LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਦੀ ਕਾਰ ਦਾ ਹੋਇਆ ਐਕਸੀਡੈਂਟ, ਵਾਲ-ਵਾਲ ਬਚੇ

ex cm

ਚੰਡੀਗੜ੍ਹ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ (Former Haryana Chief Minister) ਓਮ ਪ੍ਰਕਾਸ਼ ਚੋਟਾਲਾ (Om Prakash Chautala) ਦੀ ਕਾਰ ਦਾ ਬੀਤੇ ਦਿਨੀ ਐਕਸੀਡੇਂਟ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਹ ਹਾਦਸਾ ਗੁਰੂਗ੍ਰਾਮ ਜ਼ਿਲ੍ਹੇ 'ਚ  ਵਾਪਰਿਆ ਹੈ। ਇਸ ਹਾਦਸੇ ਵਿਚ ਓਮ ਪ੍ਰਕਾਸ਼ ਚੋਟਾਲਾ (Om Prakash Chautala)ਉਸ ਵੇਲੇ ਵਾਲ-ਵਾਲ ਬਚੇ ਜਦੋਂ ਉਨ੍ਹਾਂ ਦੀ ਗੱਡੀ ਇਕ ਹੋਰ ਕਾਰ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਗੱਡੀਆਂ ਨੁਕਸਾਨੀਆਂ ਗਈਆਂ। ਗੁਰੂਗ੍ਰਾਮ ਦੇ ਇਕ ਪੁਲਿਸ ਅਧਿਕਾਰੀ ਨੇ ਦੱਸਿਆ 86 ਸਾਲਾ ਚੌਟਾਲਾ ਜਿਸ ਸਪੋਰਟਸ ਯੂਟੀਲਿਟੀ ਵਹੀਕਲ (SUV) 'ਚ ਸਫ਼ਰ ਕਰ ਰਹੇ ਸਨ ਉਸ ਦੀ ਇਕ ਹੋਰ ਕਾਰ ਨਾਲ ਟੱਕਰ ਹੋ ਗਈ।

ਇਹ ਵੀ ਪੜ੍ਹੋ:ਬਸਪਾ ਨਾਲ ਗਠਜੋੜ ਤੋਂ ਬਾਅਦ ਅਕਾਲੀ ਦਲ ਨੇ ਦਿੱਤਾ ਨਵਾਂ ਨਾਅਰਾ, 'ਸੋਚ ਵਿਕਾਸ ਦੀ, ਨਵੇਂ ਪੰਜਾਬ ਦੀ'

ਮਿਲੀ ਜਾਣਕਾਰੀ ਦੇ ਮੁਤਾਬਿਕ (Om Prakash Chautala)ਓਮ ਪ੍ਰਕਾਸ਼ ਚੌਟਾਲਾ ਆਪਣੇ ਕਾਫਲੇ ਨਾਲ ਗੁਰੂਗ੍ਰਾਮ ਤੋਂ ਇੱਜਰ ਵੱਲ ਕਿਤੇ ਜਾ ਰਹੇ ਸਨ। ਇਸ ਦੌਰਾਨ ਐਸਜੀਟੀ ਯੂਨੀਵਰਸਿਟੀ ਕੋਲ ਕੁਝ ਗੱਡੀਆਂ ਦਾ ਐਕਸੀਡੈਂਟ ਹੋ ਗਿਆ। ਹਾਲਾਂਕਿ ਹਾਦਸੇ 'ਚ ਕਿਸੇ ਵਿਅਕਤੀ ਨੂੰ ਗੰਭੀਰ ਸੱਟ ਨਹੀਂ ਲੱਗੀ।

ਇਸ ਹਾਦਸੇ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਨੂੰ ਤੁਰੰਤ ਦੂਜੀ ਗੱਡੀ 'ਚ ਹੈਲਥ ਚੈਕਅਪ ਲਈ ਮੇਦਾਂਤਾ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਹਲਕੀਆਂ ਝਰੀਟਾਂ ਤੋਂ ਇਲਾਵਾ ਕੋਈ ਸੱਟ ਨਹੀਂ ਲੱਗੀ ਪਰ ਵਾਲ-ਵਾਲ ਬਚ ਗਏ। 

ਇਹ ਵੀ ਪੜ੍ਹੋ:  ਸਕਾਲਰਸ਼ਿਪ ਘੁਟਾਲਾ ਮਾਮਲੇ ਵਿਚ ਹਰਪਾਲ ਚੀਮਾ ਨੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸਨ ਨੂੰ ਲਿਖੀ ਚਿੱਠੀ

In The Market