ਅੰਮ੍ਰਿਤਸਰ: ਰਾਣਾ ਕੰਦੋਵਾਲੀਆਂ (Rana kandowalia) ਕਤਲ ਮਾਮਲੇ ਵਿਚ ਹੁਣ ਨਵਾਂ ਮੋੜ ਆਇਆ ਹੈ। ਇਸ ਮਾਮਲੇ ਵਿਚ ਪੁਲਸ ਵੱਲੋਂ ਇਕ ਮੁਲਜ਼ਮ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਇਹ ਗ੍ਰਿਫ਼ਤਾਰੀ ਮੁਲਜ਼ਮਾਂ ਨੂੰ ਪਨਾਹ ਦੇਣ ਦੇ ਦੋਸ਼ਾਂ ਹੇਠ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤਾ ਮੁਲਜ਼ਮ ਨਨਿਤ ਸ਼ਰਮਾ ਉਰਫ ਸੌਰਵ ਹੈ। ਸੌਰਵ ਨੇ ਹੀ ਉਸ ਰਾਤ ਰਾਣਾ ਕੰਦੋਵਾਲਿਆ ਤੇ ਗੋਲੀ ਚਲਾਉਣ ਵਾਲੇ ਸ਼ੂਟਰ ਹੈਪੀ ਸ਼ਾਹ ਦਾ ਇਲਾਜ ਕਰਵਾਇਆ ਸੀ। read more- ਵੱਡੀ ਖਬਰ: ਕੇਂਦਰੀ ਮੁਲਾਜ਼ਮਾਂ ਦੇ ਬਕਾਇਆ DA ਬਾਰੇ ਸਰਕਾਰ ਨੇ ਲਿਆ ਇਹ ਫੈਸਲਾ ਜਾਣੋ ਕੀ ਸੀ ਪੂਰਾ ਮਾਮਲਾ ਰਾਣਾ ਕੰਦੋਵਾਲਿਆ (Rana kandowalia) ਸ਼ੂਟ ਆਊਟ 'ਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸ਼ੂਟਰ ਨੂੰ ਵੀ ਗੋਲ਼ੀ ਲੱਗੀ ਸੀ। ਜ਼ਖ਼ਮੀ ਸ਼ੂਟਰ ਦਾ ਬਟਾਲਾ ਜ਼ਿਲ੍ਹੇ ਦੇ ਇਕ ਨਿੱਜੀ ਹਸਪਤਾਲ 'ਚ ਉਸੇ ਰਾਤ ਇਲਾਜ ਕਰਵਾਇਆ ਗਿਆ। ਅੰਮ੍ਰਿਤਸਰ 'ਚ ਇਹ ਸ਼ੂਟਆਊਟ 3 ਅਗਸਤ ਨੂੰ ਰਾਤ ਕਰੀਬ ਸਾਢੇ ਵਜੇ ਹੋਇਆ।ਕੇ.ਡੀ. ਹਸਪਤਾਲ ਦੇ ਅੰਦਰ ਰਾਣਾ ਕੰਦੋਵਾਲਿਆ ਨੂੰ ਗੈਂਗਸਟਰ ਜੱਗੂ ਦੇ ਸ਼ੂਟਰਾਂ ਨੇ ਗੋਲ਼ੀ ਮਾਰੀ ਸੀ। ਕੰਦੋਵਾਲਿਆ ਦੇ ਇਕ ਸਾਥੀ ਨੇ ਬਚਾਅ 'ਚ ਸ਼ੂਟਰਾਂ 'ਤੇ ਆਪਣੇ ਲਾਇਸੰਸੀ ਹਥਿਆਰ ਨਾਲ ਜਵਾਬੀ ਫਾਇਰ ਕੀਤਾ। read more- ਓਲਾ ਈ-ਸਕੂਟਰ ਵਿਚ ਹਨ ਕਮਾਲ ਦੇ ਫੀਚਰਸ, ਸੀ.ਈ.ਓ. ਨੇ ਟਵੀਟ ਕੀਤੀ ਵੀਡੀਓ ਜੱਗੂ ਗੈਂਗ ਦੇ ਸ਼ੂਟਰ ਹੈਪੀ ਸ਼ਾਹ ਨੂੰ ਇਕ ਗੋਲੀ ਲੱਗੀ ਤੇ ਉਹ ਜ਼ਖ਼ਮੀ ਹੋ ਗਿਆ। ਸ਼ੂਟਰਾਂ ਨੇ ਆਪਣੇ ਬਾਕੀ ਸਾਥੀਆਂ ਨੂੰ ਖਬਰ ਕਰ ਦਿੱਤੀ। ਗੱਡੀਆਂ ਬਦਲ ਕੇ ਉਸੇ ਰਾਤ 10 ਵਜੇ ਸ਼ੂਟਰ ਹੈਪੀ ਸ਼ਾਹ ਨੂੰ ਲੈਕੇ ਬਟਾਲਾ ਦੇ ਜੌਹਲ ਹਸਪਤਾਲ ਪਹੁੰਚੇ। ਹਸਪਤਾਲ 'ਚ ਹੈਪੀ ਦੇ ਮਲ੍ਹਮ ਪੱਟੀ ਕਰ...
ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਬੀਬੀ ਜਗੀਰ ਕੌਰ (Bibi Jagir Kaur) ਨੇ ਆਖਿਆ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ (Sri Kartarpur Sahib) ਲਾਂਘਾ ਮੁੜ ਖੋਲ੍ਹਣ ਦੇ ਨਾਲ-ਨਾਲ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦੀ ਵੀ ਸੰਗਤ ਨੂੰ ਇਜਾਜ਼ਤ ਦੇਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੋਰੋਨਾ ਕਾਰਨ ਬੰਦ ਹੋਇਆ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਦੋਹਾਂ ਦੇਸ਼ਾਂ ਨੂੰ ਸਿਰ ਜੋੜ ਕੇ ਫੈਸਲਾ ਲੈਣਾ ਚਾਹੀਦਾ ਹੈ, ਕਿਉਂਕਿ ਹੁਣ ਕੋਰੋਨਾ ਦੀਆਂ ਪਾਬੰਦੀਆਂ ਲਗਭਗ ਖ਼ਤਮ ਹੋਣ ਕਿਨਾਰੇ ਹਨ। ਪੜੋ ਹੋਰ ਖਬਰਾਂ: ਮੁਫਤ ਨਹੀਂ 2 ਰੁਪਏ ਖਰੀਦ ਕੇ ਪੰਜਾਬ ਵਾਸੀਆਂ ਨੂੰ 3 ਰੁਪਏ ਯੁਨਿਟ ਦਿਆਂਗੇ ਬਿਜਲੀ: ਸਿੱਧੂ ਜੇਕਰ ਵਿੱਦਿਅਕ ਅਦਾਰੇ ਤੇ ਬਜ਼ਾਰ ਖੋਲ੍ਹਣ ਦੇ ਨਾਲ-ਨਾਲ ਜਨਤਕ ਅਸਥਾਨਾਂ ’ਤੇ ਵੀ ਪਾਬੰਦੀਆਂ ਘਟਾਈਆਂ ਜਾ ਚੁੱਕੀਆਂ ਹਨ, ਤਾਂ ਅਜਿਹੇ ਵਿਚ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੁੱਲ੍ਹਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਤਾਂ ਸੀਮਤ ਗਿਣਤੀ ਵਿਚ ਹੀ ਸੰਗਤ ਦਰਸ਼ਨਾਂ ਲਈ ਜਾਂਦੀ ਸੀ, ਇਸ ਲਈ ਰੋਕ ਦਾ ਜਾਰੀ ਰੱਖਣਾ ਤਰਕਸੰਗਤ ਨਹੀਂ ਹੈ। ਬੀਬੀ ਜਗੀਰ ਕੌਰ ਨੇ ਭਾਰਤ ਅਤੇ ਪਾਕਿਸਤਾਨ ਸਰਕਾਰ ਤੋਂ ਇਹ ਮੰਗ ਵੀ ਕੀਤੀ ਕਿ ਸ੍ਰੀ ਕਰਤਾਰਪੁਰ ਸਾਹਿਬ ਵਾਂਗ ਹੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੰਗਤਾਂ ਸ੍ਰੀ ਕਰਤਾਰਪੁਰ ਸਾਹਿਬ ਦੀ ਤਰਜ਼ ’ਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਵੀ ਸੇਵੇਰੇ ਜਾ ਕੇ ਸ਼ਾਮ ਨੂੰ ਵਾਪਸ ਪਰਤ ਸਕਦੀਆਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਭਾਵੇਂ ਸਰਕਾਰਾਂ ਨੇ ਹਾਲਾਤਾਂ ਦੇ ਮੱਦੇਨਜ਼ਰ ਇਹ ਫੈਸਲਾ ਲੈਣਾ ਹੈ, ਪਰ ਫਿਰ ਵੀ ਇਸ ’ਤੇ ਗੌਰ ਕੀਤਾ ਜਾਣਾ ਚਾਹੀਦਾ ਹੈ। ਬੀਬੀ ਜਗੀਰ ਕੌਰ ਨੇ ਅਫ਼ਗਾਨਿਸਤਾਨ ਅੰਦਰ ਤਾਲਿਬਾਨ ਵੱਲੋਂ ਇਕ ਗੁਰਦੁਆਰਾ ਸਾਹਿਬ ਵਿੱਚੋਂ ਨਿਸ਼ਾਨ ਸਾਹਿਬ ਉਤਾਰਨ ਦੀ ਵੀ...
