ਨਵੀਂ ਦਿੱਲੀ (ਇੰਟ.)- ਧਾਕੜ ਅਦਾਕਾਰ ਧਰਮਿੰਦਰ ਬਾਲੀਵੁਡ ਦੇ ਉਨ੍ਹਾਂ ਕਲਾਕਾਰਾਂ ‘ਚੋਂ ਇੱਕ ਹਨ, ਜੋ ਸੋਸ਼ਲ ਮੀਡਿਆ ‘ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਆਪਣੇ ਫੈਂਸ ਨਾਲ ਰੂਬਰੂ ਹੋਣ ਲਈ ਕੋਈ ਵੀ ਮੌਕਾ ਨਹੀਂ ਛੱਡਦੇ। ਇਹੀ ਵਜ੍ਹਾ ਹੈ ਜੋ ਧਰਮਿੰਦਰ ਹਮੇਸ਼ਾ ਆਪਣੇ ਫੈਂਸ ਲਈ ਸੋਸ਼ਲ ਮੀਡਿਆ ‘ਤੇ ਆਪਣੀਆਂ ਖਾਸ ਤਸਵੀਰਾਂ ਅਤੇ ਵੀਡੀਓ ਵੀ ਸਾਂਝੀਆਂ ਕਰਦੇ ਰਹਿੰਦੇ ਹਨ। ਭਾਰਤ ਵਿੱਚ ਕੋਰੋਨਾ ਵਾਇਰਸ ਦੀ ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਉਹ ਆਪਣੇ ਮੁੰਬਈ ਦੇ ਨੇੜਲੇ ਲੋਨਾਵਾਲਾ ਵਿੱਚ ਆਪਣੇ ਫਾਰਮਹਾਉਸ ‘ਤੇ ਹੀ ਜ਼ਿਆਦਾ ਸਮਾਂ ਬਿਤਾਉਂਦੇ ਹਨ।
ਧਰਮਿੰਦਰ ਆਪਣੇ ਫਾਰਮਹਾਊਸ ‘ਤੇ ਕਦੇ ਖੇਤੀ ਤਾਂ ਕਦੇ ਗਾਂ-ਮੱਝਾਂ ਚਰਾਉਂਦੇ ਹੋਏ ਵੀ ਨਜ਼ਰ ਆ ਚੁੱਕੇ ਹਨ। ਉਹ ਇਥੋਂ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਵੀ ਸਾਂਝੀਆਂ ਕਰਦੇ ਰਹਿੰਦੇ ਹਨ ਪਰ ਕੀ ਤੁਸੀਂ ਕਦੇ ਦਿੱਗਜ ਅਦਾਕਾਰ ਦੇ ਇਸ ਪੂਰੇ ਫਾਰਮਹਾਉਸ ਨੂੰ ਵੇਖਿਆ ਹੈ ? ਜੇਕਰ ਨਹੀਂ ਤਾਂ, ਧਰਮਿੰਦਰ ਨੇ ਫੈਂਸ ਲਈ ਆਪਣੇ ਫਾਰਮਹਾਊਸ ਦੀ ਇੱਕ ਵੀਡੀਓ ਸੋਸ਼ਲ ਮੀਡਿਆ ਉੱਤੇ ਸਾਂਝੀ ਕੀਤੀ ਹੈ ਜੋਕਿ ਕਾਫ਼ੀ ਖੂਬਸੂਰਤ ਹੈ।

ਧਰਮਿੰਦਰ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਉਹ ਆਪਣੇ ਸਿਰ ਦੀ ਮਾਲਿਸ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ ਧਰਮਿੰਦਰ ਵੀਡੀਓ ਵਿੱਚ ਆਪਣਾ ਖੂਬਸੂਰਤ ਫਾਰਮਹਾਉਸ ਵੀ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਫਾਰਮਹਾਊਸ ਦੇ ਬਗੀਚੇ ਵਿੱਚ ਲੱਗੇ ਫੁਲ ਅਤੇ ਦਰਖਤ-ਬੂਟੇ ਉਨ੍ਹਾਂ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਬਣਾ ਰਹੇ ਹਨ। ਵੀਡੀਓ ਵਿੱਚ ਪੰਛੀਆਂ ਦੀ ਆਵਾਜ਼ ਵੀ ਆ ਰਹੀ ਹੈ।
