LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੰਮੂ-ਕਸ਼ਮੀਰ ਵਿਚ ਭਾਰਤੀ ਜਵਾਨਾਂ ਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ ਜੈਸ਼ ਦੇ 2 ਅੱਤਵਾਦੀ ਢੇਰ

terrorist

ਸ਼੍ਰੀਨਗਰ (ਇੰਟ.)- ਜੰਮੂ-ਕਸ਼ਮੀਰ (jammu-Kashmir) ਦੇ ਪੁਲਵਾਮਾ (Pulwama) ਜ਼ਿਲ੍ਹੇ 'ਚ ਸ਼ਨੀਵਾਰ (Satuarday) ਨੂੰ ਸੁਰੱਖਿਆ ਫ਼ੋਰਸਾਂ (Security Force) ਅਤੇ ਅੱਤਵਾਦੀਆਂ (terrorist) ਵਿਚਾਲੇ ਮੁਕਾਬਲੇ ਦੌਰਾਨ ਇਕ ਸੀਨੀਅਰ ਪਾਕਿਸਤਾਨੀ ਅੱਤਵਾਦੀ (Pakistani Terrorist) ਸਮੇਤ ਜੈਸ਼-ਏ-ਮੁਹੰਮਦ (Jaish-E-Mohammad) ਦੇ 2 ਅੱਤਵਾਦੀ ਢੇਰ ਹੋ ਗਏ। ਪੁਲਸ (Police) ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਫ਼ੋਰਸਾਂ ਨੇ ਅੱਤਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਮਿਲਣ 'ਤੇ ਸ਼ਨੀਵਾਰ ਸਵੇਰੇ ਨਾਮਿਬਿਆਨ ਅਤੇ ਮਾਰਸਾਰ ਜੰਗਲਾਤ ਖੇਤਰ ਅਤੇ ਦਾਚੀਗਾਮ ਦੇ ਇਲਾਕੇ 'ਚ ਘੇਰਾਬੰਦੀ ਕਰ ਕੇ ਸਰਚ ਮੁਹਿੰਮ ਸ਼ੁਰੂ ਕੀਤੀ ਹੈ।

Miscreants fire at Border Security Force troops along Indo-Bangla border in  West Bengal - The Economic Times

read this- 1 ਅਗਸਤ ਤੋਂ ਹੋਣ ਵਾਲੇ ਹਨ ਇਹ 5 ਬਦਲਾਅ, ATM 'ਚੋਂ ਕੈਸ਼ ਕਢਵਾਉਣ 'ਤੇ ਦੇਣਾ ਪਵੇਗਾ ਚਾਰਜ

ਉਨ੍ਹਾਂ ਕਿਹਾ ਕਿ ਤਲਾਸ਼ ਕਰ ਰਹੇ ਦਲ 'ਤੇ ਅੱਤਵਾਦੀਆਂ ਨੇ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਸੁਰੱਖਿਆ ਫ਼ੋਰਸਾਂ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ 'ਚ 2 ਅੱਤਵਾਦੀ ਮਾਰੇ ਗਏ। ਕਸ਼ਮੀਰ ਦੇ ਪੁਲਸ ਜਨਰਲ ਇੰਸਪੈਕਟਰ (ਆਈ.ਜੀ.ਪੀ.) ਵਿਜੇ ਕੁਮਾਰ ਨੇ ਦੱਸਿਆ,''ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਸੰਬੰਧਤ ਸੀਨੀਅਰ ਪਾਕਿਸਤਾਨੀ ਅੱਤਵਾਦੀ ਲੰਬੂ ਨੂੰ ਅੱਜ ਮੁਕਾਬਲੇ 'ਚ ਮਾਰ ਸੁੱਟਿਆ ਗਿਆ।'' ਉਨ੍ਹਾਂ ਦੱਸਿਆ,''ਦੂਜੇ ਅੱਤਵਾਦੀ ਦੀ ਪਛਾਣ ਕੀਤੀ ਜਾ ਰਹੀ ਹੈ।'' ਆਈ.ਜੀ.ਪੀ. ਨੇ ਫ਼ੌਜ ਅਤੇ ਪੁਲਸ ਨੂੰ ਇਸ ਸਫ਼ਲਤਾ ਲਈ ਵਧਾਈ ਵੀ ਦਿੱਤੀ।

In The Market