LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟੋਕੀਓ ਓਲੰਪਿਕਸ- ਸੈਮੀਫਾਈਨਲ ਵਿਚ ਹਾਰੀ ਪੀ.ਵੀ. ਸਿੰਧੂ

pv sindhu

ਟੋਕੀਓ (ਇੰਟ.)- ਪਿਛਲ਼ੇ ਰੀਓ ਓਲੰਪਿਕਸ (Rio Olympics) ਦੀ ਸਿਲਵਰ ਮੈਡਲ ਜੇਤੂ (Silver medal winner) ਅਤੇ ਮੌਜੂਦਾ ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ (World Champion P.V. Sindhu) ਨੂੰ ਸ਼ਨੀਵਾਰ ਨੂੰ ਚੀਨੀ ਤਾਈਪੇ (Chinese Taipei) ਦੀ ਤਾਈ ਜੂ ਯਿੰਗ (Tai Ju Ying) ਦੇ ਹੱਥੋਂ ਸੈਮੀਫਾਈਨਲ ਵਿਚ 18-21, 12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਹਾਰ ਤੋਂ ਬਾਅਦ ਸਿੰਧੂ ਹੁਣ ਟੋਕੀਓ ਓਲੰਪਿਕਸ (Tokyo Olympics) ਵਿਚ 1 ਅਗਸਤ ਨੂੰ ਕਾਂਸੀ ਤਮਗੇ (Bronze medal) ਲਈ ਖੇਡੇਗੀ। ਜੂ ਯਿੰਗ ਨੇ ਇਸ ਜਿੱਤ ਦੇ ਨਾਲ ਫਾਈਨਲ (Final) ਵਿਚ ਜਗ੍ਹਾ ਬਣਾ ਲਈ। ਸਿੰਧੂ ਇਸ ਹਾਰ ਤੋਂ ਬਾਅਦ ਹੁਣ ਆਪਣੇ ਪਿਛਲੇ ਰੀਓ ਓਲੰਪਿਕ ਵਿਚ ਜਿੱਤੇ ਚਾਂਦੀ ਤਮਗੇ ਦਾ ਬਚਾਅ ਨਹੀਂ ਕਰ ਸਕੇਗੀ।

Olympics 2020: PV Sindhu storms into quarterfinals | Tokyo Olympics News -  Times of India

read this- ਜੰਮੂ-ਕਸ਼ਮੀਰ ਵਿਚ ਭਾਰਤੀ ਜਵਾਨਾਂ ਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ ਜੈਸ਼ ਦੇ 2 ਅੱਤਵਾਦੀ ਢੇਰ
ਸਿੰਧੂ ਨੂੰ ਜੂ ਯਿੰਗ ਹੱਥੋਂ 40 ਮਿੰਟ ਤੱਕ ਚੱਲੇ ਮੁਕਾਬਲੇ ਵਿਚ 18-21, 12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਿੰਧੂ ਨੇ ਪਹਿਲਾਂ ਗੇਮ ਵਿਚ ਬਿਹਤਰ ਕੀਤਾ ਅਤੇ ਸ਼ੁਰੂਆਤ ਵਿਚ ਬੜ੍ਹਤ ਵੀ ਲਈ ਪਰ ਜੂ ਯਿੰਗ ਨੇ ਵਾਪਸੀ ਕਰਦੇ ਹਓਏ ਪਹਿਲਾ ਗੇਮ ਆਪਣੇ ਨਾਂ ਕੀਤਾ।ਇਸ ਤੋਂ ਬਾਅਦ ਦੂਜੇ ਗੇਮ ਵਿਚ ਸਿੰਧੂ ਕੋਈ ਚੁਣੌਤੀ ਪੇਸ਼ ਨਹੀਂ ਕਰ ਸਕੀ ਅਤੇ ਇਹ ਗੇਮ ਵੀ ਹਾਰ ਗਈ।

Tokyo 2020: PV Sindhu inches closer towards 2nd Olympic medal, enters  semi-final with win over Akane Yamaguchi - Sports News

read this- 1 ਅਗਸਤ ਤੋਂ ਹੋਣ ਵਾਲੇ ਹਨ ਇਹ 5 ਬਦਲਾਅ, ATM 'ਚੋਂ ਕੈਸ਼ ਕਢਵਾਉਣ 'ਤੇ ਦੇਣਾ ਪਵੇਗਾ ਚਾਰਜ

ਸਿੰਧੂ ਭਾਵੇਂ ਹੀ ਸੋਨ ਤਮਗੇ ਦੀ ਰੇਸ ਵਿਚੋਂ ਬਾਹਰ ਹੋ ਗਈ ਹੈ ਪਰ ਉਨ੍ਹਾਂ ਕੋਲ ਅਜੇ ਵੀ ਕਾਂਸੀ ਤਮਗਾ ਹਾਸਲ ਕਰਨ ਦਾ ਮੌਕਾ ਹੈ। ਸਿੰਧੂ ਦਾ ਕਾਂਸੀ ਤਮਗਾ ਮੁਕਾਬਲੇ ਵਿਚ ਸਾਹਮਣਾ ਚੀਨ ਦੀ ਹੀ ਬਿੰਗ ਜਿਆਓ ਨਾਲ ਐਤਵਾਰ ਨੂੰ ਹੋਵੇਗਾ। ਬਿੰਗ ਜਿਆਓ ਨੂੰ ਇਕ ਹੋਰ ਸੈਮੀਫਾਈਨਲ ਵਿਚ ਹਮਵਤਨ ਚੇਨ ਯੂ ਫੇਈ ਤੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਿੰਧੂ ਨੇ ਪੰਜ ਸਾਲ ਪਹਿਲਾਂ ਰੀਓ ਓਲੰਪਿਕ ਵਿਚ ਚਾਂਦੀ ਤਮਗਾ ਜਿੱਤਿਆ ਸੀ। ਉਨ੍ਹਾਂ ਨੂੰ ਫਾਈਨਲ ਵਿਚ ਸਪੇਨ ਦੀ ਕੈਰੋਲੀਨਾ ਮਾਰਿਨ ਦੇ ਹੱਥੋਂ ਹਾਰ ਝੱਲਣੀ ਪਈ ਸੀ। ਇਸ ਵਾਰ ਸਿੰਧੂ ਤੋਂ ਰੀਓ ਦੇ ਪ੍ਰਦਰਸ਼ਨ ਤੋਂ ਬਿਹਤਰ ਕਰਨ ਦੀ ਉਮੀਦ ਸੀ ਪਰ ਅਜਿਹਾ ਨਹੀਂ ਹੋ ਸਕਿਆ। 

In The Market