰ ਮੁਤਾਬਕ ਵਿਕਾਸ ਵਿਚ ਨੰਬਰ 1 ਕੇਰਲ, ਬਿਹਾਰ-ਝਾਰਖੰਡ ਸਭ ਤੋਂ ਹੇਠਾਂ

chandigarh11

ਚੰਡੀਗੜ੍ਹ (ਇੰਟ.) -ਨੀਤੀ ਆਯੋਗ ਦੀ ਵਿਕਾਸ ਟੀਚੇ (Sustainable Development Goals) ਇੰਡੈਸਕ ਵਿਚ ਕੇਰਲ ਇਕ ਵਾਰ ਫਿਰ ਅੱਵਲ ਰਿਹਾ ਹੈ। ਐੱਸ.ਡੀ. ਜੀ ਦੀ 2020-21 ਦੀ ਲਿਸਟ ਵਿਚ ਕੇਰਲ ਜਿੱਥੇ ਪਹਿਲਾਂ ਨੰਬਰ 'ਤੇ ਹੈ, ਉਥੀ ਹੀ ਬਿਹਾਰ ਸਭ ਤੋਂ ਹੇਠਲੇ ਪਾਏਦਾਨ 'ਤੇ ਹੈ।

Kerala Tourism: Keralas backwater fills mind with adventure here is unique  beauty of nature

ਇਹ ਵੀ ਪੜ੍ਹੋ- ਅਭਿਨੇਤਾ ਕਾਰਤਿਕ ਆਰਿਅਨ ਨੂੰ ਇਨ੍ਹਾਂ ਵੱਡੇ ਪ੍ਰਾਜੈਕਟਾਂ ਤੋਂ ਕਿਉਂ ਧੋਣਾ ਪੈ ਰਿਹੈ ਹੱਥ ? ਜਾਣੋ ਵਜ੍ਹਾ
ਕੇਰਲ ਨੇ ਆਪਣੀ ਪੁਜ਼ੀਸ਼ਨ ਨੂੰ ਬਰਕਰਾਰ ਰੱਖਿਆ ਹੈ ਅਤੇ ਸੂਬੇ ਨੂੰ 100 ਵਿਚੋਂ 75 ਨੰਬਰ ਮਿਲੇ ਹਨ। ਉਥੇ ਹਿਮਾਚਲ ਪ੍ਰਦੇਸ਼ ਅਤੇ ਤਮਿਲਨਾਡੂ 74-74 ਅੰਕਾਂ ਦੇ ਨਾਲ ਇਸ ਇੰਡੈਕਸ ਵਿਚ ਦੂਜੇ ਨੰਬਰ 'ਤੇ ਹੈ। ਸਮੁੱਚੇ ਵਿਕਾਸ ਟੀਚਿਆਂ ਲਈ ਭਾਰਤ ਸੂਚਕਅੰਕ ( ਐੱਸ. ਡੀ. ਜੀ,) 2020-21 ’ਚ ਕੇਰਲ ਪਹਿਲੇ ਨੰਬਰ 'ਤੇ ਕਾਇਮ ਹੈ, ਜਦੋਂ ਕਿ ਬਿਹਾਰ ਦਾ ਪ੍ਰਦਰਸ਼ਨ ਸਭ ਤੋਂ ਬੁਰਾ ਰਿਹਾ। ਪੂਰੇ ਦੇਸ਼ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਸਭ ਤੋਂ ਜ਼ਿਆਦਾ ਨੰਬਰ ਲੈ ਕੇ ਚੰਡੀਗੜ੍ਹ ਮੋਹਰੀ ਰਿਹਾ ਹੈ। ਸਿੱਖਿਆ ਗੁਣਵੱਤਾ, ਸਿਹਤ, ਸਾਫ ਪਾਣੀ, ਸਵੱਛਤਾ ਸਮੇਤ ਕਈ ਵਰਗਾਂ ਵਿਚ ਚੰਡੀਗੜ੍ਹ ਨੂੰ ਸਭ ਤੋਂ ਜ਼ਿਆਦਾ 79 ਅੰਕ ਮਿਲੇ ਹਨ।

Low testing and high positivity: Bihar is the next big concern | India  News,The Indian Express

ਇਹ ਵੀ ਪੜ੍ਹੋ- IELTS ਸੈਂਟਰਾਂ ਨੂੰ ਲੱਗਾ ਕੋਰੋਨਾ 'ਗ੍ਰਹਿਣ', ਵਿਦਿਆਰਥੀ ਤੇ ਮਾਲਕ ਹੋਏ ਡਾਢੇ ਔਖੇ

ਇਸ ਤੋਂ ਇਲਾਵਾ ਸੂਬਿਆਂ ਦੇ ਮੁਕਾਬਲੇ ਵਿਚ ਵੀ ਸ਼ਹਿਰ ਦੇ ਨੰਬਰ ਜ਼ਿਆਦਾ ਹਨ। ਭਾਰਤ ਸੂਚਕਅੰਕ ਸਮਾਜਿਕ, ਆਰਥਿਕ ਅਤੇ ਵਾਤਾਵਰਨ ਮਾਪਦੰਡਾਂ ਤੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਤਰੱਕੀ ਦਾ ਮੁਲਾਂਕਨ ਕਰਦਾ ਹੈ। ਇਕ ਰਿਪੋਰਟ ਮੁਤਾਬਕ ਕੇਰਲ ਨੇ 75 ਅੰਕਾਂ ਨਾਲ ਮੋਹਰੀ ਸੂਬੇ ਦਾ ਆਪਣਾ ਸਥਾਨ ਬਰਕਰਾਰ ਰੱਖਿਆ ਹੈ, ਜਦੋਂਕਿ 74 ਅੰਕਾਂ ਨਾਲ ਹਿਮਾਚਲ ਪ੍ਰਦੇਸ਼ ਅਤੇ ਤਾਮਿਲਨਾਡੂ ਨੂੰ ਦੂਜਾ ਸਥਾਨ ਮਿਲਿਆ। ਇਸ ਸਾਲ ਦੇ ਭਾਰਤ ਸੂਚਕ ਅੰਕ ਵਿਚ ਬਿਹਾਰ, ਝਾਰਖੰਡ ਅਤੇ ਅਸਮ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੇ ਸੂਬੇ ਹਨ। ਨੀਤੀ ਆਯੋਗ ਦੇ ਉਪ ਪ੍ਰਧਾਨ ਰਾਜੀਵ ਕੁਮਾਰ ਨੇ ਵੀਰਵਾਰ ਨੂੰ ਭਾਰਤ ਐੱਸ. ਡੀ. ਜੀ. ਸੂਚਕਅੰਕ ਦਾ ਤੀਜਾ ਐਡੀਸ਼ਨ ਜਾਰੀ ਕਰਦੇ ਹੋਏ ਕਿਹਾ ਕਿ ਐੱਸ. ਡੀ. ਜੀ. ਭਾਰਤ ਸੂਚਕ ਅੰਕ ਰਾਹੀਂ ਐੱਸ. ਜੀ. ਡੀ. ਦੀ ਨਿਗਰਾਨੀ ਦੇ ਸਾਡੇ ਯਤਨਾਂ ਨੂੰ ਦੁਨੀਆ ਭਰ ਵਿਚ ਵਿਆਪਕ ਰੂਪ ਨਾਲ ਸ਼ਲਾਘਾ ਕੀਤੀ ਗਈ ਹੈ।

In The Market