LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

IPS ਅਧਿਕਾਰੀ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਗੱਲਬਾਤ, ਮਾਪਿਆਂ ਨੇ ਕਿਹਾ -ਬੇਟੀ 'ਤੇ ਹੈ ਗਰਵ

modi ips

ਗੁਰਦਾਸਪੁਰ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਵੱਲੋਂ ਅੱਜ ਆਈਪੀਐਸ ਪ੍ਰੋਬੇਸ਼ਨਰ ਅਧਿਕਾਰੀਆਂ ਨਾਲ ਲਾਈਵ ਗੱਲਬਾਤ ਕੀਤੀ। ਇਸ ਦੇ ਨਾਲ  ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੇ ਗੁਰਦਾਸਪੁਰ ਨਾਲ ਸਬੰਧਿਤ ਆਈਪੀਐਸ ਅਧਿਕਾਰੀ(IPS officer) ਡਾ. ਨਵਜੋਤ ਸਿੰਮੀ ਨਾਲ ਦੇਸ਼ ਅੰਦਰ ਪੁਲਸਿੰਗ ਸਿਸਟਮ ਸਬੰਧੀ ਗੱਲਬਾਤ ਕੀਤੀ।  ਉਸ ਦੇ ਨਾਲ ਹੀ ਨਰਿੰਦਰ ਮੋਦੀ ਨੇ ਨਵਜੋਤ ਸਿੰਮੀ ਨੂੰ ਵਿਸ਼ੇਸ਼ ਸਵਾਲ ਕੀਤੇ ਕਿ ਲੋਕਾਂ ਦੇ ਦੰਦ ਠੀਕ ਕਰਨ ਵਾਲੀ ਸਰਜਰੀ ਕਰਦੇ ਕਰਦੇ ਹੋਏ ਦੇਸ਼ ਦੇ ਦੁਸ਼ਮਣਾਂ ਦੇ ਦੰਦ ਖੱਟੇ ਕਰਨ ਵਾਲੀ ਪੁਲਿਸ ਅਧਿਕਾਰੀ ਕਿਸ ਤਰਾਂ ਬਣ ਗਈ। 

Read this: ਭਾਰਤ ਦੀਆਂ ਉਮੀਦਾਂ ਨੂੰ ਵੱਡਾ ਝਟਕਾ, ਕੁਆਟਰ ਫਾਈਨਲ 'ਚ ਹਾਰੇ ਸਤੀਸ਼ ਕੁਮਾਰ

ਇਸ ਮੌਕੇ ਜੁਆਬ ਦਿੰਦਿਆਂ ਨਵਜੋਤ ਸਿੰਮੀ (Navjot Simmi) ਨੇ ਦੱਸਿਆ ਕਿ ਇਕ ਡਾਕਟਰ ਦਾ ਕੰਮ ਵੀ ਲੋਕਾਂ ਦੇ ਦਰਦ ਨੂੰ ਘੱਟ ਕਰਨਾ ਹੈ ਅਤੇ ਪੁਲਿਸ ਅਧਿਕਾਰੀ ਵੀ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਘੱਟ ਕਰਨ ਦੀ ਸੇਵਾ ਹੀ ਕਰਦੇ ਹਨ। ਇਸ ਲਈ ਉਸ ਨੇ ਸੋਚਿਆਂ ਕਿ ਸਿਵਲ ਤੇ ਪੁਲਿਸ ਸਰਵਿਸਜ ਵਿਚ ਆ ਕੇ ਉਸ ਨੂੰ ਲੋਕ ਸੇਵਾ ਲਈ ਵੱਡਾ ਪਲੇਟ ਫਾਰਮ ਮਿਲ ਸਕਦਾ ਹੈ।  ਇਸ ਗੱਲਬਾਤ ਤੋਂ ਬਾਅਦ ਆਈਪੀਐਸ ਅਧਿਕਾਰੀ ਡਾ. ਨਵਜੋਤ ਸਿੰਮੀ ਦੇ ਮਾਤਾ ਪਿਤਾ ਨੇ ਦੇਸ਼ ਦੇ ਪ੍ਰਧਾਨਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਨੂੰ ਆਪਣੀ ਬੇਟੀ ਤੇ ਗਰਵ ਹੈ ਕਿ ਉਹ ਦੇਸ਼ ਦੀ ਸੇਵਾ ਕਰ ਰਹੀ ਹੈ