ਗੁਰਦਾਸਪੁਰ: ਬਟਾਲਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਅਸ਼ਵਨੀ ਸੇਖੜੀ ਨੂੰ ਪੰਜਾਬ ਸਰਕਾਰ ਵਲੋਂ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਚੈਅਰਮੈਨ ਨਿਯੁਕਤ ਕੀਤਾ ਗਿਆ ਹੈ। ਪੜੋ ਹੋਰ ਖਬਰਾਂ: Tokyo Olympics: ਆਖਰੀ 10 ਸਕਿੰਟ 'ਚ ਬ੍ਰਾਂਸ ਤੋਂ ਖੁੰਝੇ ਦੀਪਕ ਪੁਨੀਆ ਇਸ ਮੌਕੇ ਅਸ਼ਵਨੀ ਸੇਖੜੀ ਨੇ ਕਿਹਾ ਕਿ ਉਹ ਬਟਾਲਾ ਅਤੇ ਪੰਜਾਬ ਵਾਸਤੇ ਥੋੜੇ ਸਮੇਂ ਦੇ ਵਿੱਚ ਬਹੁਤ ਕੁਝ ਕਰਨਗੇ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਚੇਅਰਮੈਨ ਲਗਾਏ ਜਾਣ 'ਤੇ ਅਸ਼ਵਨੀ ਸੇਖੜੀ ਨੇ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਹੈ। ਅਸ਼ਵਨੀ ਸੇਖੜੀ ਨੇ ਕਿਹਾ ਕਿ ਚਾਹੇ ਪੰਜਾਬ ਵਿਚ ਚੋਣਾਂ ਲਈ ਸਮਾਂ ਬਹੁਤ ਘੱਟ ਹੈ, ਬਟਾਲਾ ਅਤੇ ਪੰਜਾਬ ਵਿਚ ਜਲਦੀ ਹੀ ਇਕ ਵੱਡਾ ਪ੍ਰੋਜੈਕਟ ਸਰਕਾਰ ਕੋਲੋਂ ਲੈਕੇ ਆਵਾਂਗਾ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਬਟਾਲਾ ਵਿੱਚ ਧੜੇਬੰਦੀ ਸੀ, ਲੇਕਿਨ ਹੁਣ ਕੋਈ ਧੜੇਬੰਦੀ ਨਹੀਂ ਹੈ। ਪੜੋ ਹੋਰ ਖਬਰਾਂ: ਕਪੂਰਥਲਾ ’ਚ ਦੇਹ ਵਪਾਰ ਦੇ ਨੈੱਟਵਰਕ ਦਾ ਪਰਦਾਫਾਸ਼
ਗੁਰਦਾਸਪੁਰ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਵੱਲੋਂ ਅੱਜ ਆਈਪੀਐਸ ਪ੍ਰੋਬੇਸ਼ਨਰ ਅਧਿਕਾਰੀਆਂ ਨਾਲ ਲਾਈਵ ਗੱਲਬਾਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੇ ਗੁਰਦਾਸਪੁਰ ਨਾਲ ਸਬੰਧਿਤ ਆਈਪੀਐਸ ਅਧਿਕਾਰੀ(IPS officer) ਡਾ. ਨਵਜੋਤ ਸਿੰਮੀ ਨਾਲ ਦੇਸ਼ ਅੰਦਰ ਪੁਲਸਿੰਗ ਸਿਸਟਮ ਸਬੰਧੀ ਗੱਲਬਾਤ ਕੀਤੀ। ਉਸ ਦੇ ਨਾਲ ਹੀ ਨਰਿੰਦਰ ਮੋਦੀ ਨੇ ਨਵਜੋਤ ਸਿੰਮੀ ਨੂੰ ਵਿਸ਼ੇਸ਼ ਸਵਾਲ ਕੀਤੇ ਕਿ ਲੋਕਾਂ ਦੇ ਦੰਦ ਠੀਕ ਕਰਨ ਵਾਲੀ ਸਰਜਰੀ ਕਰਦੇ ਕਰਦੇ ਹੋਏ ਦੇਸ਼ ਦੇ ਦੁਸ਼ਮਣਾਂ ਦੇ ਦੰਦ ਖੱਟੇ ਕਰਨ ਵਾਲੀ ਪੁਲਿਸ ਅਧਿਕਾਰੀ ਕਿਸ ਤਰਾਂ ਬਣ ਗਈ। Read this: ਭਾਰਤ ਦੀਆਂ ਉਮੀਦਾਂ ਨੂੰ ਵੱਡਾ ਝਟਕਾ, ਕੁਆਟਰ ਫਾਈਨਲ 'ਚ ਹਾਰੇ ਸਤੀਸ਼ ਕੁਮਾਰ ਇਸ ਮੌਕੇ ਜੁਆਬ ਦਿੰਦਿਆਂ ਨਵਜੋਤ ਸਿੰਮੀ (Navjot Simmi) ਨੇ ਦੱਸਿਆ ਕਿ ਇਕ ਡਾਕਟਰ ਦਾ ਕੰਮ ਵੀ ਲੋਕਾਂ ਦੇ ਦਰਦ ਨੂੰ ਘੱਟ ਕਰਨਾ ਹੈ ਅਤੇ ਪੁਲਿਸ ਅਧਿਕਾਰੀ ਵੀ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਘੱਟ ਕਰਨ ਦੀ ਸੇਵਾ ਹੀ ਕਰਦੇ ਹਨ। ਇਸ ਲਈ ਉਸ ਨੇ ਸੋਚਿਆਂ ਕਿ ਸਿਵਲ ਤੇ ਪੁਲਿਸ ਸਰਵਿਸਜ ਵਿਚ ਆ ਕੇ ਉਸ ਨੂੰ ਲੋਕ ਸੇਵਾ ਲਈ ਵੱਡਾ ਪਲੇਟ ਫਾਰਮ ਮਿਲ ਸਕਦਾ ਹੈ। ਇਸ ਗੱਲਬਾਤ ਤੋਂ ਬਾਅਦ ਆਈਪੀਐਸ ਅਧਿਕਾਰੀ ਡਾ. ਨਵਜੋਤ ਸਿੰਮੀ ਦੇ ਮਾਤਾ ਪਿਤਾ ਨੇ ਦੇਸ਼ ਦੇ ਪ੍ਰਧਾਨਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਨੂੰ ਆਪਣੀ ਬੇਟੀ ਤੇ ਗਰਵ ਹੈ ਕਿ ਉਹ ਦੇਸ਼ ਦੀ ਸੇਵਾ ਕਰ ਰਹੀ ਹੈ ਆਈਪੀਐਸ ਅਧਿਕਾਰੀ ਦੇ ਪਿਤਾ ਹੰਸ ਰਾਜ ਅਤੇ ਉਸਦੀ ਮਾਤਾ ਬਲਬੀਰ ਕੌਰ ਨੇ ਦੱਸਿਆ ਕਿ ਉਨਾਂ ਦਾ ਜੱਦੀ ਪਿੰਡ ਪੱਖੋਵਾਲ ਕੁੱਲੀਆਂ ਹੈ ਅਤੇ ਉਸ ਦੀ ਪੁੱਤਰੀ 5ਵੀਂ ਜਮਾਤ ਪੱਖੋਵਾਲ ਤੋਂ ਹੀ ਪਾਸ ਕੀਤੀ ਅਤੇ 10ਵੀਂ ਜਮਾਤ ਗੁਰਦਾਸਪੁਰ ਦੇ ਪ੍ਰਾਈਵੇਟ ਸਕੂਲ ਤੋਂ ਕਰਨ ਉਪਰੰਤ ਸਰਕਾਰੀ ਕਾਲਜ ਤੋਂ 12 ਜਮਾਤ ਪਾਸ ਕੀਤੀ। ...
ਤਰਨਤਾਰਨ (ਇੰਟ.)- ਪੰਜਾਬ (Punjab) ਵਿਚ ਭਾਰਤ-ਪਾਕਿਸਤਾਨ ਬਾਰਡਰ (India-Pakistan border) 'ਤੇ ਫਿਰ ਤੋਂ ਘੁਸਪੈਠ ਦੀ ਕੋਸ਼ਿਸ਼ ਹੋਈ ਹੈ। ਤਰਨਤਾਰਨ (Tarantaran) ਵਿਚ ਭਾਰਤ-ਪਾਕਿ ਕੌਮਾਂਤਰੀ ਸਰਹੱਦ (Indo-Pak international border) 'ਤੇ ਦੋ ਪਾਕਿਸਤਾਨੀ ਘੁਸਪੈਠੀਆਂ (Pakistani infiltrators) ਨੇ ਭਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਸਰਹੱਦੀ ਸੁਰੱਖਿਆ ਫੋਰਸ (Security forces) (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਇਸ ਨੂੰ ਰੋਕ ਦਿੱਤਾ। ਬੀ....
