LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਹੋਇਆ ਕੋਰੋਨਾ

dera ram rhim

ਚੰਡੀਗੜ੍ਹ: ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿਚ ਰੋਹਤਕ ਸਥਿਤ ਸੁਨਾਰੀਆ ਜੇਲ੍ਹ 'ਚ ਬੰਦ (Ram Rahim) ਰਾਮ ਰਹੀਮ ਕੋਰੋਨਾਵਾਇਰਸ (Coronavirus) ਦੇ ਲਪੇਟ ਵਿੱਚ ਆ ਗਿਆ ਹੈ। ਅੱਜ ਫਿਰ ਤੋਂ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਮਿਲੀ ਜਾਣਕਾਰੀ ਦੇ ਮੁਤਾਬਿਕ ਉਸ ਨੂੰ ਢਿੱਡ ਵਿੱਚ ਦਰਦ ਹੋਣ ਕਾਰਨ ਮੇਦਾਂਤਾ ਹਸਪਤਾਲ ਲਿਜਾਇਆ ਗਿਆ। ਰਾਮ ਰਹੀਮ ਹਰਿਆਣਾ ਦੀ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। 

ਸਿਰਸਾ ਡੇਰਾ ਮੁਖੀ 53 ਸਾਲਾ ਰਾਮ ਰਹੀਮ ਨੂੰ ਐਤਵਾਰ ਨੂੰ ਅਗਲੇ ਟੈਸਟਾਂ ਲਈ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਲਿਜਾਇਆ ਗਿਆ ਸੀ। ਗੌਰਤਲਬ ਹੈ ਕੀ ਬੀਤੇ ਦਿਨੀ  (Gurmeet Ram Rahim Singh) ਰਾਮ ਰਹੀਮ ਦੀ ਸਿਹਤ ਖਰਾਬ ਹੋਣ ਮਗਰੋਂ ਸਖ਼ਤ ਸੁਰੱਖਿਆ ਦਰਮਿਆਨ (PGI) ਪੀ. ਜੀ. ਆਈ. ਲਿਆਂਦਾ ਗਿਆ। ਹਾਲਾਂਕਿ ਦੋ ਘੰਟੇ ਦੀ ਜਾਂਚ ਅਤੇ ਦਵਾਈ ਦੇ ਕੇ ਫਿਰ ਵਾਪਸ ਜੇਲ੍ਹ ਭੇਜ ਦਿੱਤਾ ਗਿਆ। ਡਾਕਟਰ ਦਾ ਕਹਿਣਾ ਹੈ ਕਿ ਢਿੱਡ ਵਿਚ ਦਰਦ ਦੀ ਸ਼ਿਕਾਇਤ ਦੇ ਕਰਕੇ ਉਸਨੂੰ  (PGI) ਪੀ. ਜੀ. ਆਈ 'ਚ  ਦਾਖ਼ਲ ਕਰਵਾਇਆ ਗਿਆ ਹੈ।

 

ਇਹ ਵੀ ਪੜ੍ਹੋ: ਘੱਲੂਘਾਰਾ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਦੀਪ ਸਿੱਧੂ, ਦਿੱਤਾ ਵੱਡਾ ਬਿਆਨ

ਦੱਸ ਦੇਈਏ ਕਿ ਇਹ ਦੂਜੀ ਵਾਰ ਸੀ, ਜਦੋਂ ਰਾਮ ਰਹੀਮ ਨੂੰ ਪੀ. ਜੀ. ਆਈ. ਲਿਆਂਦਾ ਗਿਆ ਹੈ। ਇਸ ਤੋਂ ਪਹਿਲਾਂ 12 ਮਈ ਨੂੰ ਰਾਮ ਰਹੀਮ ਨੂੰ ਬਲੱਡ ਪ੍ਰੈੱਸ਼ਰ ਕਾਰਨ ਇੱਥੇ ਲਿਆਂਦਾ ਗਿਆ ਸੀ। ਉਦੋਂ ਜੇਲ੍ਹ ’ਚ ਕਈ ਮਰੀਜ਼ ਕੋਰੋਨਾ ਪਾਜ਼ੇਟਿਵ ਮਿਲੇ ਸਨ ਅਤੇ ਰਾਮ ਰਹੀਮ ਨੂੰ ਕੋਰੋਨਾ ਦੇ ਖ਼ਦਸ਼ੇ ਦੇ ਚੱਲਦੇ ਇੱਥੇ ਲਿਆਂਦਾ ਗਿਆ ਸੀ। ਹਾਲਾਂਕਿ ਸਾਰੀਆਂ ਰਿਪੋਰਟ ਸਹੀ ਆਉਣ ਮਗਰੋਂ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।

ਇਹ ਵੀ ਪੜ੍ਹੋ: ਮਿਲਖਾ ਸਿੰਘ ਤੇ ਪਤਨੀ ਦੀ ਹਾਲਤ ਵਿਚ ਆਇਆ ਥੋੜਾ ਸੁਧਾਰ, ਪਰਿਵਾਰ ਨੇ ਅਫ਼ਵਾਹਾਂ ਦਾ ਕੀਤਾ ਖੰਡਨ

 

In The Market