ਆਰ ਅਸ਼ਵਿਨ ਨੇ ਇਸ ਖਿਡਾਰੀ ਨੂੰ ਦੱਸਿਆ ਦੂਜੀ ਟੀਮ ਤੋਂ ਜਿੱਤ ਖੋਹਣ ਵਾਲੀ ਖਿਡਾਰੀ
ਇਸ ਵੀਡੀਓ ਨੂੰ ਵੇਖਕੇ ਕਿਹਾ ਜਾ ਸਕਦਾ ਹੈ ਕਿ ਧਰਮਿੰਦਰ ਦਾ ਲੋਨਾਵਾਲਾ ਫਾਰਮਹਾਉਸ ਨਾ ਸਿਰਫ ਖੂਬਸੂਰਤ ਹੈ ਸਗੋਂ ਆਲੀਸ਼ਾਨ ਵੀ ਹੈ। ਅਦਾਕਾਰ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਫੈਂਸ ਲਈ ਖਾਸ ਟਵੀਟ ਵੀ ਲਿਖਿਆ ਹੈ। ਉਨ੍ਹਾਂ ਨੇ ਲਿਖਿਆ ਗੁਡ ਮਾਰਨਿੰਗ ਦੋਸਤੋ, ਸਵੇਰੇ ਬਦਾਮ ਦੇ ਤੇਲ ਨਾਲ ਮਾਲਿਸ਼ ਕਰਨਾ ਕਾਫ਼ੀ ਚੰਗਾ ਹੁੰਦਾ ਹੈ। ਮੈਂ ਰੋਜ਼ਾਨਾ ਕਰ ਰਿਹਾ ਹਾਂ। ਸੋਸ਼ਲ ਮੀਡੀਆ ‘ਤੇ ਧਰਮਿੰਦਰ ਦੇ ਫਾਰਮਹਾਉਸ ਦੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਬੇਅਦਬੀ ਮਾਮਲਿਆਂ ਵਿਚ ਹੋਇਆ ਨਵਾਂ ਖੁਲਾਸਾ, ਬਦਲੇ ਦੀ ਭਾਵਨਾ ਨਾਲ ਦਿੱਤਾ ਗਿਆ ਘਟਨਾ ਨੂੰ ਅੰਜਾਮ
ਦਿੱਗਜ ਅਭਿਨੇਤਾ ਦੇ ਫੈਂਸ ਸੋਸ਼ਲ ਮੀਡਿਆ ਯੂਜਰਸ ਉਨ੍ਹਾਂ ਦੇ ਫਾਰਮਹਾਉਸ ਦੀ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ। ਨਾਲ ਹੀ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਗੱਲ ਕਰੀਏ ਧਰਮਿੰਦਰ ਦੇ ਵਰਕਫਰੰਟ ਦੀ ਤਾਂ ਉਨ੍ਹਾਂ ਨੇ ਆਪਣੇ ਪੂਰੇ ਕਰੀਅਰ ਵਿੱਚ ਇੱਕ ਤੋਂ ਵਧਕੇ ਇੱਕ ਫਿਲਮਾਂ ਕੀਤੀਆਂ ਹਨ। ਧਰਮਿੰਦਰ ਆਖਰੀ ਵਾਰ ਫਿਲਮ ਸ਼ਿਮਲਾ ਮਿਰਚ ਵਿੱਚ ਨਜ਼ਰ ਆਏ ਸਨ। ਇਸ ਫਿਲਮ ਵਿੱਚ ਉਨ੍ਹਾਂ ਨੇ ਕੈਮਿਓ ਕਿਰਦਾਰ ਨਿਭਾਇਆ ਸੀ।




