LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅੱਜ ਤੋਂ ਖੁੱਲ੍ਹੇ ਰਾਸ਼ਟਰਪਤੀ ਭਵਨ ਤੇ ਮਿਊਜ਼ੀਅਮ ਕੰਪਲੈਕਸ, Detail ਜਾਣਨ ਲਈ ਪੜ੍ਹੋ ਇਹ ਖਬਰ

rashtru

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ (corona) ਕਰਕੇ ਸਭ ਭਾਵਨਾ ਤੇ ਕੰਪਲੈਕਸ ਬੰਦ ਪਏ ਸਨ। ਹੁਣ ਕੋਰੋਨਾ ਦੀ ਸਥਿਤੀ ਸਹੀ ਹੋਣ 'ਤੇ ਪਹਿਲੀ ਅਗਸਤ ਤੋਂ ਰਾਸ਼ਟਰਪਤੀ ਭਵਨ (Rashtrapati Bhavan) ਤੇ ਮਿਊਜ਼ੀਅਮ ਕੰਪਲੈਕਸ (Museum Complex) ਆਮ ਲੋਕਾਂ ਦੇ ਵੇਖਣ ਲਈ ਖੁੱਲ੍ਹ ਗਏ ਹਨ। ਪਿਛਲੇ ਸਵਾ ਸਾਲ ਤੋਂ ਇਹ ਬੰਦ ਪਏ ਸਨ। ਦੱਸ ਦੇਈਏ ਕਿ  ਪਿਛਲੇ ਸਾਲ ਅਪ੍ਰੈਲ ’ਚ ਕੋਰੋਨਾਵਾਇਰਸ ਮਹਾਮਾਰੀ ਕਾਰਨ ਭਾਰਤ ਸਰਕਾਰ ਨੇ ਅਜਿਹੇ ਸਾਰੇ ਜਨਤਕ ਸਥਾਨ ਬੰਦ ਕਰਨ ਦਾ ਫ਼ੈਸਲਾ ਲਿਆ ਸੀ।

Read this- ਜੰਮੂ-ਕਸ਼ਮੀਰ ਵਿਚ ਭਾਰਤੀ ਜਵਾਨਾਂ ਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ ਜੈਸ਼ ਦੇ 2 ਅੱਤਵਾਦੀ ਢੇਰ

ਇਹ ਹਨ ਜ਼ੁਰੂਰੀ Detail 
-ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਅਨੁਸਾਰ ਗਜ਼ਟਿਡ ਛੁੱਟੀਆਂ ਨੂੰ ਛੱਡ ਕੇ ਸਨਿੱਚਰਵਾਰ-ਐਤਵਾਰ ਨੂੰ ਹੁਣ ਲੋਕ ਰਾਸ਼ਟਰਪਤੀ ਭਵਨ ਅੰਦਰੋਂ ਵੀ ਵੇਖ ਸਕਦੇ ਹਨ। 
-ਇਸ ਲਈ ਵੱਖੋ-ਵੱਖਰੇ ਟਾਈਮ ਸਲੌਟ ਤੈਅ ਕੀਤੇ ਗਏ ਹਨ। 
-ਇੱਕ ਵਾਰੀ ’ਚ ਵੱਧ ਤੋਂ ਵੱਧ 25 ਵਿਅਕਤੀਆਂ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।

 ਟਾਈਮ ਸਲੌਟ
 ਸਵੇਰੇ 10:30 ਵਜੇ ਤੋਂ 11:30 ਵਜੇ ਤੱਕ
 ਦੁਪਹਿਰ 12:30 ਵਜੇ ਤੋਂ 1:30 ਵਜੇ ਤੱਕ
ਦੁਪਹਿਰ 2:30 ਵਜੇ ਤੋਂ ਸ਼ਾਮੀਂ 3:30 ਵਜੇ ਤੱਕ

Read this: ਟੋਕੀਓ ਓਲੰਪਿਕਸ- ਸੈਮੀਫਾਈਨਲ ਵਿਚ ਹਾਰੀ ਪੀ.ਵੀ. ਸਿੰਧੂ

ਮਿਊਜ਼ੀਅਮ ਦਾ  ਟਾਈਮ-ਸਲੌਟ:
ਸਵੇਰੇ 9:30 ਵਜੇ ਤੋਂ ਲੈ ਕੇ 11:30 ਵਜੇ ਤੱਕ
ਸਵੇਰੇ 11:30 ਵਜੇ ਤੋਂ 1:00 ਵਜੇ ਤੱਕ
ਦੁਪਹਿਰ 1:30 ਵਜੇ ਤੋਂ ਲੈ ਕੇ ਸ਼ਾਮੀਂ 3 ਵਜੇ ਤੱਕ
ਸ਼ਾਮੀਂ 3 ਵਜੇ ਤੋਂ ਲੈ ਕੇ 5:00 ਵਜੇ ਤੱਕ

In The Market