LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਤਲਾਬ ਵਿਚ ਨਹਾਉਣਾ ਮਹਿੰਗਾ ਪਿਆ ਨੌਜਵਾਨ ਨੂੰ, ਡੁੱਬਣ ਕਾਰਣ ਹੋਈ ਮੌਤ

water

ਪੰਚਕੂਲਾ (ਇੰਟ.)ਪੰਚਕੂਲਾ ਦੇ ਮੋਰਨੀ ਖੇਤਰ ਵਿਚ ਸੈਰ ਸਪਾਟੇ ਵਾਲੀ ਥਾਂ ਟਿੱਕਰ ਤਾਲ ਦੇ ਵੱਡੇ ਤਲਾਬ (ਤਾਲ) ਵਿਚ ਡੁੱਬਣ ਨਾਲ ਇਕ ਨੌਜਵਾਨ ਰਵੀ ਕੁਮਾਰ (33) ਦੀ ਮੌਤ ਹੋ ਗਈ ਜਦੋਂਕਿ ਦੂਜੇ ਨੂੰ ਸਥਾਨਕ ਵਿਅਕਤੀ ਨੇ ਸੁਰੱਖਿਅਤ ਬਾਹਰ ਕੱਢ ਲਿਆ। ਸੂਚਨਾ ਮਿਲਣ 'ਤੇ ਮੋਰਨੀ ਪੁਲਸ ਚੌਕੀ ਇੰਚਾਰਜ ਮਾਨ ਸਿੰਘ ਪੁਲਸ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ। ਪੰਜਾਬ ਦੇ ਗੁਰਦਾਸਪੁਰ ਦੇ ਰਹਿਣ ਵਾਲੇ 4 ਦੋਸਤ ਟਿੱਕਰ ਤਾਲ ਘੁੰਮਣ ਪਹੁੰਚੇ ਜਿੱਥੇ ਉਨ੍ਹਾਂ ਵਿਚੋਂ ਦੋ ਦੋਸਤ ਤਾਲ ਵਿਚ ਨਹਾਉਣ ਉਤਰ ਗਏ। ਦੋਵੇਂ ਡੂੰਘੇ ਪਾਣੀ ਵਿਚ ਚਲੇ ਗਏ ਤਾਂ ਇਕ ਡੁੱਬ ਗਿਆ ਅਤੇ ਦੂਜੇ ਨੂੰ ਡੁੱਬਣ ਦਾ ਅਹਿਸਾਸ ਹੁੰਦੇ ਹੀ ਉਸ ਨੇ ਪਾਣੀ ਤੋਂ ਉਪਰ ਹੱਥ ਚੁੱਕ ਕੇ ਬਚਣ ਦੀ ਕੋਸ਼ਿਸ਼ ਕੀਤੀ।