ਬਰਨਾਲਾ: ਲਵਪ੍ਰੀਤ (Lovepreet)ਉਰਫ ਲਾਡੀ ਧਨੌਲਾ ਦੀ ਮੌਤ ਮਾਮਲੇ ਵਿੱਚ ਹੁਣ ਨਵਾਂ ਮੋੜ ਵੇਖਣ ਨੂੰ ਮਿਲਿਆ ਹੈ। ਬਰਨਾਲਾ ਪੁਲਿਸ ਨੇ ਲਵਪ੍ਰੀਤ (Lovepreet)ਉਰਫ ਲਾਡੀ ਧਨੌਲਾ ਦੀ ਪਤਨੀ ਬੇਅੰਤ ਕੌਰ ਖਿਲਾਫ਼਼ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਪੁਲਿਸ ਨੇ ਉਸ ਉਪਰ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਮੁਕੱਦਮਾ ਲਵਪ੍ਰੀਤ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ। ਪਰਿਵਾਰ ਵਲੋਂ ਇਲਾਕਾ ਭਰ ਦੇ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਧਨੌਲਾ ਸੰਗਰੂਰ ਮੁੱਖ ਮਾਰਗ ਜਾਮ ਕਰ ਦਿੱਤਾ। Read this: ਗੁਰਦਵਾਰੇ 'ਚ ਗੁੰਡਾਗਰਦੀ ਦੀਆਂ ਤਸਵੀਰਾਂ ਹੋਇਆ CCTV 'ਚ ਕੈਦ, ਅਗਵਾ ਕੀਤੇ ਲਾੜਾ- ਲਾੜੀ ਲਵਪ੍ਰੀਤ ਦੀ ਮੌਤ ਲਈ ਜਿੰਮੇਵਾਰ ਉਸ ਦੀ ਪਤਨੀ ਤੇ ਉਸ ਦੇ ਸਹੁਰਾ ਪਰਿਵਾਰ ਵਿਰੁੱਧ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਪੁਲਿਸ ਵੱਲੋਂ ਕੋਈ ਕਾਰਵਾਈ ਨਾ ਹੋਣ 'ਤੇ (Lovepreet) ਲਵਪ੍ਰੀਤ ਦੇ ਪਰਿਵਾਰ, ਪਿੰਡ ਵਾਸੀਆਂ, ਵੱਖ-ਵੱਖ ਸੰਸਥਾਵਾਂ ਤੇ ਜਥੇਬੰਦੀਆਂ ਵੱਲੋਂ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਉਹ ਬਰਨਾਲਾ ਦੇ ਐਸਐਸਪੀ ਨੂੰ ਵੀ ਕਈ ਵਾਰ ਮਿਲ ਚੁੱਕੇ ਹਨ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਲਵਪ੍ਰੀਤ ਦੇ ਬੇਅੰਤ ਨਾਲ ਵਿਆਹ ਦੇ ਸਬੂਤ ਦੇ ਤੌਰ 'ਤੇ ਪੈਲੇਸ ਮਾਲਕ, ਫ਼ੋਟੋਗ੍ਰਾਫ਼ਰ, ਵੀਜ਼ਾ ਲਗਾਉਣ ਵਾਲੇ ਏਜੰਟ ਦੇ ਬਿਆਨ ਕੀਤੇ ਗਏ ਹਨ। ਪੁਲਿਸ ਵੱਲੋਂ ਮ੍ਰਿਤਕ ਨੌਜਵਾਨ (Lovepreet)ਲਵਪ੍ਰੀਤ ਦੀ ਕੈਨੇਡਾ ਦੀ ਰਹਿਣ ਵਾਲੀ ਪਤਨੀ ਬੇਅੰਤ ਕੌਰ ਪੁੱਤਰੀ ਜਗਦੇਵ ਸਿੰਘ ਵਾਸੀ ਖੁੱਡੀ ਕਲਾਂ ਦੇ ਬਰਖ਼ਲਿਾਫ਼ ਧਾਰਾ 420 ਤਹਿਤ ਮੁਕੱਦਮਾ ਦਰਜ ਕੀਤਾ ਹੈ। Read this- SC ਨੇ ਭਿਖਾਰੀਆਂ ਤੇ ਬੇਸਹਾਰਾ ਲੋਕਾਂ ਦੇ ਮੁੜਵਸੇਬੇ ਤੇ ਵੈਕਸੀਨੇਸ਼ਨ ਲਈ ਦਾਇਰ ਪਟੀਸ਼ਨ 'ਤੇ ਕੇਂਦਰ ਤ...
ਅਜਨਾਲਾ (ਇੰਟ.) ਇਥੇ ਸ਼ਾਮ ਵੇਲੇ ਪੁਲਸ ਫੋਰਸ (Police Force) ਦੀਆਂ ਕਈ ਗੱਡੀਆਂ (Police Cars) ਨੇ ਅਚਾਨਕ ਸਾਰੇ ਕਸਬੇ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਵੱਡੀ ਪੁਲਸ ਪਾਰਟੀ (Police party) ਉਥੇ ਤਾਇਨਾਤ ਹੋ ਗਈ। ਪਿੰਡ ਵਾਲਿਆਂ ਨੂੰ ਪਹਿਲਾਂ ਤਾਂ ਕੁਝ ਸਮਝ ਨਾ ਆਇਆ ਪਰ ਜਦੋਂ ਪੁਲਸ ਅਤੇ ਗੈਂਗਸਟਰਾਂ (Gangster) ਵਿਚਾਲੇ ਫਾਇਰਿੰਗ (Firing) ਹੋਈ ਤਾਂ ਪੂਰੇ ਪਿੰਡ ਦੇ ਲੋਕ ਆਪੋ-ਆਪਣੇ ਘਰਾਂ ਵਿਚ ਲੁੱਕ ਗਏ। ਪੁਲਸ ਅਤੇ ਗੈਂਗਸਟਰਾਂ ਵਲੋਂ ਕਈ ਰੌਂਦ ਫਾਇਰ ਕੀਤੇ ਗਏ। read this- ਬਜ਼ੁਰਗ ਕਾਰ ਚਾਲਕ ਨੇ ਵਿਅਕਤੀ 'ਤੇ ਚੜ੍ਹਾਈ ਕਾਰ, ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਦਰਅਸਲ ਸਰਹੱਦੀ ਤਹਿਸੀਲ ਅਜਨਾਲਾ ਦੇ ਕਸਬਾ ਚਮਿਆਰੀ ਵਾਸੀ ਵਿਖੇ ਸ਼ਾਮ 4 ਵਜੇ ਦੇ ਕਰੀਬ ਵੱਡੇ ਪੱਧਰ 'ਤੇ ਪੁਲਸ ਪਾਰਟੀ ਪਹੁੰਚ ਗਈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਇਥੋਂ ਖ਼ਤਰਨਾਕ ਗੈਂਗਸਟਰ ਪ੍ਰੀਤ ਸੇਖੋਂ ਨੂੰ ਗ੍ਰਿਫ਼ਤਾਰ ਕੀਤਾ ਹੈ। ਭਾਵੇਂ ਅਜੇ ਪੁਲਸ ਇਸ ਬਾਰੇ ਕੁੱਝ ਵੀ ਬੋਲਣ ਤੋਂ ਕੰਨੀ ਕਤਰਾ ਰਹੀ ਹੈ ਪਰ ਗ੍ਰਿਫ਼ਤਾਰੀ ਤੋਂ ਪਹਿਲਾਂ ਹੀ ਗੈਂਗਸਟਰ ਪ੍ਰੀਤ ਸੇਖੋਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾ ਦਿੱਤੀ ਅਤੇ ਆਪਣੀ ਪੋਸਟ ਵਿਚ ਉਸ ਨੇ ਲਿਖਿਆ ਕਿ ਉਸ ਨੂੰ ਚਮਿਆਰੀ ਨੇੜੇ ਅਜਨਾਲਾ ਵਿਚ ਪੁ...
ਅੰਮ੍ਰਿਤਸਰ (ਇੰਟ.)- ਅੰਮ੍ਰਿਤਸਰ (ਅੰਮ੍ਰਿਤਸਰ) ਦੇ ਲਾਰੈਂਸ ਰੋਡ (Lawrence Road) 'ਤੇ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ (CCTV Camrea) ਵਿਚ ਕੈਦ ਹੋ ਗਈ। ਦਰਅਸਲ ਫੁਟੇਜ (Footage) ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਕਾਰ ਜਿਸ ਨੂੰ ਇਕ ਬਜ਼ੁਰਗ ਵਿਅਕਤੀ (Old man) ਚਲਾ ਰਿਹਾ ਸੀ, ਨੇ ਇਕ ਐਕਟਿਵਾ ਸਵਾਰ (Activa) ਵਿਅਕਤੀ ਦੇ ਉੱਤੇ ਗੱਡੀ ਚੜ੍ਹਾ ਦਿੱਤੀ ਅਤੇ ਘੜੀਸਦਾ ਲੈ ਗਿਆ। ਬਜ਼ੁਰਗ ਚਾਲਕ ਨੇ ਜਦੋਂ ਗੱਡੀ ਰੋਕੀ ਤਾਂ ਕਾਰ ਉਸ ਵਿਅਕਤੀ ਦੇ 'ਤੇ ਚੜ੍ਹੀ ਹੋਈ ਸੀ ਤਾਂ ਲੋਕਾਂ ਵਲੋਂ ਗੱਡੀ ਨੂੰ ਚੁੱਕ ਕੇ ਉਕਤ ਵਿਅਕਤੀ ਨੂੰ ਕਾਰ ਹੇਠੋਂ ਬਾਹਰ ਕੱਢਿਆ ਗਿਆ। read this- SC ਨੇ ਭਿਖਾਰੀਆਂ ਤੇ ਬੇਸਹਾਰਾ ਲੋਕਾਂ ਦੇ ਮੁੜਵਸੇਬੇ ਤੇ ਵੈਕਸੀਨੇਸ਼ਨ ਲਈ ਦਾਇਰ ਪਟੀਸ਼ਨ 'ਤੇ ਕੇਂਦਰ ਤੋਂ ਮੰਗਿਆ ਜਵਾਬ ਕਾਰ ਹੇਠਾਂ ਆਇਆ ਵਿਅਕਤੀ ਦੇ ਫਿਲਹਾਲ ਕਾਫੀ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਹਸਪਤਾਲ ਦਾ...
