LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਵਿਗੜੀ ਸਿਹਤ, ਫੇਸਬੁੱਕ 'ਤੇ ਸਾਂਝੀ ਕੀਤੀ ਇਹ ਪੋਸਟ

deep sidhu22

ਚੰਡੀਗੜ੍ਹ: ਪੰਜਾਬੀ ਅਦਾਕਾਰ ਦੀਪ ਸਿੱਧੂ (Deep sidhu) ਦੀ ਅਚਾਨਕ ਸਿਹਤ ਵਿਗੜਣ ਦੀ ਖ਼ਬਰ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਦੀਪ ਸਿੱਧੂ ਨੂੰ ਕੋਈ ਨਸ਼ੀਲੇ ਪਦਾਰਥ ਦੇ ਰਿਹਾ ਹੈ। ਦੱਸ ਦੇਈਏ ਕਿ ਦੀਪ ਸਿੱਧੂ (kisan adolan) ਕਿਸਾਨ ਅੰਦੋਲਨ ਦੇ ਸ਼ੁਰੂ ਹੁੰਦਿਆਂ ਹੀ ਵਿਵਾਦਾਂ 'ਚ  ਰਿਹਾ ਹੈ। ਦੀਪ ਸਿੱਧੂ  (Deep sidhu) ਨੂੰ ਕੋਈ ਨਸ਼ੀਲੇ ਪਦਾਰਥ ਦੇਣ ਵਾਲੀ ਗੱਲ ਦੀਪ ਸਿੱਧੂ ਨੇ  ਖੁਦ ਸੋਸ਼ਲ ਮੀਡਿਆ ਤੇ ਸਾਂਝੀ ਕੀਤੀ ਹੈ। 

ਇਹ ਵੀ ਪੜ੍ਹੋ:  Corona Vaccine ਲਗਵਾਉਣ ਤੋਂ ਬਾਅਦ ਸਰੀਰ ਬਣ ਗਿਆ ਚੁੰਬਕ, ਜਾਣੋ ਕੀ ਹੈ ਪੂਰਾ ਮਾਮਲਾ

ਦੀਪ ਸਿੱਧੂ ਨੇ ਫੇਸਬੁੱਕ ਪੋਸਟ ਜ਼ਰੀਏ ਆਪਣੇ ਫੈਨਸ ਨਾਲ ਇਹ ਗੱਲ ਸਾਂਝੀ ਕੀਤੀ ਹੈ। ਦੀਪ ਸਿੱਧੂ ਨੇ ਲਿਖਿਆ, "ਕਿਸੇ ਨੇ ਮੈਨੂੰ ਕੋਈ ਨਸ਼ੀਲਾ ਪਦਾਰਥ ਦਿੱਤਾ ਹੈ, ਮੈਂ ਠੀਕ ਮਹਿਸੂਸ ਨਹੀਂ ਕਰ ਰਿਹਾ, ਮੈਨੂੰ ਨਹੀਂ ਪਤਾ ਕਿ ਇਹ ਕੌਣ ਕਰ ਰਿਹਾ ਹੈ, ਦੂਜੇ ਪਾਸੇ ਮੈਂ ਇੱਥੇ ਸਾਰੀਆਂ ਰਾਜਨੀਤਕ ਤੇ ਸਮਾਜਿਕ ਔਕੜਾਂ ਦੇ ਵਿਰੁੱਧ ਇਕੱਲਾ ਖੜ੍ਹਾ ਹਾਂ, ਹੁਣ ਮੇਰੀ ਸੁਰੱਖਿਆ ਮੇਰੇ ਪਰਿਵਾਰ ਲਈ ਇੱਕ ਗੰਭੀਰ ਚਿੰਤਾ ਬਣ ਗਈ ਹੈ (ਮੈਂ ਇਸ ਨੂੰ ਮੌਜੂਦਾ ਹਕੀਕਤ ਨੂੰ ਦਰਸਾਉਣ ਲਈ ਸਾਂਝਾ ਕਰ ਰਿਹਾ ਹਾਂ ਜੋ ਮੈਂ ਖੁਦ ਵੀ ਪਹਿਲਾਂ ਨਹੀਂ ਸਮਝ ਸਕਿਆ)... ਵਾਹਿਗੁਰੂ ਸਭ ਦੀ ਭਲੀ ਕਰੇ।" 

ਦੱਸ ਦਈਏ ਕਿ ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਦੀਪ ਸਿੱਧੂ (Deep sidhu) ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੀਪ ਸਿੱਧੂ ਕਰੀਬ ਤਿੰਨ ਮਹੀਨੇ ਜੇਲ੍ਹ 'ਚ ਰਿਹਾ। ਇਸ ਤੋਂ ਬਾਅਦ ਉਸ ਨੂੰ ਜ਼ਮਾਨਤ ਮਿਲੀ ਤੇ ਉਹ ਜੇਲ੍ਹ 'ਚੋਂ ਰਿਹਾਅ ਹੋ ਕੇ ਬਾਹਰ ਆਇਆ। ਫੇਸਬੁੱਕ ਰਾਹੀਂ ਉਹ ਆਪਣੇ ਫੈਨਸ ਨਾਲ ਜੁੜਿਆ ਹੋਇਆ ਹੈ। 

ਇਹ ਵੀ ਪੜ੍ਹੋ: ਪਤੀ ਦੀ ਮੌਤ ਤੋਂ ਬਾਅਦ ਮਾਮੇ ਸੁਹਰੇ ਨੇ ਲੁੱਟਿਆ ਪੂਰਾ ਘਰ! ਮਾਸੂਮ ਬੱਚਿਆਂ ਸੜਕ ਤੇ ਲੈ ਆਈ ਮਾਂ 

In The Market