Eight primary school children drown in river in China- The New Indian  Express

ਇਹ ਵੀ ਪੜ੍ਹੋ : ਰਾਮ ਰਹੀਮ ਦੀ ਵਿਗੜੀ ਸਿਹਤ, PGI 'ਚ ਦਾਖ਼ਲ

ਉਸ ਨੇ ਪਾਣੀ ਵਿਚ ਹਿੱਲਦੇ ਹੋਏ ਹੱਥ ਸਥਾਨਕ ਵਿਅਕਤੀ ਅਮਨ ਨੇ ਦੇਖ ਲਏ। ਉਸ ਨੇ ਹਿੰਮਤ ਕਰ ਕੇ ਪਾਣੀ ਵਿਚ ਛਲਾਂਗ ਲਗਾਈ ਅਤੇ ਇਕ ਲੜਕੇ ਨੂੰ ਬਾਹਰ ਕੱਢ ਲਿਆ ਪਰ ਦੂਜਾ ਉਦੋਂ ਤੱਕ ਡੂੰਘੇ ਪਾਣੀ ਵਿਚ ਡੁੱਬ ਚੁੱਕਾ ਸੀ। ਪੁਲਸ ਟੀਮ ਨੇ ਸਥਾਨਕ ਲੋਕ ਜੋ ਤੈਰਣ ਵਿਚ ਮਾਹਰ ਸਨ ਉਨ੍ਹਾਂ ਦੀ ਮਦਦ ਨਾਲ ਮ੍ਰਿਤ ਲੜਕੇ ਨੂੰ ਬਾਹਰ ਕੱਢਵਾਇਆ। ਸਥਾਨਕ ਲੋਕਾਂ ਨੇ ਦੱਸਿਆ ਕਿ ਚਾਰੋ ਦੋਸਤਾਂ ਨੇ ਆਪਣੀ ਗੱਡੀ ਸੜਕ ਕੰਢੇ ਖੜੀ ਕੀਤੀ ਅਤੇ ਤਾਲ ਦੇ ਕਿਨਾਰੇ ਆ ਗਏ।

5 of Borivali family drown in sea off Ratnagiri

ਇਹ ਵੀ ਪੜ੍ਹੋ : ਉੱਤਰਾਖੰਡ ਵਿਚ ਵੀ 12ਵੀਂ ਦੀਆਂ ਪ੍ਰੀਖਿਆਵਾਂ ਹੋਈਆਂ ਰੱਦ, ਸਾਰੇ ਵਿਦਿਆਰਥੀ ਹੋਣਗੇ ਪ੍ਰਮੋਟ

ਚਾਰੋ ਵਿਚੋਂ ਦੋ ਤਾਲ ਵਿਚ ਨਹਾਉਣ ਲੱਗੇ ਅਤੇ ਦੋ ਕਿਨਾਰੇ 'ਤੇ ਸਨ। ਤਾਲ ਵਿਚ ਉਤਰੇ ਹੋਏ ਇਹ ਦੋਵੇਂ ਦੋਸਤ ਡੂੰਘੇ ਪਾਣੀ ਵਿਚ ਚਲੇ ਗਏ। ਅਚਾਨਕ ਇਕ ਲੜਕੇ ਦੇ ਹਿੱਲਦੇ ਹੋਏ ਹੱਥ ਦੇਖ ਕੇ ਸਥਾਨਕ ਵਿਅਕਤੀ ਨੇ ਪਾਣੀ ਵਿਚ ਡੁੱਬਕੀ ਲਗਾ ਕੇ ਉਸ ਨੂੰ ਬਚਾ ਲਿਆ। ਮਿਲੀ ਜਾਣਕਾਰੀ ਮੁਤਾਬਕ ਚਾਰੋ ਦੋਸਤ ਮਾਰਕੀਟਿੰਗ ਦਾ ਕੰਮ ਕਰਦੇ ਸਨ ਅਤੇ ਇਕੱਠੇ ਪੀਜੀ ਵਿਚ ਰਹਿੰਦੇ ਸਨ। ਘੁੰਮਣ ਦੇ ਇਰਾਦੇ ਨਾਲ ਮੋਰਨੀ ਦੇ ਟਿੱਕਰ ਤਾਲ ਪਹੁੰਚੇ ਤਾਂ ਉਨ੍ਹਾਂ ਦੇ ਨਾਲ ਇਹ ਹਾਦਸਾ ਹੋ ਗਿਆ। ਓਧਰ ਮੋਰਨੀ ਪੁਲਸ ਚੌਕੀ ਇੰਚਾਰਜ ਨੇ ਲਾਸ਼ ਨੂੰ ਕੱਢਵਾ ਕੇ ਪੋਸਟਮਾਰਟਮ ਲਈ ਨਾਗਰਿਕ ਹਸਪਤਾਲ ਦੀ ਮੋਰਚੁਰੀ ਵਿਚ ਪਹੁੰਚਾਇਆ। ਉਨ੍ਹਾਂ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਜਾਵੇਗੀ।

In The Market