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ (Bikram Majithia)ਬਿਕਰਮ ਸਿੰਘ ਮਜੀਠੀਆ ਨੇ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਮਲਕੀਤ ਸਿੰਘ ਏ.ਆਰ ਦੇ ਦਫ਼ਤਰ ਦਾ ਉਦਘਾਟਨ ਕਰਨ ਗਏ ਸਨ। ਇਸ ਦੌਰਾਨ ਬਿਕਰਮ ਮਜੀਠੀਆ (Bikram Majithia) ਨੇ ਅੱਜ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਉੱਤੇ ਤਨਜ ਕਸਿਆ ਹੈ। ਉਸ ਦੌਰਾਨ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਹੁਣ ਜੋਕਿੰਗ ਪ੍ਰਧਾਨ ਵੀ ਨਹੀਂ ਬਚਾ ਸਕਦਾ। Read this: ਪੰਜਾਬ ਸਰਕਾਰ ਨੇ ਮੁੜ ਕੀਤਾ ਵੱਡਾ ਫੇਰ ਬਦਲ, 11 IAS ਅਧਿਕਾਰੀਆਂ ਸਣੇ 54 ਅਫਸਰ ਟ੍ਰਾਂਸਫਰ ਉਨ੍ਹਾਂ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਆਪਣੀ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ। ਪੰਜਾਬ ਦੇ ਲੋਕ ਹੁਣ ਉਨ੍ਹਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜ਼ਰੂਰ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਘਰ-ਘਰ ਨੌਕਰੀ ਸਣੇ ਹਰ ਮੁੱਦੇ 'ਤੇ ਧੋਖਾ ਦਿੱਤਾ ਹੈ। ਹੁਣ ਕਾਂਗਰਸ ਸਮਝਦੀ ਹੈ ਕਿ ਜੋਕਿੰਗ ਪ੍ਰਧਾਨ ਲਾ ਕੇ ਲੋਕਾਂ ਨੂੰ ਬੇਵਕੂਫ ਬਣਾ ਦੇਣਗੇ। ਉਨ੍ਹਾਂ ਕਿਹਾ ਕਿ ਪੁਰਾਣਾ ਮਾਫੀਆ ਨਵੇਂ ਪ੍ਰਧਾਨ ਨਾਲ ਤੁਰੇ ਫਿਰਦੇ ਹਨ। ਉਨ੍ਹਾਂ ਕਿਹਾ ਕਿ ਸਾਫ ਹੋ ਗਿਆ ਹੈ ਕਿ ਦਰਸ਼ਨ ਬਰਾੜ ਨੇ ...
ਗੁਰਦਾਸਪੁਰ: ਪੰਜਾਬ ਵਿੱਚ ਕੋਰੋਨਾ (corona) ਦੇ ਘੱਟ ਰਹੇ ਕੇਸਾਂ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਕੱਲ੍ਹ ਤੋਂ ਯਾਨੀ 26 ਜੁਲਾਈ ਤੋਂ ਦਸਵੀਂ, ਗਿਆਰਵੀਂ ਅਤੇ ਬਾਰਵੀਂ ਦੀ ਆਫਲਾਇਨ ਕਲਾਸਾਂ ਲੱਗਣ ਜਾ ਰਹੀ ਹਨ। ਸਕੂਲ ਖੁੱਲ੍ਹਣ ਨੂੰ ਲੈ ਕੇ ਸਟੂਡੈਂਟ ਅਤੇ ਉਨ੍ਹਾਂ ਦੇ ਮਾਤਾ ਪਿਤਾ ਦੀ ਮਿਲੀ ਜੁਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਜਿਸ ਵਿੱਚ ਕੁੱਝ ਸਟੂਡੈਂਟਸ ਦਾ ਕਹਿਣਾ ਹੈ ਕਿ ਸਕੂਲ ਖੁਲ੍ਹਣੇ (School reopen) ਚਾਹੀਦਾ ਹਨ ਅਤੇ ਕੁੱਝ ਦਾ ਕਹਿਣਾ ਹੈ ਕਿ ਸਕੂਲ ਨਹੀਂ ਖੁਲ੍ਹਣੇ ਚਾਹੀਦੇ। Read this: ਭਾਰਤ ਦੀ ਸਭ ਤੋਂ ਅਨੁਭਵੀ ਖਿਡਾਰਨ ਮੈਰੀਕੌਮ ਨੇ ਜਿੱਤਿਆ ਪਹਿਲਾ ਮੁਕਾਬਲਾ ਸਟੂਡੈਂਟ ਕਸ਼ਿਸ਼ ਦਾ ਕਹਿਣਾ ਹੈ ਕਿ ਸਰਕਾਰ ਦਾ ਸਕੂਲ ਖੋਲ੍ਹਣ ਦਾ ਫੈਸਲਾ ਬਿਲਕੁਲ ਠੀਕ ਹੈ ਕਿਉਂਕਿ ਆਨਲਾਈਨ ਕਲਾਸ ਦੇ ਚੱਲਦੇ ਸਾਨੂੰ ਚੰਗੇ ਢੰਗ ਸਮਝ ਨਹੀਂ ਆਉਂਦਾ ਸੀ। ਕਈ ਵਾਰ ਨੈੱਟਵਰਕ ਸਹੀ ਨਾ ਹੋਣ ਦੀ ਵਜ੍ਹਾ ਤੋਂ ਆਨਲਾਈਨ ਕਲਾਸ ਵਿੱਚ ਹੀ ਬੰਦ ਹੋ ਜਾਂਦੀ ਸੀ। ਉਨ੍ਹਾਂ ਨੇ ਕਿਹਾ ਕਿ ਜਿੱਥੇ ਤੱਕ ਗੱਲ ਰਹੀ ਕੋਰੋਨਾ ਦੀ ਤੀਜੀ ਲਹਿਰ ਦੀ ਤਾਂ ਇੱਕ ਪਾਸੇ ਸਿਨੇਮਾ ਹਾਲ, ਜਿਮ ਤੇ ਹੋਟਲ ਖੋਲ੍ਹ ਦਿੱਤੇ ਗਏ ਹਨ, ਉਥੇ ਹੀ ਸਕੂਲ ਖੋਲ੍ਹਣ ਦਾ ਫੈਸਲਾ ਵੀ ਚੰਗਾ ਹੈ। ਫਿਰ ਵੀ ਸਰਕਾਰ ਨੂੰ ਇੱਕ ਵਾਰ ਸੋਚ ਵਿਚਾਰ ਕਰਕੇ ਹੀ ਫੈਸਲਾ ਲੈਣਾ ਚਾਹੀਦਾ ਹੈ। Read this : Tokyo Olympics ਵਿਚ P. V. ਸਿੰਧੂ ਦਾ ਸ਼ਾਨਦਾਰ ਪ੍ਰਦਰਸ਼ਨ, ਜਿੱਤਿਆ ਪਹਿਲਾ ਮੈਚ ਆਰਿਆਨ ਅਤੇ ਅਭਏ ਦਾ ਕਹਿਣਾ ਹੈ ਕਿ ਸਰਕਾਰ ਦਾ ਸਕੂਲ ਖੋਲ੍ਹਣ ਦਾ ਫੈਸਲਾ ਬਿਲਕੁਲ ਗਲਤ ਹੈ ਕਿਉਂਕਿ ਸਰਕਾਰ ਦੇ ਕੋਲ ਵੈਕਸੀਨ ਪੂਰੀ ਨਹੀਂ ਹੈ ਅਤੇ ਸਟੂਡੈਂਟਸ ਨੂੰ ਵੀ ਵੈਕਸੀਨ ਨਹੀਂ ਲੱਗੀ ਹੈ। ਦੂਜੇ ਪਾਸੇ ਸਕੂਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਪਣੇ ਮਾਤਾ-ਪਿਤਾ ਦੀ ਲਿਖਤ ਨੂੰ ਲੈ ਕੇ ਹੀ ਸਕੂਲ ਆਣਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋ ਸਕੂਲ ਪ੍ਰਬੰਧਕ ਹੀ ਸਾਡੀ ਜ਼ਿੰਮੇਵਾਰੀ ਨਹੀਂ ਲੈ ਰਿਹਾ ਹੈ, ਤਾਂ ਫਿਰ ਸਕੂਲ ਵੀ ਨਹੀਂ ਖੁਲ੍ਹਣੇ ਚਾਹੀਦੇ। ਸਰਕਾਰ ਵਲੋਂ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਦੀ ਤੀਸਰੀ ਲਹਿਰ ਵੀ ਆਉਣ ਵਾਲੀ ਹੈ, ਅਗਰ ਕੋਰੋਨਾ ਦੀ ਤੀਸਰੀ ਲਹਿਰ ਆਉਣ ਵਾਲੀ ਹੈ ਤਾਂ ਫਿਰ ਸਕੂਲ ਕਿਉਂ ਖੋਲ੍ਹੇ ਜਾ ਰਹੇ ਹਨ। ਪਹਿਲਾਂ ਵੀ ਜਦੋ ਸਕੂਲ ਖੋਲ੍ਹੇ ਗਏ ਸਨ, ਓਦੋਂ ਵੀ ਸਕੂਲ ਵਿਚ ਕਈ ਬਚੇ ਅਤੇ ਟੀਚਰ ਕੋਰੋਨਾ ਦੀ ਚਪੇਟ ਵਿੱਚ ਆ ਗਏ ਸਨ। ਸਟੂਡੈਂਟ ਕਸ਼ਿਸ਼ ਦੀ ਮਾਤਾ ਈਸ਼ਾ ਤੇ ਅਭੈ ਦੇ ਪਿਤਾ ਸੰਜੀਵ ਖੋਸਲਾ ਦਾ ਕਹਿਣਾ ਹੈ ਕਿ ਸਰਕਾਰ ਦਾ ਸਕੂਲ ਖੋਲ੍ਹਣ ਦਾ ਫੈਸਲਾ ਬਿਲਕੁਲ ਠੀਕ ਹੈ ਕਿਉਂਕਿ ਘਰ ਬੈਠ ਕੇ ਬੱਚੇ ਆਪਣੀ ਪੜ੍ਹਾਈ ਨਹੀਂ ਕਰ ਪਾ ਰਹੇ ਤੇ ਨਾ ਹੀ ਉਨ੍ਹਾਂ ਨੂੰ ਚੰਗੀ ਸਿੱਖਿਆ ਮਿਲ ਰਹੀ ਹੈ। ਜਿੱਥੇ ਪਾਰਲਰ, ਮਾਲ, ਸਿਨੇਮਾ ਹਾਲ ਖੋਲ੍ਹ ਗਏ ਹਨ, ਉੱਥੇ ਜੇਕਰ ਸਕੂਲ ਵੀ ਖੋਲ੍ਹ ਦਿੱਤੇ ਜਾਣ ਤਾਂ ਇਸ ਵਿੱਚ ਕੋਈ ਮਾੜੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਸਕੂਲ ਨੂੰ ਗੇਟ ਉੱਤੇ ਗੇਟ ਕੀਪਰ ਤਾਇਨਾਤ ਰੱਖਣਾ ਚਾਹੀਦਾ ਹੈ ਜੋ ਸਕੂਲ ਵਿੱਚ ਆਉਣ ਵਾਲੇ ਹਰ ਬੱਚੇ ਦਾ ਟਾਂਪਰੇਚਰ ਚੈੱਕ ਕਰੇ ਤੇ ਸੈਨੀਟਾਈਜ ਕਰਵਾ ਕੇ ਹੀ ਸਕੂਲ ਵਿੱਚ ਦਾਖਲ ਕਰੇ। Read this : ਖੇਤੀ ਕਾਨੂੰਨਾਂ ਦੇ ਵਿਰੋਧ 'ਚ ਬੈਠੇ ਬਾਬਾ ਲਾਭ ਸਿੰਘ ਨੂੰ ਮਿਲੇ ਪੁਹੁੰਚੇ ਸੁਖਬੀਰ ਬਾਦਲ...
ਅੰਮ੍ਰਿਤਸਰ (ਇੰਟ.)- ਪੰਜਾਬ (Punjab) ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ (Vidhan Sabha Election) ਤੋਂ ਪਹਿਲਾਂ ਜਾਰੀ ਕਾਂਗਰਸ ਪਾਰਟੀ (Congress party) ਅੰਦਰ ਦਾ ਦੰਗਲ ਵੀ ਖਤਮ ਨਹੀਂ ਹੋ ਰਿਹਾ ਹੈ। ਪੰਜਾਬ ਕਾਂਗਰਸ (Punjab Congress) ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਤਾਜਪੋਸ਼ੀ ਤੋਂ ਬਾਅਦ ਹੀ ਹਮਾਇਤੀਆਂ ਨੂੰ ਮਿਲ ਰਹੇ ਹਨ। ਇਸੇ ਕੜੀ ਵਿਚ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ (Amritsar) ਵਿਚ ਮੌਜੂਦ ਰਹੇ, ਜਿੱਥੇ ਉਨ੍ਹਾਂ ਨੇ ਹਰਿਮੰਦਰ ਸਾਹਿਬ (Harimandir Sahib) ਮੱਥੇ ਟੇਕਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਦੁਰਗਿਆਣਾ ਮੰਦਰ (Durgyana mandir) ਵੀ ਮੱਥਾ ਟੇਕਿਆ। read this- ਲਵਪ੍ਰ...
ਅੰਮ੍ਰਿਤਸਰ: ਪੰਜਾਬ ਕਾਂਗਰਸ (Punjab congress) ਦੀ ਕਮਾਨ ਸੰਭਾਲਣ ਮਗਰੋਂ ਅੱਜ ਨਵਜੋਤ ਸਿੱਧੂ ਆਪਣੀ ਕਰਨ ਭੂਮੀ ਅੰਮ੍ਰਿਤਸਰ ਵਿਖੇ ਸ਼ਕਤੀ ਪ੍ਰਦਰਸ਼ਨ ਕਰਨਗੇ। ਉਨ੍ਹਾਂ ਪ੍ਰਧਾਨ ਵਜੋਂ ਅੱਜ ਅੰਮ੍ਰਿਤਸਰ ਵਿੱਚ ਪਹਿਲੀ ਮੀਟਿੰਗ ਬੁਲਾਈ ਹੈ। ਪੰਜਾਬ ਕਾਂਗਰਸ ਦਾ ਕਲੇਸ਼ ਅਜੇ ਮੁੱਕਿਆ ਨਹੀਂ। ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੇ ਨਾਲ ਮੰਤਰੀ ਤੇ ਵਿਧਾਇਕ ਬੱਸਾਂ ਰਾਹੀਂ ਜਾਣਗੇ ਸ੍ਰੀ ਦਰਬਾਰ ਸਾਹਿਬ ਦੁਰਗਿਆਣਾ ਮੰਦਰ ਤੇ ਰਾਮ ਤੀਰਥ ਵਿਖੇ ਜਾਣਗੇ। ਹੁਣ ਪਾਰਟੀ ਲੀਡਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਦੀ ਅਗਵਾਈ ਹੇਠ ਦੋ ਧੜਿਆਂ ਵਿੱਚ ਵੰਡੇ ਗਏ ਹਨ। ਕੈਪਟਨ ਧੜਾ ਕਹਿ ਰਿਹਾ ਹੈ ਕਿ ਸਿੱਧੂ ਪਹਿਲਾਂ ਜਨਤਕ ਮਾਫੀ ਮੰਗੇ ਫਿਰ ਉਨ੍ਹਾਂ ਨਾਲ ਚੱਲਾਂਗੇ। ਉਧਰ ਸਿੱਧੂ ਧੜੇ ਦੇ ਲੀਡਰ ਕਹਿ ਰਹੇ ਹਨ ਕਿ ਮਾਫੀ ਕਾਹਦੀ ਜਦੋਂ ਸਿੱਧੂ ਨੇ ਕੋਈ ਗਲਤ ਕੰਮ ਹੀ ਨਹੀਂ ਕੀਤਾ। ਦੂਜੇ ਪਾਸੇ ਅੱਜ ਨਵਜੋਤ ਸਿੰਘ ਸਿੱਧੂ ਦੇ ਘਰ ਪੰਜਾਬ ਦੇ ਕਈ ਮੰਤਰੀ ਤੇ ਵਿਧਾਇਕ ਪਹੁੰਚੇ ਹਨ। ਅੰਮ੍ਰਿਤਸਰ ਪਹੁੰਚੇ ਲੀਡਰਾਂ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਸਿੱਧੂ ਨੂੰ ਕੋਈ ਮਾਫੀ ਮੰਗਣ ਦੀ ਲੋੜ ਨਹੀਂ। ਵਿਧਾਇਕ ਮਦਨ ਲਾਲ ਜਲਾਲਪੁਰ, ਸੰਗਤ ਸਿੰਘ ਗਿਲਜ਼ੀਆਂ, ਪਰਗਟ ਸਿੰਘ ਤੇ ਜੋਗਿੰਦਰਪਾਲ ਨੇ ਕਿਹਾ ਕਿ ਸਿੱਧੂ ਨੂੰ ਮਾਫੀ ਮੰਗਣ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਹੁਣ ਇਹ ਗੱਲਾਂ ਭੁੱਲ ਜਾਣੀਆਂ ਚਾਹੀਦੀਆਂ ਹਨ। ਕੁਝ ਵਿਧਾਇਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕੈਪਟਨ ਨੂੰ ਪੰਜਾਬ ਤੋਂ ਮਾਫੀ ਮੰਗਣੀ ਚਾਹੀਦੀ ਹੈ। ਪ੍ਰਗਟ ਸਿੰਘ ਦਾ ਵੱਡਾ ਬਿਆਨਨਵਜੋਤ ਸਿੱਧੂ ਦੇ ਘਰ ਪਹੁੰਚੇ ਪ੍ਰਗਟ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਧੂ ਕੈਪਟਨ ਤੋਂ ਮੁਆਫ਼ੀ ਨਹੀਂ ਮੰਗਣਗੇ। ਕੈਪਟਨ ਪੰਜਾਬ ਦੀ ਜਨਤਾ ਤੋਂ ਮਾਫ਼ੀ ਮੰਗਣ। ਮੁੱਦਿਆਂ ਦੀ ਲੜਾਈ ਨੂੰ ਈਗੋ ਨਾ ਬਣਾਉਣ ਅਤੇ ਇੱਕਠੇ ਹੋ ਕੇ ਪੰਜਾਬ ਦੇ ਭਲੇ ਦੀ ਗੱਲ ਕਰਨ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇ ਕੈਪਟਨ ਪ੍ਰਤਾਪ ਬਾਜਵਾ ਨਾਲ ਗਿਲੇ ਸ਼ਿਕਵੇ ਦੂਰ ਕਰ ਸਕਦੇ ਹਨ ਤਾਂ ਸਿੱਧੂ ਨਾਲ ਇੱਕਠੇ ਹੋ ਕੇ ਪੰਜਾਬ ਦੇ ਮਸਲੇ ਹੱਲ ਕਰਨ।
ਅੰਮ੍ਰਿਤਸਰ: ਨਵੇਂ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot singh sidhu) ਅੱਜ ਸ੍ਰੀ ਦਰਬਾਰ ਸਾਹਿਬ (Golden temple) ਨਤਮਸਤਕ ਹੋਣਗੇ। ਇਸ ਤੋਂ ਪਹਿਲਾ ਹੀ ਨਵਜੋਤ ਸਿੰਘ ਸਿੱਧੂ ਦੇ ਘਰ ਪੰਜਾਬ ਦੇ ਕਈ ਮੰਤਰੀ ਤੇ ਵਿਧਾਇਕ ਪਹੁੰਚੇ ਹਨ। ਕਰੀਬ 62 ਵਿਧਾਇਕ ਸਿੱਧੂ ਦੇ ਘਰ ਪਹੁੰਚੇ ਹਨ। ਇਸ ਦੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਪਹਿਲਾਂ ਸਿੱਧੂ ਨੇ ਟਵੀਟ ਕੀਤਾ ਅਤੇ ਲਿਖਿਆ ਕਿ " ਬਦਲਾਅ ਦੀ ਹਵਾ - ਲੋਕਾਂ ਦੀ, ਲੋਕਾਂ ਲਈ, ਅਤੇ ਲੋਕਾਂ ਵਲੋਂ '' । Winds of Change - Of the People By the People For the People | Chandigarh to Amritsar | 20 July 2021 pic.twitter.com/CRBQLqMJk2 — Navjot Singh Sidhu (@sherryontopp) July 21, 2021 ...
ਅੰਮ੍ਰਿਤਸਰ: ਪੰਜਾਬ ਕਾਂਗਰਸ (Punjab congress) ਦਾ ਪ੍ਰਧਾਨ ਬਣਨ ਮਗਰੋਂ ਬੀਤੇ ਦਿਨੀ ਅੰਮ੍ਰਿਤਸਰ ਪੁੱਜੇ ਨਵਜੋਤ ਸਿੱਧੂ ਦਾ ਕਾਂਗਰਸੀ ਸਮਰਥਕਾਂ ਨੇ ਪਟਾਕੇ ਚਲਾ ਕੇ, ਢੋਲ ਵਜਾ ਕੇ, ਫੁੱਲਾਂ ਦੇ ਹਾਰ ਪਾ ਕੇ ਅਤੇ ਸਿਰੋਪੇ ਪਾ ਕੇ ਨਿੱਘਾ ਸਵਾਗਤ ਕੀਤਾ। ਇਸ ਵਿਚਕਾਰ ਅੱਜ ਨਵਜੋਤ ਸਿੰਘ ਸਿੱਧੂ (Navjot Singh Sidhu) ਆਪਣੀ ਕਰਨ ਭੂਮੀ (Amritsar) ਅੰਮ੍ਰਿਤਸਰ ਵਿਖੇ ਸ਼ਕਤੀ ਪ੍ਰਦਰਸ਼ਨ ਕਰਨਗੇ। ਉਨ੍ਹਾਂ ਪ੍ਰਧਾਨ ਵਜੋਂ ਅੱਜ (Amritsar) ਅੰਮ੍ਰਿਤਸਰ ਵਿੱਚ ਪਹਿਲੀ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਵਿੱਚ ਪਾਰਟੀ ਦੇ ਅੱਧਿਓਂ ਵੱਧ ਵਿਧਾਇਕ ਨਜ਼ਰ ਆਉਣਗੇ। ਇਸ ਦੇ ਨਾਲ ਹੀ ਸਿੱਧੂ ਆਪਣੀ ਪਾਰੀ ਦੀ ਸ਼ੁਰੂਆਤ ਕਰਨਗੇ। ਉਂਝ ਉਨ੍ਹਾਂ ਦੀ ਅਧਿਕਾਰਤ ਤੌਰ 'ਤੇ ਮੀਟਿੰਗ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਹੋਏਗੀ। Read this: ਜ਼ਮੀਨ ਪਿੱਛੇ ਪੁੱਤ ਨੇ ਕੀਤੀਆਂ ਹੈਵਾਨੀਅਤ ਦੀਆਂ ਹੱਦਾਂ ਪਾਰ, ਪਿਤਾ ਨੂੰ ਦਿੱਤੀ ਰੂਹ ਕੰਬਾਊ ਮੌਤ ਦੱਸਣਯੋਗ ਹੈ ਕਿ ਚੰਡੀਗੜ੍ਹ ਵਿੱਚ 22 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਸਬੰਧੀ ਫਰਮਾਨ ਨਵੀਂ ਦਿੱਲੀ ਤੋਂ ਪਾਰਟੀ ਹਾਈਕਮਾਨ ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਲਈ ਸਾਰੇ ਕਾਂਗਰਸੀ ਆਗੂਆਂ, ਵਿਧਾਇਕਾਂ ਨੂੰ ਪ੍ਰਧਾਨ ਦੀ ਅਗਵਾਈ 'ਚ ਲਾਮਬੰਦ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਤੈਅ ਹੈ ਕਿ ਹਾਈਕਮਾਨ ਸਾਰੇ ਵਿਧਾਇਕਾਂ ਤੇ ਸੀਨੀਅਰ ਲੀਡਰਾਂ ਨੂੰ ਸਿੱਧੂ ਨਾਲ ਤੋਰਨ ਲਈ ਆਪ ਅੱਗੇ ਆਈ ਹੈ। Read this- ਭਾਰੀ ਬਾਰਿਸ਼ ਕਰਕੇ ਚੰਡੀਗੜ੍ਹ ਮਨਾਲੀ NH ਦਾ ਟੁੱਟਿਆ ਸੰਪਰਕ, 50 ਸੜਕਾਂ ਬੰਦ ਗੌਰਤਲਬ ਹੈ ਕਿ ਬੀਤੇ ਦਿਨੀ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਇਸ ਸੂਰਮੇ ਦੀ ਧਰਤੀ ਉੱਤੇ ਆ ਕੇ ਦਿਲ ਨੂੰ ਬਹੁਤ ਸਕੂਨ ਮਿਲਿਆ। ਉਨ੍ਹਾਂ ਇਹ ਵੀ ਕਿਹਾ ਕਿ ਸਰਦਾਰੀਆਂ ਸਿਰ ਦੇ ਕੇ ਲਈਆਂ ਗਈਆਂ ਹਨ। ਸਿੱਧੂ ਨੇ ਇਹ ਵੀ ਦੱਸਿਆ ਕਿ ਮੈਂ ਹਰ ਕਾਂਗਰਸੀ ਆਗੂ ਅੰਦਰ ਨਵੀਂ ਅਣਖ ਅਤੇ ਸੋਚ ਪੈਦਾ ਕਰਨਾ ਚਾਹੁੰਦਾ ਹਾਂ। ਦੂਜੇ ਪਾਸੇ 22 ਜੁਲਾਈ ਨੂੰ ਸਾਰੇ ਪੰਜਾਬ ਕਾਂਗਰਸ ਦੇ ਸਾਰੇ ਆਗੂ, ਵਿਧਾਇਕ ਤੇ ਨਵੇਂ...
