LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜ਼ਮੀਨ ਪਿੱਛੇ ਪੁੱਤ ਨੇ ਕੀਤੀਆਂ ਹੈਵਾਨੀਅਤ ਦੀਆਂ ਹੱਦਾਂ ਪਾਰ, ਪਿਤਾ ਨੂੰ ਦਿੱਤੀ ਰੂਹ ਕੰਬਾਊ ਮੌਤ

muljam arrest

ਗੁਰਦਾਸਪੁਰ: ਗੁਰਦਾਸਪੁਰ (Gurdaspur) ਦੇ ਪਿੰਡ ਜਫ਼ਰਵਾਲ ਵਿੱਚ ਇਕ ਕਲਯੁੱਗੀ ਪੁੱਤ ਨੇ ਜ਼ਮੀਨ ਖੁੱਸਣ ਦੇ ਡਰ ਤੋਂ ਆਪਣੇ( father murder case) ਬਜ਼ੁਰਗ ਪਿੱਤਾ ਦਾ ਕਰੰਟ ਲੱਗਾ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਖ਼ੁਰਦ ਬੁਰਦ ਕਰਨ ਲਈ ਰਾਤ ਨੂੰ ਅੰਤਿਮ ਸੰਸਕਾਰ ਕਰ ਦਿੱਤਾ। ਇਸ ਬਾਰੇ  ਵੱਡੇ ਭਰਾ ਨੂੰ ਛੱਕ ਹੋਇਆ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ।  ਪੁਲਿਸ ਨੇ ਦੋਸ਼ੀ ਨੂੰ ਗਿਰਫ਼ਤਾਰ ਕਰ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।  

Read this:  ਟੋਕੀਓ ਦੇ ਇਨ੍ਹਾਂ ਬੈੱਡਸ ਬਾਰੇ ਆਇਰਿਸ਼ ਜਿਮਨਾਸਟ ਮੈਕਲੇਗਨ ਨੇ ਦੱਸੀ ਸੱਚਾਈ, ਵੀਡੀਓ ਕੀਤੀ ਸ਼ੇਅਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬਜ਼ੁਰਗ ਤਰਸੇਮ ਸਿੰਘ ਦੇ ਵੱਡੇ ਪੁੱਤਰ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਸਦੇ ਛੋਟੇ ਭਰਾ ਹਰਪਾਲ ਸਿੰਘ ਨੇ ਹੀ ਪਿਤਾ ਨੂੰ ਕਰੰਟ ਲੱਗਾ ਕੇ ਉਸਦਾ ਬੇਰਹਿਮੀ ਨਾਲ ਕਤਲ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਪਿਤਾ ਤਰਸੇਮ ਸਿੰਘ ਦੀ 12 ਏਕੜ ਦੇ ਕਰੀਬ ਜ਼ਮੀਨ ਸੀ ਜੋ ਸਾਡੇ ਦੋਵਾਂ ਵਿੱਚ ਵੰਡ ਦਿੱਤੀ ਸੀ ਅਤੇ ਪਿਤਾ ਮੇਰੇ ਕੋਲ ਮੋਹਾਲੀ ਰਹਿੰਦਾ ਸੀ ਪਿਛਲੇ ਕੁਝ ਦਿਨਾਂ ਤੋਂ ਉਹ ਪਿੰਡ ਛੋਟੇ ਭਰਾ ਕੋਲ ਆਇਆ ਸੀ ਅਤੇ ਛੋਟਾ ਭਰਾ ਉਸਨੂੰ ਰੋਟੀ ਨਹੀਂ ਦਿੰਦਾ ਸੀ ਅਤੇ ਪਿਤਾ ਨਾਲ ਲੜਾਈ ਝਗੜਾ ਕਰਦਾ ਸੀ ਜਿਸ ਕਰਕੇ ਪਿਤਾ ਨੇ ਇਸ ਨੂੰ ਦਬਕਾ ਮਾਰਿਆ ਕਿ ਉਹ ਜ਼ਮੀਨ ਦੀ ਰਜਿਸਟਰੀ ਤੁੜਵਾ ਕੇ ਜ਼ਮੀਨ ਫਿਰ ਆਪਣੇ ਨਾਮ ਕਰਵਾ ਲਵੇਗਾ।  

