LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਵਿਚ ਸਸਤੀ ਹੋ ਸਕਦੀ ਹੈ ਬਿਜਲੀ !

bijli

ਚੰਡੀਗੜ੍ਹ (ਇੰਟ.)- ਪੰਜਾਬ ਵਿਚ ਬਿਜਲੀ ਦੀਆਂ ਦਰਾਂ ਹੋਰਨਾਂ ਸੂਬਿਆਂ ਤੋਂ ਮਹਿੰਗੀਆਂ ਹਨ ਜਿਸ ਕਾਰਣ ਲੋਕਾਂ ਦੀ ਜੇਬ 'ਤੇ ਵਾਧੂ ਬੋਝ ਪੈ ਰਿਹਾ ਹੈ, ਜਦੋਂ ਕਿ ਗੁਆਂਢੀ ਸੂਬਿਆਂ ਹਿਮਾਚਲ, ਹਰਿਆਣਾ ਅਤੇ ਦਿੱਲੀ ਵਿਚ ਬਿਜਲੀ ਦੀਆਂ ਦਰਾਂ ਪੰਜਾਬ ਦੇ ਮੁਕਾਬਲੇ ਬਹੁਤ ਘੱਟ ਹਨ। ਪਰ ਹੁਣ ਖਬਰਾਂ ਇਹ ਵੀ ਆ ਰਹੀਆਂ ਹਨ ਕਿ ਪੰਜਾਬ ਵਿੱਚ ਬਿਜਲੀ ਦਰਾਂ ਘਟ ਸਕਦੀਆਂ ਹਨ। ਖਪਤਕਾਰਾਂ ਲਈ ਨਵੇਂ ਟੈਰਿਫ ਆਰਡਰ ਨਾਲ ਸਮੂਹ ਵਰਗਾਂ ਨੂੰ ਵੱਡੀ ਰਾਹਤ ਮਿਲੇਗੀ।


ਇਹ ਵੀ ਪੜੋ: ਪੰਜਾਬ ਵਿਚ ਵੈਕਸੀਨ ਸੰਕਟ, ਇਸ ਕੰਪਨੀ ਨੇ ਟੀਕੇ ਦੇਣ ਤੋਂ ਕੀਤੀ ਨਾਂਹ
ਟੈਰਿਫ ਆਰਡਰ ਜੋ 1 ਅਪ੍ਰੈਲ ਤੋਂ ਲਾਗੂ ਹੁੰਦਾ ਹੈ, ਦੀ ਇਸ ਹਫਤੇ ਦੇ ਅੰਦਰ-ਅੰਦਰ ਐਲਾਨ ਹੋਣ ਦੀ ਉਮੀਦ ਹੈ। ਉਂਝ ਘਰੇਲੂ ਖਪਤਕਾਰਾਂ ਨੂੰ ਹੀ ਟੈਰਿਫ ਵਿੱਚ ਕਟੌਤੀ ਵਜੋਂ ਰਾਹਤ ਮਿਲਣ ਦੀ ਉਮੀਦ ਹੈ ਪਰ ਉਦਯੋਗਿਕ ਤੇ ਵਪਾਰਕ ਬਿਜਲੀ ਖਪਤਕਾਰਾਂ ਲਈ ਇਸ ਵਿਚ ਕੋਈ ਬਦਲਾਅ ਹੋਣ ਦੀ ਸੰਭਾਵਨਾ ਨਹੀਂ।

ਬਿਜਲੀ ਵਿਭਾਗ ਦੇ ਸੂਤਰਾਂ ਮੁਤਾਬਕ ਘਰੇਲੂ ਖਪਤਕਾਰਾਂ ਲਈ ਟੈਰਿਫਾਂ (ਪ੍ਰਤੀ ਯੂਨਿਟ) ਵਿੱਚ 25 ਫੀਸਦੀ ਦੀ ਕਮੀ ਆ ਸਕਦੀ ਹੈ, ਜਿਸ ਨਾਲ ਹਰੇਕ ਯੂਨਿਟ ਦੀ ਕੀਮਤ 50 ਪੈਸੇ ਤੋਂ 1 ਰੁਪਏ ਤੱਕ ਘੱਟ ਹੋ ਸਕਦੀ ਹੈ। ਘਰੇਲੂ ਖਪਤਕਾਰਾਂ ਲਈ ਟੈਰਿਫ 4.49 ਤੋਂ 7.30 ਰੁਪਏ ਪ੍ਰਤੀ ਯੂਨਿਟ, ਉਦਯੋਗਿਕ ਖਪਤਕਾਰਾਂ ਲਈ 5.98 ਤੋਂ 6.41 ਰੁਪਏ ਪ੍ਰਤੀ ਯੂਨਿਟ ਤੇ ਵਪਾਰਕ ਖਪਤਕਾਰਾਂ ਲਈ 6 ਤੋਂ 7.29  ਰੁਪਏ ਪ੍ਰਤੀ ਯੂਨਿਟ ਹੈ।
ਇਹ ਵੀ ਪੜੋ: PM ਮੋਦੀ ਨੂੰ ਲਿਖੇ ਪੱਤਰ 'ਤੇ ਛਿੜੀ ਚਰਚਾ, ਸੰਯੁਕਤ ਕਿਸਾਨ ਮੋਰਚਾ 'ਤੇ ਖੜ੍ਹੇ ਸਵਾਲਾਂ 'ਤੇ ਲੀਡਰਾਂ ਦੇ ਰਹੇ ਜਵਾਬ


ਲੰਘੇ ਸਾਲ ਕੋਰੋਨਾ ਮਹਾਂਮਾਰੀ ਕਾਰਨ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀਐਸਈਆਰਸੀ) ਨੇ ਘਰੇਲੂ ਖਪਤਕਾਰਾਂ ਲਈ 300 ਯੂਨਿਟ ਤੱਕ ਦੀ ਖਪਤ ਨੂੰ 25 ਪੈਸੇ ਤੋਂ ਘਟਾ ਕੇ 50 ਪੈਸੇ ਪ੍ਰਤੀ ਯੂਨਿਟ ਕਰ ਦਿੱਤਾ ਸੀ ਤੇ ਛੋਟੇ ਦੁਕਾਨਦਾਰਾਂ ਅਤੇ ਉਦਯੋਗਾਂ ਦੇ ਟੈਰਿਫਾਂ ਵਿੱਚ ਕੋਈ ਤਬਦੀਲੀ ਨਹੀਂ ਹੋਈ ਸੀ।

ਇਹ ਵੀ ਪੜੋ: ਛੱਤ 'ਤੇ ਲਹਿਰਾ ਕੇ ਕਾਲਾ ਝੰਡਾ ਸਿੱਧੂ ਜੋੜੇ ਨੇ ਮਾਰੀ ਲਲਕਾਰ, ਦਿੱਤਾ ਪੰਜਾਬੀਆਂ ਨੂੰ ਖਾਸ ਸੁਨੇਹਾ

ਹਾਲਾਂਕਿ, ਇਸ ਸਾਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ (PSPCL)ਨੇ ਦਸੰਬਰ 2020 ਵਿਚ ਬਿਜਲੀ ਰੈਗੂਲੇਟਰ ਨੂੰ ਭੇਜੀ ਗਈ ਆਪਣੀ ਸਾਲਾਨਾ ਮਾਲੀਆ ਜ਼ਰੂਰਤ (ARR)ਵਿਚ 8 ਫੀਸਦੀ ਤੋਂ ਵੱਧ ਦੇ ਵਾਧੇ ਦਾ ਪ੍ਰਸਤਾਵ ਦਿੱਤਾ ਸੀ ਪਰ ਚੋਣ ਵਰ੍ਹਾ ਹੋਣ ਕਰਕੇ, ਉੱਚ ਬਿਜਲੀ ਦਰਾਂ ਇੱਕ ਵੱਡਾ ਚੋਣ ਮੁੱਦਾ ਹੋਣ ਦੀ ਉਮੀਦ ਹੈ।
ਫਿਲਹਾਲ ਇਹ ਬਿਜਲੀ ਦਰਾਂ ਕਦੋਂ ਘਟਾਈਆਂ ਜਾਣਗੀਆਂ ਇਸ ਬਾਰੇ ਅਜੇ ਕੁਝ ਵੀ ਸਪੱਸ਼ਟ ਨਹੀਂ ਹੈ। ਪਰ ਵਿਰੋਧੀ ਪਾਰਟੀਆਂ ਵਲੋਂ ਮਹਿੰਗੀਆਂ ਬਿਜਲੀ ਦਰਾਂ ਨੂੰ ਮੁੱਦਾ ਬਣਾ ਕੇ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਜਾ ਰਿਹਾ ਹੈ। 

In The Market