ਗੁਰਦਾਸਪੁਰ: ਗੁਰਦਾਸਪੁਰ (Gurdaspur) ਦੇ ਪਿੰਡ ਜਫ਼ਰਵਾਲ ਵਿੱਚ ਇਕ ਕਲਯੁੱਗੀ ਪੁੱਤ ਨੇ ਜ਼ਮੀਨ ਖੁੱਸਣ ਦੇ ਡਰ ਤੋਂ ਆਪਣੇ( father murder case) ਬਜ਼ੁਰਗ ਪਿੱਤਾ ਦਾ ਕਰੰਟ ਲੱਗਾ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਖ਼ੁਰਦ ਬੁਰਦ ਕਰਨ ਲਈ ਰਾਤ ਨੂੰ ਅੰਤਿਮ ਸੰਸਕਾਰ ਕਰ ਦਿੱਤਾ। ਇਸ ਬਾਰੇ ਵੱਡੇ ਭਰਾ ਨੂੰ ਛੱਕ ਹੋਇਆ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਦੋਸ਼ੀ ਨੂੰ ਗਿਰਫ਼ਤਾਰ ਕਰ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। Read this: ਟੋਕੀਓ ਦੇ ਇਨ੍ਹਾਂ ਬੈੱਡਸ ਬਾਰੇ ਆਇਰਿਸ਼ ਜਿਮਨਾਸਟ ਮੈਕਲੇਗਨ ਨੇ ਦੱਸੀ ਸੱਚਾਈ, ਵੀਡੀਓ ਕੀਤੀ ਸ਼ੇਅਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬਜ਼ੁਰਗ ਤਰਸੇਮ ਸਿੰਘ ਦੇ ਵੱਡੇ ਪੁੱਤਰ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਸਦੇ ਛੋਟੇ ਭਰਾ ਹਰਪਾਲ ਸਿੰਘ ਨੇ ਹੀ ਪਿਤਾ ਨੂੰ ਕਰੰਟ ਲੱਗਾ ਕੇ ਉਸਦਾ ਬੇਰਹਿਮੀ ਨਾਲ ਕਤਲ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਪਿਤਾ ਤਰਸੇਮ ਸਿੰਘ ਦੀ 12 ਏਕੜ ਦੇ ਕਰੀਬ ਜ਼ਮੀਨ ਸੀ ਜੋ ਸਾਡੇ ਦੋਵਾਂ ਵਿੱਚ ਵੰਡ ਦਿੱਤੀ ਸੀ ਅਤੇ ਪਿਤਾ ਮੇਰੇ ਕੋਲ ਮੋਹਾਲੀ ਰਹਿੰਦਾ ਸੀ ਪਿਛਲੇ ਕੁਝ ਦਿਨਾਂ ਤੋਂ ਉਹ ਪਿੰਡ ਛੋਟੇ ਭਰਾ ਕੋਲ ਆਇਆ ਸੀ ਅਤੇ ਛੋਟਾ ਭਰਾ ਉਸਨੂੰ ਰੋਟੀ ਨਹੀਂ ਦਿੰਦਾ ਸੀ ਅਤੇ ਪਿਤਾ ਨਾਲ ਲੜਾਈ ਝਗੜਾ ਕਰਦਾ ਸੀ ਜਿਸ ਕਰਕੇ ਪਿਤਾ ਨੇ ਇਸ ਨੂੰ ਦਬਕਾ ਮਾਰਿ...
ਅੰਮ੍ਰਿਤਸਰ (ਬਿਊਰੋ)- ਅੰਮ੍ਰਿਤਸਰ ਦੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ (Sri Harmandir Sahib) ਦੀ ਪਾਰਕਿੰਗ (Parking) ਦੇ ਬਾਹਰ ਦਿਨਦਿਹਾੜੇ ਤਿੰਨ ਨੌਜਵਾਨਾਂ ਵਲੋਂ ਵੱਡੀ ਵਾਰਦਾਤ (big incident) ਨੂੰ ਅੰਜਾਮ ਦਿੱਤਾ ਗਿਆ, ਜਿਸ ਵਿਚ ਲੁਟੇਰਿਆਂ ਵਲੋਂ 1,70,000 ਦੇ ਕਰੀਬ ਰਕਮ ਲੈ ਕੇ ਫਰਾਰ ਹੋ ਗਏ। ਇਸ ਦੀ ਸ਼ਿਕਾਇਤ ਪੁਲਿਸ ਥਾਣੇ ਵਿਚ ਵੀ ਦੇ ਦਿੱਤੀ ਗਈ ਹੈ। ਪੀੜਤ ਨੌਜਵਾਨ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉਸ ਵਲੋਂ ਕਿਹਾ ਜਾ ਰਿਹਾ ਹੈ ਕਿ ਛੇਤੀ ਤੋਂ ਛੇਤੀ ਇਨ੍ਹਾਂ ਲੋਕਾਂ ਨੂੰ ਫੜਿਆ ਜਾਵੇ ਅਤੇ ਇਨ੍ਹਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। Read this- ਪੈਗਾਸਸ ਮਾਮਲੇ 'ਤੇ ਸੀ.ਐੱਮ. ਕੈਪਟਨ ਨੇ ਸੁਪਰੀਮ ਕੋਰਟ ਨੂੰ ਕੀਤੀ ਕਾਰਵਾਈ ਦੀ ਅਪੀਲ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਬਾਜ਼ਾਰ ਦੇ ਇਕ ਦੁਕਾਨਦਾਰ ਜੋ ਕਿ ਹਰਿਮੰਦਰਸਾਹਿਬ ਵੱਲ ਪੈਸੇ ਜਮ੍ਹਾਂ ਕਰਵਾਉਣ ਲਈ ਗਿਆ ਸੀ। ਇਸ ਦੌਰਾਨ ਪਾਰਕਿੰਗ ਦੇ ਬਾਹਰ ਤਿੰਨ ਨੌਜਵਾਨ ਆਏ ਅਤੇ ਆਪਣੇ ਆਪ ਨੂੰ ਸੀ.ਆਈ.ਏ. ਸਟਾਫ ਪੁਲਿਸ ਅਧਿਕਾਰੀ ਦੱਸ ਕੇ ਕਹਿਣ ਲੱਗੇ ਤੁਹਾਨੂੰ ਸਾਡੇ ਸਾਬ੍ਹ ਬੁਲਾ ਰਹੇ ਹਨ। ਉਹ ਤਿੰਨੋ ਗੱਡੀ ਵਿਚ ਬੈਠ ਗਏ ਅਤੇ ਪਿਸਤੌਲ ਕੱਢ ਲਈ ਅਤੇ ਦੁਕਾਨਦਾਰ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਲੁਟੇਰੇ ਉਸ ਤੋਂ 1 ਲੱਖ 70,000 ਰੁਪਏ ਖੋਹ ਕੇ ਫਰਾਰ ਹੋ ਗਏ। ਦੁਕਾਨਦਾਰ ਅਸ਼ਵਨੀ ਕੁਮਾਰ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।...
ਅੰਮ੍ਰਿਤਸਰ (ਇੰਟ.)- ਕਾਂਗਰਸ (Congress) ਹਾਈਕਮਾਨ ਨੇ ਪੰਜਾਬ (Punjab) ਵਿਚ ਪਾਰਟੀ ਅੰਦਰ ਚੱਲ ਰਹੀ ਸਿਆਸੀ ਖਿੱਚੋਤਾਣ ਨੂੰ ਦਰਕਿਨਾਰ ਕਰਦਿਆਂ ਆਖ਼ਰਕਾਰ ਕਲ੍ਹ ਦੇਰ ਸ਼ਾਮ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਪੰਜਾਬ ਕਾਂਗਰਸ (Punjab Congress) ਦਾ ਪ੍ਰਧਾਨ ਐਲਾਨ ਦਿੱਤਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਨਵਨਿਯੁਕਤ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ (Sukhwinder Singh Danny Bandala) ਮਾਝੇ ਦੇ ਕੋਟੇ 'ਚ ਹਨ। ਉਹ ਕਾਂਗਰਸ ਦਾ ਨੌਜਵਾਨ ਦਲਿਤ ਚਿਹਰਾ ਹਨ। ਉਨ੍ਹਾਂ ਆਪਣੀ ਨਿਯੁਕਤੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਤੇ ਸਾਰੀ ਨਵੀਂ ਟੀਮ ਨੂੰ ਜੋ ਜ਼ਿੰਮੇਵਾਰੀ ਸੌਂਪੀ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। Read this- ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਦਾ ਪਹਿਲਾ ਟਵੀਟ, ਸਿੱਧੂ ਪਹੁੰਚੇ ਨਾਗਰਾ ਦੇ ਘਰ ਡੈਨੀ ਬੰਡਾਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਦੀ ਅਗਵਾਈ ਹੇਠ ਕਾਂਗਰਸ ਇਕਜੁੱਟਤਾ ਨਾਲ...
