LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੈਂਗਸਟਰ ਜੈਪਾਲ ਤੇ ਜੱਸੀ ਦੇ ਐਨਕਾਉਂਟਰ 'ਤੇ ਦਲਜੀਤ ਚੀਮਾ ਨੇ ਚੁੱਕੇ ਸਵਾਲ

daljit cheema sad

ਚੰਡੀਗੜ੍ਹ (ਚੌਹਾਨ)- ਪੰਜਾਬ ਦੇ ਗੈਂਗਸਟਰ ਜੈਪਾਲ ਭੁੱਲਰ (Gangster Jaipal Bhullar) ਅਤੇ ਜਸਪ੍ਰੀਤ ਜੱਸੀ (Jaspreet Jassi) ਦੇ ਐਨਕਾਉਂਟਰ (Encounter) ਤੋਂ ਬਾਅਦ ਹੁਣ ਅਪਰਾਧ ਦੀ ਇਸ ਕਹਾਣੀ 'ਤੇ ਸਿਆਸੀ ਸਵਾਲ ਖੜ੍ਹੇ ਹੋ ਗਏ ਹਨ। ਸਿਆਸਤਦਾਨ ਇਹ ਸਵਾਲ ਚੁੱਕ ਰਹੇ ਹਨ ਕਿ ਜੇਕਰ ਦੋਵੇਂ ਗੈਂਗਸਟਰ ਜੀਉਂਦੇ ਫੜੇ ਜਾਂਦੇ ਤਾਂ ਸ਼ਾਇਦ ਵੱਡੀ ਜਾਣਕਾਰੀ ਹੱਥ ਲੱਗਦੀ। ਉਨ੍ਹਾਂ ਦੇ ਤਾਰ ਕਿਸ ਦੇ ਨਾਲ ਜੁੜੇ ਸਨ? ਕਿਸ ਦੇ ਇਸ਼ਾਰੇ 'ਤੇ ਉਨ੍ਹਾਂ ਨੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਆਖਿਰ ਉਹ ਅਜਿਹਾ ਕਿਉਂ ਕਰ ਰਹੇ ਸਨ? ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ (Spokesperson  Daljit Cheema) ਨੇ ਕਿਹਾ ਕਿ ਪਤਾ ਨਹੀਂ ਕਿਹੜੇ ਹਾਲਾਤਾਂ ਵਿਚ ਐਨਕਾਉਂਟਰ ਹੋਇਆ ਹੈ ਇਹ ਇਕ ਵੱਖਰੀ ਗੱਲ ਹੈ ਕਿ ਦੋਵੇਂ ਗੈਂਗਸਟਰ ਫੜੇ ਜਾਂਦੇ ਤਾਂ ਵੱਡੀ ਜਾਣਕਾਰੀ ਹੱਥ ਲੱਗਦੀ।

Gangster Jaipal Singh Bhullar, accomplice killed in Kolkata encounter |  Ludhiana News - Times of India

ਇਹ ਵੀ ਪੜੋ: PM ਮੋਦੀ ਦੇ ਮੁਫ਼ਤ ਵੈਕਸੀਨ ਵਾਲੇ ਐਲਾਨ 'ਤੇ ਬਾਬਾ ਰਾਮਦੇਵ ਨੇ ਮੁੜ ਕੀਤੀ ਟਿੱਪਣੀ

ਨਾਲ ਹੀ ਉਨ੍ਹਾਂ ਨੇ ਕਾਂਗਰਸ ਵਿਚ ਚੱਲ ਰਹੇ ਘਟਨਾਕ੍ਰਮ ਨੂੰ ਸਿਆਸੀ ਡਰਾਮਾ ਕਰਾਰ ਦਿੱਤਾ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ (Congress Government) ਸਾਢੇ ਚਾਰ ਸਾਲ ਵਿਚ ਕੋਈ ਵੱਡਾ ਕੰਮ ਨਹੀਂ ਕਰ ਸਕੀ ਇਸ ਲਈ ਹੁਣ ਧਿਆਨ ਭਟਕਾਉਣ ਲਈ ਪਾਰਟੀ ਵਿਚ ਅੰਦਰੂਨੀ ਡਰਾਮਾ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਡਿਪਟੀ ਸੀ.ਐੱਮ. (Deputy CM) ਦੀ ਕੁਰਸੀ ਵਿਚ ਉਲਝਿਆ ਹੈ ਕੋਈ ਕਾਰਜਕਾਰੀ ਪ੍ਰਧਾਨ ਬਣਨ ਲਈ। ਕਾਂਗਰਸ ਖਤਮ ਹੋ ਰਹੀ ਹੈ।

Jaipal Bhullar punjab gangster killed in kolkata encounter new town punjab  police latest news updates | India News – India TV

ASI ਭਗਵਾਨ ਸਿੰਘ ਦੀ ਮਾਤਾ ਨੇ ਗੈਂਗਸਟਰ ਜੈਪਾਲ ਭੁੱਲਰ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

ਤੁਹਾਨੂੰ ਦੱਸ ਦਈਏ ਕਿ ਪੁਲਸ ਨੂੰ ਲੋੜੀਂਦੇ ਨਸ਼ਾ ਤਸਕਰ ਅਤੇ ਗੈਂਗਸਟਰ ਜੈਪਾਲ ਸਿੰਘ ਭੁੱਲਰ ਪੁੱਤਰ ਭੁਪਿੰਦਰ ਸਿੰਘ ਵਾਸੀ ਫ਼ਿਰੋਜ਼ਪੁਰ ਤੇ ਜਸਪ੍ਰੀਤ ਸਿੰਘ ਉਰਫ਼ ਜੱਸੀ ਪੁੱਤਰ ਰਵਿੰਦਰ ਸਿੰਘ ਵਾਸੀ ਖਰੜ, ਐਸ.ਏ.ਐਸ. ਨਗਰ (SAS Nagar) ਦਾ ਕੋਲਕਾਤਾ ਦੀ ਐਸ.ਟੀ.ਐਫ. ਪੁਲਿਸ (STF Police) ਨੇ ਐਨਕਾਉਂਟਰ ਕਰ ਦਿੱਤਾ। ਜਿਨ੍ਹਾਂ ਦੇ ਸਿਰ 'ਤੇ ਕ੍ਰਮਵਾਰ 10 ਲੱਖ ਤੇ 5 ਲੱਖ ਰੁਪਏ ਦਾ ਇਨਾਮ ਸੀ। ਪੁਲਿਸ ਪਾਰਟੀ ਜਦੋਂ ਇਨ੍ਹਾਂ ਗੈਂਗਸਟਰਾਂ ਨੂੰ ਫੜਣ ਲਈ ਉਨ੍ਹਾਂ ਦੇ ਅਪਾਰਟਮੈਂਟ 'ਤੇ ਗਈ ਤਾਂ ਉਨ੍ਹਾਂ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਣ ਪੁਲਸ ਵਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਅਤੇ ਦੋਵੇਂ ਗੈਂਗਸਟਰ ਢੇਰ ਹੋ ਗਏ।

 

In The Market