LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CIA ਸਟਾਫ ਦਾ ਦੱਸ ਕੇ ਨੌਜਵਾਨ ਤੋਂ ਲੁਟੇਰਿਆਂ ਕੀਤੀ 1,70,000 ਰੁਪਏ ਲੁੱਟ

loot in asr

ਅੰਮ੍ਰਿਤਸਰ (ਬਿਊਰੋ)- ਅੰਮ੍ਰਿਤਸਰ ਦੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ (Sri Harmandir Sahib) ਦੀ ਪਾਰਕਿੰਗ (Parking) ਦੇ ਬਾਹਰ ਦਿਨਦਿਹਾੜੇ ਤਿੰਨ ਨੌਜਵਾਨਾਂ ਵਲੋਂ ਵੱਡੀ ਵਾਰਦਾਤ (big incident) ਨੂੰ ਅੰਜਾਮ ਦਿੱਤਾ ਗਿਆ, ਜਿਸ ਵਿਚ ਲੁਟੇਰਿਆਂ ਵਲੋਂ 1,70,000 ਦੇ ਕਰੀਬ ਰਕਮ ਲੈ ਕੇ ਫਰਾਰ ਹੋ ਗਏ। ਇਸ ਦੀ ਸ਼ਿਕਾਇਤ ਪੁਲਿਸ ਥਾਣੇ ਵਿਚ ਵੀ ਦੇ ਦਿੱਤੀ ਗਈ ਹੈ। ਪੀੜਤ ਨੌਜਵਾਨ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉਸ ਵਲੋਂ ਕਿਹਾ ਜਾ ਰਿਹਾ ਹੈ ਕਿ ਛੇਤੀ ਤੋਂ ਛੇਤੀ ਇਨ੍ਹਾਂ ਲੋਕਾਂ ਨੂੰ ਫੜਿਆ ਜਾਵੇ ਅਤੇ ਇਨ੍ਹਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

Read this- ਪੈਗਾਸਸ ਮਾਮਲੇ 'ਤੇ ਸੀ.ਐੱਮ. ਕੈਪਟਨ ਨੇ ਸੁਪਰੀਮ ਕੋਰਟ ਨੂੰ ਕੀਤੀ ਕਾਰਵਾਈ ਦੀ ਅਪੀਲ

ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਬਾਜ਼ਾਰ ਦੇ ਇਕ ਦੁਕਾਨਦਾਰ ਜੋ ਕਿ ਹਰਿਮੰਦਰਸਾਹਿਬ ਵੱਲ ਪੈਸੇ ਜਮ੍ਹਾਂ ਕਰਵਾਉਣ ਲਈ ਗਿਆ ਸੀ। ਇਸ ਦੌਰਾਨ ਪਾਰਕਿੰਗ ਦੇ ਬਾਹਰ ਤਿੰਨ ਨੌਜਵਾਨ ਆਏ ਅਤੇ ਆਪਣੇ ਆਪ ਨੂੰ ਸੀ.ਆਈ.ਏ. ਸਟਾਫ ਪੁਲਿਸ ਅਧਿਕਾਰੀ ਦੱਸ ਕੇ ਕਹਿਣ ਲੱਗੇ ਤੁਹਾਨੂੰ ਸਾਡੇ ਸਾਬ੍ਹ ਬੁਲਾ ਰਹੇ ਹਨ।

ਉਹ ਤਿੰਨੋ ਗੱਡੀ ਵਿਚ ਬੈਠ ਗਏ ਅਤੇ ਪਿਸਤੌਲ ਕੱਢ ਲਈ ਅਤੇ ਦੁਕਾਨਦਾਰ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਲੁਟੇਰੇ ਉਸ ਤੋਂ 1 ਲੱਖ 70,000 ਰੁਪਏ ਖੋਹ ਕੇ ਫਰਾਰ ਹੋ ਗਏ। ਦੁਕਾਨਦਾਰ ਅਸ਼ਵਨੀ ਕੁਮਾਰ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।

In The Market