ਗੁਰਦਾਸਪੁਰ: ਪੰਜਾਬ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਸਿਆਸੀ ਹੱਲ ਚੱਲ ਵੀ ਵੱਧਦੀ ਜਾ ਰਹੀ ਹੈ। ਇਸ ਵਿਚਕਾਰ ਪੰਜਾਬ ਕਾਂਗਰਸ ਵਿਚ ਕਾਟੋ ਕਲੇਸ਼ ਲਗਤਾਰ ਜਾਰੀ ਹੈ। ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਦਾ ਪੇਚ ਜਲਦ ਸੁਲਝਣ ਦੀ ਸੰਭਾਵਨਾ ਹੈ। ਪੰਜਾਬ ਕਾਂਗਰਸ (Punjab Congress) ਵਿਚ ਚੱਲ ਰਹੇ ਕਲੇਸ਼ ਨੂੰ ਮੁਕਾਉਣ ਲਈ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਕਈ ਤਰ੍ਹਾਂ ਦੇ ਹੀਲੇ ਵਰਤੇ ਜਾ ਰਹੇ ਹਨ। Read this: ਕੰਟਰੈਕਟ ਮੈਰਿਜ ਕਰ ਕਸੂਤਾ ਫਸਿਆ ਪੰਜਾਬੀ, ਵਿਦੇਸ਼ੀ ਕੁੜੀ ਨੇ ਲਾਇਆ ਲੱਖਾਂ ਦਾ ਚੂਨਾ ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦਾ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਉੱਥੇ ਹੀ ਕੈਪਟਨ ਸਰਕਾਰ ਖਿਲਾਫ ਲਗਤਾਰ ਬੋਲਣ ਵਾਲੇ ਪ੍ਰਤਾਪ ਬਾਜਵਾ ਵੀ ਹੁਣ ਕੈਪਟਨ ਨਾਲ ਫੋਟੋਆਂ ਵਿੱਚ ਦਿਖਾਈ ਦੇ ਰਹੇ ਹਨ। ਇਸ ਸਭ 'ਤੇ ਕੈਬਨਿਟ ਮੰਤਰੀ (Tripat Rajinder Singh Bajwa) ਤ੍ਰਿਪਤ ਰਾਜਿੰਦਰ ਬਾਜਵਾ ਨੇ ਆਪਣੀ ਰਿਹਾਇਸ਼ ਕਾਦੀਆਂ ਵਿੱਚ ਟੀਮ ਨਾਲ ਗੱਲਬਾਤ ਕਰਦੇ ਕਿਹਾ ਕਿ ਪ੍ਰਤਾਪ ਬਾਜਵਾ ਪਹਿਲਾਂ ਵੀ ਆਪਣੇ ਫਾਇਦੇ ਲਈ ਆਪਣੀ ਹੀ ਪਾਰਟੀ ਦੀ ਪੰਜਾਬ ਸਰਕਾਰ ਖਿਲਾਫ ਚਿੱਠੀਆਂ...
ਅੰਮ੍ਰਿਤਸਰ- ਸੁਲਤਾਨਵਿੰਡ ਰੋਡ 'ਤੇ ਦੇਰ ਰਾਤ (Firing) ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਵਾਸੀ ਆਜ਼ਾਦ ਨਗਰ ਸੁਲਤਾਨਵਿੰਡ ਰੋਡ (Amritsar)ਅੰਮ੍ਰਿਤਸਰ ਵਜੋਂ ਦੱਸੀ ਜਾ ਰਹੀ ਹੈ। ਇਸ ਘਟਨਾ ਦੇ ਬਾਰੇ ਪਤਾ ਲੱਗਣ ’ਤੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਰਣਬੀਰ ਸਿੰਘ ਵਜੋਂ ਹੋਈ ਹੈ। ਪੜ੍ਹੋ ਇਹ ਵੀ ਖ਼ਬਰ: ਮੁੰਬਈ ਵਿੱਚ ਬਾਰਸ਼ ਨੇ ਮਚਾਇਆ ਕਹਿਰ, ਕੰਧਾਂ ਢਹਿਣ ਨਾਲ 15 ਦੀ ਹੋਈ ਮੌਤ ਜਾਣੋ ਪੂਰਾ ਮਾਮਲਾ ਸਰੇ ਬਾਜ਼ਾਰ ’ਚ ਕਿਸੇ ਗਰੁੱਪ ਦੇ ਨੌਜਵਾਨਾਂ ਦਾ ਦੂਜੇ ਗਰੁੱਪ ਨਾਲ ਵਿਵਾਦ ਹੋ ਗਿਆ ਸੀ, ਜਿਸ ਦੌਰਾਨ ਉਕਤ ਲੋਕਾਂ ਨੇ ਧੜਾ-ਧੜ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਕਾਰਨ ਰਣਬੀਰ ਦੀ ਮੌਤ ਹੋ ਗਈ। ਇਸ ਘਟਨਾ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਘਰ ’ਚ ਆਰਾਮ ਕਰ ਰਿਹਾ ਸੀ। Read this: ਮੀਟਿੰਗ ਖ਼ਤਮ ਹੋਣ ਤੋਂ ਬਾਅਦ ਰਾਵਤ ਨੇ ਕਿਹਾ - CM ਨੂੰ ਹਾਈਕਮਾਨ ਦਾ ਹਰ ਫ਼ੈਸਲਾ ਹੈ ਮਨਜ਼ੂਰ ਇਸ ਦੌਰਾਨ ਗੋਲੂ ਨਾਂ ਦਾ ਇਕ ਮੁੰਡਾ ਉਸ ਨੂੰ ਉਠਾ ਕੇ ਆਪਣੇ ਨਾਲ ਇਹ ਕਹਿ ਕੇ ਲੈ ਲਿਆ, ਕਿ ਉਸ ਦਾ ਬਾਹਰ ਕਿਸੇ ਨਾਲ ਲੜਾਈ-ਝਗੜਾ ਹੋ ਗਿਆ ਹੈ। ਦੋਸਤ ਦੀ ਮਦਦ ਕਰਨ ਲਈ ਗਏ ਰਣਬੀਰ ਦਾ ਉਕਤ ਲੋਕਾਂ ਨੇ ਬਾਜ਼ਾਰ ’ਚ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ...
ਨਵੀਂ ਦਿੱਲੀ: ਖੇਤੀ ਕਾਨੂੰਨਾਂ (farm law) ਦੇ ਖਿਲਾਫ ਕਿਸਾਨਾਂ (kisan adolan) ਦਾ ਅੰਦੋਲਨ ਲਗਾਤਰ ਤੇਜ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਕਿਸਾਨਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਕਿਸਾਨਾਂ ਦੀ ਆਮਦਨੀ ਵਧਾਉਣ ਲਈ, ਕੇਂਦਰ ਸਰਕਾਰ ਨੇ ਡਿਜੀਟਲ ਪਲੇਟਫਾਰਮ ਕਿਸਾਨ ਸਾਰਥੀ ਨੂੰ ਲਾਂਚ ਕੀਤਾ ਹੈ। ਦੱਸ ਦੇਈਏ ਕਿ ਇਹ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ (Agriculture Minister Narinder Singh Tomar) ਅਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਮਿਲ ਕੇ ਵੀਡੀਓ ਕਾਨਫਰੰਸਿੰਗ ਰਾਹੀਂ ਕਿਸਾਨ ਸਾਰਥੀ ਦੀ ਸ਼ੁਰੂਆਤ ਕੀਤੀ ਹੈ। Read this- 112 ਰੁਪਏ ਨੂੰ ਢੁੱਕਿਆ ਪੈਟਰੋਲ, ਲਗਾਤਾਰ ਹੋ ਰਿਹੈ ਵਾਧਾ ਇਸ ਮੌਕੇ ਕੇਂਦਰੀ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਕਿਸਾਨ ਖੇਤੀਬਾੜੀ ਅਤੇ ਇਸ ਨਾਲ ਜੁੜੇ ਖੇਤਰਾਂ ਬਾਰੇ ਨਿੱਜੀ ਸਲਾਹ-ਮਸ਼ਵਰਾ ਸਿੱਧੇ ਵਿਗਿਆਨੀਆਂ ਤੋਂ ਡਿਜੀਟਲ ਪਲੇਟਫਾਰਮ ਦੇ ਜ਼ਰੀਏ ਲੈ ਸਕਦੇ ਹਨ। ਕੀ ਹੈ ਇਸ ਦਾ ਫਾਇਦਾ -ਇਸ ਡਿਜੀਟਲ ਪਲੇਟਫਾਰਮ 'ਤੇ, ਕਿਸਾਨਾਂ ਨੂੰ ਫਸਲਾਂ ਅਤੇ ਹੋਰ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਪਲੇਟਫਾਰਮ ਦੀ ਸਹਾਇਤਾ ਨਾਲ ਹੁਣ ਕਿਸਾਨ ਸਮੇਂ ਸਿਰ ਪੂਰੀ ਜਾਣਕਾਰੀ ਹਾਸਲ ਕਰ ਸਕਣਗੇ। -ਇਸਦਾ ਇੱਕ ਵੱਡਾ ਫਾਇਦਾ ਇਹ ਹੈ ਕਿ ਉਹ ਆਪਣੀ ਭਾਸ਼ਾ ਵਿੱਚ ਇਹ ਜਾਣਕਾਰੀ ਪ੍ਰਾਪਤ ਕਰਨਗੇ।ਇਸਦੇ ਨਾਲ ਹੀ ਕਿਸਾਨ ਇਸ ਦੀ ਸਹਾਇਤਾ ਨਾਲ ਫਸਲਾਂ ਅਤੇ ਸਬਜ਼ੀਆਂ ਨੂੰ ਸਹੀ ਢੰਗ ਨਾਲ ਵੇਚ ਸਕਣਗੇ। -ਕਿਸਾਨ ਸਾਰਥੀ ਦੀ ਸਹਾਇ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर