LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੈਗਾਸਸ ਮਾਮਲੇ 'ਤੇ ਸੀ.ਐੱਮ. ਕੈਪਟਨ ਨੇ ਸੁਪਰੀਮ ਕੋਰਟ ਨੂੰ ਕੀਤੀ ਕਾਰਵਾਈ ਦੀ ਅਪੀਲ

catain cm amrinder

ਚੰਡੀਗੜ੍ਹ (ਇੰਟ.)- ਕਾਂਗਰਸ (Congress) ਨੇ ਜਾਸੂਸੀ ਨੂੰ ਲੈ ਕੇ ਸੋਮਵਾਰ ਨੂੰ ਕੇਂਦਰ ਸਰਕਾਰ (Centre Government) 'ਤੇ ਗੰਭੀਰ ਦੋਸ਼ ਲਗਾਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Captain Amrinder Singh) ਵਲੋਂ ਸਰਕਾਰ ਦੀ ਇਸ ਕਾਰਵਾਈ 'ਤੇ ਸੁਪਰੀਮ ਕੋਰਟ (Supreme court) ਨੂੰ ਇਸ ਮਾਮਲੇ 'ਤੇ ਖੁਦ ਨੋਟਿਸ ਲੈਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ।


ਕੀ ਹੈ ਮਾਮਲਾ
ਜ਼ਿਕਰਯੋਗ ਹੈ ਕਿ ਮੀਡੀਆ ਸੰਸਥਾਨਾਂ ਦੇ ਕੌਮਾਂਤਰੀ ਸੰਗਠਨ ਨੇ ਖੁਲਾਸਾ ਕੀਤਾ ਹੈ ਕਿ ਸਿਰਫ ਸਰਕਾਰੀ ਏਜੰਸੀਆਂ ਨੂੰ ਹੀ ਵੇਚਿਆ ਜਾਣ ਵਾਲਾ ਇਜ਼ਰਾਇਲ ਦੇ ਜਾਸੂਸੀ ਸਾਫਟਵੇਅਰ ਰਾਹਈਂ ਭਾਰਤ ਦੇ ਦੋ ਕੇਂਦਰੀ ਮੰਤਰੀਆਂ, 40 ਤੋਂ ਵਧੇਰੇ ਪੱਤਰਕਾਰਾਂ, ਵਿਰੋਧੀ ਧਿਰ ਦੇ ਤਿੰਨ ਨੇਤਾਵਾਂ ਅਤੇ ਇਕ ਜੱਜ ਸਣੇ ਵੱਡੀ ਗਿਣਤੀ ਵਿਚ ਕਾਰੋਬਾਰੀਆਂ ਅਤੇ ਹੋਰ ਵਰਕਰਾਂ ਦੇ 300 ਤੋਂ ਜ਼ਿਆਦਾ ਮੋਬਾਇਲ ਨੰਬਰ, ਹੋ ਸਕਦਾ ਹੈ ਕਿ ਹੈਕ ਕੀਤੇ ਗਏ ਹੋਣ। ਇਹ ਰਿਪੋਰਟ ਐਤਵਾਰ ਨੂੰ ਸਾਹਮਣੇ ਆਈ ਹੈ। ਸਰਕਾਰ ਨੇ ਆਪਣੇ ਪੱਧਰ 'ਤੇ ਖਾਸ ਲੋਕਾਂ ਦੀ ਨਿਗਰਾਨੀ ਸਬੰਧੀ ਦੋਸ਼ਾਂ ਨੂੰ ਖਾਰਿਜ ਕੀਤਾ ਹੈ। ਸਰਕਾਰ ਨੇ ਕਿਹਾ ਕਿ ਇਸ ਦਾ ਕੋਈ ਠੋਸ ਆਧਾਰ ਨਹੀਂ ਹੈ ਜਾਂ ਇਸ ਨਾਲ ਜੁੜੀ ਕੋਈ ਸੱਚਾਈ ਨਹੀਂ ਹੈ।

In The Market