ਜਮੀਨ ਖੁੱਸਣ ਦੇ ਡਰ ਤੋਂ ਉਸਨੇ ਪਿਤਾ ਨੂੰ ਰਾਤ ਨੂੰ ਸੁਤੇ ਪਏ ਕਰੰਟ ਲੱਗਾ ਦਿੱਤਾ ਅਤੇ 15 ਮਿੰਟ ਤੱਕ ਤੜਫ਼ਨ ਤੋਂ ਬਾਅਦ ਉਸਦੀ ਮੌਤ ਹੋ ਗਈ ਅਤੇ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਰਾਤ ਨੂੰ ਹੀ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਭਰਾ ਨੇ ਉਸਨੂੰ ਫੋਨ ਕਰਕੇ ਕਿਹਾ ਕਿ ਪਿਤਾ ਨੂੰ ਸੱਪ ਨੇ ਡੰਗ ਲਿਆ ਹੈ ਇਸ ਲਈ ਉਸਦੀ ਮੌਤ ਹੋ ਗਈ ਹੈ।

ਜਦ ਉਸਨੇ ਇਸਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਸ ਨੂੰ ਭਰਾ ਨੇ ਹੀ ਕਰੰਟ ਲਗਾ ਕੇ ਮਾਰਿਆ ਹੈ ਜਿਸ ਤੋਂ ਬਾਅਦ ਉਸਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਅਤੇ ਪੁਲਿਸ ਵਲੋਂ ਮਾਮਲਾ ਦਰਜ ਕਰ ਦੋਸ਼ੀ ਨੂੰ ਗਿਰਫ਼ਤਾਰ ਕਰ ਲਿਆ ਹੈ ਅਤੇ ਦੋਸ਼ੀ ਨੇ ਆਪਣਾ ਜ਼ੁਰਮ ਵੀ ਕਬੁਲ ਕਰ ਲਿਆ ਹੈ 

ਘਟਨਾ ਸਥਲ 'ਤੇ ਪਹੁੰਚੇ ਐਸਐਚਓ ਅਮਨਦੀਪ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਪੁੱਤਰ ਨੇ ਆਪਣੇ ਪਿਤਾ ਦਾ ਜ਼ਮੀਨ ਨੂੰ ਲੈ ਕੇ ਕਤਲ ਕਰ ਦਿੱਤਾ ਹੈ ਅਤੇ ਵੱਡੇ ਭਰਾ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਸਦੇ ਭਰਾ ਨੇ ਪਿਤਾ ਦਾ ਕਤਲ ਕੀਤਾ ਹੈ ਜਿਸ 'ਤੇ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗਿਰਫ਼ਤਾਰ ਕਰ ਲਿਆ ਹੈ ਅਤੇ ਦੋਸ਼ੀ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ ਅਤੇ ਦੋਸ਼ੀ ਨੂੰ ਘਟਨਾ ਸਥਲ ਤੇ ਲਿਆਂਦਾ ਗਿਆ ਹੈ ਕਿ ਪਤਾ ਲਗਾਇਆ ਜਾ ਸਕੇ ਕਿ ਉਸਨੇ ਘਟਨਾ ਨੂੰ ਕਿਵੇਂ ਅੰਜਾਮ ਦਿੱਤਾ ਸੀ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 

Read this- 15 ਅਗਸਤ ਤੋਂ ਪਹਿਲਾਂ ਦਿੱਲੀ ਵਿਚ ਅੱਤਵਾਦੀ ਹਮਲੇ ਦਾ ਅਲਰਟ! ਵਧਾਈ ਸੁਰੱਖਿਆ

In The Market