 

ਆਈਪੀਐਸ ਅਧਿਕਾਰੀ ਦੇ ਪਿਤਾ ਹੰਸ ਰਾਜ ਅਤੇ ਉਸਦੀ ਮਾਤਾ ਬਲਬੀਰ ਕੌਰ ਨੇ ਦੱਸਿਆ ਕਿ ਉਨਾਂ ਦਾ ਜੱਦੀ ਪਿੰਡ ਪੱਖੋਵਾਲ ਕੁੱਲੀਆਂ ਹੈ ਅਤੇ ਉਸ ਦੀ ਪੁੱਤਰੀ 5ਵੀਂ ਜਮਾਤ ਪੱਖੋਵਾਲ ਤੋਂ ਹੀ ਪਾਸ ਕੀਤੀ ਅਤੇ 10ਵੀਂ ਜਮਾਤ ਗੁਰਦਾਸਪੁਰ ਦੇ ਪ੍ਰਾਈਵੇਟ ਸਕੂਲ ਤੋਂ ਕਰਨ ਉਪਰੰਤ ਸਰਕਾਰੀ ਕਾਲਜ ਤੋਂ 12 ਜਮਾਤ ਪਾਸ ਕੀਤੀ।

ਉਸ ਉਪਰੰਤ ਉਸ ਨੇ ਪੀਐਮਟੀ ਦਾ ਟੈਸਟ ਪਾਸ ਕੀਤਾ ਅਤੇ ਲੁਧਿਆਣਾ ਤੋਂ ਬੀਡੀਐਸ ਕੀਤੀ। ਫਿਰ ਉਸ ਨੇ ਯੂਪੀਐਸਸੀ ਦੀ ਤਿਆਰੀ ਲਈ ਦਿੱਲੀ ਜਾ ਕੇ ਕਰੀਬ 2 ਸਾਲ ਤਿਆਰੀ ਕੀਤੀ। ਇਸੇਤਰਾਂ ਉਹ ਪੀਸੀਐਸ ਵੀ ਕਲੀਅਰ ਕਰ ਗਈ ਅਤੇ ਈਟੀਓ ਨਿਯੁਕਤ ਹੋ ਗਈ। 

ਉਸ ਦਾ ਆਈਏਐਸ ਦਾ ਇਮਤਿਹਾਨ ਵੀ ਕਲੀਅਰ ਹੋ ਗਿਆ। ਜਿਸ ਦੇ ਬਾਅਦ ਉਹ ਆਈਪੀਐਸ ਵਜੋਂ ਚੁਣੀ ਗਈ ਅਤੇ ਹੈਦਰਾਬਾਦ ਵਿਖੇ ਉਸ ਦੀ ਸਿਖਲਾਈ ਸੰਪਨ ਹੋਈ ਹੈ। ਅੱਜ ਪ੍ਰਧਾਨ ਮੰਤਰੀ ਨੇ ਗੱਲਬਾਤ ਕਰਕੇ ਉਨਾਂ ਦੀ ਪੁੱਤਰੀ ਦਾ ਨਹੀਂ ਸਗੋਂ ਸਮੁੱਚੀਆਂ ਧੀਆਂ ਅਤੇ ਉਨਾਂ ਦੇ ਮਾਪਿਆਂ ਦਾ ਮਾਣ ਵਧਾਇਆ ਹੈ।

Read this: ਅੱਜ ਤੋਂ ਖੁੱਲ੍ਹੇ ਰਾਸ਼ਟਰਪਤੀ ਭਵਨ ਤੇ ਮਿਊਜ਼ੀਅਮ ਕੰਪਲੈਕਸ, Detail ਜਾਣਨ ਲਈ ਪੜ੍ਹੋ ਇਹ ਖਬਰ

In The Market